Share on Facebook

Main News Page

ਬਹੁ-ਚਰਚਿਤ ਕਿਤਾਬ "ਸਾਕਾ ਨੀਲਾ ਤਾਰਾ ਦਾ ਟਰੂ ਸਟੋਰੀ" ਮੈਂ ਨਹੀਂ ਲਿਖੀ
-
ਜਰਨਲ ਬਰਾੜ

 

"ਸਾਕਾ ਨੀਲਾ ਤਾਰਾ ਦਾ ਟਰੂ ਸਟੋਰੀ" ਕਿਤਾਬ ਜਿਹੜੀ ਪੰਜਾਬ ‘ਚ ਬਲੈਕ ‘ਚ ਵਿਕਦੀ ਰਹੀ ਹੈ, ਵਿਦੇਸ਼ਾਂ ‘ਚ ਵੀ ਵਿਕ ਰਹੀ ਹੈ, ਬਾਰੇ ਜਰਨਲ ਕੁਲਦੀਪ ਸਿੰਘ ਬਰਾੜ ਨੇ ਕਿਹਾ ਹੈ, ਕਿ ਇਹ ਕਿਤਾਬ ਉਸ ਨੇ ਨਹੀਂ ਲਿਖੀ। ਅਸਲ ਕਹਾਣੀ ਲਿਖ ਕੇ ਇਸ ਕਿਤਾਬ ਉੱਪਰ ਜਰਨਲ ਬਰਾੜ ਦਾ ਨਾਮ ਲੇਖਕ ਵਜੋਂ ਵਰਤਿਆ ਗਿਆ ਹੈ, ਸੱਚੀ ਕਹਾਣੀ ਕਿਤਾਬ ਬਾਰੇ ਇਹ ਵੀ ਲਿਖਿਆ ਗਿਆ ਹੈ, ਕਿ ਅੰਗਰੇਜ਼ੀ ਤੋਂ ਅਨੁਵਾਦ ਡਾ. ਦਵਿੰਦਰ ਸਿੰਘ।

ਪਿਛਲੇ ਪੰਨੇ ਤੇ ਕੀਮਤ 110 ਰੁਪਏ ਲਿਖੀ ਹੋਈ ਹੈ, ਜਿਹੜੀ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨੇੜੇ ਦੁਕਾਨਾ ‘ਤੇ 200 ਰੁਪਏ ਤੱਕ ਵਿਕਦੀ ਰਹੀ ਹੈ, ਜਦ ਕਿ ਉੱਤਰੀ ਅਮੈਰਿਕਾ ‘ਚ ਇਹ ਕਿਤਾਬ 3 ਡਾਲਰ ‘ਚ ਵਿਕ ਰਹੀ ਹੈ। ਇਸ ਕਿਤਾਬ ਦੇ ਪ੍ਰਕਾਸ਼ਕ ਸ਼ਿਵਾ ਜੀ ਪ੍ਰੈਸ ਮਹਾਪਾਲੀਕਾ ਮਾਰਗ, ਮੁੰਬਈ - 400 001 ਦਾ ਪਤਾ ਦਿੱਤਾ ਗਿਆ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਇਹ ਕਿਤਾਬ ਕਿਸ ਨੇ ਲਿਖੀ ਹੈ?

ਇਹ ਕਿਤਾਬ ਪੜ੍ਹ ਕੇ ਇਹ ਪਤਾ ਲੱਗਦਾ ਹੈ, ਕਿ ਕਿਤਾਬ ਲਿਖਣ ਵਾਲਾ ਕੋਈ ਵੀ ਹੋਵੇ, ਉਹ ਸਾਕਾ ਨੀਲਾ ਤਾਰਾ ਦੀਆਂ ਘਟਨਾਵਾਂ ਨਾਲ ਬੜਾ ਨੇੜਿਉਂ ਜੁੜਿਆ ਹੋਇਆ ਹੈ, ਅਤੇ ਦਰਾਬਰ ਸਾਹਿਬ ਕੰਪਲੈਕਸ ਅੰਦਰ ਦੀਆਂ ਅਤੇ ਹਿੰਦੋਸਤਾਨ ਦੀਆਂ ਫੌਜਾਂ ਵਲੋਂ ਕੀਤੇ ਗਏ ਆਪ੍ਰੇਸ਼ਨ ਦੀ ਵੀ ਡੁੰਘੀ ਜਾਣਕਾਰੀ ਰੱਖਦਾ ਹੈ। ਜਰਨਲ ਕੁਲਦੀਪ ਸਿੰਘ ਬਰਾੜ ਨੇ ਡੇ ਐਂਡ ਨਾਈਟ ਟੀ.ਵੀ. ‘ਤੇ ਕੰਵਰ ਸੰਧੂ ਨਾਲ ਗੱਲ ਬਾਤ ਕਰਦਿਆਂ ਕਿਹਾ ਸੀ, ਕਿ ਉਸ ਨੇ ਇਹ ਕਿਤਾਬ ਨਹੀਂ ਲਿਖੀ। ਇਹ ਕਿਤਾਬ ਅੱਜ ਵੀ ਬੁੱਕ ਸਟੋਰਾਂ ‘ਤੇ ਵਿਕ ਰਹੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top