Share on Facebook

Main News Page

ਕੁਲਦੀਪ ਨਈਅਰ ਨੇ ਆਪਣੀ ਕਿਤਾਬ ਵਿੱਚ ਕੌਮੀ ਸ਼ਹੀਦਾਂ ਪ੍ਰਤੀ ਜ਼ਹਿਰ ਉਗਲ ਕੇ ਸਾਬਤ ਕੀਤਾ ਸੱਪ ਕਦੀ ਕਿਸੇ ਦੇ ਮਿੱਤ ਨਹੀ ਬਣਦੇ ਭਵੇਂ ਜਿੰਨਾ ਮਰਜ਼ੀ ਦੁੱਧ ਪਿਆਈਏ

ਜਰਮਨ:- ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆਂ ਹੋਇਆ ਕਿਹਾ, ਕਿ ਆਪਣੇ ਆਪ ਨੂੰ ਪੰਜਾਬ ਦਾ ਸਪੂਤ ਅਖਵਾਉਣ ਵਾਲੇ ਕੁਲਦੀਪ ਨਈਅਰ ਨੇ ਆਪਣੀ ਸਵੈਜੀਵਨੀ ਕਿਤਾਬ ਵਿੱਚ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਤੇ ਖਾਲਸਤਾਨ ਲਈ ਸੰਘਰਸ਼ਸ਼ੀਲ ਜਥੇਬੰਦੀ ਦਲ ਖਾਲਸਾ ਨੂੰ, ਕਾਂਗਰਸ ਦੀ ਪੈਦਾਇਸ਼ ਤੇ ਆਈ ਬੀ ਦੇ ਏਜੰਟ ਲਿਖ ਕੇ, ਆਪਣੀ ਹਿੰਦੂਤਵੀ ਸੋਚ ਨੂੰ ਪ੍ਰਗਟ ਕਰਕੇ, ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸੱਪ ਨੂੰ ਜਿੰਨ੍ਹਾਂ ਮਰਜ਼ੀ ਦੁੱਧ ਪਿਆਈਆਂ, ਪਰ ਉਸ ਨੇ ਡੰਗ ਮਾਰਨ ਤੋਂ ਗੁਰੇਜ਼ ਨਹੀ ਕਰਨਾ, ਕਿਉਕਿ ਇਸ ਕੁਲਦੀਪ ਨਈਅਰ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਦਿਵਸ ਦੀ ਪੰਜਵੀਂ ਸ਼ਤਾਬਦੀ ਦੇ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਸੀ, ਤੇ ਅੱਜ ਕੁਲਦੀਪ ਨਈਅਰ ਨੇ ਉਸੇ ਪੀਤੇ ਦੁੱਧ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਸ਼੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾਂ ਨੂੰ ਕਾਇਮ ਰੱਖਣ ਲਈ ਜਾਮੇ ਸ਼ਹਾਦਤ ਪੀਣ ਵਾਲਿਆਂ ਪ੍ਰਤੀ ਆਪਣੀ ਲਿਖਤ ਵਿੱਚ ਘਟੀਆਂ ਸੋਚ ਦਾ ਇਜ਼ਾਹਰ ਕਰਕੇ ਜ਼ਹਿਰ ਉਗਲਿਆ ਹੈ।

ਜਦ ਕਿ ਸਿੱਖ ਕੌਮ ਦੇ ਸ਼ਹੀਦਾਂ ਤੇ ਉਹਨਾਂ ਦੇ ਸੁਪਨੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਲਈ ਸੰਘਰਸ਼ਸ਼ੀਲ ਧਿਰਾਂ ਸ਼੍ਰ. ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਬਿੱਟੂ ਤੇ ਦਲ ਖਾਲਸਾ ਨੇ ਉਸ ਵਕਤ ਵੀ ਇਸਦਾ ਵਿਰੋਧ ਕੀਤਾ ਸੀ ਤੇ ਇਸੇ ਸ਼ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਸ੍ਰ. ਮਾਨ ਦੀ ਦਸਤਾਰ ਨੂੰ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਸ਼ਾਇਦ ਉੱਥੇ ਮੱਕੜ ਦੀ ਵੀ ਦਸਤਾਰ ਲੱਥੀ ਸੀ। ਕੁਲਦੀਪ ਨਈਅਰ ਨੇ ਤਾਂ ਦੁਸ਼ਮਣ ਬਾਤ ਕਰੇ ਅਣਹੋਈ ਗੱਲ ਪਹਿਲਾਂ ਵੀ ਸਿੱਖ ਕੌਮ ਦੇ ਅਜ਼ਾਦ ਵਤਨ ਲਈ ਜੂਝਣ ਵਾਲਿਆਂ ਨੂੰ, ਆਪਣੀਆਂ ਲਿਖਤਾਂ ਵਿੱਚ ਅੱਤਵਾਦੀ ਲਿਖ ਕੀਤੀ ਸੀ। ਪਰ ਖਾਲਿਸਤਾਨੀ ਸਗਰਾਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ ਸਿੱਖ ਜ਼ਜਬਾਤਾਂ ਦੀ ਤਰਜ਼ਮਾਨੀ ਕਰਦੀ ਲਿਖੀ ਚਿੱਠੀ ਦਾ ਜਵਾਬ ਨਹੀ ਆਇਆ ਸੀ ਤੇ ਵਿਦੇਸ਼ਾਂ ਵਿੱਚ ਬਣਕੇ ਆਏ ਸਫੀਰ ਨੂੰ ਇਸਦੇ ਆਮਣੇ ਸਾਹਮਣੇ ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਨੇ ਬਾ ਦਲੀਲ ਇਸ ਵਿਦਵਾਨ ਨੂੰ ਭਜਾਇਆ ਸੀ। ਪਰ ਸ਼ੌਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਸ਼੍ਰੌਮਣੀ ਅਕਾਲੀ ਦਲ ਬਾਦਲ ਦੇ ਹੱਥ ਠੋਕੇ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਵੱਟਣ ਵਾਲੇ ਅਖੌਤੀ ਫੈਡਰੇਸ਼ਨੀਏ ਤੇ ਸਾਧ ਸਮਾਜ ਦਾ ਸਿੱਖਾਂ ਦੀਆਂ ਭਾਵਨਾਂ ਨੂੰ ਕੈਸ਼ ਕਰਾਉਣ ਤੇ ਦੋਗਲੇ ਕਿਰਦਾਰ ਵਾਲੇ ਨਕਾਬਧਾਰੀਆਂ ਦਾ ਅਸਲੀ ਚੇਹਰਾ ਵੀ ਪ੍ਰਗਟ ਹੁੰਦਾ ਹੈ।

ਇਹ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਹਾਦਤ ਪਾਉਣ ਵਾਲੇ ਸ਼ਹੀਦਾਂ ਦੀ ਯਾਦਗਰ, ਉਨਾਂ ਦੀਆਂ ਤਸਵੀਰਾਂ ਕੇਂਦਰੀ ਅਜਾਇਬ ਘਰ ਵਿੱਚ ਲਾਈਆਂ ਹਨ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਨਮਾਣਤ ਕੀਤਾ ਜਾਦਾ ਹੈ, ਦੂਜੇ ਪਾਸੇ ਉਸੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸ਼ਤਾਬਦੀ ਤੇ ਇਹਨਾਂ ਸ਼ਹੀਦਾਂ ਪ੍ਰਤੀ ਜ਼ਹਿਰ ਉਗਲਣ ਤੇ ਉਹਨਾਂ ਨੂੰ ਅੱਤਵਾਦੀ ਕਹਿਣ ਵਾਲੇ ਕੁਲਦੀਪ ਨਈਅਰ ਨੂੰ ਪੰਥਕਧਿਰਾਂ ਦੇ ਵਿਰੋਧ ਦੇ ਬਾਵਜੂਦ ਸਨਮਾਨਤ ਕੀਤਾ ਜਾਦਾ ਹੈ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਤਾਬਦੀ ਤੇ ਵੀ ਸੁਸ਼ਮਾ ਸਵਰਾਜ ਨੇ ਚੰਦੂ ਨੂੰ ਗੁਰੂ ਜੀ ਦੀ ਸ਼ਹਾਦਤ ਤੋਂ ਬਰੀ ਕਰਕੇ ਤੇ ਸਿੱਖਾਂ ਦੀ ਸਟੇਜ ਤੇ ਇਹਨਾਂ ਲੀਡਰਾਂ ਨੇ ਕੁਛੜ ਬੈਠਾਕੇ ਸਿੱਖ ਕੌਮ ਦੀ ਦਾੜ੍ਹੀ ਪਟਾਈ ਸੀ।

ਸ਼ਹੀਦਾਂ ਦੀ ਯਾਦਗਰ ਦਾ ਕਾਂਗਰਸ ਨੇ ਵਿਰੋਧ ਤਾਂ ਕਰਨਾ ਹੈ ਕਿਉਕਿ ਇਹ ਹਮਲਾ ਉਸ ਦੀ ਸਰਕਾਰ ਦੇ ਮੱਥੇ ਤੇ ਨਾ ਮਿਟਣ ਵਾਲਾ ਕਲੰਕ ਹੈ। ਜੋ ਉਹਨਾਂ ਦੇ ਜ਼ੁਲਮ ਦੀ ਦਾਸਤਾਨ ਕੌਮ ਨੂੰ ਹਮੇਸ਼ਾਂ ਯਾਦ ਕਰਾਉਣੀ ਹੈ। ਪਰ ਇੰਦਰਾਂ ਗਾਂਧੀ ਤੇ ਦਰਬਰ ਸਾਹਿਬ ਤੇ ਹਮਲਾ ਕਰਨ ਲਈ ਜ਼ੋਰ ਪਾਉਣ ਵਾਲੀ ਭਾਜਪਾ ਵੀ ਬਰਾਬਰ ਦੀ ਦੋਸ਼ੀ ਹੈ। ਭਾਜਪਾ ਲੀਡਰਾਂ ਨੇ ਹੀ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਤੇ ਮਿਠਾਈਆਂ ਵੰਡੀਆਂ ਸਨ। ਸਿੱਖ ਕੌਮ ਨੂੰ ਇਸ ਦੇ ਨਿਭਾਏ ਰੋਲ ਨੂੰ ਵੀ ਭੁਲਣਾ ਨਹੀ ਚਾਹੀਦਾ ਤੇ ਇਹਨਾਂ ਦੇ ਭਾਈ ਵਾਲ ਕੁਰਸੀ ਚੌਧਰ ਸ਼ੋਹਰਤ ਤੇ ਦੌਲਤ ਦੀ ਖਾਤਰ ਕੌਮ ਵੇਚੂ ਸਿੱਖ ਲੀਡਰ ਜੋ ਕੁਰਸੀ ਦੀ ਖਾਤਰ ਗਧੇ ਨੂੰ ਬਾਪ ਤੇ ਬਾਪ ਨੂੰ ਗਧਾ ਕਹਿਣ ਵਾਲੇ ਤੋਂ ਵੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ, ਇਸੇ ਕਰਕੇ ਤਾਂ ਕਿਹਾ ਹੈ ਕਿ ਗਿਲਾ ਦੁਸ਼ਮਣਾਂ ਤੇ ਕੀ ਕਰੀਏ ਪਾਤਸ਼ਾਹਾਂ ਦੇ ਪਾਤਸ਼ਾਹ, ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ ਨੇ। ਅੱਜ ਸਿੱਖ ਕੌਮ ਨੂੰ ਦੁਸ਼ਮਣ ਜਮਾਤਾਂ ਤੇ ਰੋਸ ਗਿਲਾ ਕਰਨ ਦੇ ਨਾਲ ਨਾਲ ਇਹਨਾਂ ਦੇ ਪਿੱਛ ਲੱਗ ਸਿੱਖ ਲੀਡਰਾਂ ਤੋਂ ਵੀ ਨਿਜ਼ਾਕਤ ਪਾਉਣ ਦੀ ਲੋੜ ਹੈ, ਤੇ ਕੌਮ ਵਿੱਚੋ ਇਹੋ ਅਜਿਹੀ ਗੁਰੂ ਦੇ ਆਸ਼ੇ ਅਨੁਸਾਰ ਚੱਲਣ ਵਾਲੀ ਕੁਰਸੀ, ਚੌਧਰ, ਸ਼ੋਹਰਤ ਤੇ ਦਲੌਤ ਦੀ ਖਾਤਰ ਨਾ ਵਿਕਣ ਤੇ ਨਾ ਝੁਕਣ ਵਾਲੀ ਲੀਡਰਸ਼ਿਪ ਦੀ ਚੋਣ ਕਰੇ ਜਾ ਪੈਦਾ ਕਰੇ ਤੇ ਸ਼ਹੀਦਾਂ ਦੇ ਸੁਪਨੇ ਸਿੱਖ ਕੌਮ ਦੇ ਅਜ਼ਾਦ ਵਤਨ ਲਈ ਸੁਹਿਰਦਤਾ ਨਾਲ ਆਪਣਾ ਯੋਗਦਾਨ ਪਾਵੇ ਤਾਂ ਹੀ ਸਿੱਖੀ ਦੇ ਦੁਸ਼ਮਣਾਂ ਵੱਲੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰਇਤਿਹਾਸ, ਸਿੱਖ ਇਤਿਹਾਸ ਤੇ ਸਿੱਖ ਇਤਿਹਾਸ ਨੂੰ ਸਿਰਜਣ ਵਾਲੇ ਸ਼ਹੀਦਾਂ ਤੇ ਹੋ ਰਹੇ ਹਮਲਿਆਂ ਨੂੰ ਠੱਲ ਪਾਈ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top