Share on Facebook

Main News Page

ਅਮੈਰਿਕਾ ‘ਚ ਹੋਲੀ ਟਰੀ (Holy Tree) ਦੁਆਲੇ ਲੱਗੀਆਂ ਸ਼ਰਧਾਲੂਆਂ ਦੀਆਂ ਰੌਣਕਾਂ

ਟਿੱਪਣੀ: ਸਿੱਖਾਂ ਲਈ ਖੁਸ਼ੀ ਦੀ ਗੱਲ, ਇੱਕਲੇ ਸਿੱਖ ਹੀ ਭੋਲੇ (ਮੂਰਖ) ਨਹੀਂ, ਅਗਾਂਹਵਧੂ ਦੇਸ਼ ਦੇ ਬਾਸ਼ਿੰਦੇ ਵੀ ਭੋਲੇ ਹਨ...

ਵੈਸਟ ਨਿਊਯਾਰਕ - (ਨਿਊਜਰਸੀ ਯੂ.ਐਸ.ਏ) - ਨਿਊਜਰਸੀ ਦੇ ਵੈਸਟ ਨਿਊਯਾਰਕ ਸਿਟੀ ‘ਚ 60 ਅਤੇ 61 ਸਟਰੀਟ ਬਰਗਨਲਾਈਨ ਐਵੀਨਿਊ ਤੇ ‘ਗਿੰਕਗੋ ਬਿਲੋਬਾ’ ਰੁੱਖ ਸ਼ਰਧਾਲੂਆਂ ਲਈ ‘ਪਵਿਤਰ ਰੁੱਖ’ ਬਣ ਗਿਆ ਹੈ, ਜਿੱਥੇ ਬਹੁਤ ਸਾਰੇ ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਵੇਖਣ ਅਤੇ ਪ੍ਰਾਰਥਣਾ ਕਰਨ ਲਈ ਪਹੁੰਚ ਰਹੇ ਹਨ। ਵੈਸਟ ਨਿਊਯਾਰਕ ਸਿਟੀ ਦੀ ਵਸਨੀਕ ਕਾਰਮਨ ਲੋਪੇਜ਼ ਨੇ 5 ਜੁਲਾਈ ਨੂੰ ਕੰਮ ਤੇ ਜਾਂਦਿਆਂ ਇਹ ਕਰਿਸ਼ਮਾ ਦੇਖਿਆ ਸੀ, ਜਦ ਉਹ ਅਡੀਸਨ ਨਿਊਜਰਸੀ ਵਿਖੇ ਪਰੀਫਿਊਮ ਦੀ ਫੈਕਟਰੀ ‘ਚ ਕੰਮ ਤੇ ਜਾ ਰਹੀ ਸੀ ਅਤੇ ਉਸ ਨੇ ਵੈਸਟ ਨਿਊਯਾਰਕ ਦੇ ਦੋ ਪਾਦਰੀਆਂ ਦੇ ਧਿਆਨ ‘ਚ ਲਿਆਂਦਾ ਸੀ, ਜਿਨ੍ਹਾਂ ਨੇ ਆ ਕੇ ਚੰਗੀ ਤਰ੍ਹਾਂ ਵੇਖਿਆ ਤੇ ਦੱਸਿਆ ਕਿ ਇਹ ਕੁਦਰਤੀ ਹੀ ਹੈ, ਕਿਸੇ ਨੇ ਬਣਾਇਆ ਨਹੀਂ। ਕਾਰਮਨ ਆਪਣਾ ਜਿਆਦਾ ਸਮਾਂ ਇਥੇ ਹੀ ਬਿਤਾ ਰਹੀ ਹੈ।

ਸ਼ਨੀਚਰਵਾਰ ਅਤੇ ਐਤਵਾਰ ਨੂੰ ਇਥੇ ਸ਼ਰਧਾਲੂਆਂ ਦੀ ਗਿਣਤੀ ਬਹੁਤ ਜਿਆਦਾ ਸੀ। ਇਥੇ ਜਿਆਦਾ ਸ਼ਰਧਾਲੂ ਹਿਸਪੈਨਿਕ (ਸਪੈਨਿਸ਼ ਮੂਲ ਦੇ ਲੋਕ) ਹੀ ਆ ਰਹੇ ਹਨ, ਜੋ ਇਸ ਰੁੱਖ ‘ਤੇ ਬਣੇ ਨਾਟ ਨੂੰ ਵਿਰਜਨ ਮੈਰੀ ਦਾ ਨਾਟ ਸਮਝ ਕੇ ਪੂਜਾ ਕਰਨ ਲੱਗ ਪਏ ਹਨ। ਜਦ ਜਿਆਦਾ ਲੋਕ ਇਥੇ ਆਉਣ ਲੱਗੇ ਤਾਂ ਮਾਮਲਾ ਸ਼ਹਿਰ ਦੇ ਮੇਅਰ ਦੇ ਨੋਟਿਸ ‘ਚ ਆਉਣ ਤੇ ਮੇਅਰ ਫਿਲੈਕਸ ਰਾਕ ਵਲੋਂ ਉਥੇ ਸ਼ਰਧਾਲੂਆਂ ਨੂੰ ਕੰਟਰੋਲ ਕਰਨ ਲਈ ਅਤੇ ਟਰੈਫਿਕ ਨੂੰ ਕੰਟਰੋਲ ਕਰਨ ਲਈ ਉਥੇ ਪੁਲੀਸ ਦਾ ਪਹਿਰਾ ਲਗਾ ਦਿੱਤਾ ਗਿਆ, ਤਾਂ ਕਿ ਉਸ ਰੁੱਖ ਨੂੰ ਰਾਤ ਨੂੰ ਕੋਈ ਵਿਅਕਤੀ ਨੁਕਸਾਨ ਨਾ ਪੁਚਾ ਸਕੇ।

ਮੇਅਰ ਫਲੈਕਸ ਰਾਕ ਨੇ ਦੱਸਿਆ ਹੈ ਕਿ ਰੋਜ਼ਾਨਾ ਹਜ਼ਾਰ ਡਾਲਰ ਤੋਂ ਖਰਚਾ ਆ ਰਿਹਾ ਹੈ, ਇਸ ਜਗ੍ਹਾ ਤੇ ਪੁਲੀਸ ਲਾਉਣ ਨਾਲ। ਸਪੈਨਿਸ਼ ਲੋਕ ਸਮਝਦੇ ਹਨ ਕਿ ਹੀ ਗੁਡਾਲੁਪੇ ਆਫ ਵਿਰਜਿਨ ਹੈ। ਸ਼ਰਧਾਲੂ ਉਥੇ ਆਪਣੀ ਸ਼ਰਧਾ ਅਨੁਸਾਰ ਫੁੱਲ ਅਤੇ ਹੋਰ ਪਦਾਰਥ ਲਿਆ ਰਹੇ ਹਨ ਅਤੇ ਇਸ ਰੁੱਖ ਨੂੰ ਹੱਥ ਲਗਾ ਕੇ ਅਸ਼ੀਰਵਾਦ ਲੈ ਰਹੇ ਹਨ। ਜਿੱਥੇ ਸ਼ਰਧਾਲੂ ਆ ਰਹੇ ਹਨ ਉਥੇ ਕੁਝ ਹੋਰ ਈਸਾਈ ਲੋਕ ਵੀ ਹਨ, ਜਿਹੜੇ ਕਹਿੰਦੇ ਹਨ ਕਿ ਬਾਈਬਲ ਅਨੁਸਾਰ ਮੂਰਤੀ ਪੂਜਾ ਪਾਪ ਹੈ, ਅਤੇ ਉਹ ਇਸ ਕਰਿਸ਼ਮੇ ਦਾ ਵਿਰੋਧ ਵੀ ਕਰ ਰਹੇ ਹਨ। ਪਾਦਰੀਆਂ ਨੇ ਇਥੇ ਆਉਣ ਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਸ ਕਰਿਸ਼ਮੇ ਨਾਲ ਲੋਕਾਂ ‘ਚ ਧਾਰਮਿਕ ਭਾਵਨਾਵਾਂ ਹੋਰ ਵੀ ਡੂੰਘੀਆਂ ਹੋਣਗੀਆਂ। ਜਦ ਵੈਸਟ ਨਿਊਯਾਰਕ ਦੇ ਮੇਅਰ ਮਿਸਟਰ ਰਾਕ ਨੇ 20 ਫੁੱਟ ਉੱਚੇ ਰੁੱਖ ਨੂੰ ਨੇੜੇ ਦੀ ਪਾਰਕ ‘ਚ ਲਿਜਾਣ ਬਾਰੇ ਕਿਹਾ ਤਾਂ ਸ਼ਰਧਾਲੂਆਂ ਨੇ ਇਥੇ ਪਹਿਰਾ ਲਗਾ ਦਿੱਤਾ ਹੈ, ਅਤੇ 5000 ਤੋਂ ਵੱਧ ਦਸਖਤ ਇਕੱਠੇ ਕਰ ਲਏ ਹਨ ਕਿ ਇਸ ਹੋਲੀ ਟਰੀ ਨੂੰ ਇਥੇ ਹੀ ਰਹਿਣ ਦਿੱਤਾ ਜਾਵੇ। ਮਿਸਟਰ ਰਾਕ ਨੇ ਕਿਹਾ ਹੈ ਕਿ ਉਹ ਇੱਕ ਕਮਿਸ਼ਨ ਬਣਾਉਣਗੇ ਕਿ ਇਸ ਬਾਰੇ ਕੀ ਫੈਸਲਾ ਕੀਤਾ ਜਾਵੇ।

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top