Share on Facebook

Main News Page

ਪਿੰਡਾਂ ਵਿਚ ਲੱਗ ਰਹੇ ਸੱਭਿਆਚਾਰ ਦੇ ਨਾਮ ਤੇ ਮੇਲੇ ਨੌਜਵਾਨਾਂ ਨੂੰ ਕੁਰਾਹੇ ਪਾ ਰਹੇ ਹਨ
-
ਸਰਬਜੀਤ ਸਿੰਘ ਢੋਟੀਆਂ

* ਪੰਜਾਬ ਸਰਕਾਰ ਤੁਰੰਤ ਦਖਲ ਦੇ ਕੇ ਅਜਿਹੇ ਪ੍ਰੋਗਰਾਮ ਬੰਦ ਕਰਨ ਦਾ ਹੁਕਮ ਦੇਵੇ

ਫਤਿਹਾਬਾਦ, 12 ਜੁਲਾਈ (ਹਰਪ੍ਰੀਤ ਸਿੰਘ ਜਿੰਮੀ) ਅੱਜ ਕੱਲ ਪੰਜਾਬ ਦੇ ਪਿੰਡਾਂ ਵਿਚ ਅਖੌਤੀ ਸੱਭਿਆਚਾਰ ਦੇ ਨਾਮ ਤੇ ਵੱਡੀ ਗਿਣਤੀ ਵਿਚ ਮੇਲੇ ਲੱਗ ਰਹੇ ਹਨ।ਜਿਸ ਵਿਚ ਵੱਡੀ ਗਿਣਤੀ ਵਿਚ ਗੰਦੇ ਗੀਤ ਸੁਣਨ ਨੂੰ ਮਿਲਦੇ ਹਨ। ਜੋ ਕਿ ਲੱਚਰਤਾ ਦਾ ਪ੍ਰਗਟਾਵਾ ਕਰ ਰਹੇ ਹਨ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਿੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਜੀ ਢੋਟੀਆਂ ਨੇ ਗੱਲਬਾਤ ਦੌਰਾਨ ਕੀਤਾ। ਭਾਈ ਸਾਹਿਬ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਪਿੰਡਾਂ ਵਿਚ ਬਣੀਆਂ ਕਬਰਾਂ ਤੇ ਅਜਿਹੇ ਮੇਲੇ ਲੱਗਦੇ ਸੁਣੇ ਸਨ ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਹੁਣ ਗੁਰਦੁਆਰਿਆਂ ਵਿਚ ਹੋ ਰਹੇ ਧਾਰਮਿਕ ਪ੍ਰੋਗਰਾਮਾਂ ਵਿਚ ਵੀ ਲੋਕ ਵੱਡੀ ਗਿਣਤੀ ਵਿਚ ਅਖੌਤੀ ਕਲਾਕਾਰਾਂ ਨੂੰ ਬੁਲਾਉਦੇ ਹਨ। ਜੋ ਕਿ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਹੈ।

ਭਾਈ ਸਾਹਿਬ ਨੇ ਗੁਰਬਾਣੀ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਗੁਰੁ ਅਮਰ ਦਾਸ ਜੀ ਨੇ ਸਿੱਖਾਂ ਨੂੰ "ਮੇਰੇ ਮੋਹਨ ਸ੍ਰਵਣੀ ਏਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ" ਕਹਿ ਕੇ ਅਜਿਹੇ ਗੰਦੇ ਗੀਤ ਸੁਣਨ ਤੋ ਮਨਾ ਕੀਤਾ ਹੈ। ਪਰ ਅੱਜ ਦਾ ਸਿੱਖ ਧਾਰਮਿਕਤਾ ਦੇ ਨਾਮ ਤੇ ਅਜਿਹੇ ਪ੍ਰੋਗਰਾਮ ਵੱਡੀ ਪੱਧਰ ਤੇ ਕਰਵਾ ਰਿਹਾ ਹੈ।ਜੋ ਕਿ ਕੌਮ ਲਈ ਨੁਕਸਾਨਦੇਹ ਹੈ। ਭਾਈ ਸਾਹਿਬ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਵੱਡੇ ਵੱਡੇ ਲਾਊਡ ਸਪੀਕਰ ਲਗਾ ਕੇ ਜੋ ਲੱਚਰਤਾ ਭਰਪੂਰ ਪ੍ਰੋਗਰਾਮ ਹੋ ਰਹੇ ਹਨ ਇੰਨਾਂ ਤੇ ਮੁਕੰਮਲ ਪਬੰਧੀ ਲਗਾਉਣੀ ਚਾਹੀਦੀ ਹੈ। ਤਾਂ ਕਿ ਸਾਡੀ ਨੌਜਵਾਨੀ ਬਚ ਸਕੇ। ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋ ਮੰਗ ਕੀਤੀ ਕਿ ਗੁਰਦੁਆਰਿਆਂ ਵਿਚ ਕਲਾਕਾਰਾਂ ਦੇ ਹੋ ਰਹੇ ਪ੍ਰੋਗਰਾਮ ਬੰਦ ਕਰਨ ਦਾ ਹੁਕਮਨਾਮਾ ਜਾਰੀ ਕਰਨ। ਕਿਉਂਕਿ ਗੁਰਦੁਆਰਿਆਂ ਵਿਚ ਸਿਰਫ ਬਾਣੀ ਦੀ ਵੀਚਾਰ ਤੇ ਕੀਰਤਨ ਹੀ ਹੋ ਸਕਦਾ ਹੈ। ਇਸ ਮੌਕੇ ਭਾਈ ਸਾਹਿਬ ਨਾਲ ਭਾਈ ਸ਼ਵਿੰਦਰ ਸਿੰਘ ਗੰਡੀਵਿੰਡ, ਗੁਰਦੇਵ ਸਿੰਘ ਮੁੰਡਾ ਪਿੰਡ, ਬਲਬੀਰ ਸਿੰਘ ਚੋਹਲਾ, ਸੁਖਰਾਜ ਸਿੰਘ ਮੁਕਤਸਰ ਵੀ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top