ਚੰਡੀਗੜ੍ਹ, 7 ਜੁਲਾਈ (ਗੁਰਪ੍ਰੀਤ ਮਹਿਕ): ਖਾਲੜਾ ਮਿਸ਼ਨ ਆਰਗੇਨਾਈਜੇਨ
ਨੇ ਕਿਹਾ ਹੈ ਕਿ ਕਾਂਗਰਸ ਤੇ ਭਾਜਪਾ ਦੀ ਵਿਚਾਰਧਾਰਕ ਬੁਨਿਆਦ ਅੱਤਵਾਦੀ ਹੈ ਅਤੇ ਇਹ ਪਾਰਟੀਆਂ
ਜੂਨ 84 ਸਮੇਂ ਸ੍ਰੀ ਦਰਬਾਰ ਸਾਹਿਬ ਉੱਪਰ ਫ਼ੌਜੀ ਹਮਲੇ ਅਤੇ ਬਾਬਰੀ ਮਸਜਿਦ ਉੱਪਰ ਹਮਲੇ ਲਈ ਦੋਸ਼ੀ
ਹਨ।
ਇਸ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਇਨ੍ਹਾਂ ਪਾਰਟੀਆਂ ਨੂੰ ਮਨੁੱਖਤਾ
ਵਿਰੋਧੀ ਐਲਾਨਿਆ ਜਾਵੇ।ਖ਼ਾਲਸਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਸਰਪ੍ਰਸਤ ਦਲਬੀਰ ਸਿੰਘ, ਮੀਤ ਪ੍ਰਧਾਨ
ਵਿਰਸਾ ਸਿੰਘ ਬਹਿਲਾ, ਬੁਲਾਰੇ ਸਤਵਿੰਦਰ ਸਿੰਘ ਪਲਾਸੌਰ, ਪ੍ਰਚਾਰ ਸਕੱਤਰਾਂ ਡਾ ਕਾਬਲ ਸਿੰਘ ਅਤੇ
ਚਮਨ ਲਾਲ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ
ਅੱਤਵਾਦੀ ਹਮਲਾ ਸੀ ਜਿਸ ਦਾ ਕੰਟਰੋਲ ਦਿੱਲੀ ਵਿਚ ਸੀ, ਭਾਜਪਾ ਅਤੇ ਬਾਦਲਕੇ ਇਸ ਹਮਲੇ ਦੀ
ਯੋਜਨਾਬੰਦੀ ਵਿਚ ਸ਼ਾਮਲ ਸਨ।
ਬਿਆਨ ਵਿਚ ਕਿਹਾ ਗਿਆ ਕਿ ਛੱਬੀ ਗਿਆਰਾਂ ਦਾ ਹਮਲਾ ਦੇਸ਼ ਦੀ ਏਕਤਾ ਤੇ
ਹਮਲਾ ਨਹੀਂ ਸੀ ਸਗੋਂ ਧਨਾਢਾਂ ਦੇ ਐਸ਼ਪ੍ਰਸਤੀ ਅੱਡਿਆਂ ਤੇ ਹਮਲਾ ਸੀ ਅਤੇ ਸ੍ਰੀ ਦਰਬਾਰ ਸਾਹਿਬ
ਤੇ ਫ਼ੌਜੀ ਹਮਲਾ ਦੇਸ਼ ਦੀ ਏਕਤਾ ਤੇ ਹਮਲਾ ਸੀ ਅਤੇ ਦੁਖਦਾਈ ਸਥਿਤੀ ਹੈ ਕਿ ਇਹ ਪਾਰਟੀਆਂ ਆਪਣੇ
ਇਤਿਹਾਸਕ ਗੁਨਾਹਾਂ ਤੋਂ ਛੁਟਕਾਰਾ ਪਾਉਣ ਲਈ ਸ੍ਰੀ ਦਰਬਾਰ ਸਾਹਿਬ ਅੰਦਰ ਬਣਨ ਵਾਲੀ ਯਾਦਗਾਰ ਦਾ
ਵਿਰੋਧ ਕਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਨਵੰਬਰ 84 ਦੇ ਸਿੱਖ ਕਤਲੇਆਮ ਤੋ ਬਾਦ
ਸਮੁੱਚੇ ਦੇ ਵਿਚ ਝੂਠੇ ਮੁਕਾਬਲਿਆਂ ਦਾ ਸਿਲਸਿਲਾ ਜਾਰੀ ਹੈ ਅਤੇ ਹਾਕਮ ਧਿਰਾਂ ਝੂਠੇ ਮੁਕਾਬਲਿਆਂ
ਤੇ ਪਰਦਾ ਪਾਉਣ ਲਈ ਹਰ ਯਤਨ ਕਰ ਰਹੀਆਂ ਹਨ। ਇਸ ਲਈ ਲੋੜ ਹੈ ਦੇ ਪੱਧਰ ਤੇ ਸਪੈਸ਼ਲ ਇਨਵੈਸਟੀਗੇਨ
ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਜਾਵੇ ਜੋ ਝੂਠੇ ਮੁਕਾਬਲਿਆਂ ਦੀ ਤੇ ਹਾਕਮਾਂ ਦੁਆਰਾ ਕੀਤੀ
ਲੁੱਟ ਦੀ ਪੜਤਾਲ ਕਰੇ।
ਉਨ੍ਹਾਂ ਪੁੱਛਿਆ ਕਿ ਸਰਬਜੀਤ ਸਿੰਘ ਦੀ ਫਾਂਸੀ ਦੀ ਸਜਾ ਰੱਦ ਹੋਣੀ
ਚਾਹੀਦੀ ਹੈ ਪਰ ਹਿੰਦੁਸਤਾਨੀ ਹਾਕਮ ਦੱਸਣ ਕਿ ਆਪਣੇ ਦੇ ਵਿਚ ਭਾਈ ਕੇਹਰ ਸਿੰਘ ਵਰਗਿਆਂ ਨਿਰਦੋਸ਼ਾਂ
ਨੂੰ ਫਾਂਸੀ ਤੇ ਕਿਉਂ ਲਟਕਾਇਆ ਗਿਆ, ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ੍ਹ ਵਿਚ ਮਾਨਸਿਕ
ਰੋਗੀ ਬਣਾਉਣ ਤੋ ਬਾਦ ਵੀ ਰਿਹਾ ਨਹੀਂ ਕਰ ਰਹੇ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ
ਸਿੰਘ ਹਵਾਰਾ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਪਰਮਜੀਤ ਸਿੰਘ ਭਿਉਰਾ ਜਿਨ੍ਹਾਂ
ਨੇ ਸਰਕਾਰੀ ਅੱਤਵਾਦ ਦੇ ਖ਼ਾਤਮੇ ਲਈ ਕੁਰਬਾਨੀ ਕੀਤੀ ਨੂੰ ਜੇਲ੍ਹਾਂ ਵਿਚ ਕਿਉਂ ਰੋਲਿਆ ਜਾ ਰਿਹਾ
ਹੈ। ਖਾਲੜਾ ਮਿਸ਼ਨ ਨੇ ਕਿਹਾ ਕਿ ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਅਕਾਲ ਤਖ਼ਤ ਸਾਹਿਬ
'ਤੇ, ਝੂਠੇ ਮੁਕਾਬਲਿਆਂ ਵਿਚ ਸ਼ਹੀਦ ਕੀਤੇ ਅਣਪਛਾਤੀਆਂ ਲਾਸ਼ਾਂ
ਵਿਚ ਬਦਲੇ ਸਿੱਖਾਂ ਦੀ ਯਾਦਗਾਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਮਾਧੀ ਕੋਲ ਅਤੇ ਨਵੰਬਰ
84 ਦੇ ਸਿੱਖ ਕਤਲੇਆਮ ਦੀ ਯਾਦਗਾਰ ਇੰਦਰਾ ਗਾਂਧੀ ਦੀ ਸਮਾਧੀ ਕੋਲ ਬਣਨੀ ਚਾਹੀਦੀ ਹੈ।
ਉਨ੍ਹਾਂ ਪੰਜਾਬ ਦੀ ਧਰਤੀ ਤੇ ਮਾਨਵਤਾ ਦੇ ਕਾਤਲਾਂ ਦੀਆਂ ਯਾਦਗਾਰਾਂ ਦਾ
ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਇੰਦਰਾ ਗਾਂਧੀ, ਰਾਜੀਵ, ਬੇਅੰਤ ਸਿੰਘ, ਹਰਬੰਸ ਲਾਲ ਖੰਨਾ ਆਦਿ
ਵਰਗਿਆਂ ਦੀਆਂ ਯਾਦਗਾਰਾਂ ਆਉਣ ਵਾਲੇ ਭਵਿੱਖ ਲਈ ਗ਼ਲਤ ਸੰਦੇਸ਼ ਦੇ ਰਹੀਆਂ ਹਨ।ਖਾਲੜਾ ਮਿਸ਼ਨ ਨੇ
ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੇ ਫ਼ੌਜੀ ਹਮਲਾ, ਨਵੰਬਰ 84 ਦਾ ਸਿੱਖ ਕਤਲੇਆਮ, ਪੰਜਾਬ ਤੇ
ਸਮੁੱਚੇ ਦੇ ਵਿਚ ਝੂਠੇ ਪੁਲਿਸ ਮੁਕਾਬਲੇ, ਗੁਜਰਾਤ ਅੰਦਰ ਮੁਸਲਮਾਨਾਂ ਦਾ ਕਤਲੇਆਮ, ਕਸ਼ਮੀਰ
ਅੰਦਰ ਹਜ਼ਾਰਾਂ ਲੋਕਾਂ ਦਾ ਲਾਪਤਾ ਹੋਣਾ, ਚਿੱਠੀ ਸਿੰਘਪੁਰਾ ਵਿਚ 35 ਸਿੱਖਾਂ ਦਾ ਕਤਲੇਆਮ,
ਗ਼ਰੀਬੀ ਨਾਲ ਘੁਲ ਰਹੇ ਆਦਿ ਵਾਸੀਆਂ ਦੇ ਝੂਠੇ ਮੁਕਾਬਲੇ ਬਣਾ ਕੇ ਕਾਂਗਰਸ ਤੇ ਭਾਜਪਾ ਮਨੁੱਖਤਾ
ਵਿਰੋਧੀ ਪਾਰਟੀਆਂ ਬਣ ਕੇ ਉੱਭਰੀਆਂ ਹਨ, ਪਰ ਵਿਕਾਸ ਤੇ ਆਮ ਆਦਮੀ ਦੇ ਸਾਥ ਹੋਣ ਦੇ ਨਾਅਰੇ ਲਾ
ਕੇ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ।