Share on Facebook

Main News Page

ਸਿੱਖ ਨਾ ਹੋਤੇ ਤੋਂ ਜੋਕ ਕਿਸ ਪਰ ਬਨਾਤੇ - ਹਿੰਦੀ ਫਿਲਮ "ਸਨ ਆਫ ਸਰਦਾਰ"

ਹਿੰਦੀ ਫਿਲਮਾਂ ਚ ਫਿਲਮਾਏ ਸੀਨਾਂ ਰਾਹੀਂ ਇਕ ਵਾਰੀ ਫਿਰ ਸਿੱਖ ਭਾਵਨਾਵਾਂ ਨਾਲ ਖਿਲਵਾੜ ਸੰਦੀਪ ਸਿੰਘ ਖਾਲੜਾ

 

ਹਿੰਦੀ ਫਿਲਮਾਂ ਵਿੱਚ ਹਮੇਸ਼ਾਂ ਸਿੱਖਾਂ ਦੇ ਰੋਲ ਬਣਾਂ ਕੇ ਹਮੇਸ਼ਾਂ ਮਜਾਕ ਦਾ ਪਾਤਰ ਬਣਾਇਆ ਜਾਂਦਾ ਹੈ । ਪਰ ਰੌਲਾ ਪੈਣ 'ਤੇ ਕਈ ਵਾਰ ਉਹ ਸੀਨ ਕੱਟ ਕੇ ਮੁਆਫੀ ਮੰਗ ਲਈ ਜਾਂਦੀ ਹੈ। ਲਗਦਾ ਹੈ ਕਿ ਇਹ ਗਲਤੀ ਇਹਨਾਂ ਫਿਲਮਾਂ ਵਾਲਿਆਂ ਵੱਲੋਂ ਇਸ ਲਈ ਕੀਤੀ ਜਾਂਦੀ ਤਾਂ ਕਿ ਰੌਲਾ ਪੈਣ ਨਾਲ ਉਹਨਾਂ ਦੀ ਫਿਲਮ ਦੀ ਮਸ਼ਹੂਰੀ ਹੋ ਜਾਵੇ। ਹੁਣ ਇਕ ਵਾਰੀ ਫਿਰ ਨਵੀਂ ਆ ਰਹੀ ਫਿਲਮ (ਸਨ ਆਫ ਸਰਦਾਰ) ਜਿਸ ਦਾ ਇਕ ਟਰੈਲਰ ਯੂ ਟਿਊਬ ਤੇ ਪਿਆ ਹੈ।

ਇਸ ਵਿੱਚ ਅਜੇ ਦੇਵਗਨ ਨਾਮ ਦਾ ਐਕਟਰ ਸਿੱਖ ਦਾ ਰੋਲ ਨਿਭਾ ਰਿਹਾ ਹੈ। ਇਸ ਦੇ ਇਕ ਸੀਨ ਵਿੱਚ ਜਿਥੇ ਰੇਲ ਗੱਡੀ ਵਾਲਾ ਸੀਨ ਆਉਂਦਾ ਹੈ ਉਥੇ ਕਿਹਾ ਗਿਆ ਹੈ ਕਿ ....ਅਗਰ ਸਿੱਖ ਨਾ ਹੋਤੇ ਤੋਂ ਜੋਕ ਕਿਸ ਪਰ ਬਨਾਤੇ...ਇਹਨਾਂ ਫਿਲਮਾਏ ਗਏ ਸੀਨਾਂ ਤੋਂ ਇਹ ਗੱਲ ਵੀ ਪੇਸ਼ ਕੀਤੀ ਜਾ ਰਹੀ ਹੈ, ਕਿ ਦੁਨੀਆਂ ਨੂੰ ਗਾਲ੍ਹਾਂ ਸਿਰਫ ਸਰਦਾਰਾਂ ਨੇ ਹੀ ਸਿਖਾਈਆਂ ਹਨ। ਇਸੇ ਤਰ੍ਹਾਂ ਇਕ ਸੀਨ ਵਿੱਚ ਪੰਜਾਬੀ ਲੜਕੀਆਂ ਬਾਰੇ ਵੀ ਗੱਲ ਕੀਤੀ ਗਈ ਹੈ। ਇਹਨਾਂ ਫਿਲਮਾਂ ਵਿੱਚ ਫਿਲਮਾਏ ਗਏ ਸੀਨਾਂ ਦਾ ਸਾਹਮਣਾਂ ਸਾਡੇ ਬੱਚਿਆਂ ਨੂੰ ਸਕੂਲਾਂ ਕਾਲਜਾਂ ਵਿੱਚ ਕਰਨਾਂ ਪੈਂਦਾ ਹੈ, ਜਦੋਂ ਦੂਸਰੇ ਧਰਮਾਂ ਦੇ ਬੱਚੇ ਇਹ ਸੀਨ ਵੇਖ ਸੁਣ ਕੇ ਸਿੱਖਾਂ ਦੇ ਬੱਚਿਆਂ ਨੂੰ ਛੇੜਦੇ ਹਨ। ਇਹਨਾਂ ਲੋਕਾਂ ਨੂੰ ਸਾਡੇ ਬਜ਼ੁਰਗਾਂ ਵੱਲੋਂ ਕੀਤੇ ਬਹਾਦਰੀ ਦੇ ਕਾਰਨਾਮੇ ਭੁੱਲ ਚੁੱਕੇ ਹਨ, ਜਿਹਨਾਂ ਕਰਕੇ ਇਹ ਆਜ਼ਾਦੀ ਮਾਣ ਰਹੇ ਹਨ। ਇਹਨਾਂ ਨੂੰ ਮਾਤਾ ਖੀਵੀ ਜੀ, ਮਾਤਾ ਭਾਗ ਕੌਰ ਜੀ, ਮਾਤਾ ਗੁਜਰ ਕੌਰ ਜੀ ਦਾ ਇਤਿਹਾਸ ਯਾਦ ਨਹੀਂ, ਜਿਹਨਾਂ ਨੇ ਪੰਜਾਬੀ ਹੋ ਕੇ ਮਹਾਨ ਯੋਗਦਾਨ ਪਾਇਆ ਹੈ। ਲੋੜ ਹੈ, ਇਹਨਾਂ ਲੋਕਾਂ ਨੂੰ ਨੱਥ ਪਾਉਣ ਦੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top