ਜਦ
ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਾਰਨ ਲੱਗੇ, ਤਾਂ ਰੰਬੀ (ਜਿਸ ਨਾਲ ਉਹਨਾਂ ਦੀ ਕੇਸਾਂ ਸਮੇਤ
ਖੋਪੜੀ ਉਤਾਰੀ ਜਾਣੀ ਸੀ) ਭਾਈ ਸਾਹਿਬ ਜੀ ਨੂੰ ਸਵਾਲ ਕਰਦੀ ਹੈ ਕਿ ਸਿੰਘ ਜੀ ਤੁਸੀਂ ਕਿਨੇ
ਸੋਹਣੇ ਹੋ, ਚਿਹਰਾ ਕਿਨਾ ਪਿਆਰਾ ਲੱਗਦਾ ਹੈ ਤੁਹਾਡਾ, ਤੁਹਾਡੇ ਸਿਰ ਤੇ ਸਜੀ ਹੋਈ ਦਸਤਾਰ,
ਤੁਹਾਡਾ ਦਾਹੜਾ ਤੇ ਹੋਰ ਵੀ ਚਿਹਰੇ ਨੂੰ ਸੋਹਣਾ ਬਣਾ ਰਿਹਾ ਹੈ | ਕੋਈ ਗੱਲ ਨਹੀਂ ਤੁਸੀਂ ਆਪਣਾ
ਸਰੂਪ ਇਸ ਤਰਾਂ ਹੀ ਰੱਖਣਾ, ਪਰ ਧਰਮ ਮੁਸਲਮਾਨ ਅਪਣਾ ਲਉ |
ਸਾਨੂੰ ਪਤਾ ਹੈ ਭਾਈ ਸਾਹਿਬ ਜੀ ਨੇ ਸ਼ਹੀਦ ਹੋਣਾ ਕਬੂਲ ਕੀਤਾ, ਪਰ ਸਿੱਖ
ਧਰਮ ਨੂੰ ਦਾਗ ਨਹੀਂ ਲੱਗਣ ਦਿਤਾ |
ਅੱਜ ਸਿੱਖਾਂ ਨੂੰ ਸਵਾਲ ਤੇ ਕੈਂਚੀ ਵੀ ਕਰਦੀ ਹੋਵੇਗੀ ਕਿ ਤੁਸੀਂ ਕਿਨੇ ਸੋਹਣੇ ਲੱਗਦੇ ਹੋ,
ਕਿਉ ਆਪਣੇ ਆਪ ਨੂੰ ਧਰਮ ਤੋਂ, ਗੁਰੂ ਤੋਂ ਬੇਮੁੱਖ ਕਰਦੇ ਹੋ..? ਪਰ ਅੱਜ ਦਾ ਸਿੱਖ (ਸਾਰੇ ਨਹੀਂ)
ਆਖਦਾ ਹੈ ਮੈਨੂੰ ਗੁਰੂ ਦੀ ਪ੍ਰਵਾਹ ਨਹੀਂ, ਗੁਰੂ ਨੂੰ ਤੇ ਮੈ ਅੱਜ ਸੰਗਰਾਂਦ ਤੇ ਰੁਮਾਲਾ ਦੇਕੇ,
ਕੜਾਹ ਪ੍ਰਸ਼ਾਦ ਕਰਾਕੇ ਖੁਸ਼ ਕਰ ਆਇਆ ਹਾਂ, ਤੂੰ ਆਪਣਾ ਕੰਮ ਕਰ, ਟਾਈਮ ਨਾ ਲਾ |
ਭਾਈ ਤਾਰੂ ਸਿੰਘ ਜੀ ਦੇ ਸਿਦਕ ਤੋਂ ਕੁਛ ਸਿਖਿਆ ਲਈ ਜਾਵੇ | ਪਰ ਕੀ ਇਹ ਗੱਲਾਂ ਸਿਰਫ ਸੁਣਨ ਤੇ
ਸੁਣਾਉਣ ਲਈ ਹੀ ਨੇ...? ਕਿ ਭਾਈ ਤਾਰੂ ਸਿੰਘ ਜੀ ਦੇ ਸਿਦਕ ਤੋਂ ਕੁਛ ਸਿਖਿਆ ਵੀ ਲੈਣੀ ਹੈ...?
ਕਿ ਆਪ ਵੀ ਸੱਚ ਤੇ ਪਹਿਰਾ ਦੇਣਾ ਹੈ...? ਕੀ ਸਿਰਫ ਅਸੀਂ ਇਤਿਹਾਸ ਇਤਿਹਾਸ ਦਾ ਹੋਕਾ ਹੀ ਦੇਣਾ
ਹੈ...? ਯਾਦ ਰੱਖੋ ਜੋ ਅੱਜ ਅਸੀਂ ਕਰ ਰਹੇ ਹਾਂ ਆਉਣ ਵਾਲੇ ਕੱਲ ਨੂੰ ਸਾਡੇ ਬੱਚਿਆਂ ਲਈ ਉਹ
ਇਤਿਹਾਸ ਹੋਵੇਗ, ਜੇ ਅੱਜ ਅਸੀਂ ਆਪਣੇ ਇਤਿਹਾਸ ਤੋਂ ਕੋਈ ਸਿਖਿਆਂ ਨਹੀ ਲੈ ਰਹੇ ਤਾਂ ਉਹ ਕੀ
ਲੈਣਗੇ...? ਬਾਕੀ ਦਿਲ ਦੇ ਜਖਮ ਹੋਰ ਬੜੇ ਨੇ, ਪਰ ਹੁਣ ਇੰਨੇ ਹੀ ਕਾਫੀ ਨੇ |
(ਅੱਜ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦੇ ਸਬੰਧ ਵਿਚ ਗੁਰਮਤਿ ਵਿਚਾਰਾਂ ਸੰਗਤ ਨਾਲ ਸਾਂਝੀਆਂ
ਕੀਤੀਆਂ, ਪਰ ਰਸਤੇ ਵਿਚ ਪਿੰਡ ਨੂੰ ਆਉਂਦਿਆਂ ਮੰਨ ਦੁਖੀ ਹੋਇਆ ਜਦੋਂ ਪਿੰਡਾਂ ਦੇ ਗੁਰਦਵਾਰਿਆਂ
ਵਿਚ ਸੰਗਰਾਂਦ ਦਾ ਪਵਿਤਰ ਦਿਹਾੜਾ ਆਖ ਆਖ ਕੇ ਹੋਕਾ ਦਿਤਾ ਜਾ ਰਿਹਾ ਸੀ, ਪਰ ਤਾਰੂ ਸਿੰਘ ਜੀ
ਦੀ ਸ਼ਹੀਦੀ ਕਿਸੇ ਨੂੰ ਯਾਦ ਵੀ ਨਹੀਂ ਸੀ)