Share on Facebook

Main News Page

ਇਲੀਨੌਇਸ ਕੋਰਟ ਵਲੋਂ ਪਖੰਡੀ ਸਾਧ ਦਲਜੀਤ ਸ਼ਿਕਾਗੋ ਦਾ ਪਾਸਪੋਰਟ ਜ਼ਬਤ

Judge appointed a receiver which would oversee the dissolution of the corporation and be in-charge of liquidating all assets.

Judge also found Baba Daljit Singh in contempt of court and decided that the only way to fix the contempt of court was to pay the appraised value of the property. Judge gave the receiver 4 weeks to have to property appraised and set the next date for July 27th on which Baba will either have to pay the appraised value of the property or will be punished by the Judge with jail time.

Judge also took possession of Baba Daljit Singh's Passport so he could not run out of country.

 

ਗੁਰੂ ਘਰਾਂ ਦੇ ਪ੍ਰਬੰਧਾਂ ਦੀਆਂ ਖੁਨਾਮੀਆਂ ਕਰਕੇ ਸੰਗਤਾਂ ਦੀ ਤਿਲ ਫੁਲ ਨਾਲ ਬਣੇ ਹੋਏ ਗੁਰਦਵਾਰੇ ਰਸੀਵਰਾਂ ਦੇ ਹਥ ਚਲੇ ਜਾਂਦੇ ਹਨ ਤਾਂ ਸੰਗਤ ਨੂੰ ਬਹੁਤ ਦੁਖ ਹੁੰਦਾ ਹੈ।

ਗੁਰੂ ਨਾਨਕ ਸਿੱਖ ਮਿਸ਼ਨ ਸੰਸਥਾ ਦੇ ਨਾਂ ਹੇਠ ਚਲਦੇ ਗੁਰਦਵਾਰਾ ਗੁਰਜੋਤ ਪ੍ਰਕਾਸ਼ ਜਿਸਦੇ ਮੁਖ ਸੰਚਾਲਕ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਸਨ ਵੀ ਅਜਿਹੀਆਂ ਕੁਰੀਤੀਆਂ ਕਰਕੇ 29 ਜੂਨ 2012 ਨੂੰ ਰਸੀਵਰ ਦੇ ਹਥ ਮਾਣਯੋਗ ਅਦਾਲਤ ਵਲੋਂ ਦੇ ਦਿਤਾ ਗਿਆ। ਮਾਣਯੋਗ ਅਦਾਲਤ ਨੇ 8 ਮਈ ਨੂੰ ਗੁਰੂ ਨਾਨਕ ਸਿੱਖ ਮਿਸ਼ਨ ਨੂੰ ਭੰਗ ਕਰਦਿਆਂ ਆਪਣੇ ਹੁਕਮ ਵਿਚ ਇਹ ਵੀ ਲਿਖਿਆ ਸੀ, ਕਿ ਇਸ ਸੰਸਥਾ ਦੀਆਂ ਕਾਰਵਾਈਆਂ ਗੈਰ ਕਾਨੂੰਨੀ ਢੰਗ ਨਾਲ ਹੋਈਆਂ ਹਨ। ਗੁਰਦਵਾਰਾ ਗੁਰਜੋਤ ਪ੍ਰਕਾਸ਼ ਦੇ ਸੰਚਾਲਕ ਬਾਬਾ ਦਲਜੀਤ ਸਿੰਘ ਨੂੰ ਮਾਣਯੋਗ ਅਦਾਲਤ ਨੇ ਅਦਾਲਤਾਂ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਵੀ ਪਾਇਆ ਸੀ। 29 ਜੂਨ ਨੂੰ ਮਾਣਯੋਗ ਅਦਾਲਤ ਨੇ ਹੁਕਮ ਦਿਤਾ ਹੈ ਕਿ ਗੁਰੂ ਨਾਨਕ ਸਿੱਖ ਮਿਸ਼ਨ ਦੇ ਸਾਰੇ ਕੰਮਕਾਜ਼ ਨੂੰ ਰਸੀਵਰ ਦੇਖੇਗਾ ਜੋ ਕਿ ਅਦਾਲਤ ਨੇ 29 ਜੂਨ ਨੂੰ ਨਾਮਜ਼ਦ ਕਰ ਦਿਤਾ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਗੁਰੂ ਨਾਨਕ ਸਿੱਖ ਮਿਸ਼ਨ ਦੀ ਸਾਰੀ ਜਾਇਦਾਦ ਕਿਸੇ ਵੀ ਰੂਪ ‘ਚ ਹੈ, ਉਸ ਉਤੇ ਗੁਰੂ ਨਾਨਕ ਸਿੱਖ ਮਿਸ਼ਨ ਦੇ ਕਿਸੇ ਵੀ ਅਧਿਕਾਰੀ ਦਾ ਕੋਈ ਹਕ ਨਹੀਂ ਅਤੇ ਨਾਂ ਹੀ ਉਸਨੂੰ ਕੋਈ ਛੇੜ ਸਕਦਾ ਹੈ।

ਮੁਕੰਮਲ ਤੌਰ ਤੇ ਗੁਰੂ ਨਾਨਕ ਸਿੱਖ ਮਿਸ਼ਨ ਦੀਆਂ ਤਾਕਤਾਂ ਨੂੰ ਭੰਗ ਕਰਕੇ ਮਾਣਯੋਗ ਅਦਾਲਤ ਨੇ ਸਾਰੇ ਹਕ ਰਸੀਵਰ ਨੂੰ ਦੇ ਦਿਤੇ ਹਨ। ਮਾਣਯੋਗ ਜਜ ਨੇ ਅਗਲੀ ਤਾਰੀਕ 27 ਜੁਲਾਈ ਪਾ ਦਿਤੀ ਹੈ। ਇਸ ਕੇਸ ਵਿਚ ਕੇਸ ਕਰਨ ਵਾਲੀ ਧਿਰ ਹਰਮਿੰਦਰ ਸਿੰਘ ਖਹਿਰਾ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਮਾਣਯੋਗ ਅਦਾਲਤ ਵਲੋਂ ਗੁਰਦਵਾਰਾ ਗੁਰਜੋਤ ਪ੍ਰਕਾਸ਼ ਦੀ ਬਿਲਡਿੰਗ ਦੀ ਕੀਮਤ ਤਾਰੀਕ ਤੋਂ ਪਹਿਲਾਂ ਨਿਸਚਿਤ ਕੀਤੀ ਜਾਵੇਗੀ। ਆਸ ਕੀਤੀ ਜਾਂਦੀ ਹੈ ਕਿ ਉਹ ਕੀਮਤ ਬਾਬਾ ਦਲਜੀਤ ਸਿੰਘ ਨੂੰ ਭੁਗਤਾਣੀ ਪਵੇ, ਅਗਰ ਐਸਾ ਨਹੀਂ ਹੁੰਦਾ ਤੇ ਹੋ ਸਕਦਾ ਹੈ ਕਿ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਕਰਕੇ ਬਾਬਾ ਦਲਜੀਤ ਸਿੰਘ ਨੂੰ ਹੋਰ ਕੋਈ ਸਜ਼ਾ ਵੀ ਲਾਈ ਜਾ ਸਕਦੀ ਹੈ। ਜਿਕਰਯੋਗ ਹੈ ਕਿ ਬਾਬਾ ਦਲਜੀਤ ਸਿੰਘ ਨੇ ਖਹਿਰਾ ਪਰਿਵਾਰ ਉਤੇ ਦੋਸ਼ ਲਾਇਆ ਸੀ ਕਿ ਉਹਨਾਂ ਨੇ ਸ਼ਰਾਬ ਪੀ ਕੇ ਗੁਰਦਵਾਰੇ ਅੰਦਰ ਹੁਲੜਬਾਜ਼ੀ ਕੀਤੀ। ਜਦੋਂ ਕਿ ਖਹਿਰਾ ਪਰਿਵਾਰ ਬਾਬਾ ਦਲਜੀਤ ਸਿੰਘ ਦੇ ਇੰਨਾ ਨਜ਼ਦੀਕੀ ਸੀ ਕਿ ਬਾਬਾ ਦਲਜੀਤ ਸਿੰਘ ਤਖਤਾਂ ਦੇ ਜਥੇਦਾਰਾਂ ਨੂੰ ਬੁਲਾ ਕੇ ਉਹਨਾਂ ਦਾ ਠਹਿਰਾਅ ਵੀ ਖਹਿਰਾ ਪਰਿਵਾਰ ਦੇ ਘਰ ਹੀ ਕਰਾਉਂਦਾ ਰਿਹਾ ਸੀ ਤੇ ਖਹਿਰਾ ਪਰਿਵਾਰ ਦੇ ਦੋ ਬਚਿਆਂ ਨੂੰ ਕੀਰਤਨ ਵੀ ਬਾਬੇ ਨੇ ਖੁਦ ਹੀ ਸਿਖਾਇਆ ਸੀ। ਉਸੇ ਹੀ ਪਰਿਵਾਰ ਤੇ ਸ਼ਰਾਬ ਦੇ ਲਾਏ ਦੋਸ਼ ਕਿਸੇ ਵੀ ਤਰੀਕੇ ਦੇ ਨਾਲ ਬਾਬਾ ਸਚੇ ਸਾਬਤ ਨਾ ਕਰ ਸਕਿਆ ਪਰ ਇਹ ਦੁਖ ਵਾਲੀ ਗਲ ਹੈ ਕਿ ਬਿਨਾਂ ਕਿਸੇ ਸਬੂਤ ਤੋਂ ਕਿਸੇ ਦੇ ਸ਼ਰਾਬੀ ਹੋਣ ਦੀ ਗਲ ਅਕਾਲ ਤਖਤ ਸਾਹਿਬ ਤੇ ਵੀ ਕਰ ਦਿਤੀ ਤੇ ਬਿਨਾਂ ਕਿਸੇ ਡਾਕਟਰੀ ਰਿਪੋਰਟ ਜਿਹੜੀ ਕਿ ਸ਼ਰਾਬ ਪੀਤੇ ਹੋਣ ਦਾ ਸਬੂਤ ਦਿੰਦੀ ਹੋਵੇ, ਬਿਨਾਂ ਕਿਸੇ ਪੁਲੀਸ ਰਿਪੋਰਟ ਜੋ ਸ਼ਰਾਬ ਪੀਣ ਦੀ ਪੁਸ਼ਟੀ ਕਰਦੀ ਹੋਵੇ, ਅਕਾਲ ਤਖਤ ਸਾਹਿਬ ਤੋਂ ਸਪਸ਼ਟੀਕਰਨ ਮੰਗ ਲਿਆ ਗਿਆ ਸੀ। ਖਹਿਰਾ ਪਰਿਵਾਰ ਵਲੋਂ ਇਹ ਸ਼ਕ ਕੀਤੀ ਜਾਂਦੀ ਹੈ ਕਿ ਹੋ ਸਕਦਾ ਹੈ ਕਿ ਉਸ ਪਤਰ ਨੂੰ ਬਾਬੇ ਵਲੋਂ ਤਿਆਰ ਕੀਤਾ ਹੋਵੇ ਕਿਉਂਕਿ ਸਿੱਖ ਦੀ ਸਰਵਉਚ ਅਦਾਲਤ ਤੋਂ ਕਢੇ ਗਏ ਪਤਰ ਵਿਚ ਇਹ ਗਲਤੀ ਕਦੇ ਨਹੀਂ ਹੋ ਸਕਦੀ ਕਿ ਸ਼ਿਕਾਇਤ ਮਿਲਣ ਦੀ ਅਤੇ ਸਪਸ਼ਟੀਕਰਨ ਮਿਲਣ ਦੀ ਤਾਰੀਕ ਇਕ ਹੀ ਹੋਵੇ।

ਮਾਣਯੋਗ ਅਦਾਲਤ ਵਲੋਂ 27 ਜੁਲਾਈ ਨੂੰ ਕੀ ਰੁਖ ਅਖਤਿਆਰ ਕੀਤਾ ਜਾਂਦਾ ਹੈ ਇਹ ਤਾਂ ਉਸ ਦਿਨ ਹੀ ਪਤਾ ਲਗੇਗਾ। ਇਸ ਸਬੰਧੀ ਬਾਬਾ ਦਲਜੀਤ ਸਿੰਘ ਨਾਲ ਉਹਨਾਂ ਦਾ ਪਖ ਜਾਨਣ ਲਈ ਗਲ ਕੀਤੀ ਗਈ ਤਾਂ ਉਹਨਾਂ ਨੇ ਕੋਈ ਵੀ ਬਿਆਨ ਦੇਣੋ ਇਨਕਾਰ ਕਰ ਦਿਤਾ। ਇਹ ਵੀ ਜਿਕਰਯੋਗ ਹੈ ਕਿ ਬਾਬਾ ਦਲਜੀਤ ਸਿੰਘ ਇਕ ਪਾਸੇ ਤਾਂ ਗੁਰਦਵਾਰੇ ਦੀ ਪਵਿਤਰਾ ਲਈ ਫਾਂਸੀ ਤਕ ਚੜ੍ਹ ਜਾਣ ਦੇ ਦਾਅਵੇ ਕਰਦਾ ਹੈ ਅਤੇ ਦੂਜੇ ਪਾਸੇ ਗੁਰਦਵਾਰਾ ਸਾਹਿਬ ਨੂੰ ਵਕਾਅ ਦੇਣ ਵਿਚ ਇਸਦਾ ਕਾਫੀ ਹਥ ਸਿਧ ਹੁੰਦਾ ਹੈ ਜਦੋਂ ਕਿ ਅਦਾਲਤ ਦੇ ਹੁਕਮਾਂ ਵਿਚੋਂ ਇਹ ਪਤਾ ਲਗਦਾ ਹੈ ਕਿ ਗੁਰੂ ਨਾਨਕ ਸਿੱਖ ਮਿਸ਼ਨ ਦੀਆਂ ਸਾਰੀਆਂ ਕਾਰਵਾਈਆਂ ਗੈਰਕਾਨੂੰਨੀ ਢੰਗ ਨਾਲ ਹੋਈਆਂ ਹਨ।

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top