Share on Facebook

Main News Page

ਭਾਈ ਪੰਥਪ੍ਰੀਤ ਸਿੰਘ ਜੀ ਦੋ ਮਹੀਨੇ ਲਈ ਪ੍ਰਚਾਰ ਦੌਰੇ ’ਤੇ ਕਨੇਡਾ ਆ ਰਹੇ ਹਨ

ਬਠਿੰਡਾ, 23 ਜੁਲਾਈ (ਕਿਰਪਾਲ ਸਿੰਘ): ਗੁਰਮਤਿ ਦੇ ਨਿਸ਼ਕਾਮ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ ਬਖਤੌਰ ਵਾਲੇ ਦੇ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਸਰੀ ਕਨੇਡਾ ਦੇ ਪ੍ਰਧਾਨ ਭਾਈ ਜੋਗਿੰਦਰ ਸਿੰਘ ਜੀ ਦੇ ਸੱਦੇ ’ਤੇ ਉਹ ਆਪਣੇ ਜਥੇ ਸਮੇਤ ਦੋ ਮਹੀਨੇ ਲਈ ਪ੍ਰਚਾਰ ਦੌਰੇ ’ਤੇ ਕਨੇਡਾ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਥਾ ਪਹਿਲੀ ਅਗਸਤ ਦੀ ਸ਼ਾਮ ਨੂੰ ਕਨੇਡਾ ਪਹੁੰਚ ਜਾਵੇਗਾ ਤੇ ਪਹਿਲਾ ਦੀਵਾਨ 2 ਅਗਸਤ ਤੋਂ ਸ਼ੁਰੂ ਹੋਵੇਗਾ ਤੇ ਵਾਪਸੀ 30 ਸਤੰਬਰ ਨੂੰ ਹੋਵੇਗੀ।

ਪ੍ਰਚਾਰ ਦੌਰੇ ਦੌਰਾਨ ਉਹ ਲੋਕਲ ਕਮੇਟੀਆਂ ਵੱਲੋਂ ਪਹਿਲਾਂ ਤੋਂ ਗਏ ਉਲੀਕੇ ਪ੍ਰੋਗਰਾਮ ਅਨੁਸਾਰ ਸਰੀ, ਵੈਨਕੁਵਰ, ਐਡਮੋਨਟਨ, ਕੈਲਗਰੀ, ਟੋਰਾਂਟੋ ਆਦਿ ਸ਼ਹਿਰਾਂ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਸਵੇਰ ਸ਼ਾਮ ਦੇ ਦੀਵਾਨ ਸਜਾਉਣਗੇ, ਜਿਨ੍ਹਾਂ ਦੀਆਂ ਤਰੀਖਾਂ ਅਤੇ ਸਮੇਂ ਦਾ ਪੂਰਾ ਵੇਰਵਾ ਭਾਈ ਜੋਗਿੰਦਰ ਸਿੰਘ ਜੀ ਅਤੇ ਲੋਕਲ ਗੁਰਦੁਆਰਾ ਕਮੇਟੀਆਂ ਤੋਂ ਲਿਆ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top