Share on Facebook

Main News Page

ਗੁਰਸਿੱਖ ਫੈਮਲੀ ਕਲੱਬ (ਰਜਿ.) ਲੁਧਿਆਣਾ । ਫ਼ੋਨ : 0161-2728675
ਗੁਰਸਿੱਖ ਫੈਮਲੀ ਕਲੱਬ ਨੇ 6ਵੀਂ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਨੌਜਵਾਨ ਪੀੜ੍ਹੀ ਨੂੰ ਸਿੱਖ ਸਿਧਾਂਤਾਂ ਦੀ ਜਾਣਕਾਰੀ ਸੁਖੈਣ ਢੰਗ ਨਾਲ ਪਹੁੰਚਾਉਣ ਅਤੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਯਾਦਾ ਦੀ ਜਾਣਕਾਰੀ ਨਿਵੇਕਲੇ ਢੰਗ ਨਾਲ ਦੇਣ ਦੇ ਮਨੋਰਥ ਲਈ ਨਿਰੰਤਰ ਯਤਨਸ਼ੀਲ ਗੁਰਸਿੱਖ ਫੈਮਲੀ ਕਲੱਬ ਵੱਲੋਂ ਮਾਸਿਕ ਗੁਰਮਤਿ ਸਮਾਗਮ ਸਥਾਨਕ ਸੈਲੀਬਰੇਸ਼ਨ ਪਲਾਜ਼ਾ, ਦਾਨਾ ਮੰਡੀ ਵਿਖੇ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ 417ਵੇਂ ਪ੍ਰਕਾਸ਼ ਪੁਰਬ ਦੇ ਰੂਪ ਚ’ ਕਰਵਾਇਆ।

ਸਮਾਗਮ ਦੀ ਆਰੰਭਤਾ ਬੱਚਿਆਂ ਤੇ ਕਲੱਬ ਮੈਂਬਰਾਂ ਨੇ ਰਹਿਰਾਸ ਸਾਹਿਬ ਦੇ ਪਾਠ ਨਾਲ ਕੀਤੀ । ਉਪਰੰਤ ਕਲੱਬ ਦੇ ਪ੍ਰੋਜੈਕਟ ਇੰਚਾਰਜ ਸੁਖਜਿੰਦਰ ਸਿੰਘ ‘ਚਾਕਰ’ ਨੇ ਕਲੱਬ ਵਲੋਂ ਚਲਾਏ ਜਾ ਰਹੇ ਧਰਮ ਕਾਰਜਾਂ ਅਤੇ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਅਤੇ ਪਰਉਪਕਾਰਾਂ ਤੇ ਝਾਤ ਪਾਈ ਅਤੇ ਗੁਰੂ ਹਰਿਗੋਬੰਦ ਸਾਹਿਬ ਜੀ ਦੇ ਜੀਵਨ ਕਾਲ ਤੇ ਧਰਮ ਯੁੱਧ (ਜੰਗਾਂ) ਨਾਲ ਸਬੰਧਿਤ ਸੁਆਲ ਪੁਛੇ ਅਤੇ ਕਲੱਬ ਵਲੋਂ ਜੇਤੂਆਂ ਨੂੰ ਮੌਕੇ ਤੇ ਇਨਾਮ ਦਿੱਤੇ । ਸੰਗਤ ਨੇ ਇਸ ਗੁਰਮਤਿ ਅਤੇ ਗਿਆਨ ਵਰਧਕ ਕੁਇਜ਼ ਦਾ ਖੂਬ ਅਨੰਦ ਮਾਣਿਆ।

ਇਸ ਸਮਾਗਮ ਦਾ ਵਿਸ਼ੇਸ਼ ਆਕਰਸ਼ਨ ਸਰੀਰਕ ਵਿਕਾਸ ਲਈ ਰੱਖੀਆਂ ਖੇਡਾਂ ਸੀ, ਜਿਸ ਵਿਚ ਨਿਵੇਕਲੇ ਢੰਗ ਨਾਲ ਗਿਆਨ ਭਰਪੂਰ ਰੋਚਕਮਈ ਖੇਡਾਂ ਖਿਡਾਈਆਂ ਗਈਆਂ ਅਤੇ ਜੇਤੂਆਂ ਨੇ ਅਨੇਕਾਂ ਇਨਾਮ ਜਿੱਤੇ । ਇਹਨਾਂ ਖੇਡਾਂ ਵਿਚ ਬੱਚਿਆਂ ਤੋਂ ਇਲਾਵਾ ਮਾਪਿਆਂ ਨੇ ਵੀ ਦਿਲਚਸਪੀ ਦਿਖਾਈ ਅਤੇ ਸਤਵਿੰਦਰ ਸਿੰਘ, ਮਨਜੀਤ ਸਿੰਘ ਅਤੇ ਰਘਬੀਰ ਕੌਰ ਜੇਤੂ ਰਹੇ । ਇਸ ਮੌਕੇ ਕਲੱਬ ਵਲੋਂ ਸਭ ਤੋਂ ਵੱਧ ਨੰਬਰ ਲੈਣ ਵਾਲੇ ਬੱਚਿਆਂ ਦਾ ਵਿਸੇਸ਼ ਸਨਮਾਨ ਕੀਤਾ ਗਿਆ।

ਜੇਤੂਆਂ ਅਤੇ ਮਹਿਮਾਨਾਂ ਦਾ ਸਨਮਾਨ ਕਲੱਬ ਦੇ ਮੈਨੇਜਿੰਗ ਡਾਇਰੈਕਟਰ-ਅਮਨਪ੍ਰੀਤ ਸਿੰਘ, ਅਰਵਿੰਦਰ ਸਿੰਘ ਖਾਲਸਾ-ਸਕੱਤਰ, ਸੁਖਜਿੰਦਰ ਸਿੰਘ ਚਾਕਰ-ਪ੍ਰੋਜੈਕਟ ਇੰਚਾਰਜ, ਵੀਰ ਦਵਿੰਦਰ ਸਿੰਘ ਮਿਸ਼ਨਰੀ ਨੇ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਮਦਰੱਸਾ, ਡਾ: ਗੁਰਪ੍ਰੀਤ ਸਿੰਘ, ਗਿਆਨੀ ਦਲੇਰ ਸਿੰਘ ਜੋਸ਼, ਪ੍ਰੀਤ ਮਹਿੰਦਰ ਸਿੰਘ, ਇਕਬਾਲ ਸਿੰਘ, ਦਵਿੰਦਰਬੀਰ ਸਿੰਘ, ਸੁਰਜੀਤ ਸਿੰਘ ‘ਚੀਨਾਰ’, ਹਰਪ੍ਰੀਤ ਕੌਰ, ਤੇਜਿੰਦਰ ਕੌਰ, ਹਰਬੰਸ ਕੌਰ, ਅਵਨੀਸ਼ ਕੌਰ ਨੇ ਵੱਖ-ਵੱਖ ਸੇਵਾਵਾਂ ਨਿਭਾ ਕੇ ਸਮਾਗਮ ਨੂੰ ਸਫ਼ਲ ਨਿਭਾਉਣ ਵਿਚ ਆਪਣਾ ਯੋਗਦਾਨ ਪਾਇਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top