Share on Facebook

Main News Page

ਰਾਧਾ ਸੁਆਮੀਆਂ ਨੇ ਗੁਰਦਵਾਰਾ ਢਾਹ ਕੇ ਡੇਰੇ ਨਾਲ ਰਲਾਇਆ

ਬਿਆਸ, 5 ਜੁਲਾਈ (ਰਘਬੀਰ ਸਿੰਘ ਗਿੱਲ) : ਪਿੰਡ ਵੜੈਚ ਵਿਚ ਵਸੇ ਡੇਰਾ ਰਾਧਾ ਸੁਆਮੀ ਵਲੋਂ ਧੱਕੇਸ਼ਾਹੀ ਨਾਲ ਜ਼ਮੀਨਾਂ ’ਤੇ ਕਬਜ਼ਾ ਕਰਨ ਦਾ ਕੰਮ ਜਾਰੀ ਹੈ। ਡੇਰੇ ਨਾਲ ਲਗਦੇ ਛੇ ਘਰਾਂ ਨੂੰ ਜਬਰੀ ਖ਼ਰੀਦਣ ਤੋਂ ਬਾਅਦ ਹੁਣ ਘਰਾਂ ਨਾਲ ਸਬੰਧਤ ਗੁਰਦੁਆਰਾ ਸਹਿਬ ਨੂੰ ਢਾਹ ਕੇ ਉਸ ਨੂੰ ਵੀ ਡੇਰੇ ਨਾਲ ਮਿਲਾ ਲਿਆ ਗਿਆ ਹੈ। ਇਸ ਕਾਰਨ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦਲ ਖ਼ਲਸਾ ਦੇ ਆਗੂ ਡਾ. ਕੁਲਦੀਪ ਸਿੰਘ ਰਜਧਾਨ, ਸ. ਸਖਦੇਵ ਸਿੰਘ ਹਸਨਪੁਰ ਅਤੇ ਮਾ. ਕੁਲਵੰਤ ਸਿੰਘ ਫੇਰੂਮਾਨ ਨੇ ਦਸਿਆ ਕਿ ਅਕਾਲੀ ਸਰਕਾਰ ਦੀ ਮਿਲੀ ਭੁਗਤ ਨਾਲ ਰਾਧਾ ਸੁਆਮੀਆਂ ਨੇ ਪਿੰਡ ਵੜੈਚ ਦੇ ਗੁਰਦਵਾਰਾ ਸਹਿਬ ਦੀ ਇਮਾਰਤ ਅਤੇ ਨਿਸ਼ਾਨ ਸਹਿਬ ਦਾ ਮਲੀਆਮੇਟ ਕਰ ਕੇ ਗੁਰਦਵਾਰਾ ਸਹਿਬ ਨੂੰ ਜਾਣ ਵਾਲੇ ਅੱਧਾ ਕਿਲੋਮੀਟਰ 12 ਫ਼ੁਟ ਰਸਤੇ ’ਤੇ ਕਬਜ਼ਾ ਕਰ ਲਿਆ ਹੈ। ਆਗੂਆਂ ਨੇ ਦਸਿਆ ਕਿ ਇਹ ਡੇਰੇ ਪਹਿਲਾਂ ਵੀ ਲੋਕਾਂ ਦੀਆਂ ਜਾਇਦਾਦਾਂ ਤੇ ਹਜ਼ਾਰਾਂ ਏਕੜ ਮੰਡ ਜ਼ਮੀਨ ’ਤੇ ਕਬਜ਼ਾ ਕਰ ਚੁੱਕਾ ਹੈ।

ਉਨ੍ਹਾਂ ਇਹ ਵੀ ਦਸਿਆ ਕਿ ਰਾਧਾ ਸੁਆਮੀ ਡੇਰੇ ਅੰਦਰ ਪੁਰਾਤਨ ਮਾਤਾ ਗੰਗਾ ਜੀ ਦਾ ਅਸਥਾਨ ਸੀ। ਡੇਰੇ ਅੰਦਰ ਉਸ ਗੁਰਦਵਾਰੇ ਦੇ ਨਾਮ 9 ਕਨਾਲ ਜਗ੍ਹਾ ਵੀ ਸੀ ਜਿਸ ਨੂੰ ਡੇਰੇਦਾਰਾਂ ਨੇ ਤਹਿਸੀਲਦਾਰ ਨਾਲ ਮਿਲ ਕੇ ਅਪਣੇ ਨਾਮ ਕਰਵਾ ਲਿਆ ਸੀ। ਅਦਾਲਤ ਇਸ ਜ਼ਮੀਨ ਦਾ ਕੇਸ ਪਿੰਡ ਵਾਲਿਆਂ ਦੇ ਪੱਖ ਵਿਚ ਕਰ ਚੁਕੀ ਹੈ, ਪਰ ਸਰਕਾਰ ਵਿਚ ਪਹੁੰਚ ਹੋਣ ਕਾਰਨ ਡੇਰੇ ਨੇ ਕਬਜ਼ਾ ਨਹੀਂ ਛਡਿਆ। ਪੰਥਕ ਜਥੇਬੰਦੀਆਂ ਨੇ ਸਰਕਾਰ ਨੂੰ ਚੇਤਾਵਨੀ ਦਿਤੀ ਹੈ ਕਿ ਜੇ ਡੇਰੇ ਨੇ ਸਾਰੇ ਕਬਜ਼ੇ ਛੱਡ ਕੇ ਜ਼ਮੀਨਾਂ ਵਾਪਸ ਨਾ ਕੀਤੀਆਂ ਤਾਂ ਡੇਰੇ ਦਾ ਨਾਲ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਡਾ. ਕੁਲਦੀਪ ਸਿੰਘ ਰਜਧਾਨ ਨੇ ਪੰਥ ਦਰਦੀਆਂ ਨੂੰ ਬੇਨਤੀ ਕੀਤੀ ਕਿ ਡੇਰੇ ਨਾਲ ਸ਼ੁਰੂ ਹੋ ਚੱਕੇ ਸਘੰਰਸ਼ ਦੀ ਅਗਵਾਈ ਕਰਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top