Share on Facebook

Main News Page

ਇਕ ਹੋਰ ਅਖੌਤੀ ਬਾਬੇ ਦਾ ਪਰਦਾਫਾਸ਼

ਸ਼੍ਰੀ ਮੁਕਤਸਰ ਸਾਹਿਬ - (ਹਰਦੀਪ ਸਿੰਘ ਖਾਲਸਾ) - ਪਾਠਕੋ ਅੱਜ ਅਸੀਂ ਇਕ ਅਜਿਹੇ ਸਾਧ ਦਾ ਪਰਦਾਫਾਸ਼ ਕਰਨ ਜਾ ਰਹੇ ਹਾਂ ਜਿਹੜਾ ਕਦੇ ਟੇਲਰ ਮਾਸਟਰ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲਦਾ ਸੀ। ਪਰ ਰਾਤੋਂ ਰਾਤ ਅਮੀਰ ਹੋਣ ਤੇ ਪਰਿਵਾਰ ਸਮੇਤ ਐਸ਼ਪ੍ਰਸਤੀ ਦਾ ਜੀਵਨ ਬਤੀਤ ਕਰਨ ਲਈ ਉਸਨੇ ਬਾਬੇ ਦਾ ਭੇਖ ਧਾਰਨ ਕਰ ਲਿਆ ਤੇ ਲੋਕਾਂ ਨੂੰ ਰਾਤੋ ਰਾਤ ਅਮੀਰ ਕਰਨ ਦੇ ਦਾਅਵੇ ਕਰਕੇ ਉਹਨਾਂ ਨੂੰ ਠੱਗਣ ਤੁਰ ਪਿਆ। ਪਰ ਉਸਦਾ ਪਾਖੰਡ ਬਹੁਤੀ ਦੇਰ ਨਾ ਚੱਲ ਸਕਿਆ ਤੇ ਇਕ ਦਿਨ ਉਹ ਕੁਝ ਜਾਗਰੂਕ ਹੋਏ ਨੌਜਵਾਨਾਂ ਦੇ ਬਾਬੇ ਨੂੰ ਕਾਬੂ ਕਰਨ ਲਈ ਵਿਛਾਏ ਜਾਲ ਵਿਚ ਅਜਿਹਾ ਅੜਿੱਕੇ ਚੜ੍ਹਿਆ ਕਿ ਬਹੁੜ ਦੁਹਾਈਆਂ ਪਾਉਦੇਂ ਬਾਬੇ ਨੇ ਆਪਣਾ ਖਹਿੜਾ ਪਹਿਲਾਂ ਕੁਝ ਲੋਕਾਂ ਦੀ ਹੜੱਪ ਕੀਤੀ ਗਈ ਰਕਮ ਬਦਲੇ ਆਪਣੀ ਸੈਟਰੋਂ ਗੱਡੀ ਪੰਚਾਇਤ ਵਿਚ ਗਹਿਣੇ ਧਰ੍ਹਕੇ ਛੁਡਾਇਆ। ਫਰੀਦਕੋਟ ਦੀ ਹਰਗੋਬਿੰਦ ਬਸਤੀ ਦਾ ਰਹਿਣ ਵਾਲਾ ਹੱਟਾ ਕੱਟਾ ਅਖੌਤੀ ਬਾਬਾ ਆਪਣੀਆਂ ਕਰਾਂਮਾਤਾਂ ਜ਼ਰੀਏ ਕੇਵਲ ਡੇੜ੍ਹ ਲੱਖ ਰੁਪਏ ਵਿਚ 84 ਦਿਨਾਂ ਚ ਅਥਾਹ ਦੌਲਤ ਦਾ ਭੰਡਾਰ ਬਣਾਉਣ ਦਾ ਦਾਅਵਾ ਤਾਂ ਕਰਦਾ ਸੀ।

ਜੇਕਰ ਕਿਸੇ ਨਾਲ ਦੁਸ਼ਮਣੀ ਹੋਵੇ ਤਾਂ ਦੁਸ਼ਮਣ ਦਾ ਕੰਡਾ ਕੱਢਣ ਦਾ ਉਪਾਅ, ਤੇ ਨਾਲ ਹੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਆਪਣੇ ਜਾਲ ਵਿਚ ਫਸਾਉਣ ਲਈ ਕੁੜੀਆਂ ਨੂੰ ਵੱਸ ਚ ਕਰਨ ਦੇ ਮੰਤਰ ਹੋਣ ਦਾ ਠੋਕ ਵਜਾ ਕੇ ਦਾਅਵਾ ਕਰਦਾ ਸੀ। ਇਥੇ ਹੀ ਬਸ ਨਹੀ ਆਪਣੇ ਜਾਲ ਵਿਚ ਫਸਾਉਣ ਲਈ ਬਾਬਾ ਪਹਿਲਾਂ ਟਿਕਾਣੇ ਲਗਾਏ ਵਿਅਕਤੀਆਂ ਦੀ ਪੁਸ਼ਟੀ ਕਰਾਉਣ ਲਈ ਪਹਿਲਾਂ ਵਾਲੀ ਪਾਰਟੀ ਨਾਲ ਫੋਨ ਤੇ ਗੱਲ ਵੀ ਕਰਾਉਦਾ ਸੀ। ਇਸ ਦੋਰਾਨ ਬਾਬੇ ਨੇ ਆਪਣਾ ਇਹ ਦਾਅਵਾ ਪੱਕਾ ਕੀਤਾ ਕਿ ਉਸਨੇ ਲੋਹੀਆਂ (ਜਧਰ) ਲਾਗੇ ਇਕ ਵਿਅਕਤੀ ਦਾ ਕੰਡਾ ਆਪਣੀ ਕਰਾਮਾਤ ਜ਼ਰੀਏ ਕੱਢਿਆ ਹੈ। ਬਾਬੇ ਨੇ ਗਲਬਾਤ ਦੋਰਾਨ ਇਹ ਵੀ ਕਿਹਾ ਕਿ ਉਸਨੇ ਇਕ ਪੰਜਾਬ ਪੁਲਿਸ ਦੇ ਇਕ ਥਾਣਾ ਮੁਖੀ ਨੂੰ ਵੀ ਪੈਸੇ ਬਣਾਉਣ ਲਈ ਫਰੀਦਕੋਟ ਮਿਲਣੈ।

ਪਿੰਡ ਜੰਡਵਾਲਾ ਭੀਮੇਸ਼ਾਹ ਦੇ ਇਕ ਵਿਅਕਤੀ ਦੇ ਕੋਲੋਂ ਸੁੱਖਵੰਤ ਸਿੰਘ ਉਰਫ ਸੁੱਖਾ ਪੁੱਤਰ ਬਾਜ਼ ਸਿੰਘ ਬਾਬੇ ਨੇ ਇਕ ਲੱਖ ਰੁਪਏ ਪੈਸੇ ਕਰਾਮਾਤ ਰਾਂਹੀ ਪੈਸਿਆਂ ਦਾ ਢੇਰ ਲਾਉਣ ਬਦਲੇ ਲਏ ਸਨ ਪਰ ਜਦੋਂ ਕੁਝ ਜਾਗਰੂਕ ਸਿੱਖ ਨੌਜਵਾਨਾਂ ਨੂੰ ਬਾਬੇ ਦੀ ਇਸ ਹਰਕਤ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਬਾਬੇ ਦੀ ਠੱਗੀ ਦਾ ਸ਼ਿਕਾਰ ਹੋਏ ਪਰਿਵਾਰ ਦੇ ਨੌਜਵਾਨ ਨਾਲ ਗੱਲ ਕਰਕੇ ਬਾਬੇ ਨੂੰ ਸਬਕ ਸਿਖਾਉਣ ਲਈ ਜਾਲ ਵਿਛਆ ਕੇ ਬਾਬੇ ਨੂੰ ਪਿੰਡ ਸੱਦ ਲਿਆ ਤੇ ਕੈਮਰਾ ਕਮਰੇ ਵਿਚ ਫਿਟ ਕਰਕੇ ਬਾਬੇ ਦੇ ਦਾਅਵਿਆਂ ਦੀ ਰਿਕਾਰਡਿੰਗ ਕਰ ਲਈ ਜਦੋਂ ਬਾਬੇ ਨੇ ਪੈਸੇ ਬਣਾਉਣ ਦੀ ਰਸਮ ਸ਼ੁਰੂ ਕਰਨ ਲਈ ਡੇੜ੍ਹ ਲੱਖ ਰੁਪਏ ਮੰਗੇ ਤਾਂ ਸਿੱਖ ਨੌਜਵਾਨਾਂ ਨੇ ਬਾਬੇ ਨੂੰ ਆਪਣੇ ਗਲ੍ਹ ਵਿਚ ਪਾਏ ਸਾਫੇ ਨਾਲ ਨੂੜ੍ਹ ਲਿਆ ਬਾਬੇ ਦੀ ਬਾਬਾਗਿਰੀ ਉਸ ਵਕਤ ਬਾਹਰ ਆ ਗਈ ਜਦੋਂ ਬਾਬੇ ਨੇ ਮੁਆਫੀ ਮੰਗਣ ਲੱਗਾ ਤੇ ਨਾਲ ਹੀ ਪਹਿਲਾਂ ਹੜੱਪ ਕੀਤੀ ਇਕ ਲੱਖ ਰੁਪਏ ਦੀ ਰਾਸ਼ੀ ਵਾਪਸ ਕਰਨ ਲਈ ਆਪਣੀ ਗੱਡੀ ਗਿਹਣੇ ਧਰ ਕੇ ਆਪਣੀ ਜਾਨ ਛੁਡਾਈ ਬਾਬੇ ਦੀ ਇਹ ਲਿਖਤ ਵੀ ਪਹਿਰੇਦਾਰ ਕੋਲ ਮੌਜੂਦ ਹੈ ਤੇ ਇਸ ਦੀ ਸਾਰੀ ਰਿਕਾਰਡਿੰਗ ਦੀ ਸੀ ਡੀ ਵੀ ਜਿਸ ਤੋਂ ਬਾਅਦ ਅਸੀਂ ਆਪਣੀ ਜੁਮੇਵਾਰੀ ਸਮਝਦੇ ਹੋਏ ਲੋਕਾਂ ਨੂੰ ਅਖੌਤੀ ਬਾਬੇ ਦੇ ਇਸ ਪਾਖੰਡਾਂ ਤੋਂ ਜਾਣੂ ਕਰਵਾਉਣਾ ਜ਼ਰੂਰੀ ਸਮਝਿਆ। ਖਬਰ ਨਸ਼ਰ ਕਰਨ ਤੋਂ ਪਹਿਲਾਂ ਅਸੀਂ ਪੜਤਾਲ ਕਰਨ ਲਈ ਜਦੋਂ ਬਾਬੇ ਦੇ ਟਿਕਾਣੇ ਤੇ ਚਰਨ ਪਾਏ ਤਾਂ ਮੁੱਖ ਦਰਵਾਜੇ ਨੂੰ ਤਾਲਾ ਲੱਗਿਆ ਹੋਇਆ ਸੀ ਆਢ ਗੁਆਂਢ ਪੁੱਛਿਆ ਤਾਂ ਪਤਾ ਲੱਗਿਆ ਕਿ ਬਾਬੇ ਦੀ ਆਪਣੀ ਪਤਨੀ ਨਾਲ ਰਾਤ ਲੜਾਈ ਹੋ ਗਈ ਤੇ ਬਾਬੇ ਦੀ ਪਤਨੀ ਦੀ ਸ਼ਕਾਇਤ ਦਰਵਾਜੇ ਤੇ ਤਾਲਾ ਲੱਗਾ ਹੋਣ ਕਾਰਨ ਆਂਢ ਗੁਆਂਢ ਦੇ ਲੋਕਾਂ ਤੋਂ ਬਾਬੇ ਬਾਬਤ ਜਾਣਕਾਰੀ ਮੰਗੀ ਤਾਂ ਉਹਨਾਂ ਦੱਸਿਆ ਕਿ ਬਾਬਾ ਪਹਿਲਾਂ ਟੇਲਰ ਮਾਸ਼ਟਰ ਦਾ ਕੰਮ ਕਰਦਾ ਸੀ, ਕਾਫੀ ਐਸ਼ਪ੍ਰਸਤ ਸੀ ਬਾਅਦ ਵਿਚ ਬਾਬਾ ਬਣ ਗਿਆ ਗੁਆਢੀਆਂ ਨੇ ਸਾਨੂੰ ਦੱਸਿਆ ਕਿ ਬਾਬੇ ਨੂੰ ਫਰੀਦਕੋਟ ਕੋਤਵਾਲੀ ਦੀ ਪੁਲਿਸ ਲੈ ਗਈ ਸੀ।

ਜਦੋਂ ਸਾਡੀ ਟੀਮ ਕੋਤਵਾਲੀ ਗਈ ਤਾਂ ਪਤਾ ਚੱਲਿਆ ਕਿ ਬਾਬੇ ਦੇ ਮੋਗੇ ਰਹਿੰਦੀ ਇਕ ਹੋਰ ਔਰਤ ਨਾਲ ਨਜ਼ਾਇਜ਼ ਸਬੰਧ ਸਨ ਜਿਸ ਦਾ ਪਤਾ ਬਾਬੇ ਦੀ ਪਤਨੀ ਨੂੰ ਲੱਗਿਆ ਤਾਂ ਉਸਨੇ ਬਾਬੇ ਨੂੰ ਹਰਕਤਾਂ ਤੋਂ ਬਾਜ਼ ਆਉਣ ਲਈ ਕਿਹਾ ਤਾਂ ਬਾਬੇ ਨੇ ਆਪਣੀ ਪਤਨੀ ਦੀ ਕੁਟਮਾਰ ਕਰ ਦਿੱਤੀ ਸੀ, ਤੇ ਬਾਬੇ ਦੀ ਪਤਨੀ ਨੇ ਪੁਲਿਸ ਨੂੰ ਸੱਦਕੇ ਬਾਬੇ ਨੂੰ ਪੁਲਿਸ ਕੋਲ ਫੜ੍ਹਾਅ ਦਿੱਤਾ ਸੀ। ਜਿਸਦਾ ਪੁਲਿਸ ਨੇ ਰਾਜ਼ੀਨਾਵਾਂ ਕਰਵਾਕੇ ਪਰਿਵਾਰ ਸਮੇਤ ਘਰ ਭੇਜ ਦਿੱਤਾ ਸੀ, ਪਰ ਜਦੋਂ ਅਸ਼ੀਂ ਬਾਬੇ ਨੂੰ ਸੀ ਡੀ ਵਿਚਲੇ ਦਾਅਵਿਆ ਤੇ ਉਸਦੀ ਸੈਂਟਰੋ ਗੱਡੀ ਬਾਰੇ ਪੁੱਛਿਆ ਤਾਂ ਬਾਬੇ ਨੇ ਪੁਲਿਸ ਕੋਲ ਆਪਣਾ ਭੇਤ ਖੁੱਲਣ ਤੇ ਮੁਆਫੀਆਂ ਮੰਗਦਾ ਹੋਇਆ ਕੋਤਵਾਲੀ ਵਿਚੋਂ ਖਿਸਕ ਗਿਆ। ਬਾਬੇ ਨੇ ਹੋਰ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਕੇ ਕਿੰਨੇ ਲੱਖ ਦੀ ਠੱਗੀ ਮਾਰੀ ਹੈ ਇਸ ਦਾ ਖੁਲਾਸਾ ਸ਼ਾਇਦ ਖਬਰ ਨਸ਼ਰ ਹੋਣ ਉਪਰੰਤ ਹੋਰ ਹੋ ਜਾਵੇਗਾ। ਪਰ ਅਸ਼ੀਂ ਤਾਂ ਇਹੀ ਕਹਾਂਗੇ ਆਪਣੇ ਪਾਠਕਾਂ ਨੂੰ ਕਿ ਬਾਬੇ ਨਾਨਕ ਦੇ ਸਿਧਾਂਤ ਤੇ ਚੱਲਕੇ ਹੀ ਅਸ਼ੀਂ ਆਪਣਾ ਜੀਵਨ ਸਚੱਜੇ ਢੰਗ ਨਾਲ ਬਤੀਤ ਕਰ ਸਕਦੇ ਹਾਂ। ਇਸ ਲਈ ਹੱਥੀਂ ਕਿਰਤ ਕਰੋਂ, ਅਕਾਲ ਪੁਰੁਖ ਦਾ ਸ਼ਕਰਾਨਾਂ ਕਰੋਂ ਤੇ ਵੰਡਕੇ ਛਕੋ ਅਖੌਤੀ ਸਾਧਾਂ ਦੇ ਚੱਕਰਾਂ ਵਿਚ ਪੈ ਕੇ ਆਪਣੀ ਜੀਵਨ ਤੇ ਮਿਹਨਤ ਦੀ ਕਮਾਈ ਵਿਅਰਥ ਨਾ ਗੁਆਓ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top