Share on Facebook

Main News Page

ਸੱਤਾ ਵਿੱਚ ਆਏ ਤਾਂ ਬਾਦਲ ਵਲੋਂ ਬਣਵਾਇਆ ਬਲੂ ਸਟਾਰ ਸਮਾਰਕ ਤੁੜਵਾ ਕੇ ਨਵਾਂ ਬਣਵਾਵਾਂਗੇ
-
ਸਿਮਰਨਜੀਤ ਸਿੰਘ ਮਾਨ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਸਾਬਕਾ ਸੰਸਦ ਸਿਮਰਨਜੀਤ ਸਿੰਘ ਮਾਨ ਨੇ ਦਰਬਾਰ ਸਾਹਿਬ ਕੰਪਲੈਕਸ ‘ਚ ਬਣਨ ਵਾਲੇ ਬਲੂ ਸਟਾਰ ਮੈਮੋਰੀਅਲ ਨੂੰ ਸਿੱਖ ਮਰਿਯਾਦਾ ਖਿਲਾਫ ਦੱਸਿਆ ਹੈ।

ਉਨ੍ਹਾਂ ਅੱਜ ਇਥੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਇਹ ਸਮਾਰਕ ਕਾਰ ਸੇਵਾ ਨਾਲ ਨਹੀਂ ਸਗੋਂ ਸਰਕਾਰੀ ਸੇਵਾ ਨਾਲ ਬਣ ਰਿਹਾ ਹੈ। ਇਸਦਾ ਨਿਰਮਾਣ ਕਾਰਜ ਮਜਦੂਰ ਕਰ ਰਹੇ ਹਨ ਨਾ ਕਿ ਸਿੱਖ। ਇਹ ਸਿੱਖ ਮਰਿਯਾਦਾ ਦੇ ਖਿਲਾਫ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿੱਖ ਕਾਰ ਸੇਵਾ ਦੀ ਆੜ ਹੇਠ ਆਪਣੀ ਦੁਕਾਨਦਾਰੀ ਚਮਕਾ ਰਹੇ ਹਨ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਮੇਰੀ ਪਾਰਟੀ ਕਦੇ ਸੱਤਾ ‘ਚ ਆਈ ਤਾਂ ਇਸ ਸਮਾਰਕ ਨੂੰ ਤੋੜ ਕੇ ਨਵਾਂ ਸਮਾਰਕ ਬਣਾਵਾਂਗਾ।

ਇਹ ਕਾਰਵਾਈ ਉਸੇ ਤਰਜ਼ ‘ਚ ਹੋ ਰਹੀਹੈ ਜਦੋਂ ਨਿਹੰਗੀ ਬਾਬਾ ਸੰਤਾ ਸਿੰਘ ਨੇ ਅਕਾਲ ਤਖਤ ਦੀ ਸੇਵਾ ਕੀਤੀ ਸੀ। ਬਲੂ ਸਟਾਰ ਆਪ੍ਰੇਸ਼ਨ ਦੌਰਾਨ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਇਹ ਸਿੱਧੇ ਤੌਰ ‘ਤੇ ਸਰਕਾਰੀ ਸੇਵਾ ਹੈ। ਉਨ੍ਹਾਂ ਨੇ ਖਾਲਿਸਤਾਨ ਦੇ ਨਾਅਰੇ ਲਗਾਏ ਅਤੇ ਕਿਹਾ ਕਿ ਜੇਕਰ ਗੋਲਡਨ ਟੈਂਪਲ ‘ਚ ਬਲੂ ਸਟਾਰ ਮੈਮੋਰੀਅਲ ਬਣੇਗਾ ਤਾਂ ਉਹ ਦਿੱਲੀ ‘ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੱਤਿਆਰੇ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦੀ ਯਾਦਗਾਰ ਬਣਵਾਉਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top