Share on Facebook

Main News Page

ਮੱਕੜ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕਾ ਹੈ, ਇਲਾਜ ਦੀ ਲੋੜ
-
ਸ੍ਰ. ਭਜਨ ਸਿੰਘ ਵਾਲੀਆ

ਜਸਬੀਰ ਸਿੰਘ ਪੱਟੀ 9356024684: ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਅੰਮ੍ਰਿਤਸਰ ਵਿਖੇ ਉਸਾਰੇ ਗੁਰੂ ਤੇਗ ਬਹਾਦਰ ਨਿਵਾਸ ਨੂੰ ਦਿੱਲੀ ਦੇ ਵਪਾਰੀਆਂ ਦੀ ਰਿਹਾਇਸ਼ਗਾਹ ਦੱਸੇ ਜਾਣ ਦਾ ਕੜਾ ਨੋਟਿਸ ਲੈਦਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ: ਭਜਨ ਸਿੰਘ ਵਾਲੀਆ ਨੇ ਕਿਹਾ ਕਿ ਮੱਕੜ ਨੂੰ ਜੇਕਰ ਗੁਰੂ ਸਾਹਿਬ ਦੇ ਨਾਮ ਤੇ ਵੀ ਬਣੇ ਨਿਵਾਸ ਵਪਾਰੀਆ ਲਈ ਰਿਹਾਇਸ਼ਗਾਹ ਨਜਰ ਆਉਣ ਲੱਗ ਪਈ ਹੈ ਤਾਂ ਸ੍ਰੀ ਮੱਕੜ ਵਾਕਿਆ ਹੀ ਆਪਣਾ ਦਿਮਾਗੀ ਸੰਤੁਲਨ ਗਵਾ ਬੈਠੇ ਹਨ ਅਤੇ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਆਪਣਾ ਇਲਾਜ ਕਿਸੇ ਮਾਹਿਰ ਡਾਕਟਰ ਕਰਵਾ ਲੈਣਾ ਚਾਹੀਦਾ ਹੈ।

ਜਾਰੀ ਇੱਕ ਬਿਆਨ ਰਾਹੀ ਸ੍ਰੀ ਵਾਲੀਆ ਨੇ ਕਿਹਾ ਕਿ ਕਿਸੇ ਵੀ ਗੁਲਾਮ ਮਾਨਸਿਕਤਾ ਵਾਲੇ ਵਿਅਕਤੀ ਦੇ ਕਿਸੇ ਵੀ ਸਵਾਲ ਦਾ ਉਹ ਜਵਾਬ ਨਹੀਂ ਦੇਣਾ ਚਾਹੁੰਦੇ ਸਨ ਕਿਉਕਿ ਗੁਲਾਮ ਤਾਂ ਆਪਣੇ ਆਕਾ ਦਾ ਧੂਤਰੂ ਹੁੰਦਾ ਹੈ ਅਤੇ ਜੋ ਵੀ ਉਸ ਦਾ ਆਕਾ ਕਹਿੰਦਾ ਹੈ ਧੁਤਰੂ ਦਾ ਕੰਮ ਸਿਰਫ ਉਸ ਨੂੰ ਉ¤ਚੀ ਅਵਾਜ ਵਿੱਚ ਸੁਨਾਉਣਾ ਹੁੰਦਾ ਹੈ। ਉਹਨਾਂ ਕਿਹਾ ਕਿ ਮੱਕੜ ਸਾਹਿਬ ਪਹਿਲਾਂ ਤਾਂ ਇਹ ਦੱਸਣ ਦੀ ਕਿਰਪਲਾਤਾ ਕਰਨ ਕਿ ਪਿਛਲੇ ਕਰੀਬ ਪੰਜ ਸਾਲਾ ਵਿੱਚ ਉਹਨਾਂ ਨੇ ਕਿੰਨੀਆ ਸਰਾਵਾਂ ਸੰਗਤ ਲਈ ਬਣਾਈਆ ਗਈਆ ਹਨ ਅਤੇ ਇਹਨਾਂ ਸਰਾਵਾਂ ਦਾ ਕਿਹੜੇ ਠੇਕੇਦਾਰ ਜਾਂ ਕਾਰ ਸੇਵਾ ਵਾਲੇ ਮਹਾਂਪੁਰਖ ਤੋਂ ਕੰਮ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਬਾਬਾ ਦੀਪ ਸਿੰਘ ਨਿਵਾਸ ਨੇੜੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਬਾਰੇ ਸੰਗਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਰਾਂ ਦੀ ਹਾਲਤ ਕਾਫੀ ਖਸਤਾ ਹੈ ਅਤੇ ਥਾਂ ਥਾਂ ਤੋਂ ਇਹ ਸਰਾਂ ਚੋ ਰਹੀ ਹੈ। ਉਹਨਾਂ ਕਿਹਾ ਕਿ ਸਰਾਂ ਦੀ ਜੇਕਰ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਪਤਾ ਲੱਗ ਜਾਵੇਗਾ ਇੱਕ ਸਕੂਟਰ ਮਕੈਨਿਕ ਤੋਂ ਠੇਕੇਦਾਰ ਬਣੇ ਵਿਅਕਤੀ ਨੇ ਇਸ ਸਰਾਂ ਦੀ ਉਸਾਰੀ ਵਿੱਚ ਕਿੰਨਾ ਵੱਡਾ ਘੱਪਲਾ ਕੀਤਾ ਹੈ, ਜਿਸ ਵਿੱਚੋਂ ਸ੍ਰੀ ਮੱਕੜ ਨੂੰ ਵੀ ਪੱਤੀ ਜਰੂਰ ਮਿਲੀ ਹੋਵੇਗੀ। ਉਹਨਾਂ ਕਿਹਾ ਕਿ ਸੰਗਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਰਾਂ ਦੇ ਕਿਸੇ ਦਿਨ ਜਲੰਧਰ ਦੇ ਸੀਤਲ ਵਿੱਜ ਦੀ ਫੈਕਟਰੀ ਦਾ ਰੂਪ ਧਾਰਨ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੋ ਕਿਸੇ ਵੱਡੀ ਦੁਰਘਟਨਾ ਦਾ ਸਬੱਬ ਬਣ ਸਕਦੀ ਹੈ।

ਉਹਨਾਂ ਕਿਹਾ ਕਿ ਇਸੇ ਤਰ੍ਵਾ ਮਾਈ ਭਾਗੋ ਸਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਸਰਾਂ ਵੀ ਠੀਕ ਬਾਬਾ ਦੀਪ ਸਿੰਘ ਨਿਵਾਸ ਦਾ ਹੀ ਦੂਸਰਾ ਰੂਪ ਹੈ। ਉਹਨਾਂ ਕਿਹਾ ਕਿ ਬਾਬਾ ਦੀਪ ਸਿੰਘ ਸਰਾਂ ਦੇ ਵਧੇਰੇ ਕਰਕੇ ਕਮਰਿਆ ‘ਤੇ ਇੱਕ ਪੰਜਾਬ ਦੇ ਪਾਰਲੀਮਾਨੀ ਸਕੱਤਰ ਦੇ ਗੰਨਮੈਨਾਂ ਤੇ ਹੋਰ ਸਟਾਫ ਨੇ ਪੱਕੇ ਤੌਰ ਤੇ ਕਬਜਾ ਕੀਤਾ ਹੋਇਆ ਹੈ ਜਦ ਕਿ ਮਾਈ ਭਾਗੋ ਸਰਾਂ ਜੋ ਕਿ ਸ੍ਰੀ ਦਰਬਾਰ ਸਾਹਿਬ ਤੋ ਕਰੀਬ ਦੋ ਕਿਲੋਮੀਟਰ ਦੂਰ ਹੈ, ਤੇ ਵੀ ਬਹੁਤੇ ਕਮਰੇ ਪੰਜਾਬ ਸਰਕਾਰ ਦੇ ਮੰਤਰੀ ਬਿਕਰਮ ਸਿੰਘ ਮਜੀਠੀਏ ਦੀ ਫੌਜ ਨੋ ਕਬਜੇ ਵਿੱਚ ਲਏ ਹੋਏ ਹਨ। ਉਹਨਾਂ ਕਿਹਾ ਕਿ ਪੁਲੀਸ ਵਾਲੇ ਸਰਾਂ ਵਿੱਚ ਬਦਫੈਲੀਆ ਵੀ ਕਰਦੇ ਹਨ ਅਤੇ ਦਾਰੂ ਸਿੱਕੇ ਦਾ ਦੌਰ ਚੱਲਣਾ ਤਾਂ ਮਾਮੂਲੀ ਗੱਲ ਹੈ । ਉਹਨਾਂ ਕਿਹਾ ਕਿ ਇਸੇ ਤਰ੍ਹਾਂ ਬਾਕੀ ਸਰਾਵਾਂ ਦਾ ਵੀ ਇਹੀ ਹਾਲ ਜਿਥੇ ਅਕਾਲੀ ਲੀਡਰਾਂ ਅਤੇ ਮੰਤਰੀਆ ਤੇ ਸੰਤਰੀਆ ਦੇ ਗੰਨਮੈਨ ਹੀ ਵਧੇਰੇ ਕਰਕੇ ਵੇਖੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਜਦੋ ਸ਼੍ਰੋਮਣੀ ਕਮੇਟੀ ਦੀਆ ਵਧੇਰੇ ਕਰਕੇ ਸਰਾਵਾ ਤੇ ਕਬਜ਼ਾ ਪੁਲੀਸ ਤੇ ਹੋਰ ਸਰਕਾਰੀ ਅਮਲੇ ਦਾ ਹੈ ਤਾਂ ਫਿਰ ਆਮ ਸੰਗਤਾਂ ਨੂੰ ਕਮਰੇ ਕਿਵੇਂ ਤੇ ਕਿਥੋਂ ਮਿਲ ਸਕਦੇ ਹਨ?

ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਮੱਕੜ ਸਾਹਿਬ ਦੇ ਆਪਣੇ ਪਰਿਵਾਰਕ ਮੈਬਰਾਂ ਦੀ ਵੀ ਸਰਾਵਾਂ ਦੇ ਕਮਰਿਆ ਦੀ ਬੁਕਿੰਗ ਵਿੱਚ ਸ਼ਮੂਲੀਅਤ ਹੈ ਅਤੇ ਵਧੇਰੇ ਕਰਕੇ ਕਮਰੇ ਮੱਕੜ ਸਾਹਿਬ ਦੇ ਪਰਿਵਾਰ ਵਾਲੇ ਲੁਧਿਆਣੇ ਤੋਂ ਹੀ ਬੁੱਕ ਕਰਵਾ ਦਿੰਦੇ ਹਨ ਅਤੇ ਸ਼੍ਰੋਮਣੀ ਕਮੇਟੀ ਮੁਲਾਜਮਾਂ ਦਾ ਕੰਮ ਤਾਂ ਸਿਰਫ ਕਮਰੇ ਦੀਆ ਚਾਬੀਆ ਹੀ ਸੋਪਣਾ ਹੁੰਦਾ ਹੈ।

ਉਹਨਾਂ ਕਿਹਾ ਕਿ ਮੁੱਢਲੇ ਰੂਪ ਵਿੱਚ ਮੱਕੜ ਕਬਾੜੀਆ ਸੀ ਅਤੇ ਅੱਜ ਤੱਕ ਉਸ ਦੀ ਸੋਚ ਨਹੀਂ ਬਦਲ ਸਕੀ ਤੇ ਅੱਜ ਵੀ ਉਹ ਕਬਾੜੀਆ ਵਾਂਗ ਹਰ ਕੰਮ ਬਾਰੇ ਸੋਚਦਾ ਹੈ। ਉਹਨਾਂ ਕਿਹਾ ਕਿ ਅਫਸੋਸ਼ ਇਸ ਗੱਲ ਦਾ ਹੈ ਕਿ ਸਿੱਖਾਂ ਦੀ ਇੰਨੀ ਵੱਡੀ ਸੰਸਥਾ ਦਾ ਪ੍ਰਧਾਨ ਇੱਕ ਕਬਾੜੀਆ ਕਿਵੇਂ ਬਣ ਗਿਆ ਭਾਂਵੇ ਕਿ ਉਹ ਯਥਾਰਥ ਵਿੱਚ ਪ੍ਰਧਾਨ ਨਹੀਂ ਸਗੋਂ ਮੁੱਖ ਮੰਤਰੀ ਸ੍ਰੀ ਪ੍ਰਕਾਸ ਸਿੰਘ ਬਾਦਲ ਦਾ ਗੁਲਾਮ ਹੈ।

ਉਹਨਾਂ ਕਿਹਾ ਕਿ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਨਿਵਾਸ ਨੂੰ ਮੱਕੜ ਨੇ ਵਿਉਪਾਰੀਆ ਦੀ ਰਿਹਾਇਸ਼ ਦੱਸਿਆ ਹੈ ਉਸ ਬਾਰੇ ਵੀ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਦਿੱਲੀ ਦਾ ਵਪਾਰੀ ਵਿਦੇਸ਼ਾਂ ਵਿੱਚ ਵਪਾਰ ਕਰਨ ਜਾਂਦਾ ਹੈ ਫਿਰ ਵੀ ਜੇਕਰ ਇਹ ਮੰਨ ਲਿਆ ਜਾਵੇ ਕਿ ਅੰਮ੍ਰਿਤਸਰ ਵਿੱਚ ਵਪਾਰੀ ਵੀ ਆਉਦੇ ਹਨ, ਕੀ ਮੱਕੜ ਸਾਹਿਬ ਸਪੱਸ਼ਟ ਕਰਨਗੇ ਕਿ ਵਪਾਰੀ ਲੋਕ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ? ਉਹਨਾਂ ਕਿਹਾ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਪੱਧਰ ਦਾ ਸ਼ਹਿਰ ਹੈ ਅਤੇ ਇਥੇ ਹਰ ਪ੍ਰਕਾਰ ਦੇ ਲੋਕ ਆਉਦੇ ਹਨ ਪਰ ਜਿਵੇਂ ਸਾਵਣ ਦੇ ਅੰਨੇ ਨੂੰ ਹਰ ਪਾਸੇ ਹਰਾ ਹਰਾ ਹੀ ਨਜਰ ਆਉਦਾ ਹੈ ਉਸੇ ਤਰ੍ਹਾਂ ਮੱਕੜ ਨੂੰ ਵੀ ਉਸ ਵਾਂਗ ਸਾਰੇ ਗੁਲਾਮ ਹੀ ਨਜ਼ਰ ਆਉਦੇ ਹਨ। ਉਹਨਾਂ ਕਿਹਾ ਕਿ ਗੁਰੂ ਦੀ ਗੋਲਕ ਦੇ ਖਾਧੇ ਮਾਲ ਨੇ ਮੱਕੜ ਦਾ ਦਿਮਾਗ ਇਥੋਂ ਤੱਕ ਖਰਾਬ ਕਰ ਦਿੱਤਾ ਹੈ ਕਿ ਉਸ ਨੂੰ ਗੁਰੂ ਘਰ ਮੱਥਾ ਟੋੇਕਣ ਲਈ ਆਉਣ ਵਾਲੇ ਸ਼ਰਧਾਲੂ ਵੀ ਹੁਣ ਵਪਾਰੀ ਹੀ ਨਜ਼ਰ ਆਉਣ ਲੱਗ ਪਏ ਹਨ।

ਉਹਨਾਂ ਕਿਹਾ ਕਿ ਦਿੱਲੀ ਵਿਚ ਵਸਦੇ ਸਿੱਖਾਂ ਵਿਚ ,ਕਿਰਤੀ, ਮਜਦੂਰ, ਦੁਕਾਨਦਾਰ , ਨੋਕਰੀ ਪੇਸ਼ਾ ਮੁਲਾਜਮ ਤੇ ਸਰਕਾਰੀ ਅਫਸਰ ਵੀ ਸ਼ਾਮਿਲ ਹਨ ਲੇਕਿਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ ਹਰ ਵਿਅਕਤੀ ਫਿਰ ਉਹ ਸਿੱਖ ਹੋਵੇ ਜਾਂ ਗੈਰ ਸਿੱਖ ,ਕੇਵਲ ਸ਼ਰਧਾਵਾਨ ਸ਼ਰਧਾਲੂ ਹੀ ਰਹਿ ਜਾਂਦਾ ਹੈ. ਸ੍ਰ ਵਾਲੀਆ ਨੇ ਕਿਹਾ ਕਿ ਮੱਕੜ ਹੀ ਦੱਸ ਦੇਣ ਕਿ, ਕੀ ਸ਼੍ਰੋਮਣੀ ਕਮੇਟੀ ਨੇ ਵਪਾਰ ਕਰਨ ਆਏ ਵਿਅਕਤੀਆਂ ਲਈ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਬੰਦ ਕਰ ਛੱਡੇ ਹਨ?ਸ੍ਰ ਵਾਲੀਆ ਨੇ ਕਿਹਾ ਕਿ ਮੱਕੜ ਇਹ ਵੀ ਸਮਝ ਲੈਣ ਕਿ ਵਪਾਰ ਕਰਨਾ ਸਿੱਖ ਧਰਮ ਵਿਚ ਵਰਜਿਤ ਨਹੀਂ ਹੈ ਤੇ ਦਿੱਲੀ ਦੇ ਜਿਨ੍ਹਾਂ ਵੱਡੇ ਲੋਕਾਂ ਪਾਸ ਜਾ ਕੇ ਮੱਕੜ ਦੇ ਰਾਜਸੀ ਆਕਾ ਛੱਤੀ ਕਿਸਮ ਦੇ ਪਕਵਾਨ ਛੱਕਦੇ ਹਨ ਅਤੇ ਪਾਰਟੀ ਫੰਡ ਦੇ ਨਾਮ ਤੇ ਮੋਟੀਆ ਰਕਮਾਂ ਹਾਸਿਲ ਕਰਦੇ ਹਨ ਉਹ ਵੀ ਦਿੱਲੀ ਦੇ ਵਪਾਰੀ ਹੀ ਹਨ ,ਕੀ ਮੱਕੜ ਨੇ ਉਨ੍ਹਾਂ ਲਈ ਵੀ ਕਮੇਟੀ ਦੀਆਂ ਸਰਾਂਵਾਂ ਬੰਦ ਕਰ ਦਿੱਤੀਆਂ ਹਨ? ਜੇਕਰ ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਰਹਿਣ ਲਈ ਥਾਂ ਦਿੱਤੀ ਹੈ ਤਾਂ ਸੰਗਤ ਸਿਰ ਕੋਈ ਅਹਿਸਾਨ ਨਹੀਂ ਕੀਤਾ ਸਗੋਂ ਗੁਰੂ ਸਾਹਿਬ ਦੁਆਰਾ ਸ਼ੁਰੂ ਕੀਤੀ ਪਰੰਪਰਾ ਨੂੰ ਹੀ ਅੱਗੇ ਤੋਰਿਆ ਹੈ।ਸ੍ਰ ਵਾਲੀਆ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਦਿੱਲੀ ਕਮੇਟੀ ਵਲੋਂ ਅੰਮ੍ਰਿਤਸਰ ਵਿਚ ਨਵੀਂ ਸਰਾਂ ਉਸਾਰੇ ਜਾਣ ‘ਤੇ ਮੱਕੜ ਖੁਸ਼ੀ ਦਾ ਇਜਹਾਰ ਕਰਦੇ ਅਤੇ ਅਜੇਹੀਆਂ ਹੋਰ ਨਵੀਆਂ ਸਰਾਂਵਾਂ ਬਨਾਉਣ ਲਈ ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਸੱਦਾ ਦਿੰਦੇ ਲੇਕਿਨ ਮੱਕੜ ਦਾ ਧਿਆਨ ਗੁਰੁ ਕੀ ਸੰਗਤ ਦੀ ਟਹਿਲ ਸੇਵਾ ਵੱਲ ਨਾ ਹੋ ਕੇ ਬਾਦਲ ਦੀ ਜੀ ਹਜੂਰੀ ਵੱਲ ਵਧੇਰੇ ਹੈ ਤੇ ਉਨ੍ਹਾਂ ਨੂੰ ਸੰਗਤਾਂ ਦੀ ਸਹੂਲਤ ਲਈ ਕੀਤਾ ਹਰ ਉਪਰਾਲਾ ਨਿੱਜੀ ਫਾਇਦਾ ਲੱਗਦਾ ਹੈ ।

ਉਨ੍ਹਾਂ ਕਿਹਾ ਕਿ ਇਹੀ ਕਾਰਣ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਈ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਨੂੰ ਕੋਈ ਮਾਣ ਸਨਮਾਨ ਨਹੀਂ ਦਿੱਤਾ ਗਿਆ ਜਦ ਕਿ ਰਾਜਸੀ ਅਕਾਵਾਂ ਦੇ ਸਹਿਯੋਗੀਆਂ ਨੂੰ ਸਿਰੋਪਾਉ ਦੇਣ ਲਈ ਤਾਂ ਮੱਕੜ ਲੁਧਿਆਣੇ ਤੋਂ ਦੌੜੇ ਆਉਂਦੇ ਹਨ।ਸ੍ਰ ਵਾਲੀਆ ਨੇ ਕਿਹਾ ਕਿ ਜਦੋਂ ਸਿੱਖ ਪੰਥ ਦੀਆਂ ਸ਼ਤਾਬਦੀਆਂ ਮਨਾਉਂਦਿਆਂ ਸ਼੍ਰੋਮਣੀ ਕਮੇਟੀ ਦੀਆਂ ਸਟੇਜਾਂ ਤੋਂ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੇ ਬੋਲਦੇ ਹਨ ਤਾਂ ਮੱਕੜ ਖਾਮੋਸ਼ ਕਿਉਂ ਰਹਿੰਦੇ ਹਨ? ਉਹਨਾਂ ਕਿਹਾ ਕਿ ਉਹ ਮੱਕੜ ਦੇ ਪੋਤੜੇ ਨਹੀਂ ਫਰੋਲਣਾ ਚਾਹੁੰਦੇ ਕਿਉਕਿ ਸੁਨਿਹਰੀ ਬੀੜਾਂ ਦਾ ਮਾਮਲਾ ਅਤੇ ਹਿੰਦੀ ਵਿੱਚ ਸ੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਸਿੱਖ ਇਤਿਹਾਸ ਨਾਲ ਸਬੰਧਿਤ ਕਿਤਾਬ ਵਿੱਚ ਜੋ ਸਿੱਖ ਗੁਰੂਆ ਬਾਰੇ ਮੱਕੜ ਐੰਡ ਜੁੰਡਲੀ ਨੇ ਗੁੱਲ ਖਿਲਾਏ ਹਨ ਉਸ ਦਾ ਮਾਮਲਾ ਹਾਲੇ ਵੀ ਪੈਡਿੰਗ ਪਿਆ ਹੈ ਜੋ ਕਿਸੇ ਵੇਲੇ ਵੀ ਮੱਕੜ ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਉਹਨਾਂ ਕਿਹਾ ਕਿ ਮੱਕੜ ਤੇ ਪੰਜਾਬੀ ਦੀ ਇਹ ਕਹਾਵਤ ਪੂਰੀ ਤਰ੍ਹਾਂ ਢੁੱਕਦੀ ਹੈ ਕਿ, ‘‘ਛੱਜ ਤਾਂ ਬੋਲੋ ਛਾਨਣੀ ਕਿਉ ਬੋਲੇ’’ ਜਿਸ ਵਿੱਚ ਪਹਿਲਾਂ ਹੀ ਅਨੇਕਾਂ ਛੇਦ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top