Share on Facebook

Main News Page

ਗੁਰਦੁਆਰੇ ਦੀ ਅਸਲੀਅਤ
- ਭਾਈ ਹਰਜੀਤ ਸਿੰਘ ਕਥਾਕਾਰ ਪੱਟੀ ਵਾਲੇ
ਮੋਬਾਇਲ : 9872809763

ਗੁਰਦੁਆਰੇ ਦਾ ਸਹੀ ਤੇ ਪੁਰਾਤਨ ਨਾਮ ਜੋ ਗੁਰੂ ਸਾਹਿਬ ਜੀ ਵੱਲੋਂ ਦਿਤਾ ਗਿਆ ਓਹ ਧਰਮਸ਼ਾਲਾ ਹੈ, ਜੋ ਬਹੁਤ ਢੁਕਵਾਂ ਹੈ, ਕੇ ਧਰਮ ਸਿਖਣ ਦੀ ਜਗ੍ਹਾ ਲੋਕ ਧਰਮ ਦੀ ਸੋਝੀ ਹਾਸਲ ਕਰਨ ਆਉਂਦੇ ਸਨ। ਦਸ ਪਾਤਸ਼ਾਹੀਆਂ ਤੋਂ ਬਾਅਦ ਸੁਆਰਥੀ ਮਹੰਤ ਤੇ ਪੁਜਾਰੀ ਸ਼੍ਰੇਣੀ ਨੇ ਧਰਮਸ਼ਾਲਾ ਨੂੰ ਦੁਕਾਨਦਾਰੀ ਬਣਾਉਣ ਵਾਸਤੇ ਧਰਮਸ਼ਾਲਾ ਦਾ ਨਾਮ ਬਦਲ ਕੇ ਗੁਰਦੁਆਰਾ ਰਖ ਦਿਤਾ, ਇਹ ਪ੍ਰਚਾਰ ਕੀਤਾ ਗਿਆ ਗੁਰਦੁਆਰਾ ਹੀ ਗੁਰੂ ਦਾ ਘਰ ਹੈ ਇਹ ਬਹੁਤ ਸ਼ਕਤੀਸ਼ਾਲੀ ਹੈ, ਇਥੇ ਮੰਨਤਾਂ ਪੂਰੀਆਂ ਹੁਦੀਆਂ ਹਨ, ਇਥੇ ਜੋ ਵੀ ਸਚੇ ਦਿਲ ਤੋ ਸੁਖਨਾ ਸੁਖਦਾ ਹੈ ਓਹ ਪੂਰੀ ਹੁੰਦੀ ਹੈ, ਪੈਸੇ ਇਕਠੇ ਕਰਨ ਵਾਸਤੇ  ਗੋਲਕ ਰਖ ਦਿਤੀ ਗਈ, ਗੁਰਦੁਆਰੇ ਨੂੰ ਆਮਦਨ ਦਾ ਵਸੀਲਾ ਬਣਾ ਦਿਤਾ ਗਿਆ ਹੈ, ਗੁਰੂਦੁਆਰੇ ਦੇ ਬਹਾਨੇ ਥਾਵਾਂ ਦੀ ਪੂਜਾ ਕੀਤੀ ਕਰਾਈ ਜਾ ਰਹੀ ਹੈ, ਗੁਰਦੁਆਰੇ ਚੌਧਰ ਵਾਸਤੇ ਵਰਤੇ ਜਾ ਰਹੇ ਹਨ, ਥਾਂ ਥਾਂ ਤੇ ਬੇਲੋੜੇ ਵਡੀ ਗਿਣਤੀ ਵਿਚ ਗੁਰਦੁਆਰੇ ਉਸਾਰੇ ਜਾ ਰਹੇ ਹਨ ਤਾਂ ਕੇ ਬੇਕਦਰੀ ਹੋਵੇ ਅਤੇ ਗੁਰੂ ਪ੍ਰਤੀ ਖਿਚ ਤੇ ਸ਼ਰਧਾ ਖਤਮ ਕੀਤੀ ਜਾ ਸਕੇ, ਇਸੇ ਤਰਾਂ ਹੋ ਰਿਹਾ ਹੈ, ਇਹ ਮੰਨਿਆ ਜਾ ਰਿਹਾ ਹੈ, ਕਿ ਗੁਰਦੁਆਰੇ ਵਿਚ ਹੀ ਰੱਬ ਜੀ ਅਤੇ ਗੁਰੂ ਜੀ ਦਾ ਵਾਸਾ ਹੈ, ਪਰ ਗੁਰੁ ਰੱਬ ਜੀ ਸਭ ਜਗ੍ਹਾ ਹੈ, ਘਰਿ ਬਾਹਰਿ ਪ੍ਰਭੁ ਸਭਨੀ ਥਾਈ ॥ ਗੁਰੁ ਮੇਰੇ ਸੰਗ ਸਦਾ ਹੈ ਨਾਲੇ।

ਇਹ ਜਰੂਰੀ ਨਹੀਂ ਕਿ ਹਰੇਕ ਇਤਹਾਸਕ ਥਾਂ ਤੇ ਗੁਰਦੁਆਰਾ ਹੀ ਬਣਾਇਆ ਜਾਵੇ, ਸਗੋਂ ਚਪੜਚਿੜੀ ਦੀ ਯਾਦਗਾਰ ਵਾਂਗ ਲਾਇਬ੍ਰੇਰੀ, ਸਮਾਰਕ, ਸਕੂਲ, ਕਿਰਤ ਕਰਨ ਵਾਸਤੇ ਇਮਾਰਤ ਜਾਂ ਕੇਵਲ ਥੜਾ ਥੰਮ ਉਸਾਰ ਕੇ ਇਤਹਾਸਕ ਸਥਾਨ ਦਾ ਇਤਹਾਸ ਲਿਖਿਆ ਜਾ ਸਕਦਾ ਹੈ, ਜਿਸ ਸੰਗਤਾਂ ਜਾ ਕੇ ਦੇਖਣ ਅਤੇ ਪ੍ਰੇਰਨਾ ਲੈਣ ਪਰ, ਉਸ ਜਗ੍ਹਾ ਦੀ ਗੁਰਦੁਆਰਾ ਬਣਾ ਕੇ ਚੜ੍ਹਾਵਾ ਚਦਾ ਕੇ ਪੂਜਾ ਨਾ ਕੀਤੀ ਜਾਵੇ, ਜਿਸ ਜਗ੍ਹਾ ਦੀ ਪੂਜਾ ਸ਼ੁਰੂ ਹੋ ਜਾਵੇ ਉਸ ਦੇ ਇਤਹਾਸ ਦੀ ਅਸਲੀਅਤ ਖਤਮ ਹੋ ਜਾਂਦੀ ਹੈ, ਇਹ ਵੀ ਬਿਪਰ ਦੀ ਇਕ ਚਾਲ ਸੀ ਕਿ ਜੋ ਗੁਰੂ ਮਹਾਂਪੁਰਸ਼ ਸਚ ਬੋਲ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਕਰਮਕਾਂਡਾਂ ਤੋਂ ਮੁਕਤ ਕਰਦਾ ਹੈ, ਉਸਨੂੰ ਸਮੇਂ ਦੀ ਸਰਕਾਰ ਨਾਲ ਮਿਲ ਕੇ ਉਸ ਨੇ ਖਤਮ ਕੀਤਾ, ਫਿਰ ਮਹਾਂਪੁਰਸ਼ ਦੀ ਸਿਖਿਆ, ਬਾਣੀ ਤੋਂ ਤੋੜਨ ਵਾਸਤੇ ਉਸਦੀ ਸਮਾਧ ਹੋਂਦ ਵਿਚ ਲਿਆਂਦੀ ਗਈ, ਤਾਂ ਕੇ ਗੁਰੂਆਂ ਮਹਾਂਪੁਰਸ਼ਾਂ ਦੀ ਸਿਖਿਆ ਦਾ ਵੀ ਕਤਲ ਕੀਤਾ ਜਾ ਸਕੇ, ਇਸ ਪ੍ਰਕਾਰ ਲੋਕ ਸਮਾਧ ਯਾਦ ਬਣਾਉਣ ਸਾਂਭਣ ਤੇ ਪੂਜਾ ਕਰਨ ਮਸਤ ਹੋ ਕੇ ਰੁਝ ਜਾਂਦੇ ਹਨ ਤੇ ਗੁਰੂ ਮਹਾਂਪੁਰਸ਼ ਦੀ ਸਿਖਿਆ ਬਾਣੀ ਤੋਂ ਟੁਟ ਜਾਂਦੇ ਹਨ।

ਸਾਨੂੰ ਵੀ ਇਹ ਚਾਲ ਸਮਝ ਨਹੀਂ ਆਈ ਇਸੇ ਕਰਕੇ ਅਸੀਂ ਵੀ ਇਕ ਸਮਾਧ ਯਾਦ ਵਜੋਂ ਧਰਮਸ਼ਾਲਾ ਨੂੰ ਗੁਰਦੁਆਰਾ ਮੰਨ ਕੇ ਉਸਦੀ ਪੂਜਾ ਕਰਦੇ ਹਾਂ ਬਾਣੀ ਗੁਰੂ ਦੀ ਸਿਖਿਆ ਤੇ ਚਲ ਕੇ ਗੁਰੂ ਦਾ ਸਤਿਕਾਰ ਨਹੀਂ ਕਰਦੇ, ਸੋ ਗੁਰਮਤ ਅਨੁਸਾਰ ਗੁਰਦੁਆਰਾ ਇਕ ਧਰਮਸ਼ਾਲਾ (ਸਕੂਲ) ਹੈ ਇਥੇ ਆ ਗੁਰੂ ਦਾ ਗਿਆਨ ਹਾਸਲ ਕਰਨਾ ਹੈ, ਧਰ੍ਮਸ਼ਾਲ ਵਾਸਤੇ ਗੁਰਦੁਆਰ ਲਫਜ਼ ਹੁਣ ਪ੍ਰਚਲਤ ਹੋ ਚੁੱਕਾ ਹੈ, ਬੋਲਣਾ ਸਾਡੀ ਮਜਬੂਰੀ ਬਣ ਗਿਆ ਹੈ, ਬਾਣੀ ਵਿਚ 'ਗੁਰਦੁਆਰੇ ਦਾ ਅਰਥ ਗੁਰੂ ਦੇ ਰਾਹੀਂ; ਹਨ ,ਬਾਣੀ ਵਿਚ ਇਮਾਰਤ ਨੂੰ ਗੁਰਦੁਆਰਾ ਨਹੀਂ ਕਿਹਾ, ਸਾਰਾ ਸੰਸਾਰ ਹੀ ਗੁਰੂ ਦਾ ਘਰ ਹੈ ਸਭ ਜਗ੍ਹਾ ਗੁਰੂ ਦੇ ਹੁਕਮ ਵਿਚ ਚਲਣਾ ਚਾਹੀਦਾ ਹੈ, ਆਓ ਧਰਮਸ਼ਾਲਾ (ਗੁਰਦੁਆਰਾ) ਦੇ ਮਨੋਰਥ ਨੂੰ ਸਮਝੀਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top