Share on Facebook

Main News Page

ਗੋਰਿਆਂ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਨੂੰ ਕੀਤਾ ਗਿਆ ਗਲਤ ਢੰਗ ਨਾਲ ਪੇਸ਼

ਭਦੌੜ (ਸਾਹਿਬ ਸੰਧੂ) ਸ਼ੋਸਲ ਵੈਬਸਾਇਟ ਫੇਸਬੁੱਕ ਜ਼ਰੀਏ ਹੁਣ ਇੱਕ ਗੁਰੂ ਸਹਿਬਾਨਾਂ ਦੀ ਤਸਵੀਰ ਹੋਰ ਸਾਹਮਣੇ ਆ ਰਹੀ ਹੈ, ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨੂੰ ਗਲਤ ਢੰਗ ਨਾਲ ਅਡੀਟਿੰਗ ਕਰਕੇ ਲੋਕਾਂ ਅੱਗੇ ਜਨਤਕ ਕੀਤਾ ਗਿਆ ਹੈ, ਤੇ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਭਾਵੇਂ ਕਿ ਇਸ ਤਸਵੀਰ ਪ੍ਰਤੀ ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਇਸ ਤਸਵੀਰ ਨਾਲ ਛੇੜਛਾੜ ਕਰਨ ਵਾਲੇ ਵਿਦੇਸ਼ੀ ਗੋਰੇ ਸੋਮਵਾਰ ਤੱਕ ਸਿੱਖ ਕੌਮ ਤੋਂ ਲਿਖਤੀ ਮਾਅਫੀ ਮੰਗਣ ਲਈ ਤਿਆਰ ਵੀ ਹੋ ਗਏ।

ਵੀਡੀਓ ਫਿਲਮ ਕੰਪੀਟੀਸ਼ਨ ਸਬੰਧੀ ਫੇਸਬੁੱਕ ਤੇ ਪਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਜਿਸ ਦੇ ਥੱਲੇ Guru Green Room Short Film Competition  ਲਿਖਿਆ ਹੋਇਆ ਤੇ ਇਸ ਤਸਵੀਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੜੇ ਹੱਥ ਵਿੱਚ ਮੂਵੀ ਕੈਮਰਾ ਅਤੇ ਉਹਨਾਂ ਦੇ ਗਲ ਵਿੱਚ ਫਿਲਮ ਰੋਲ ਪਾਇਆ ਦਿਖਾਇਆ ਗਿਆ ਹੈ, ਜੋ ਕਿ ਸਰਾਸਰ ਗੁਰੂ ਸਹਿਬਾਨਾਂ ਦੀ ਤਸਵੀਰ ਦੀ ਬੇਅਦਬੀ ਕਰ ਰਿਹਾ ਹੈ।

ਇਸ ਤਸਵੀਰ ਛਾਪਣ ਸਬੰਧੀ ਜਾਣਕਾਰੀ ਰੱਖਣ ਵਾਲੇ ਵਿਅਕਤੀਆਂ ਦੁਆਰਾ ਆਪਣੇ ਪੇਜ਼ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਵਿਦੇਸ਼ੀ ਗੋਰਿਆਂ ਨਾਲ ਇਸ ਸਬੰਧੀ ਗੱਲ ਹ ਗਈ ਹੈ ਤੇ ਜਿੰਨਾਂ ਨੇ ਮੰਨਿਆਂ ਕਿ ਉਹਨਾਂ ਕੋਲੋਂ ਅਣਪੁਣੇ ਵਿੱਚ ਇਹ ਗਲਤੀ ਹੋਈ ਹੈ ਤੇ ਸੋਮਵਾਰ ਤੱਕ ਓਹ ਪੂਰੀ ਸਿੱਖ ਕੌਮ ਤੋਂ ਲਿਖਤੀ ਮਾਅਫੀ ਮੰਗਣ ਲਈ ਤਿਆਰ ਹਨ।

ਜ਼ਿਕਰਯੋਗ ਹੈ ਕਿ ਅਕਸਰ ਹੀ ਅਜਿਹੇ ਮਾੜੇ ਲੋਕਾਂ ਵੱਲੋਂ ਗੁਰੂ ਸਹਿਬਾਨਾਂ ਦੀਆਂ ਤਸਵੀਰਾਂ ਜਾਂ ਪਵਿੱਤਰ ਬੀੜਾਂ ਦੀ ਬੇਅਦਬੀ ਹੋਣ ਦੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਤੇ ਲੋੜ ਹੈ ਅਜਿਹੇ ਮਾੜੇ ਅਨਸਰਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਤਾਂ ਜੋ ਕਿ ਅੱਗੇ ਤੋਂ ਕੋਈ ਗੁਰੂ ਸਹਿਬਾਨਾਂ ਦਾ ਨਿਰਾਦਰ ਨਾ ਕਰ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top