Share on Facebook

Main News Page

ਡੇਰੇ ਦਾ ਸਾਧ ਕੈਪਸੂਲਾਂ ਸਮੇਤ ਡਾਂਸਰ ਨਾਲ ਮੌਜ ਮਸਤੀ ਕਰਦਾ ਫੜ੍ਹਿਆ ਗਿਆ

ਪੰਜਾਬ ਪੁਲਿਸ ਨੇ ਹੁਸ਼ਿਆਰਪੁਰ ਜ਼ਿਲੇ ਦੇ ਬੁਲੋਵਾਲ-ਨੰਦਾਚੌਰ ਰੋਡ ‘ਤੇ ਸਥਿਤ ਡੇਰਾ ਆਨੰਦਗੜ੍ਹ ਸ਼ਹੀਦ ਸਿੰਘਾਂ ਵਿਚ ਇਤਰਾਜ਼ਯੋਗ ਹਾਲਤ ਵਿਚ ਇਕ ਨੌਜਵਾਨ ਅਤੇ ਇਕ ਔਰਤ ਦੇ ਨਾਲ ਡੇਰੇ ਦੇ “ਸੰਤ ਬਾਬਾ” ਤੇਜਾ ਸਿਹੁੰ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਨੇ ਕਮਰੇ ਤੋਂ ਨਾ ਸਿਰਫ ਸ਼ਰਾਬ, ਬੀਅਰ ਦੀਆਂ ਬੋਤਲਾਂ, ਸਗੋਂ ਸੈਕਸ ਪਾਵਰ ਵਧਾਉਣ ਵਾਲੇ ਕੈਪਸੂਲ ਵੀ ਬਰਾਮਦ ਕੀਤੇ ਹਨ। ਇਸ ਸੰਬੰਧੀ ਹੁਸ਼ਿਆਰਪੁਰ ਦੀ ਸਤਕਾਰ ਕਮੇਟੀ ਨੂੰ ਪਹਿਲਾਂ ਵੀ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਸਨ ਕਿ ਡੇਰੇ ਵਿਚ ਕੁੜੀਆਂ ਬੁਲਾ ਕੇ ਮੌਜ-ਮਸਤੀ ਕੀਤੀ ਜਾਂਦੀ ਹੈ।

ਇਸ ‘ਤੇ ਕਮੇਟੀ ਨੇ ਪਿਛਲੇ ਇਕ ਮਹੀਨੇ ਤੋਂ ਨਿਗ੍ਹਾ ਰੱਖੀ ਹੋਈ ਸੀ। ਸੋਮਵਾਰ ਨੂੰ ਡੇਰੇ ਵਿਚ ਇਕ ਔਰਤ ਅਤੇ ਨੌਜਵਾਨ ਨੂੰ ਆਉਂਦੇ ਦੇਖ ਕੇ ਕਮੇਟੀ ਦੇ ਮੈਂਬਰਾਂ ਨੇ ਬੁਲੋਵਾਲ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਤ ਤੇਜਾ ਸਿੰਘ ਦੇ ਨਾਲ ਤਾਜੋਵਾਲ ਦੇ ਬਲਜਿੰਦਰ ਸਿੰਘ ਅਤੇ ਪਰਾਗਪੁਰ ਦੀ ਔਰਤ ਨੂੰ ਗ੍ਰਿਫਤਾਰ ਕੀਤਾ। ਔਰਤ ਵਿਆਹੁਤਾ ਹੈ ਅਤੇ ਉਸ ਦਾ ਪਤੀ ਅਤੇ ਬੱਚੇ ਦਿੱਲੀ ਵਿਚ ਰਹਿੰਦੇ ਹਨ। ਉਹ ਪੰਜਾਬ ਵਿਚ ਬਤੌਰ ਡਾਂਸਰ ਕੰਮ ਕਰਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top