Share on Facebook

Main News Page

ਧਰਮ ਉਹਲੇ ਕੁਕਰਮ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਦੇ ਗਠੜੀ ਘਰ ਵਾਲੇ ਕਮਰੇ ਵਿੱਚ ਸੇਵਾਦਾਰ ਵੱਲੋਂ ਆਪਣੀ ਪ੍ਰੇਮਿਕਾ ਨਾਲ ਚੜਾਈਆ ਪ੍ਰੇਮ ਪੀਘਾਂ

ਅੰਮ੍ਰਿਤਸਰ 28 ਜੂਨ (ਜਸਬੀਰ ਸਿੰਘ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਦੀ ਕੁਕਰਮ ਕਰਨ ਦੀ ਦੀਦਾ ਦਲੇਰੀ ਇੰਨੀ ਵੱਧ ਗਈ ਹੈ, ਕਿ ਬੀਬੀ 25-26 ਦੀ ਦਰਮਿਆਨੀ ਰਾਤ ਨੂੰ ਸ਼੍ਰੋਮਣੀ ਕਮੇਟੀ ਦੇ ਇੱਕ ਸੇਵਾਦਾਰ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਬਣੇ ਗਠੜੀ ਘਰ ਵਿੱਚ ਇੱਕ ਲੜਕੀ ਨਾਲ ਬਦਫੈਲੀ ਕਰਕੇ ਸ਼੍ਰੋਮਣੀ ਕਮੇਟੀ ਦੇ ਕਿਰਦਾਰ ਨੂੰ ਕਲੰਕਿਤ ਕੀਤਾ ਹੈ, ਜਦ ਕਿ ਇਸ ਦੀ ਸੂਚਨਾ ਮਿਲਦਿਆ ਹੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਦਿਲਮੇਘ ਸਿੰਘ ਨੇ ਕਥਿਤ ਦੋਸ਼ੀ ਤਿੰਨ ਮੁਲਾਜਮਾਂ ਨੂੰ ਮੁਅੱਤਲ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 25-26 ਜੂਨ ਦੀ ਦਰਮਿਆਨੀ ਰਾਤ ਨੂੰ ਸੇਵਾਦਾਰ ਮਨਜੀਤ ਸਿੰਘ ਨੇ ਇੱਕ ਲੜਕੀ ਜੋ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਰਾਤ ਸਮੇਂ ਸੁੱਕੀ ਸਫਾਈ ਦੀ ਸੇਵਾ ਕਰਨ ਲਈ ਆਉਂਦੀ ਹੈ, ਨਾਲ ਪ੍ਰੇਮ ਪੀਘਾਂ ਪਾ ਲਈਆਂ ਤੇ ਉਸ ਨੂੰ ਗਠੜੀ ਘਰ ਵਿੱਚ ਹੀ ਲੈ ਗਿਆ। ਲੜਕੀ ਕਰੀਬ 32 ਮਿੰਟ ਉਸ ਕਮਰੇ ਵਿੱਚ ਮਨਜੀਤ ਸਿੰਘ ਕੋਲ ਰਾਤ ਸਮੇਂ ਰਹੀ। ਸਵੇਰੇ ਜਦੋਂ ਸੀ.ਸੀ.ਟੀ.ਵੀ ਕੈਮਰਿਆ ਰਾਹੀਂ ਸਕੱਤਰ ਦਿਲਮੇਘ ਸਿੰਘ ਨੇ ਵੇਖੀ ਤਾਂ ਮਨਜੀਤ ਸਿੰਘ ਦੀ ਕਰਤੂਤ ਦਾ ਭਾਂਡਾ ਕੈਮਰੇ ਨੇ ਭੰਨ ਦਿੱਤਾ। ਤੁਰੰਤ ਪੜਤਾਲ ਕਰਵਾਈ ਗਈ ਅਤੇ ਮਨਜੀਤ ਸਿੰਘ ਦੋਸ਼ੀ ਪਾਇਆ ਗਿਆ ਤੇ ਅਧਿਕਾਰੀਆਂ ਨੇ ਮਨਜੀਤ ਸਿੰਘ ਨੂੰ ਮੁਅੱਤਲ ਕਰਕੇ ਉਸ ਦਾ ਹੈਡਕੁਆਟਰ ਸੂਬਾ ਹਰਿਆਣਾ ਦੇ ਕਸਬਾ ਜੀਂਦ ਵਿਖੇ ਬਣਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਮਨਜੀਤ ਸਿੰਘ ਨੇ ਲਿਖਤੀ ਰੂਪ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਹੈ, ਪਰ ਫਿਰ ਵੀ ਸ੍ਰੋਮਣੀ ਕਮੇਟੀ ਨੇ ਮਾਮਲੇ ਦੀ ਤਹਿ ਤੱਕ ਜਾਣ ਲਈ ਜਾਂਚ ਦੇ ਵੀ ਆਦੇਸ਼ ਦਿੱਤੇ ਹਨ।

ਕਥਿਤ ਦੋਸ਼ੀ ਮਨਜੀਤ ਸਿੰਘ ਤੋਂ ਇਲਾਵਾ ਇਸ ਘਟਨਾ ਦਾ ਸ਼ੇਕ ਜਥੇਦਾਰ ਪ੍ਰਕਰਮਾ ਰਾਤ ਦੀ ਡਿਊਟੀ ਵਾਲੇ ਹਰਦੀਪ ਸਿੰਘ ਤੇ ਜਗਦੀਪ ਸਿੰਘ ਸਿੰਘ ਨਿੰਕੂ ਨੂੰ ਵੀ ਲੱਗਾ ਤੇ ਉਹਨਾਂ ਵਿਰੁੱਧ ਵੀ ਅਣਗਹਿਲੀ ਵਰਤਣ ਦੀ ਕਾਰਵਾਈ ਕਰਦਿਆਂ ਉਹਨਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ, ਪਰ ਦੂਸਰੇ ਜਥੇਦਾਰ ਪਰਕਰਮਾ ਸ੍ਰੀ ਕੁਲਦੀਪ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਹਾਂ ਦੀ ਮੁਅੱਤਲੀ ਦੇ ਹੁਕਮ ਤਾਂ ਉਹਨਾਂ ਕੋਲ ਹਾਲੇ ਨਹੀਂ ਪੁੱਜੇ ਹਨ, ਪਰ ਕੁਝ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ, ਕਿ ਦੋਵਾਂ ਨੂੰ 500-500 ਰੁਪਏ ਜੁਰਮਾਨਾ ਕਰਕੇ ਬਖਸ਼ ਦਿੱਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਵੱਲੋਂ ਕਿਸੇ ਅਜਿਹੀ ਘਟਨਾ ਨੂੰ ਅੰਜ਼ਾਮ ਦੇਣਾ ਕੋਈ ਨਵੀ ਘਟਨਾ ਨਹੀਂ ਸਗੋਂ ਅਕਸਰ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਪਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਕਿਸੇ ਕੁਕਰਮ ਨੂੰ ਅੰਜਾਮ ਦੇਣਾ ਬਹੁਤ ਹੀ ਸਨਸਨੀਖੇਜ਼ ਤੇ ਮੰਦਭਾਗੀ ਘਟਨਾ ਹੈ, ਜੋ ਸ਼ਰਧਾਲੂਆਂ ਦੀ ਆਸਥਾ ਨੂੰ ਸਿੱਧੇ ਰੂਪ ਵਿੱਚ ਠੇਸ ਪਹੁੰਚਾਉਦੀ ਹੈ। ਘਟਨਾ ਦੀ ਪੁਸ਼ਟੀ ਕਰਦਿਆ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਦਿਲਮੇਘ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੇ ਹੱਥ ਪੈਰ ਨਿਯਮਾਂ ਤੇ ਮਰਿਆਦਾ ਵਿੱਚ ਬੱਧੇ ਹੋਏ ਹਨ ਜਿਸ ਕਰਕੇ ਕੋਈ ਵੀ ਐਕਸ਼ਨ ਲੈਣ ਉਹਨਾਂ ਨੂੰ ਪ੍ਰੀਕਿਰਿਆ ਦੇ ਵਿੱਚੋਂ ਦੀ ਗੁਜ਼ਰਨਾ ਪੈਦਾ ਹੈ। ਸ੍ਰੀ ਦਰਬਾਰ ਸਾਹਿਬ ਦੇ ਇੱਕ ਅਧਿਕਾਰੀ ਦਾ ਨਾਮ ਲਏ ਬਗੈਰ ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਿੱਚ ਬਹੁਤ ਸਾਰੀਆ ਤਰੁੱਟੀਆ ਹਨ ਜਿਹਨਾਂ ਨੂੰ ਦੂਰ ਕਰਨ ਵਿੱਚ ਕੁਝ ਕਾਰਨਾਂ ਕਰਕੇ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ, ਫਿਰ ਵੀ ਉਹਨਾਂ ਵੱਲੋਂ ਯਤਨ ਜਾਰੀ ਹਨ ਕਿ ਦੁਬਾਰਾ ਅਜਿਹੀ ਘਟਨਾ ਨਾ ਵਾਪਰੇ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਇੱਕ ਜਥੇਦਾਰ ਪ੍ਰਕਰਮਾ ਵੱਲੋ ਸ਼ਰਧਾਲੂਆਂ ਕੋਲੋ ਜ਼ਜ਼ੀਆ ਵਸੂਲਣ ਦੀ ਕਾਰਵਾਈ ਕੀਤੀ ਜਾਂਦੀ ਜਿਸ ਦਾ ਰੌਲਾ ਪੈਣ ਤੇ ਸਕੱਤਰ ਸ੍ਰੀ ਦਿਲਮੇਘ ਸਿੰਘ ਨੇ ਉਸ ਨੂੰ ਵੀ ਮੁੱਅਤਲ ਕਰਕੇ ਜੀਂਦ ਭੇਜ ਦਿੱਤਾ ਸੀ ਅਤੇ ਉਹ ਇਹ ਕਾਲੇ ਪਾਣੀ ਦੀ ਸਜ਼ਾ ਹਾਲੇ ਵੀ ਭੁਗਤ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top