Share on Facebook

Main News Page

ਫਰੀਦਾਬਾਦ ਵਿਖੇ ਦੋ ਰੋਜ਼ਾ ਗੁਰਮਤਿ ਕੈਂਪ ਦੀ ਸ਼ਾਨਦਾਰ ਸਮਾਪਤੀ
(27 ਜੂਨ 2012 ,ਸਤਨਾਮ ਕੌਰ, ਫਰੀਦਾਬਾਦ)

ਗੁਰਮਤਿ ਦੇ ਪ੍ਰਚਾਰ ਵਿਚ ਪਿਛਲੇ 16 ਸਾਲਾਂ ਤੋਂ ਕਾਰਜਸ਼ੀਲ ਸੰਸਥਾ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿਖ ਫੈਮਿਲੀ ਕਲੱਬ ਫ਼ਰੀਦਾਬਾਦ ਵੱਲੋਂ ਐਤਕੀਂ ਮਿਯੂਨਿਸਪਲ ਆਡੀਟੋਰੀਅਮ ਫ਼ਰੀਦਾਬਾਦ ਵਿਖੇ 74ਵਾਂ ਗੁਰਮਤਿ ਟ੍ਰੇਨਿੰਗ ਕੈਂਪ ਲਾਇਆ ਜੋ ਕਿ ਸਵੇਰ 7:30 ਵਜੇ ਤੋਂ ਸ਼ਾਮ 6:00 ਵਜੇ ਤਕ ਚਲਿਆ। ਇਸ ਦੋ ਰੋਜ਼ਾ ਕੈਂਪ ਵਿਚ 300 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਉਥੇ ਬੀਬੀਆਂ-ਭੈਣਾਂ ਵੀ ਇਸ ਕੈਂਪ ਵਿਚ ਸ਼ਾਮਲ ਹੋਈਆਂ। ਬੱਚਿਆਂ ਨੂੰ ਆਧੁਨਿਕ ਸੁਖ ਸਹੂਲਤਾਂ ਦਿੰਦਿਆਂ ਉਨ੍ਹਾਂ ਦੀ ਪਸੰਦ ਮੁਤਾਬਕ ਮਲਟੀਮੀਡੀਆ ਤਕਨੀਕ ਰਾਹੀਂ ਗੁਰਮਤਿ ਦੀ ਜਾਣਕਾਰੀ ਦਿੱਤੀ ਗਈ ਜਿਸ ਦੀ ਸੇਵਾ ਉਚੇਚੇ ਸੱਦੇ ’ਤੇ ਪੁੱਜੇ ਸ. ਗੁਰਸੇਵਕ ਸਿੰਘ ਮਦਰੱਸਾ ਨੇ ਨਿਭਾਈ। ਕੈਂਪ ਵਿਚ ਵੱਡੇ ਪਰਦੇ ’ਤੇ ਜਿੱਥੇ ਬੱਚਿਆਂ ਨੂੰ ਗੁਰਮਤਿ ਅਨੁਸਾਰ ਜੀਵਨ ਜੁਗਤਿ ਵਿਖਾਈ ਉਥੇ ਧਾਰਮਕ ਫਿਲਮਾਂ, ਗੁਰਮਤਿ ਕਿਉਜ਼, ਗੁਰਮੁਖੀ ਸਿਖਲਾਈ, ਸਿੱਖ ਵਿਰਸੇ ਨਾਲ ਸੰਬੰਧਤ ਵੀਡੀਉ ਕਲਿਪਜ਼, ਸਲਾਈਡ ਸ਼ੋ ਵਿਖਾਏ ਅਤੇ ਗੇਮਜ਼ ਵੀ ਖਿਡਾਏ ਗਏ।

ਇਸ ਦੋ ਰੋਜ਼ਾ ਕੈਂਪ ਵਿਚ ਬੱਚਿਆਂ ਨੂੰ ਆਪਣੀ ਸ਼ਖਸੀਅਤ ਨੂੰ ਉਭਾਰਣ ਦਾ ਭਰਪੂਰ ਮੌਕਾ ਦਿੰਦਿਆ ਦੂਜੇ ਦਿਨ ਟੈਲੰਟ ਸ਼ੋ ਵੀ ਰੱਖਿਆ ਜਿਸ ਵਿਚ ਬੱਚਿਆਂ ਨੇ ਸਟੇਜ ’ਤੇ ਗੁਰਮਤਿ ਅਨੁਸਾਰ ਵੱਖ ਵੱਖ ਟੈਲੰਟ ਵਿਖਾ ਕੇ ਆਪਣੇ ਅੰਦਰ ਛਿੱਪੀ ਕਲਾ ਦਾ ਪ੍ਰਦਰਸ਼ਨ ਕੀਤਾ। ਬਚਿੱਆਂ ਵੱਲੋਂ ਸਿੱਖੀ ਸਰੂਪ, ਭਰੂਣ ਹੱਤਿਆ, ਅਤੇ ਵਾਤਾਵਰਣ ‘ਤੇ ਅਧਾਰਤ ਸਕਿਟ ਵੀ ਖੇਡੀ ਗਈ। ਇਸ ਤੋਂ ਇਲਾਵਾ ਬੱਚਿਆਂ ਨੂੰ ਗਤਕੇ ਦੀ ਟ੍ਰੇਨਿੰਗ ਵੀ ਦਿੱਤੀ ਗਈ। ਕੈਂਪ ਵਿਚ ਗੁਰਸਿੱਖ ਫੈਮਿਲੀ ਕਲੱਬ ਵੱਲੋਂ ਬਣਾਈ ਫਿਲਮ “ਦੇਖ ਹਮਾਰਾ ਹਾਲ” ਦੇ ਨੰਨ੍ਹੇ ਕਲਾਕਾਰ ਸੌਮਿਆਪ੍ਰੀਤ ਕੌਰ ਅਤੇ ਪਰਮੀਤ ਸਿੰਘ ਲੁਧਿਆਨਾ ਤੋਂ ਕੈਂਪ ਵਿਚ ਸ਼ਾਮਲ ਹੋਣ ਲਈ ਪੁੱਜੇ ਇਸ ਵੇਲੇ ਇੰਨ੍ਹਾਂ ਕਲਾਕਾਰਾਂ ਨੂੰ ਫਿਲਮ ਵਿਚ ਚੰਗੇ ਪ੍ਰਦਰਸ਼ਨ ਲਈ ਸਨਮਾਨਤ ਕੀਤਾ। ਦਾ ਲਿਵਿੰਗ ਟਰੇਜ਼ਰ ਦੀ ਟੀਮ ਵਿਚੋਂ ਸ. ਐਮ.ਪੀ. ਸਿੰਘ ਅਤੇ ਅਮਨਦੀਪ ਸਿੰਘ ਨੇ ਬੱਚਿਆਂ ਨੂੰ ਪੜਾਉਣ ਦੀ ਸੇਵਾ ਨਿਭਾਈ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਤੋਂ ਬੀਬੀ ਸਰਬਜੀਤ ਕੌਰ ਨੇ ਕਿਹਾ ਕਿ ਚੰਗਾ ਇਨਸਾਨ ਉਹੀ ਹੈ ਜੋ ਹਰ ਖੇਤਰ ਵਿਚ ਕਿਰਤੀ ਬਣ ਕੇ ਜੀਵਨ ਜੀ ਰਿਹਾ ਹੈ। ਸ. ਸੁਰਿੰਦਰ ਸਿੰਘ ਜਿੰਨ੍ਹਾਂ ਨੇ ਸਮੁੱਚੇ ਕੈਂਪ ਵਿਚ ਸਟੇਜ ਸਕੱਤਰ ਦੀ ਸੇਵਾ ਨਿਭਾਈ ਨੇ ਬੱਚਿਆਂ ਨੂੰ ਚੰਗਾ ਮਨੁੱਖ ਬਣਨ ਦੀਆਂ ਖੂਬੀਆਂ ਦੱਸੀਆਂ।

ਸ. ਗੁਰਸੇਵਕ ਸਿੰਘ ਨੇ ਨਸ਼ੇ ਸਬੰਧੀ ਸਲਾਈਡ ਸ਼ੋ ਵਿਖਾ ਕੇ ਬੱਚਿਆ ਨੂੰ ਇਸ ਪੱਖੋਂ ਜਾਗਰੂਕ ਕਰਦਿਆਂ ਕਿਹਾ ਕਿ ਸਮਾਜ ਵਿਚ ਨਸ਼ਿਆਂ ਦੀ ਗੰਦਗੀ ਇੰਨੇ ਭਿਆਨਕ ਰੂਪ ਵਿਚ ਫੈਲ ਚੁੱਕੀ ਹੈ ਕਿ ਨਸ਼ਾ ਨਾ ਕਰਨ ਵਾਲੇ ਵੀ ਇਸ ਭਿਆਨਕ ਬਿਮਾਰੀ ਦੀ ਲਪੇਟ ਵਿਚ ਆ ਰਹੇ ਹਨ। ਗੁਰੁ ਤੇਗ ਬਹਾਦਰ ਸੇਵਾ ਸੁਸਾਇਟੀ ਅਬੋਹਰ ਤੋਂ ਸ. ਦਲੀਪ ਸਿੰਘ ਅਬੋਹਰ ਨੇ ਬੱਚਿਆਂ ਨੂੰ ਕਿਹਾ ਕਿ ਧਰਮ ਦੇ ਨਾਂ ਤੇ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਆਪਣੀ ਮੱਤ (ਗਿਆਨ) ਨੂੰ ਪੁਛੋ ਕਿ ਇਹ ਕੰਮ ਸਚਮੁਚ ਧਰਮ ਨਾਲ ਸੰਬਧਤ ਹੈ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਜਨਰਲ ਸਕੱਤਰ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਕੈਂਪ ਵਿਚ ਆਏ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ। ਬੀਬੀ ਗਗਨਜੋਤ ਕੌਰ ਨੇ ਬੱਚਿਆਂ ਨੂੰ ਮਨੋਰੰਜਕ ਖੇਡਾਂ ਕਰਵਾਈਆਂ। ਇਸ ਤੋਂ ਇਲਾਵਾ ਕੈਂਪ ਵਿਚ ਬੀਬੀ ਹਰਬੰਸ ਕੌਰ, ਬੀਬੀ ਜਸਪ੍ਰੀਤ ਕੌਰ, ਬੀਬੀ ਗੁਰਜੀਤ ਕੌਰ, ਬੀਬੀ ਅਮਨਜੋਤ ਕੌਰ ਬੀਬੀ ਪਰਮਜੀਤ ਕੌਰ, ਬੀਬੀ ਵਰਿੰਦਰ ਕੌਰ, ਬੀਬੀ ਅਰਵਿੰਦਰ ਕੌਰ, ਬੀਬੀ ਗੁਰਮੀਤ ਕੌਰ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਤੋਂ ਸ. ਰਣਜੀਤ ਸਿੰਘ, ਸ. ਨਿਰਮਲ ਸਿੰਘ, ਸ. ਸ਼ਿੰਗਾਰਾ ਸਿੰਘ, ਸ. ਹੋਸ਼ਿਆਰ ਸਿੰਘ, ਸ. ਸਲਵਿੰਦਰ ਸਿੰਘ, ਸ. ਨਿਰਮਲ ਸਿੰਘ, ਯੰਗ ਸਿੱਖ ਐਸੋਸਿਏਸ਼ਨ ਤੋਂ ਸ. ਗੁਰਿੰਦਰ ਸਿੰਘ, ਸ. ਜਤਿੰਦਰ ਸਿੰਘ, ਸ. ਹਰਦੀਪ ਸਿੰਘ ਆਦਿ ਨੇ ਕੈਂਪ ਵਿਚ ਵੱਧ ਚੜ੍ਹ ਕੇ ਸੇਵਾ ਨਿਭਾਈ। ਕੈਂਪ ਦੇ ਅੰਤ ਵਿਚ ਹਰ ਬੱਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top