Share on Facebook

Main News Page

ਪਹਿਲਾਂ "ਕਾਲੀ ਬਿਅਰ" ਹੁਣ "ਕਾਲੀ ਵੀਡੀਉ ਗੇਮ"
-
ਇੰਦਰਜੀਤ ਸਿੰਘ, ਕਾਨਪੁਰ

ਕੁੱਝ ਦਿਨ ਪਹਿਲਾਂ "ਕਾਲੀ" ਬ੍ਰਾਂਡ ਦੀ ਇਕ "ਬਿਅਰ" ਨਿਕਲੀ, ਤੇ ਹਿੰਦੂ ਭਰਾਵਾਂ ਦੀ ਧਾਰਮਿਕ ਭਾਵਨਾਂ ਨੂੰ ਬਹੁਤ ਠੇਸ ਪਹੁੰਚੀ ਸੀ। ਹੁਣ "ਸਮਾਈਟ" ਕੰਪਨੀ ਨੇ "ਕਾਲੀ ਦਾ ਨਗਨ ਰੂਪ" ਦਿਖਾਂਦੇ ਹੋਏ, ਉਸ ਨੂੰ ਇਕ "ਪੌਰਨ ਸਟਾਰ" ਦੇ ਰੂਪ ਵਿਚ, ਇਸ "ਵੀਡੀਉ ਗੇਮ" ਵਿਚ ਪੇਸ਼ ਕੀਤਾ ਹੈ। ਇਸ ਨਾਲ ਇਕ ਵਾਰ ਫਿਰ "ਹਿੰਦੂ ਭਾਈਚਾਰੇ" ਦਾ ਮਨ ਵਲੂੰਧਰਿਆ ਗਇਆ ਹੈ।

ਹਿੰਦੂ ਭਰਾਵਾਂ ਵਿਚ ਬਹੁਤ ਰੋਸ਼ ਹੈ, ਕਿ ਉਨਾਂ ਦੀ ਦੇਵੀ ਨੂੰ "ਨੰਗਾ" ਵਖਾਇਆ ਗਇਆ ਹੈ। ਇਨ੍ਹਾਂ ਨੂੰ ਇਸ ਗਲ ਦਾ ਤਾਂ ਬਿਲਕੁਲ ਹੀ ਬੁਰਾ ਨਹੀਂ ਮਨਣਾਂ ਚਾਹੀਦਾ ਕਿ "ਕਾਲੀ" ਨੂੰ "ਨਗਨ" ਕਿਉਂ ਵਿਖਾਇਆ ਗਇਆ ਹੈ? ਹਾਂ, ਰਹੀ ਉਨ੍ਹਾਂ ਦੀ ਦੇਵੀ ਦੀ ਵੀਡੀਉ ਗੇਮ ਬਨਾਉਣ ਦੀ, ਤੇ ਉਹ ਜਾਇਜ ਹੋ ਸਕਦੀ ਹੈ। "ਕਾਲੀ" ਦੇ ਇਸ "ਨਗਨ ਰੂਪ" ਦਾ ਵਰਨਣ ਤਾਂ ਉਨਾਂ ਦੇ ਪੁਰਾਣਾਂ ਅਤੇ ਮਿਥਿਹਾਸਕ ਪੁਸਤਕਾਂ ਵਿਚ ਇਸੇ ਤਰ੍ਹਾਂ ਹੀ ਮਿਲਦਾ ਹੈ। ਸਿੱਖਾਂ ਦੇ ਤਖਤ ਹਜੂਰ ਸਾਹਿਬ ਵਿਚ ਪਈ "ਉਨਾਂ ਦੀ", ਇਕ ਕਿਤਾਬ, "ਅਖੌਤੀ ਦਸਮ ਗ੍ਰੰਥ" ਵਿਚ ਵੀ "ਕਾਲੀ" ਦਾ ਇਹ ਹੀ ਰੂਪ ਬਿਆਨ ਕੀਤਾ ਹੋਇਆ ਹੈ।

ਜੇ "ਕਾਲੀ" ਦਾ ਇਹ "ਨਗਨ ਰੂਪ " ਗਲਤ ਹੈ, ਅਤੇ ਹਿੰਦੂ ਭਰਾਵਾਂ ਦੀ ਭਾਵਨਾਂ ਨੂੰ ਠੇਸ ਪਹੁੰਚਦੀ ਹੈ, ਤਾਂ ਉਨਾਂ ਨੂੰ ਇਸ ਕੂੜ ਕਿਤਾਬ ਦਾ ਵੀ ਵਿਰੋਧ ਕਰਨਾ ਚਾਹੀਦਾ ਹੈ, ਅਤੇ ਇਸ ਲਈ ਵੀ ਉਨ੍ਹਾਂ ਨੂੰ "ਪ੍ਰੋਟੇਸਟ" ਕਰਨਾ ਚਾਹੀਦਾ ਹੈ। ਜਿਸ ਵਿਚ "ਕਾਲੀ" ਦਾ ਬਹੁਤ ਹੀ "ਭਿਆਨਕ" ਅਤੇ "ਨਗਨ ਰੂਪ" ਬਿਆਨ ਕੀਤਾ ਹੋਇਆ ਹੈ। ਵੈਸੇ ਜੇ ਕਾਲੀ "ਨਗਨ" ਹੀ ਰਹਿੰਦੀ ਹੈ, ਤੇ ਇਸ ਵੀਡਿਉ ਗੇਮ ਨੂੰ ਬਨਾਉਣ ਵਾਲਾ, ਉਸ ਨੂੰ ਵਸਤਰ ਕਿਵੇ ਪਵਾ ਸਕਦਾ ਸੀ? ਉਹ ਵੀ ਤਾਂ "ਕਾਲੀ" ਦਾ ਅਪਮਾਨ ਹੀ ਹੋਣਾ ਸੀ? ਜੇ ਹਿੰਦੂ ਭਾਈ ਸਾਡੇ ਸਿਰ ਮੜ੍ਹੀ ਗਈ ਅਖੌਤੀ ਦਸਮ ਗ੍ਰੰਥ ਨਾਮ ਦੀ ਕੂੜ ਕਿਤਾਬ ਦਾ ਵਿਰੋਧ ਕਰਨ, ਤਾਂ ਹੋ ਸਕਦਾ ਹੈ, ਉਨ੍ਹਾਂ ਦੇ ਇਸ ਵਿਰੋਧ ਨਾਲ ਸਾਡੇ ਸਿਰੋਂ ਵੀ ਇਸ " ਕਾਲੀ ਕਿਤਾਬ" ਦਾ ਜੁੱਲਾ ਉਤਰ ਜਾਵੇ, ਤੇ ਉਨਾਂ ਦੀ ਦੇਵੀ "ਕਾਲੀ" ਦੀ ਇਜੱਤ ਵੀ ਆਏ ਦਿਨ ਰੁਲਣ ਤੋ ਬਚ ਜਾਵੇ।

ਜਿਹੋ ਜਿਹਾ ਬੀਜਿਆ ਜਾਂਦਾ ਹੈ, ਉਸ ਦਾ ਬੂਟਾ ਤੇ ਵਡਾ ਦਰੱਖਤ ਬਣਕੇ ਇਕ ਦਿਨ ਸਾਮ੍ਹਣੇ ਜਰੂਰ ਆਂਉਦਾ ਹੀ ਹੈ। "ਇਸ ਦਰਖਤ ਦੇ ਕੌੜੇ ਮਿਠੇ ਫਲ ਵੀ ਸਾਨੂੰ ਖਾਂਣੇ ਪੈਂਦੇ ਹਨ"। ਇਹ ਗਲ ਹੀ ਅਸੀਂ ਅਪਣੇ ਆਗੂਆਂ ਨੂੰ ਇਸ ਕਾਲੀ ਲਿਤਾਬ ਬਾਰੇ ਸਮਝਾ ਸਮਝਾ ਕੇ ਥੱਕ ਚੁਕੇ ਹਾਂ। ਅਖੌਤੀ ਦਸਮ ਗ੍ਰੰਥ ਨਾਮ ਦੀ ਇਸ "ਕਾਲੀ ਕਿਤਾਬ" ਵਿਚ ਕਾਲੀ ਦੇ ਰੂਪ ਦਾ ਵਰਣ ਇਸ ਪ੍ਰਕਾਰ ਹੈ-

ਮੂੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੌ॥ ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੌ॥ ਛੁਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਜ਼ਯਾਰੋ॥ ਛਾਡਤ ਜਵਾਲ ਲਏ ਕਰ ਬਿਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ॥ ਅਖੌਤੀ ਦਸਮ ਗ੍ਰੰਥ ਪੰਨਾ 810

ਇਹ ਛਲ ਸੋ ਸਿਮਰਹ ਛਲਾ ਪਾਹਨ ਦਏ ਬਹਾਇ ॥ ਮਹਾਕਾਲ ਕੋ ਸਿਖਯ ਕਰ ਮਦਿਰਾ ਭਾਂਗ ਪਿਵਾਇ॥ ਅਖੌਤੀ ਦਸਮ ਗ੍ਰੰਥ ਪੰਨਾ 1210

ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ ॥ ਮਹਾ ਤੇਜ ਤੇਜੰ ਬਿਰਾਜੈ ਬਿਸਾਲੰ ॥ ਮਹਾਂ ਦਾੜ੍ਹ ਦਾਤ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜੱਗਯਾੰ ਹਜਾਰੰ ॥੧੮॥

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top