Share on Facebook

Main News Page

ਟਾਈਗਰ ਜਥਾ ਯੂ.ਕੇ. ਵਲੋਂ ਜਸਵੰਤ ਸਿੰਘ ਠੇਕੇਦਾਰ ਦਾ ਅਖੌਤੀ ਪੰਥਕ ਚਿਹਰਾ ਬੇਨਕਾਬ

ਟਾਈਗਰ ਜਥਾ ਯੂਕੇ ਵੱਲੋ ਦੰਭੀਆ, ਪਖੰਡੀਆਂ, ਅਖੌਤੀ ਪੰਥਿਕ ਲੀਡਰਾਂ ਅਤੇ ਖਾਲਸਾ ਪੰਥ ਨਾਲ ਦਗਾ ਕਮਾਉਣ ਵਾਲਿਆਂ ਨੂੰ (ਭਾਂਵੇਂ ਉਹ ਅਖੌਤੀ ਮੁਸਲਮਾਨ ਵਿਦਵਾਨ ਜਾਂ ਅਖੌਤੀ ਸਰਕਾਰਾਂ ਹੋਣ) ਖਾਲਸਾ ਪੰਥ ਦੀ ਕਚਹਿਰੀ ਵਿਚ ਲਿਆਂਦਾ ਜਾਂਦਾ ਹੈ, ਅਸੀਂ ਕਿਸੇ ਦੇ ਭੀ ਨਿੱਜੀ ਤੌਰ 'ਤੇ ਵੈਰੀ ਜਾਂ ਵਿਰੋਧੀ ਨਹੀਂ, ਪਰ ਬਾਬੇ ਨਾਨਕ ਦੇ ਕੂਕਰ ਹੋਣ ਦੇ ਨਾਤੇ, ਜਦੋਂ ਕੋਈ ਭੀ ਇਸ ਘਰ ਨੂੰ ਸੰਨ ਲਾਉਣ ਦੀ ਕੋਸ਼ਿਸ਼ ਕਰੇਗਾ, ਉਸ ਉੱਤੇ ਭੋਕ੍ਣਾ ਆਪਣਾ ਪੰਥਿਕ ਫਰਜ਼ ਸਮਝਦੇ ਹਾਂ।

ਇਸ ਲਈ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ, ਇਹ ਓਹ ਲੋਕ ਹਨ ਜਿਹਨਾ ਨੇ ਸਾਰੀ ਉਮਰ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਗਾ ਕੇ, ਨੌਜਵਾਨਾਂ ਨੂੰ ਉਕਸਾਇਆ ਅਤੇ ਕਈਆਂ ਨੂੰ ਗੋਲ਼ੀ ਦੀ ਭੇਂਟ ਚੜਾ ਦਿੱਤਾ। ਭਾਂਵੇਂ ਉਹਨਾਂ ਨੌਜਵਾਨਾਂ ਦੀ ਕ੍ਰਾਂਤੀਕਾਰੀ ਭਾਵਨਾ ਤੇ ਕੋਈ ਸ਼ੱਕ ਨਹੀਂ ਹੈ, ਪਰ ਇੰਨਾ ਅਖੌਤੀ ਲੀਡਰਾਂ ਦਾ ਮੁੱਖ ਮੰਤਵ, ਉਨ੍ਹਾਂ ਨੂੰ ਸ਼ਹੀਦ ਕਰਵਾ ਕੇ, ਭੋਲੀ ਭਾਲੀ ਸੰਗਤ ਕੋਲੋਂ ਫੰਡ ਇੱਕਠਾ ਕਰਕੇ, ਆਪਣੇ ਲਈ ਮੜੀਆਂ (ਘਰ) ਖਰੀਦਨੀਆਂ ਸਨ।

 

ਅਜੇ ਕੰਮ ਸੁਰੂ ਹੀ ਹੋਇਆ ਹੈ, ਸਾਡੇ ਕੋਲ ਹੋਰ ਭੀ ਸਬੂਤ ਪਹੁੰਚ ਚੁਕੇ ਹਨ, ਸਿਰਫ ਕੁੱਝ ਹੋਰ ਠੋਸ ਸਬੂਤਾਂ ਦੀ ਇੰਤਜ਼ਾਰ ਵਿਚ ਹਾਂ, ਜੋ ਕਿ ਵਾਅਦੇ ਅਨੁਸਾਰ ਛੇਤੀ ਹੀ ਮਿਲ ਜਾਣਗੇ ਤੇ ਫਿਰ ਇੰਗ੍ਲੈੰਡ ਦੇ ਉਨ੍ਹਾਂ ਮਗਰਮਛਾਂ ਦਾ ਚਿਹਰਾ ਨੰਗਾ ਹੋਵੇਗਾ, ਜਿਹੜੇ ਅੱਜ ਤੱਕ ਭੀ ਕੌਮ ਨਾਲ ਦਗਾ ਕਮਾ ਰਹੇ ਹਨ। ਆਪ ਜਲਦੀ ਹੀ ਦੇਖੋਗੇ ਕਿ ਉਹ ਵੀ ਕਿਵੇ ਆਰ.ਐਸ.ਐਸ ਦੇ ਰੁਲਦਾ ਸਿਓਂ ਨੂੰ ਆਪਣੀਆਂ ਗੱਡੀਆਂ ਵਿੱਚ ਘੁਮਾ-ਫਿਰਾ ਰਹੇ ਹਨ, ਅਤੇ ਥੋੜਾ ਸਮਾਂ ਪਹਿਲਾਂ ਜਦੋਂ ਅਮਿਤਾਬ ਬਚਨ ਦੀ ਘਰਵਾਲੀ ਇੰਗ੍ਲੈੰਡ ਵਿਚ ਕਿਸੇ ਦੇ ਕਾਰੋਬਾਰ ਦਾ ਉਦਘਾਟਨ ਕਰਨ ਲਈ ਆਈ ਸੀ, ਇਹ ਕਿਵੇਂ ਉਥੇ ਪਹੁੰਚ ਕੇ ਪੂਛ ਮਾਰ ਰਹੇ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top