Share on Facebook

Main News Page

ਕੁਲਦੀਪ ਨਈਅਰ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਣ 'ਤੇ ਅਫ਼ਸੋਸ ਜਤਾਇਆ

ਜਲੰਧਰ, 15 ਜੁਲਾਈ (ਅ. ਬ.) - ਪ੍ਰਸਿੱਧ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਨੇ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਗੱਲ ਮੇਰੇ ਧਿਆਨ ਵਿਚ ਆਈ ਹੈ ਕਿ ਮੇਰੀ ਸਵੈ-ਜੀਵਨੀ 'ਬਿਉਂਡ ਦਾ ਲਾਈਨਜ਼' ਦੇ ਕੁਝ ਹਿੱਸਿਆਂ 'ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਮੈਂ ਹਮੇਸ਼ਾ ਸਿੱਖ ਪੰਥ ਦੇ ਹੱਕਾਂ-ਹਿੱਤਾਂ ਲਈ ਆਵਾਜ਼ ਉਠਾਈ ਹੈ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁੱਦਈ ਰਿਹਾ ਹਾਂ।

ਇਸ ਸਬੰਧੀ ਮੇਰੀਆਂ ਸਰਗਰਮੀਆਂ ਅਤੇ ਲਿਖਤਾਂ ਦਾ ਇਕ ਲੰਮਾ ਇਤਿਹਾਸ ਹੈ। ਸਾਕਾ ਨੀਲਾ ਤਾਰਾ ਅਤੇ ਨਵੰਬਰ 1984 ਦੇ ਦੁੱਖਦਾਈ ਘਟਨਾਕ੍ਰਮ ਸਮੇਂ ਵੀ ਮੈਂ ਸ੍ਰੀ ਇੰਦਰ ਕੁਮਾਰ ਗੁਜਰਾਲ, ਜਨਰਲ ਜਗਜੀਤ ਸਿੰਘ ਅਰੋੜਾ, ਡਾ: ਮਹੀਪ ਸਿੰਘ, ਏਅਰ ਮਾਰਸ਼ਲ ਅਰਜਨ ਸਿੰਘ, ਜਸਟਿਸ ਰਾਜਿੰਦਰ ਸੱਚਰ, ਸ: ਤਰਲੋਚਨ ਸਿੰਘ ਅਤੇ ਹੋਰ ਬੁੱਧੀਜੀਵੀਆਂ ਨਾਲ ਮਿਲ ਕੇ ਸਿੱਖ ਭਾਈਚਾਰੇ ਨਾਲ ਕੀਤੀਆਂ ਗਈਆਂ ਜ਼ਿਆਦਤੀਆਂ ਵਿਰੁੱਧ ਆਵਾਜ਼ ਬੁਲੰਦ ਕਰਦਾ ਰਿਹਾ ਹਾਂ।

ਮੇਰਾ ਸਿੱਖ ਭਾਈਚਾਰੇ ਦੇ ਕਿਸੇ ਵੀ ਹਿੱਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਹੈ। ਇਸ ਲਈ ਆਪਣੀ ਸਵੈ-ਜੀਵਨੀ ਵਿਚੋਂ ਉਹ ਹਿੱਸੇ ਜਿਨ੍ਹਾਂ 'ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਹੈ, ਉਨ੍ਹਾਂ ਨੂੰ ਮੈਂ ਹਟਾਉਣ ਦਾ ਫ਼ੈਸਲਾ ਕੀਤਾ ਹੈ। ਕਿਤਾਬ ਦੇ ਅਗਲੇ ਐਡੀਸ਼ਨਾਂ ਵਿਚ ਇਹ ਵੇਰਵੇ ਪ੍ਰਕਾਸ਼ਿਤ ਨਹੀਂ ਹੋਣਗੇ। ਫਿਰ ਵੀ ਇਸ ਕਾਰਨ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਨੂੰ ਇਸ ਦਾ ਅਫ਼ਸੋਸ ਹੈ ਅਤੇ ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ।

Kuldip Nayar apologises to Sikhs
Tribune News Service

Amritsar, July 15
Veteran journalist Kuldip Nayar today apologised to the Sikhs if any portion of his autobiography "Beyond the Lines", released recently, had hurt the community’s sentiments.

"I have always raised my voice in favour of the Sikh Panth and have been a votary of Punjab, Punjabi and Punjabiat. I have no intention of hurting anybody’s sentiments.

“As such, I have decided to delete portions of my autobiography on which objections have been raised. These parts shall not be there in the next edition of the book," Nayar said. The columnist said he had raised his voice against the excesses committed on the Sikhs during Operation Bluestar and the November 1984 riots.

The veteran journalist had invited the ire of Sikh radicals, claiming in his book that Bhindranwale and the Dal Khalsa had the “blessings” of the Congress.

The book also claimed that the Sikh Student's Federation chief, Bhai Amrik Singh, who died during Operation Bluestar, was an "IB agent".


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top