Share on Facebook

Main News Page

ਸਰਕਾਰ ਸਹਾਇਤਾ ਨਾਲ ਜ਼ਮੀਨਾਂ ਮਿਲਣ ਕਰਕੇ ਹੀ, ਹੋਰ ਕਬਜ਼ੇ ਕਰਨ ਲਈ ਡੇਰਿਆਂ ਦੀਆਂ ਆਪਹੁਦਰੀਆਂ ਵਿੱਚ ਵਾਧਾ ਹੋਇਐ
-
ਇਕਵਾਕ ਸਿੰਘ

ਅੰਮ੍ਰਿਤਸਰ: ਬੀਤੇ ਦਿਨੀਂ ਰਾਧਾ ਸੁਆਮੀ ਡੇਰੇ ਵੱਲੋਂ ਪਿੰਡ ਵੜੈਚ ਦੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੀਤੇ ਗਏ ਆਪਹੁਦਰੇਪਣ ਦਾ ਕਾਰਣ ਹੀ, ਬਾਦਲ ਸਰਕਾਰ ਵੱਲੋਂ ਵੋਟ ਬੈਂਕ ਮਜਬੂਤ ਕਰਨ ਹਿੱਤ ਡੇਰਿਆਂ ਨੂੰ ਪ੍ਰਫੁਲਿਤ ਕਰਨ ਲਈ ਦਿੱਤੀਆਂ ਜਾਂਦੀਆਂ ਜ਼ਮੀਨਾਂ ਹਨ, ਜਿਸ ਤਰ੍ਹਾਂ ਕਿ ਜੁਲਾਈ 2007 ਵਿਚ ਬਾਦਲ ਵੱਲੋਂ ਉਕਤ ਡੇਰਾ ਰਾਧਾ ਸੁਆਮੀ ਨੂੰ ਮੋਹਾਲੀ ਵਿੱਚ 234 ਏਕੜ ਜ਼ਮੀਨ ਦੇਣ ਦਾ ਮਾਮਲਾ ਭਖਿਆ ਰਿਹਾ ਸੀ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਿੱਖ ਮਿਸ਼ਨਰੀ ਸ. ਇਕਵਾਕ ਸਿੰਘ ਪੱਟੀ ਨੇ ਵਿਸ਼ੇਸ਼ ਤੌਰ ਤੇ ਗਲਬਾਤ ਦੌਰਾਨ ਕੀਤਾ । ਸ. ਪੱਟੀ ਨੇ ਕਿਹਾ ਇਸ ਤੋਂ ਪਹਿਲਾਂ ਸੰਨ 1978 ਵਿੱਚ ਉਕਤ ਡੇਰੇ ਨੂੰ ਬਿਆਸ ਵਾਲੀ ਜ਼ਮੀਨ ਸਰਕਾਰੀ ਤੌਰ ਤੇ ਅਲਾਟ ਕਰਵਾਈ ਗਈ ਸੀ । ਉਹਨਾਂ ਕਿਹਾ ਕਿ ਪਹਿਲਾਂ ਵੀ ਬਿਆਸ ਇਲਾਕੇ ਦੇ ਲਾਚਾਰ ਅਤੇ ਮਜਲੂਮ ਲੋਕਾਂ ਨੂੰ ਘਰੋਂ-ਬੇਘਰ ਕਰਕੇ ਉਹਨਾਂ ਦੀਆਂ ਜ਼ਮੀਨਾਂ ਉੱਤੇ ਰਾਧਾ ਸੁਆਮੀ ਡੇਰੇ ਵੱਲੋਂ ਨਜਾਇਜ਼ ਕਬਜ਼ੇ ਕੀਤੇ ਜਾ ਚੁੱਕੇ ਹਨ ਅਤੇ ਹੁਣ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਕੇ ਡੇਰੇ ਦੇ ਇਸ ਆਪਹੁਦਰੇਪਣ ਨੂੰ ਸਮੁੱਚਾ ਪੰਥ ਇਕੱਠਾ ਹੋ ਕੇ ਇਸ ਵਿਰੁੱਧ ਡੱਟੇ ਤਾਂ ਕਿ ਸਿੱਖੀ ਸਿਧਾਂਤਾਂ ਨੂੰ ਖੋਰਾ ਲਗਾ ਰਹੇ ਡੇਰਵਾਦ ਨੂੰ ਕਾਬੂ ਪਾਇਆ ਜਸ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top