Share on Facebook

Main News Page

ਸੇਖੇਵਾਲ ਗੁਰਦਵਾਰਾ ਸਾਹਿਬ ਦੀ ਜ਼ਮੀਨ ’ਤੇ ਠੇਕਾ ਖੁੱਲ੍ਹਣ ਨਾਲ ਪਿੰਡ ਵਾਸੀਆਂ ਵਿਚ ਰੋਸ

ਪਿੰਡ ਸੇਖੇਵਾਲ ਵਿਚ ਨਵਾਂ ਠੇਕਾ ਗੁਰਦਵਾਰਾ ਸਾਹਿਬ ਦੀ ਜ਼ਮੀਨ ’ਤੇ ਖੁੱਲਣ ਨਾਲ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਾਬ ਦੇ ਠੇਕੇਦਾਰਾਂ ਵਲੋਂ ਗੜਸ਼ੰਕਰ-ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਸੀਮਿੰਟ ਦੇ ਡੰਪਾਂ ਕੋਲ ਗੁਰਦਵਾਰਾ ਸਾਹਿਬ ਨੇੜੇ ਠੇਕਾ ਖੋਲ੍ਹਿਆ ਗਿਆ ਹੈ।

ਪਿੰਡ ਵਾਸੀਆਂ ਵਲੋਂ ਇਸ ਠੇਕੇ ਨੂੰ ਬੰਦ ਕਰਵਾਉਣ ਸਬੰਧੀ ਡੀ.ਸੀ. ਹੁਸ਼ਿਆਰਪੁਰ ਨੂੰ ਮੰਗ ਪੱਤਰ ਵੀ ਦਿਤਾ ਗਿਆ ਹੈ। ਪਿੰਡ ਵਾਸੀਆਂ ਨੇ ਡੀ.ਸੀ. ਨੂੰ ਦਿਤੇ ਮੰਗ ਪੱਤਰ ਵਿਚ ਦੋਸ਼ ਲਗਾਇਆ ਕਿ ਸਾਡੇ ਪਿੰਡ ਦੀ ਜ਼ਮੀਨ ਵਿਚ ਠੇਕੇਦਾਰਾਂ ਵਲੋਂ ਨਾਜਾਇਜ਼ ਬਰਾਂਚ ਚਲਾਈ ਜਾ ਰਹੀ ਹੈ ਜਿਸ ਜਗ੍ਹਾ ’ਤੇ ਠੇਕਾ ਖੋਲ੍ਹਿਆ ਗਿਆ ਹੈ ਉਸ ਸਥਾਨ ’ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਲਈ ਸਮੇਂ ਸਮੇਂ ’ਤੇ ਲੰਗਰ ਲਾਏ ਜਾਂਦੇ ਹਨ ਤੇ ਇਸ ਕਾਰਵਾਈ ਨਾਲ ਸ਼ਰਧਾਲੂਆਂ ਦੇ ਮਨਾਂ ਵਿਚ ਰੋਸ ਪਾਇਆ ਜਾ ਰਿਹ ਹੈ।

ਪਿੰਡ ਵਾਸੀਆਂ ਨੇ ਦਸਿਆ ਕਿ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਖੁਹਾਲਗੜ੍ਹ ਨੂੰ ਜਾਣ ਵਾਲੀਆਂ ਸੰਗਤਾਂ ਵੀ ਇਸੇ ਰਸਤੇ ਤੋਂ ਗੁਜ਼ਰਦੀਆਂ ਹਨ। ਉਨ੍ਹਾਂ ਠੇਕੇਦਾਰਾਂ ਤੇ ਵਿਭਾਗ ’ਤੇ ਦੋਸ਼ ਲਗਾਇਆ ਕਿ ਮਿਲੀਭੁਗਤ ਨਾਲ ਪਿੰਡ ਹੈਬੋਵਾਲ ਤੇ ਸੇਖੇਵਾਲ ਵਿਖੇ ਦੋਵੇਂ ਬਰਾਂਚਾਂ ਤੋਂ ਸ਼ਰਾਬ ਦੀ ਵਿਕਰੀ ਚੱਲ ਰਹੀ ਹੈ ਜਦਕਿ ਵਿਭਾਗ ਵਲੋਂ ਇਕ ਹੀ ਬਰਾਂਚ ਰੀਕਾਰਡ ਵਿਚ ਪਾਈ ਹੈ। ਇਸ ਸਬੰਧੀ ਜਦੋਂ ਕਰ ਕਮਿਸ਼ਨਰ ਰਾਜਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਹੈਬੋਵਾਲ ਤੋਂ ਬਰਾਂਚ ਬੰਦ ਕਰ ਕੇ ਸੇਖੇਵਾਲ ਸ਼ਿਫਟ ਕੀਤੀ ਗਈ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਦੋਨੇ ਬਰਾਂਚਾਂ ਚੱਲ ਰਹੀਆਂ ਹਨ ’ਤੇ ਉਨ੍ਹਾਂ ਵਲੋਂ ਕੋਈ ਸਪੱਸ਼ਟ ਜਵਾਬ ਨਹੀਂ ਦਿਤਾ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top