Share on Facebook

Main News Page

ਸਿੱਖ ਸਪੋਕਸਮੈਨ ਵਿਚ ਛਪੇ ਲੇਖ 'ਅਕਾਲ ਤਖ਼ਤ ਸਬੰਧੀ' ਸੋਧ
-
ਡਾ: ਹਰਜਿੰਦਰ ਸਿੰਘ ਦਿਲਗੀਰ

ਸਿੱਖ ਸਪੋਕਸਮੈਨ ਦੇ 6-12 ਜੁਲਾਈ 2012 ਅੰਕ ਵਿਚ, ਸਫ਼ਾ 5 ਤੇ, ਅਕਾਲ ਤਖ਼ਤ ਸਬੰਧੀ ਮੇਰਾ ਇਕ ਪੁਰਾਣਾ ਲੇਖ ਛਾਪਿਆ ਹੈ। ਉਸ ਵਿਚ ਆਖ਼ਰੀ ਕਾਲਮ ਵਿਚ ਇਕ ਥਾਂ ਆਉਂਦਾ ਹੈ:

ਰਾਗੀ ਦਰਸ਼ਨ ਸਿੰਘ, ਜਸਬੀਰ ਸਿੰਘ ਰੋਡੇ, (ਪ੍ਰੋ. ਮਨਜੀਤ ਸਿੰਘ (ਐਕਟਿੰਗ), ਭਾਈ ਰਣਜੀਤ ਸਿੰਘ ਤੇ ਗਿਆਨੀ ਪੂਰਨ ਸਿੰਘ ਨੇ ਤਾਂ ਇਸ ਸੇਵਾ ਨੂੰ ਕੌਮ ਦੇ ਬਾਦਸ਼ਾਹ ਵਾਲੀ ਤਾਕਤ ਮੰਨ ਕੇ ਹੈਂਕੜ ਦਾ ਇਜ਼ਹਾਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਨ੍ਹਾਂ ਨੇ ਤਾਂ ਆਪਣੇ ਅਹਿਦ ਦੌਰਾਨ ‘ਚੰਮ ਦੀਆਂ ਚਲਾਉਣ’ ਵਾਲੀ ਗੱਲ ਦੀ ਕੋਸ਼ਿਸ਼ ਕੀਤੀ ਤਵਾਰੀਖ਼ ‘ਚ ਇਨ੍ਹਾਂ ਦਾ ਨਾਂ ਅਫ਼ਸੋਸ ਨਾਲ ਲਿਆ ਜਾਂਦਾ ਹੈ ਤੇ ਜਾਂਦਾ ਰਹੇਗਾ।

ਸਿੱਖ ਸਪੋਕਸਮੈਨ ਨੇ ਇਹ ਲੇਖ ਇਕ ਪੁਰਾਣੀ ਫ਼ਾਈਲ ਵਿਚੋਂ ਲਿਆ ਹੈ, ਜਿਸ ਵਿਚ ਇਕ ਲਾਈਨ ਟਾਈਪ ਹੋਣੋਂ ਰਹਿ ਗਈ ਸੀ, ਤੇ ਇਹ ਗ਼ਲਤ ਹੀ ਛਪਿਆ ਹੋਇਆ ਸੀ। ਗ਼ਲਤੀ ਸਾਹਮਣੇ ਆਉਣ ਮਗਰੋਂ ਇਕ ਦਮ ਹੀ ਇਸ ਹਿੱਸੇ ਨੂੰ ਸੋਧ ਕੇ ਛਾਪਿਆ ਗਿਆ ਸੀ, ਜੋ ਇੰਞ ਸੀ:

ਜੋਗਿੰਦਰ ਸਿੰਘ ਵੇਦਾਂਤੀ ਨੇ ਤਾਂ ਖ਼ੁਦ ਨੂੰ ਕੌਮ ਦਾ ਮਾਲਕ ਸਮਝ ਲਿਆ ਸੀ। ਉਸ ਨੇ ਹੀ ਨਹੀਂ ਬਲਕਿ ਜਸਬੀਰ ਸਿੰਘ ਰੋਡੇ, (ਪ੍ਰੋ. ਮਨਜੀਤ ਸਿੰਘ (ਐਕਟਿੰਗ), ਭਾਈ ਰਣਜੀਤ ਸਿੰਘ ਤੇ ਗਿਆਨੀ ਪੂਰਨ ਸਿੰਘ ਨੇ ਤਾਂ ਇਸ ਸੇਵਾ ਨੂੰ ਕੌਮ ਦੇ ਬਾਦਸ਼ਾਹ ਵਾਲੀ ਤਾਕਤ ਮੰਨ ਕੇ ਹੈਂਕੜ ਦਾ ਇਜ਼ਹਾਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਨ੍ਹਾਂ ਨੇ ਤਾਂ ਆਪਣੇ ਅਹਿਦ ਦੌਰਾਨ ‘ਚੰਮ ਦੀਆਂ ਚਲਾਉਣ’ ਵਾਲੀ ਗੱਲ ਦੀ ਕੋਸ਼ਿਸ਼ ਕੀਤੀ ਤਵਾਰੀਖ਼ ‘ਚ ਇਨ੍ਹਾਂ ਦਾ ਨਾਂ ਅਫ਼ਸੋਸ ਨਾਲ ਲਿਆ ਜਾਂਦਾ ਹੈ ਤੇ ਜਾਂਦਾ ਰਹੇਗਾ।

ਐਡੀਟਰ ਖਾਲਸਾ ਨਿਊਜ਼ ਜੀ, ਸਿੱਖ ਸਪੋਕਸਮੈਨ ਪਰਚੇ ਨੂੰ ਸੋਧ ਭੇਜ ਦਿੱਤੀ ਹੈ ਜੋ ਕਿ ਉਨ੍ਹਾਂ ਦੇ ਅਗਲੇ ਅੰਕ ਵਿਚ ਛਪੇਗੀ। ਪਰ ਇਸ ਦੋਰਾਨ ਤੁਹਾਥੋਂ ਇਕ ਸੇਵਾ ਲੈਣੀ ਚਾਹਵਾਂਗਾ ਤਾਂ ਜੋ ਕਿਤੇ ਸੁਹਿਰਦ ਪਾਠਕਾਂ ਨੂੰ ਭੁਲੇਖਾ ਨਾ ਲਗ ਜਾਵੇ। ਮੇਰੀ ਅਰਜ਼ ਹੈ ਕਿ ਇਹ ਸੁਧਾਈ ਤੁਸੀਂ ਵੀ ਅੱਜ ਹੀ ਛਾਪ ਦਿਓ ਤਾਂ ਜੋ ਕੋਈ ਗ਼ਲਤਫ਼ਹਿਮੀ ਵਿਚ ਨਾ ਆ ਸਕੇ ਕਿਉਂ ਕਿ ਪ੍ਰੋ. ਦਰਸ਼ਨ ਸਿੰਘ ਕੌਮ ਦੀ ਅਜ਼ੀਮ ਸ਼ਖ਼ਸੀਅਤ ਹਨ ਤੇ ਕੋਈ ਇਸ ਗ਼ਲਤੀ ਨਾਲ ਛਪੀ ਸਮੱਗਰੀ ਨੂੰ ਨਾਜਾਇਜ਼ ਨਾ ਵਰਤ ਸਕੇ। ਪ੍ਰੋ. ਦਰਸ਼ਨ ਸਿੰਘ ਦੀ ਕੌਮ ਨੂੰ ਦੇਣ ਲਾਸਾਨੀ ਹੈ।

ਮੇਰੀ ਇਕ ਹੋਰ ਬੇਨਤੀ ਸਾਰਿਆਂ ਨੂੰ ਹੈ, ਕਿ ਕੋਈ ਵੀ ਸ਼ਖ਼ਸ ਮੇਰੀ ਕੋਈ ਵੀ ਲਿਖਤ ਕਿਸੇ ਵੀ ਅਖ਼ਬਾਰ ਜਾਂ ਕਿਤਾਬ ਵਿਚ ਛਾਪ ਸਕਦਾ ਹੈ। ਪਰ, ਪਲੀਜ਼, ਮੇਰੀ ਕੋਈ ਪੁਰਾਣੀ ਲਿਖਤ ਛਾਪਣ ਤੋਂ ਪਹਿਲਾਂ ਮੈਨੂੰ ਦਿਖਾ ਲਿਆ ਕਰੋ ਤਾਂ ਜੋ ਕੋਈ ਹੋਰ ਅਣ-ਸੋਧੀ ਸਮੱਗਰੀ ਗ਼ਲਤੀ ਨਾਲ ਛਪ ਨਾ ਜਾਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top