Share on Facebook

Main News Page

ਜਨਰਲ ਬਰਾੜ ਦੀ ਜ਼ਮੀਰ ਕਲਪੀ

ਦਰਬਾਰ ਸਾਹਿਬ ਤੇ 1984 ਵਿੱਚ ਹਮਲੇ ਦੀ ਅਗਵਾਈ ਕਰਨ ਵਾਲੇ ਜਰਨਲ ਕੁਲਦੀਪ ਸਿੰਘ ਬਰਾੜ ਨੂੰ ਮਹਿਸੂਸ ਹੋਇਆ ਕਿ ਸਰਕਾਰ ਨੇ ਉਸ ਨੂੰ ਵੀ ਜਰਨਲ ਸ਼ੁਬੇਗ ਸਿੰਘ ਵਾਂਗ ਵਰਤ ਕੇ ਫਿਰ ਵਾਤ ਨਹੀਂ ਪੁੱਛੀ ਤਾਂ ਉਸਦੀ ਜ਼ਮੀਰ ਕਲਪੀ ਅਤੇ 1984 ਦੀਆਂ ਘਟਨਾਵਾਂ ਬਾਰੇ ਇੱਕਕਿਤਾਬ ਲਿਖ ਦਿੱਤੀ ਜਿਹੜੀ ਸ਼ਿਵਾ ਜੀ ਪ੍ਰੈਸ ਮੁੰਬਈ -ਨੇ ਛਾਪੀ ਹੈ। 90 ਸਫਿਆਂ ਦੀਕਿਤਾਬ ਸਾਕਾ ਨੀਲਾ ਤਾਰਾ ਦੀ ਟਰੂ ਸਟੋਰੀ ਵਿੱਚ ਬਰਾੜ ਨੇ ਕਈ ਗੱਲਾਂ ਤੋਂ ਪਰਦਾ ਉਠਾਇਆ ਹੈ। ਸਭ ਤੋਂ ਪਹਿਲਾਂ ਤੋਂ ਬਰਾੜ ਆਪਣੇ ਖੂਨ ਬਾਰੇ ਹੀ ਦੱਸਦਾ ਹੈ ਕਿ ਕਿਸ ਤਰਾਂ ਉਸ ਦੇ ਦਾਦੇ ਅਤੇ ਉਸ ਦੇ ਖਾਨਦਾਨ ਨੇ ਤਿੰਨ ਪੁਸ਼ਤਾਂ ਤੱਕ ਕਿਵੇਂ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ।

76 ਸਾਲਾਂ ਨੂੰ ਢੁਕੇ ਬਰਾੜ ਬੜੇ ਮਾਨ ਨਾਲ ਦੱਸਦਾ ਹੈ ਕਿ ਕਿਸ ਤਰਾਂ ਉਸਦੇ ਦਾਦੇ ਨੇ 1915 ਵਿੱਚ ਕਰਤਾਰ ਸਿੰਘ ਸਰਾਭਾ ਅਤੇ 18 ਸਾਥੀਆਂ ਨੂੰ ਗ੍ਰਿਫਤਾਰ ਕਰਵਾਇਆ ਸੀ, ਜਿਸ ਦੇ ਬਦਲੇ ‘ਚ ਇਸ ਪਰਿਵਾਰ ਨੂੰ ਅੰਗਰੇਜ਼ਾਂ ਨੇ ਵੱਡੀ ਜ਼ਗੀਰ ਦਿੱਤੀ ਸੀ। ਇਸ ਗਦਾਰੀ ਬਦਲੇ ਬਰਾੜ ਦੇ ਪਿਊ ਨੂੰ ਲਾਹੌਰ ਦੇ ਡੀ ਸੀ ਖਾਨ ਸਾਹਿਬ ਦੇ ਨਾਲ ਸਰਕਾਰੀ ਨੌਕਰੀ ਵੀ ਦਿੱਤੀ। ਬਰਾੜ ਦੇ ਪਿਊ ਨੂੰ ਸੀ ਆਈ ਡੀ ‘ਚ ਨੌਕਰੀ ਮਿਲੀ ਹੋਈ ਸੀ, ਅਤੇ ਅੰਗਰੇਜ਼ਾਂ ਦੇ ਇਸ ਝੋਲੀ ਚੁੱਕ ਪਰਿਵਾਰ ਨੂੰ ਹੋਰ ਵੀ ਬਹੁਤ ਸੁਖ ਸਹੁਲਤਾਂ ਮਿਲੀਆਂ ਹੋਈਆਂ ਸਨ, ਤਾਂ ਕਿ ਉਸ ਸਿੱਖ ਕੌਮ ਦੀਆਂ ਜੜ੍ਹਾਂ ‘ਚ ਵੱਧ ਤੋਂ ਵੱਧ ਤੇਲ ਪਾ ਸਕਣ। 1927 ‘ਚ ਕੁਲਦੀਪ ਬਰਾੜ ਦੇ ਪਿਊ ਨੇ 11 ਬੱਬਰਾਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਵਾਇਆ ਸੀ। ਬਰਾੜ ਦਾ ਇਹ ਵੀ ਦਾਹਵਾ ਹੈ ਕਿ ਅੰਗਰੇਜ਼ਾਂ ਵਲੋਂ ਮਿਲੀ ਹੋਈ ਪਿਸਤੌਲ ਨਾਲ ਇਸ ਦੇ ਪਿਊ ਨੇ ਬੱਬਰਾਂ ਦੀਆਂ ਪਾਰਟੀਆਂ ‘ਚ ਰਲ ਕੇ ਕਈ ਬੱਬਰਾਂ ਨੂੰ ਸ਼ਹੀਦ ਕਰ ਦਿੱਤਾ ਸੀ। ਜਦ ਰਾਜ਼ ਖੁੱਲ੍ਹ ਗਿਆ ਤਾਂ ਇਸ ਦੇ ਮਾਂ ਪਿਊ ਪਿਸ਼ਾਵਰ ਵਲ ਜਾ ਕੇ ਕਿਤੇ ਰਹਿਣ ਲਗੇ ਸਨ। ਬੱਬਰਾਂ ਨੇ ਕੁਲਦੀਪ ਬਰਾੜ ਦੇ ਦਾਦੇ ਦੇ ਦੋਵੇਂ ਪੈਰ ਵੱਢ ਦਿੱਤੇ ਸਨ।

ਬਰਾੜ ਦੁਖੀ ਹੋਇਆ ਲ਼ਿਖਦਾ ਹੈ, ਕਿ ਸਰਕਾਰ ਨੇ ਜਾਂ ਗਿਆਨੀ ਜੈਲ ਸਿੰਘ ਨੇ ਕੋਈ ਪੁਰਸਕਾਰ ਨਹੀਂ ਦਿੱਤਾ। ਬਰਾੜ ਦਾ ਇਕਲੌਤਾ ਪੁੱਤਰ ਜਦ ਗੋਆ ‘ਚ ਕਾਰ ਐਕਸੀਡੈਂਟ ‘ਚ ਮਾਰਿਆ ਗਿਆ ਤਾਂ ਉਸ ਸਮੇ ਇਹਨੂੰ ਪੁੱਤਰ ਦੀ ਲਾਸ਼ ਵੀ ਦੇਖਣੀ ਨਸੀਬ ਨਹੀਂ ਹੋਈ, ਕਿਉਂਕਿ ਉਸ ਦਾ ਵੀ ਗੋਆ ਪੁਲੀਸ ਨੇ ਸਸਕਾਰ ਕਰ ਦਿੱਤਾ ਸੀ ਅਤੇ ਇਹਨੂੰ ਤਿੰਨ ਦਿਨ ਬਾਅਦ ਹੀ ਪਤਾ ਲੱਗਾ ਸੀ। ਦੁਖੀ ਹੋਇਆ ਲਿਖਦਾ ਹੈ ਕਿ 1984 ‘ਚ ਰਾਤ ਦੇ 2 ਵਜੇ ਤੱਕ ਸਲਾਹਾਂ ਲੈਣ ਵਾਲੇ ਬਰਾੜ ਕੋਲ ਅਫਸੋਸ ਕਰਨ ਲਈ ਵੀ ਨਹੀਂ ਪਹੁੰਚੇ।

ਭਾਵੇਂ 1984 ਦੇ ਦੁਖਾਂਤ ਨੂੰ ਸਰਾਕਰੀ ਸਮੇਂ ਦੀ ਸਰਕਾਰ ਨੇ ਅਪਰੇਸ਼ਨ ਬਲੂ ਸਟਾਰ ਜਾਂ ਨੀਲਾ ਤਾਰਾ ਦਾ ਨਾਮ ਦਿੱਤਾ ਸੀ, ਪਰ ਸਿੱਖ ਕੌਮ ਵਲੋਂ ਇਹ ਤੀਜਾ ਘੱਲੂਘਾਰਾ ਦੇ ਨਾਮ ਨਾਲ ਹੀ ਯਾਦ ਕੀਤਾ ਜਾਂਦਾ ਰਹੇਗਾ। ਭਾਵੇਂ ਇਹ ਬੜੀ ਹੀ ਅਸਾਵੀ ਲੜਾਈ ਸੀ ਇੱਕ ਪਾਸੇ ਦੋ ਕੁ ਸੌ ਆਮ ਵਿਅਕਤੀ ਤੇ ਦੂਜੇ ਪਾਸੇ ਦੁਨੀਆਂ ਦੀ ਚੌਥੀ ਵੱਡੀ ਫੌਜ਼ ਜਿਸ ਨੇ ਆਪਣਾ ਥਲ, ਜਲ ਅਤੇ ਹਵਾਈ ਫੋਜ਼ ਦੀ ਵਰਤੋਂ ਇਸ ਲਾੜਾਈ ‘ਚ ਖੁੱਲ ਕੇ ਕੀਤੀ ਸੀ, ਪਰ ਇੱਕ ਹੋਰ ਨੁਕਤੇ ਤੋਂ ਵੇਖਿਆਂ ਇਹ ਆਸਾਵੀਂ ਲੜਾਈ ਉਸਤਾਦ ਅਤੇ ਸ਼ਗਿਰਦ ਦਰਮਿਆਨ ਵੀ ਸੀ। 1950 ’ਚ ਜਦ ਬਰਾੜ ਡੇਹਰਾਦੂਨ ’ਚ ਸਿਖਲਾਈ ਕਰ ਰਿਹਾ ਸੀ, ਤਾਂ ਉਸ ਸਮੇਂ ਜਰਨਲ ਸ਼ੁਬੇਗ ਸਿੰਘ ਬਰਾੜ ਦਾ ਉਸਤਾਦ ਸੀ। ਜਿਹੜਾ ਹਮਲਾ ਆਪਣੀ ਪੂਰੀ ਤਿਆਰੀ ਅਤੇ ਤਾਕਤ ਨਾਲ ਸ਼ਗਿਰਦ ਨੇ ਪੰਜ਼ ਘੰਟਿਆਂ ’ਚ ਪੂਰੀ ਜਿੱਤ ਕਰ ਲੇਣ ਦਾ ਉਲੀਕਿਆ ਸੀ, ਉਸ ਵਿੱਚ ਉਸਤਾਦ ਨੇ ਸ਼ਗਿਰਦ ਨੂੰ ਇਹੋ ਜਿਹੇ ਹੱਥ ਵਿਖਾਏ ਕਿ ਨਾਨੀ ਯਾਦ ਕਰਵਾ ਦਿੱਤੀ। ਜਰਨਲ ਕੁਲਦੀਪ ਸਿੰਘ ਬਰਾੜ ਦਰਬਾਰ ਸਾਹਿਬ ਤੇ ਕੀਤੇ ਹਮਲੇ ’ਚ ਹਿੰਦੋਸਤਾਨ ਦੇ 15307 ਫੌਜ਼ੀ ਮਰਨ ਦੀ ਪੁਸ਼ਟੀ ਕਰਦਾ ਹੈ, ਜਿਨ੍ਹਾਂ ’ਚ 43 ਅਫਸਰ ਵੀ ਸਾਮਿਲ ਸਨ। ਮਰਨ ਵਾਲਿਆਂ ’ਚ 109 ਜੂਨੀਅਰ ਅਫਸਰ ਅਤੇ 332 ਦੂਜੇ ਰੈਂਕ ਵਾਲੇ ਅਫਸਰ ਵੀ ਸ਼ਾਮਿਲ ਸਨ। ਜਖਮੀ ਹੋਣ ਵਾਲਿਆਂ ਦੀ ਗਿਣਤੀ 17897 ਦੱਸੀ ਗਈ ਹੈ। ਇਸ ਹਿਸਾਬ ਨਾਲ ਬਾਬਾ ਜਰਨੈਲ ਸਿੰਘ, ਜਰਨਲ ਸ਼ੁਬੇਗ ਸਿੰਘ, ਭਾਈ ਅਮਰੀਕ ਸਿੰਘ ਅਤੇ ਸਾਥੀਆਂ ਨੇ ਸ਼ਹੀਦੀਆਂ ਪੌਣ ਤੋਂ ਪਹਿਲਾਂ ਦੁਸ਼ਮਣ ਦੀ ਫੋਜ਼ ਦੇ 77-77 ਫੌਜ਼ੀ ਮਾਰੇ ਅਤੇ 90 -90 ਜਖਮੀ ਕੀਤੇ ਸਨ।

ਬਰਾੜ ਨੇ ਇਹਵੀ ਇੰਕਸਾਫ ਕੀਤਾ ਹੈ, ਕਿ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਨ ਜਾਣਬੁੱਝ ਕੇ ਚੁਣਿਆਂ ਗਿਆ ਸੀ, ਤਾਂ ਕਿ ਸਿੱਖਾਂ ਨੂੰ ਐਸਾ ਸਬਕ ਸਿਖਾਇਆ ਜਾਵੇ ਅੱਗੇ ਤੋਂ ਬਾਗੀ ਨਾ ਹੋ ਸਕਣ। ਹਮਲਾ ਕਰਨ ਵਾਲਿਆਂ ਨੂੰ ਉੱਪਰੋਂ ਇਹ ਹਦਾਇਤਾਂ ਕੀਤੀਆਂ ਗਈਆ ਸਨ।

  1. ਵੱਧ ਤੋਂ ਵੱਧ ਫੌਜ਼ੀ ਬਲ ਪ੍ਰਯੋਗ ਕਰਨਾ

  2. ਕਿਸੇ ਵੀ ਯਾਤਰੂ ਨੂੰ ਬਾਹਰ ਨਾ ਆਉਣ ਦੇਣਾ

  3. ਯਾਤਰੂਆਂ ਨੂੰ ਗੋਲੀ ਨਾ ਮਾਰੀ ਜਾਵੇ, ਪਿਆਸਾ ਰੱਖਿਆ ਜਾਵੇ

  4. ਕੋਈ ਵੀ ਫੌਜ਼ੀ ਬੇਝਿਜਕ, ਬੇਕਿਰਕ ਹੋ ਕੇ ਇਮਾਰਤ ਦੇ ਕਿਸੇ ਪਾਸੇ ਵੀ ਹਮਲਾ ਕਰ ਸਕਦਾ ਹੈ, ਚਾਹੇ ਉਹ ਹਰਿਮੰਦਰ ਸਾਹਿਬ ਹੋਵੇ

  5. ਕਿਸੇ ਵੀ ਫੌਜ਼ੀ ਜਵਾਨ ਦਾ ਕੋਰਟਮਾਰਸ਼ਲ ਨਾ ਹੋਵੇ

  6. ਕੋਈ ਵੀ ਹਥਿਆਰਬੰਦ ਲਾਸ਼ ਹੋਵੇ ਪਹਿਲਾਂ ਉਸ ਲਾਸ਼ ਤੇ 2 ਗੋਲੀਆਂ ਮਾਰੀਆਂ ਜਾਣ ਫੇਰ ਉਸ ਲਾਸ਼ ਕੋਲ ਜਾਇਆ ਜਾਵੇ

  7. ਪਹਿਲੇ ਦੋ ਘੰਟਿਆਂ ਵਿੱਚ ਫੋਜ਼ ਸਾਰੇ ਅਕਾਲ ਤਖਤ ਨੂੰ ਘੇਰ ਲਵੇਗੀ, ਅਗਲੇ ਪੰਜ ਘੰਟਿਆਂ ਵਿੱਚ ਸਾਰੇ ਅਕਾਲ ਤਖਤ ਤੇ ਕਬਜ਼ਾ ਕਰ ਲਵੇਗੀ

  8. ਭਿੰਡਰਾਂਵਾਲੇ ਨੂੰ ਜਿਉਂਦਾ ਫੜ੍ਹ ਕੇ ਸਪੈਸ਼ਲ ਜਹਾਜ਼ ਰਾਹੀਂ ਸ੍ਰੀ ਮਤੀ ਇੰਦਰਾ ਗਾਂਧੀ ਕੋਲ ਪੇਸ਼ ਕੀਤਾ ਜਾਵੇ

  9. ਅਗਰ ਕੋਈ ਖਾੜਕੂ ਕਾਨੂੰਨ ਦੀ ਸ਼ਰਨ ਆਉਣਾ ਚਾਹੇ ਤਾਂ ਜਖਮੀਂ ਕਰਕੇ ਗ੍ਰਿਫਤਾਰ ਕੀਤਾ ਜਾਵੇ

  10. ਅਗਰ ਕੋਈ ਫੌਜ਼ੀ ਜਵਾਨ ਕਿਸੇ ਔਰਤ ਦੀ ਬੇਇਜ਼ਤੀ ਕਰ ਦੇਵੇ ਤਾਂ ਕੋਈ ਸਜਾ ਨਾ ਦਿੱਤੀ ਜਾਵੇ

1984-ਇਸੇ ਤਰਾਂ ਹਮਲੇ ਤੋਂ ਬਾਅਦ ਇੰਦਰਾ ਨੇ ਭਵਿਖ ਦੀ ਯੋਜਣਾ ਵਾਸਤੇ ਭਾਜਪਾ ਲੀਡਰ ਫੌਜ਼ੀ ਜਰਨਲ,ਰਿਟਾਇਰਡ ਜੱਜ ਅਤੇ ਬੁਧੀ ਜੀਵੀਆਂ ਨੂਂ ਸੱਦਾ ਦਿੱਤਾ। ਜਿਨ੍ਹਾਂ ਵਿੱਚ ਹਿੰਦੂ ਨਿਰਮਲੇ ਸਾਧਾਂ ਨੇ ਵੀ ਹਿਸਾ ਲਿਆ। ਇੰਦਰਾ ਦੇ ਪੀ.ਏ.ਨੇ ਸੱਦੇ ਦਾ ਮਨੋਰਰਥ ਦੱਸ ਕੇ ਗੱਲਬਾਤ ਸ਼ੁਰੂ ਕੀਤੀ। ਉਨ੍ਹਾਂ ਨੇ ਭਵਿੱਖ ਦੇ ਵਿੱਚ ਇਹੋ ਜਿਹੇ ਮਸਲਿਆਂ ਨੂੰ ਪਹਿਲਾਂ ਹੀ ਨਜਿਠਣਾ, ਇਹੋ ਜਿਹੇ ਵਿਵਾਦ ਨਾ ਪੈਦਾ ਹੋਣ ਦੀ ਸਲਾਹ ਮੰਗੀ, ਸਭ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਚੰਦਰ ਸੇਖਰ ਨੇ ਇੰਡੀਆ ਨੂੰ ਯੂਰਪ, ਰੂਸ, ਅਮਰੀਕਾ ਵਾਂਗ ਤਾਕਤਾਂ ਵੰਡਣ ਦੀ ਗੱਲ ਕਹੀ। ਫਿਰ ਹੋਰ ਪਾਰਟੀਆਂ ਦੇ ਨੁਮਾਇੰਦੇ ਆਪਣੇ ਵਿਚਾਰ ਰੱਖਦੇ ਗਏ ਜਿਨ੍ਹਾਂ‘ਚ ਸਾਬਕਾ ਪ੍ਰਧਾਨ ਮੰਤਰੀ ਵੀ.ਪੀ ਸਿੰਘ ਅਤੇ ਕਾਮਰੇਡ ਸੁਰਜੀਤ ਵੀ ਸ਼ਾਮਿਲ ਸਨ।

ਫਿਰ ਹਿੰਦੂ ਨਿਰਮਲਿਆਂ ਦੀ ਵਾਰੀ ਆਈ, ਜਿਨ੍ਹਾਂ ਨੇ ਕਿਹਾ ਗੜਬੜ ਵਾਲੇ ਇਲਾਕਿਆਂ ਦੇ ਸੰਤਾਂ ਮਹਾਪੁਰਸ਼ਾਂ ਦੇ ਵਿਚਾਰਾਂ ਤੇ ਹੁਕਮਾਂ ਨੂੰ ਮੰਨਣ ਦੀ ਵਕਾਲਤ ਕੀਤੀ ਸੀ। ਭਾਜਪਾ ਲੀਡਰਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਿੰਦੂ ਧਰਮ ਵਿੱਚੋਂ ਪੈਦਾ ਹੋਏ ਧਰਮਾਂ ਨੂੰ ਹਿੰਦੂ ਧਰਮ ‘ਚ ਵਿਸ਼ਵਾਸ਼ ਪੈਦਾ ਕਰਨ ਦੇ ਤਰੀਕਿਆਂ ਨੂੰ ਅਮਲ ‘ਚ ਲਿਆਉਣਾ ਚਾਹੀਦਾ ਹੈ-

...ਚੱਲਦਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top