Share on Facebook

Main News Page

ਕੁਲਦੀਪ ਨਈਅਰ ਨੂੰ ਲਿਖਤੀ ਤੌਰ ਤੇ ਮੁਆਫੀ ਮੰਗਣ ਲਈ ਇੱਕ ਹਫਤੇ ਦੀ ਮੋਹਲਤ

ਅੰਮ੍ਰਿਤਸਰ 20 ਜੁਲਾਈ (ਜਸਬੀਰ ਸਿੰਘ ਪੱਟੀ) ਪ੍ਰਸਿੱਧ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਵੱਲੋਂ ਆਪਣੀ ਕਿਤਾਬ ਵਿੱਚ ਸਿੱਖ ਸ਼ਹੀਦਾਂ ਅਤੇ ਸਿੱਖ ਸੰਸਥਾਵਾਂ ਬਾਰੇ ਕੀਤੀਆ ਅਪਮਾਨਜਨਕ ਟਿੱਪਣੀਆ ਦਾ ਕੜਾ ਨੋਟਿਸ ਲੈਦਿਆ ਪੰਥਕ ਤੇ ਗੈਰ ਪੰਥਕ ਜਥੇਬੰਦੀਆ ਦੀ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਕਿਤਾਬ ਦੀ ਵਿਕਰੀ ਤੇ ਤੁਰੰਤ ਪਾਬੰਦੀ ਲਗਾਈ ਜਾਵੇ ਅਤੇ ਨਈਅਰ ਨੂੰ ਚਿਤਾਵਨੀ ਦਿੱਤੀ, ਕਿ ਜੇਕਰ ਇੱਕ ਹਫਤੇ ਦੇ ਵਿੱਚ ਵਿੱਚ ਉਸ ਨੇ ਆਪਣੀ ਕਿਤਾਬ ਵਿੱਚ ਵੱਖਰਾ ਪੰਨਾ ਲਗਾ ਕੇ ਮੁਆਫੀ ਨਾ ਮੰਗੀ ਤਾਂ ਪੰਥਕ ਜਥੇਬੰਦੀਆ ਕੜੀ ਕਾਰਵਾਈ ਕਰਨ ਲਈ ਮਜਬੂਰ ਹੋਣਗੀਆਂ।

ਭਾਈ ਗੁਰਦਾਸ ਹਾਲ ਵਿਖੇ ਹੋਈ ਇਸ ਮੀਟਿੰਗ ਵਿੱਚ ਖਾਲਸਾ ਐਕਸ਼ਨ ਕਮੇਟੀ ਦੇ ਸੱਦੇ ਤੇ ਗੁਰਮਤਿ ਪ੍ਰਚਾਰਕ ਸੰਤ ਸਮਾਜ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਦਲ ਖਾਲਸਾ, ਯੂਨਾਈਟਿਡ ਸਿੱਖ ਮੂਵਮੈਂਟ, ਸਮਾਜ ਬਚਾਉ ਮੋਰਚਾ, ਮਿਲੀ ਕੌਸਲ ਪੰਜਾਬ, ਪੰਜਾਬ ਕ੍ਰਿਸ਼ੀਚੀਅਨ ਮੂਵਮੈਂਟ, ਜਨ ਮੰਚ ਚੰਡੀਗੜ•, ਯੂ.ਟੀ. ਅਕਾਲੀ ਦਲ (ਚੰਡੀਗੜ•), ਇਨਸਾਫ ਲਹਿਰ, ਖਾਲੜਾ ਮਿਸ਼ਨ ਕਮੇਟੀ, ਅਖੰਡ ਕੀਰਤਨੀ ਜੱਥਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਗੋਰੇਨੰਗਲ), ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਭਿੰਡਰਾਂਵਾਲਾ ) ਆਦਿ ਨੁੰਮਾਇਦਆ ਨੇ ਭਾਗ ਲਿਆ ਤੇ ਮੀਟਿੰਗ ਵਿੱਚ ਆਪਣੇ ਵਿਚਾਰ ਖੁੱਲ ਕੇ ਪ੍ਰਗਟ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਬਲਦੇਵ ਸਿੰਘ ਸਿਰਸਾ ਨੇ ਨਿਭਾਈ ਅਤੇ ਮੀਟਿੰਗ ਵਿੱਚ ਭਾਗ ਲੈਣ ਵਾਲਿਆ ਦਾ ਸੁਆਗਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਅਤੇ ਧੰਨਵਾਦ ਭਾਈ ਮੋਹਕਮ ਸਿੰਘ ਨੇ ਆਪਣੇ ਆਪਣੇ ਸਾਹਿੱਤਕ ਅੰਦਾਜ ਵਿੱਚ ਕੀਤਾ।

ਵੱਖ ਵੱਖ ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਲਦੀਪ ਨਈਅਰ ਸਿੱਖ ਪੰਥ ਦਾ ਹਮਦਰਦ ਨਹੀਂ ਸਗੋਂ ਬੁੱਕਲ ਦਾ ਸੱਪ ਹੈ ਅਤੇ ਜਿਹੜੀ ਹਰਕਤ ਉਸਨੇ ਪੰਥ ਦੀ ਦੋ ਮਹਾਨ ਹਸਤੀਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਅਤੇ ਭਾਈ ਅਮਰੀਕ ਸਿੰਘ ਨੂੰ ਆਪਣੀ ਕਿਤਾਬ ‘ਟਰੇਜਡੀ ਆਫ ਪੰਜਾਬ’ ਵਿੱਚ ਉਹਨਾਂ ਸਰਕਾਰੀ ਤੇ ਸਰਕਾਰੀ ਏਜੰਸੀ ਆਈ.ਬੀ.ਦਾ ਏਜੰਟ ਦੱਸ ਕੇ ਕੀਤੀ ਹੈ ਉਸਨੂੰ ਕਦਾਚਿੱਤ ਵੀ ਮੁਆਫ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਕਿਤਾਬ ਵੀ ਬਰੀਕੀ ਨਾਲ ਵਿਸ਼ਲੇਸ਼ਣ ਕਰਨ ਦੀ ਜਰੂਰਤ ਹੈ ਤਾਂ ਕਿ ਕਈ ਹੋਰ ਪਹਿਲੂ ਵੀ ਸਾਹਮਣੇ ਆਉਣਗੇ ਹਿੜੇ ਇਸ ਨੇ ਪੰਥ ਦੇ ਖਿਲਾਫ ਲਿਖੇ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਨੇ ਆਪਣੇ ਸ਼ਹੀਦਾਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਅਤੇ ਨਾ ਦੀ ਕਦੇ ਕਰਨਗੇ। ਉਹਨਾਂ ਕਿਹਾ ਕਿ ਹਮੇਸ਼ਾਂ ਜਰਨੈਲ ਹੀ ਸ਼ਹਾਦਤਾਂ ਪਾਉਦੇ ਹਨ ਪਰ ਸਰਕਾਰੀ ਏਜੰਟ ਕਦੇ ਵੀ ਮਰਦੇ ਨਹੀਂ ਸਗੋ ਉਹਨਾਂ ਦਾ ਮਿਸ਼ਨ ਤਾਂ ਦੂਜਿਆ ਨੂੰ ਮਾਰਨਾ ਤੇ ਮਰਵਾਉਣਾ ਹੁੰਦਾ ਹੈ। ਉਹਨਾਂ ਕਿਹਾ ਕਿ ਸਰਬੱਤ ਦਾ ਭਲਾ ਚਾਹੁਣ ਵਾਲੀ ਸਿੱਖ ਕੌਮ ਹਮੇਸ਼ਾਂ ਹੀ ਸ਼ਾਤੀ ਦੇ ਸੰਦੇਸ਼ ਦਿੰਦੀ ਹੈ ਹਨ ਪਰ ਉਸ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਪੰਥ ਦੇ ਸ਼ਾਂਤ ਸਮੁੰਦਰ ਨਾਲ ਜੇਕਰ ਗਲਤ ਤਰੀਕੇ ਨਾਲ ਕੋਈ ਛੇੜਖਾਨੀ ਕਰੇਗਾ ਤਾਂ ਉਸ ਵਿੱਚ ਬੈਠੇ ਮੱਗਰਮੱਛ ਆਪਣਾ ਰੰਗ ਜਰੂਰ ਵਿਖਾ ਦੇਣਗੇ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਨਈਅਰ ਨੇ ਮੁਆਫੀ ਮੰਗਣ ਦਾ ਡਰਾਮਾ ਕੀਤਾ ਹੈ ਉਸ ਸਿੱਖ ਕੌਮ ਨੂੰ ਕਦੇ ਵੀ ਪ੍ਰਵਾਨ ਨਹੀਂ ਹੈ ਸਗੋਂ ਉਹ ਆਪਣੀ ਕਿਤਾਬ ਵਿੱਚ ਇੱਕ ਪੰਨਾ ਹੋਰ ਲਗਾ ਕੇ ਆਪਣੀ ਭੁੱਲ ਦੀ ਮੁਆਫੀ ਮੰਗੇ ਤੇ ਜਨਤਕ ਤੌਰ ‘ਤੇ ਆਪਣੀ ਭੁੱਲ ਬਖਸ਼ਾਏ ਅਤੇ ਮਾਰਕੀਟ ਵਿੱਚ ਦਿੱਤੀਆ ਸਾਰੀਆ ਕਿਤਾਬਾਂ ਵਾਪਸ ਮੰਗਵਾਏ।

ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਆਪਣਾ ਧਰਮ ਛੱਡ ਸਕਦਾ ਹੈ ਉਹ ਕਦੇ ਵੀ ਕਿਸੇ ਦਾ ਵਫਾਦਾਰ ਨਹੀਂ ਹੋ ਸਕਦਾ ਕਿਉਕਿ ਨਈਅਰ ਨੇ ਸਾਬਕਾ ਮੁੱਖ ਮੰਤਰੀ ਸ੍ਰੀ ਭੀਮ ਸੈਨ ਸੱਚਰ ਦੀ ਲੜਕੀ ਨਾਲ ਸ਼ਾਂਦੀ ਕਰਨ ਲਈ ਸਿੱਖ ਧਰਮ ਛੱਡ ਦਿੱਤਾ ਸੀ ਤੇ ਉਹ ਕੁਲਦੀਪ ਸਿੰਘ ਨਈਅਰ ਤੋਂ ਸਦਾ ਲਈ ਕੁਲਦੀਪ ਨਈਅਰ ਬਣ ਗਿਆ। ਉਹਨਾਂ ਕਿਹਾ ਕਿ ਜੇਕਰ ਨਈਅਰ ਨੇ ਪੰਥਕ ਧਿਰਾਂ ਅਨੁਸਾਰ ਮੁਆਫੀ ਨਾ ਮੰਗੀ ਤਾਂ ਪੰਥਕ ਧਿਰਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਅਪੀਲ ਕਰਨਗੀਆ ਕਿ ਨਈਅਰ ਨੂੰ ਦਿੱਤਾ ਸਨਮਾਨ ਵਾਪਸ ਲਿਆ ਜਾਵੇ, ਜੇਕਰ ਉਹ ਸਨਮਾਨ ਵਾਪਸ ਨਹੀਂ ਕਰਦਾ ਤਾਂ ਉਸ ਸਨਮਾਨ ਰੱਦ ਕੀਤਾ ਜਾਵੇ। ਉਹਨਾਂ ਕਿਹਾ ਕਿ ਫਿਰ ਜਿਹੜਾ ਸੰਘਰਸ਼ ਪੰਥ ਵੱਲੋਂ ਛੇੜਿਆ ਜਾਵੇਗਾ ਉਸ ਦਾ ਜਿੰਮੇਵਾਰ ਸਿੱਧੇ ਰੂਪ ਵਿੱਚ ਨਈਅਰ ਤੇ ਉਸ ਦੀ ਜੁੰਡਲੀ ਹੋਵੇਗੀ। ਉਹਨਾਂ ਕਿਹਾ ਕਿ ਸ਼ਹੀਦਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀ ਵਿਰੁੱਧ ਕਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਇਸ ਪੰਥਕ ਇਕੱਠ ਨੂੰ ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ, ਬਾਬਾ ਸੁਖਚੈਨ ਸਿੰਘ ਧਰਮਪੁਰੇ ਵਾਲੇ, ਬਾਬਾ ਮੇਜਰ ਸਿੰਘ ਵਾਂ, ਜਸਕਰਨ ਸਿੰਘ ਤੇ ਹਰਬੀਰ ਸਿੰਘ ਸੰਧੂ ਅੰਮ੍ਰਿਤਸਰ ਅਕਾਲੀ ਦਲ, ਦਲ ਖਾਲਸਾ ਦੇ ਹਰਚਰਨ ਸਿੰਘ ਧਾਮੀ ਤੇ ਕੰਵਰਪਾਲ ਸਿੰਘ ਬਿੱਟੂ, ਸਤਨਾਮ ਸਿੰਘ ਪਾਊਟਾ ਸਾਹਿਬ, ਗੁਰਦੀਪ ਸਿੰਘ ਬਠਿੰਡਾ (ਯੂਨਾਈਟਿੰਡ ਸਿੱਖ ਮੂਵਮੈਂਟ), ਸ੍ਰੀ ਕ੍ਰਿਸ਼ਨ ਚੰਦਰ ਆਹੂਜਾ (ਇਨਸਾਫ ਲਹਿਰ), ਸ੍ਰੀ ਗਿਆਨ ਚੰਦ ਸਮਾਜ ਬਚਾਉ ਮੋਰਚਾ, ਡਾਕਟਰ ਅਨਵਰ ਮਸੀਹ ਮਿਲੀ ਕੌਸ਼ਿਲ, ਸ੍ਰੀ ਹਮੀਦ ਮਸੀਹ ਪ੍ਰਧਾਨ ਪੰਜਾਬ ਕ੍ਰਿਸ਼ੀਚੀਅਨ ਮੂਵਮੈਂਟ, ਗਿਆਨੀ ਬਲਦੇਵ ਸਿੰਘ ਮੁੱਖੀ ਅਖੰਡ ਕੀਰਤਨੀ ਜੱਥਾ, ਖਾਲੜਡਾ ਮਿਸ਼ਨ ਕਮੇਟੀ ਦੇ ਸਰਪ੍ਰਸਤ ਪੱਤਰਕਾਰ ਦਲਬੀਰ ਸਿੰਘ, ਪਰਮਜੀਤ ਸਿੰਘ ਗੋਰੇਨੰਗਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸੂਰਤ ਸਿੰਘ ਖਾਲਸਾ, ਬਾਬਾ ਚਰਨਜੀਤ ਸਿੰਘ ਮੈਂਬਰ ਸ਼ਰੋਮਣੀ ਕਮੇਟੀ ਅਤੇ ਗੁਰਨਾਮ ਸਿੰਘ ਚੰਡੀਗੜ ਨੇ ਸੰਬੋਧਨ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top