Share on Facebook

Main News Page

ਅਖੌਤੀ ਖਾਲਿਸਤਾਨੀ ਜਸਵੰਤ ਸਿੰਘ ਠੇਕੇਦਾਰ ਦਾ ਪਰਦਾਫਾਸ਼
-
ਗੁਰਚਰਨ ਸਿੰਘ ਗੁਰਾਇਆਂ

ਗਾਵਾਂ ਦੀਆਂ ਪੂਛਾਂ ਤੇ ਕੰਨ ਵੱਢਕੇ ਮੰਦਰਾਂ ਵਿੱਚ ਸਿੱਟਣ ਵਿੱਚ ਭੌਗੜਾ ਤੇ ਬਾਬਾ ਜਰਨੈਲ਼ ਸ਼ਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਕਾਂਗਰਸ ਦੇ ਏਜੰਟ ਕਹਿਣ ਵਾਲੇ ਅਖੌਤੀ ਖਾਲਿਸਤਾਨੀ ਜਸਵੰਤ ਸਿੰਘ ਠੇਕੇਦਾਰ ਦਾ ਟਾਈਗਰਾ ਜਥਾ ਯੂ.ਕੇ ਵੱਲੋ ਪਰਦਾਫਾਸ਼ ਤੇ ਇਸ ਤਰ੍ਹਾਂ ਦੇ ਹੋਰ ਨਕਾਬਧਾਰੀ ਅਖੌਤੀ ਖਾਲਿਸਤਾਨੀਆਂ ਨੂੰ ਸੰਗਤਾਂ ਦੀ ਕਹਿਚਰੀ ਵਿੱਚ ਨੰਗਾ ਕਰਨਾ ਦਾ ਉਪਰਾਲਾ ਬਹੁਤ ਹੀ ਸ਼ਲਾਘਾਂਯੋਗ ਕਦਮ ਹੈ।

ਕਿਉਂਕਿ ਇਸ ਤਰ੍ਹਾਂ ਦੇ ਭੇਖਧਾਰੀ ਖਾਲਿਸਤਾਨੀਆਂ ਦੀ ਭਰਮਾਰ ਕਰਕੇ ਹੀ, ਇਹਨਾਂ ਲੋਕਾਂ ਨੇ ਸਿੱਖ ਕੌਮ ਦੇ ਅਜ਼ਾਦ ਘਰ ਖਲਿਸਤਾਨ ਲਈ ਅਥਾਹ ਕੁਰਬਾਨੀਆਂ ਕਰਨ ਵਾਲੇ ਧਰਮੀ ਮਰਜੀਵੜਿਆਂ ਦੇ ਪਵਿੱਤਰ ਸੰਘਰਸ਼ ਨੂੰ ਵੀ ਗੰਧਲਾ ਕਰਕੇ ਰੱਖ ਦਿੱਤਾ ਹੈ। ਸਮੂਹ ਖਾਲਸਾ ਪੰਥ ਦੇ ਚਰਨਾਂ ਵਿੱਚ ਅਪੀਲ ਹੈ, ਕਿ ਇਹੋ ਅਜਿਹੇ ਅਖੌਤੀ ਨਕਾਬਧਾਰੀ ਖਾਲਿਸਤਾਨੀਆਂ ਕਰਕੇ ਖਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਅਤੇ ਇਸ ਤੋਂ ਆਪਣਾ ਆਪ ਵਾਰਨ ਵਾਲਿਆਂ ਪ੍ਰਤੀ ਮਾੜੀ ਭਾਵਨਾ ਨਹੀਂ ਰੱਖਣੀ ਚਾਹੀਦੀ, ਸਗੋਂ ਇਸ ਅਜ਼ਾਦੀ ਦੇ ਸੰਘਰਸ਼ ਵਿੱਚ ਪਰਖ ਕਰਕੇ ਨਾ ਵਿਕਣ, ਨਾ ਝੁਕਣ ਵਾਲਿਆਂ ਅਜ਼ਾਦੀ ਘੁਲਟੀਆਂ ਦਾ ਸਾਥ ਦੇਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top