Share on Facebook

Main News Page

ਗਿਆਨ ਅੰਜਨ ਸਮਰ ਕੈਂਪ ਵਿੱਚ 1287 ਬੱਚਿਆਂ ਨੇ ਲਿਆ ਭਾਗ
ਦਾ ਖ਼ਾਲਸਾ ਪਰਿਵਾਰ ਨੇ ਤਰਾਈ ਵਿੱਚ ਬਣਾਇਆ ਨਵਾਂ ਇਤਿਹਾਸ

ਇਸ ਸਾਲ ਗਿਆਨ ਅੰਜਨ ਸਮਰ ਕੈਂਪ ਵਿੱਚ 1287 ਬੱਚਿਆਂ ਨੇ ਐਡਮੀਸ਼ਨ ਲਿਆ ਜਿਸ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਪੋਸਟ ਗ੍ਰੈਜੁਏਟ ਤੋਂ ਉਪਰ (70 ਸਾਲ) ਤੱਕ ਦੇ ਵਿਦਿਆਰਥੀ ਸ਼ਾਮਲ ਸਨ।

ਸਲੇਬਸ ਅਤੇ ਇਮਤਿਹਾਨ - ਗੁਰਮੁੱਖੀ, ਗੁਰਬਾਣੀ, ਇਤਿਹਾਸ, ਗਤਕਾ ਅਤੇ ਦਸਤਾਰ ਕੇਸਕੀ ਸਿਖਲਾਈ, ਪੰਥਕ ਹਾਲਾਤ, ਹੈਲਥ ਅਵੇਅਰਨੈਸ ਤੇ ਫਾਇਰ ਫਾਇਟਿੰਗ ਆਦਿ ਇਸ ਕੈਂਪ ਦਾ ਸਲੇਬਸ ਸੀ ਜਿਸਦਾ 7 ਜੂਨ ਨੂੰ ਕੈਪਰਾਂ ਨੇ ਇਮਤਿਹਾਨ ਦਿਤਾ। 28 ਮਈ ਤੋਂ ਪ੍ਰਾਰੰਭ ਹੋਏ ਸਮਰ ਕੈਂਪ ਦੀ ਸਮਾਪਤੀ 8 ਜੂਨ ਨੂੰ ਗੁਰਦੁਆਰਾ ਆਵਾਸ-ਵਿਕਾਸ ਦਸ਼ਮੇਸ ਨਗਰ ਰੁਦਰਪੁਰ ਵਿੱਖੇ ਹੋਈ। ਜਿਸ ਵਿੱਚ 2500 ਪ੍ਰਾਣੀਆਂ ਨੇ ਆਪਣਾ ਕੀਮਤੀ ਸਮਾਂ ਗੁਰਬਾਣੀ ਗੁਰੂ ਦੀ ਵੀਚਾਰ ਰਾਹੀਂ ਲੇਖੇ ਲਾਇਆ।

ਜਿੱਥੇ ਹਰ ਬੱਚੇ ਨੂੰ ਇੱਕ ਸਰਟੀਫਿਕੇਟ ਤੇ ਇਨਾਮ ਦਿੱਤਾ ਗਿਆ ਉੱਥੇ ਕਲਾਸ ਵਿੱਚ ਆਏ ਪਹਿਲੇ ਦੁੱਜੇ ਅਤੇ ਤੀਜੇ ਸਥਾਨ ਦੇ ਬੱਚਿਆਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਆ ਗਿਆ।

1287 ਬੱਚਿਆਂ ਵਿੱਚੋਂ ਦੋ ਬੈਸਟ ਕੈਂਪਰ ਅਤੇ ਇਕ ਕੈਂਪ ਟੌਪਰ ਚੁਣਿਆ ਗਿਆ। ਬੈਸਟ ਕੈਂਪਰ ਅਨਮੋਲਦੀਪ ਸਿੰਘ ਅਤੇ ਸਿਮਰਨਜੀਤ ਕੌਰ ਬਣੇ। ਜਿਨ੍ਹਾਂ ਨੂੰ ਇੱਕ-ਇੱਕ ਡਿਜਿਟਲ ਕੈਮਰਾ ਇਨਾਮ ਵੱਜੋਂ ਦਿੱਤੇ ਗਏ। ਕੈਂਪ ਟੌਪ ਕਰਨ ਵਾਲੇ ਓਅੰਕਾਰ ਸਿੰਘ ਨਿਵਾਸੀ ਕਰਤਾਰਪੁਰ ਨੂੰ ਇੱਕ ਲੈਪਟੋਪ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ 73 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਲੈ ਕੇ ਖ਼ਾਲਸਾ ਪੰਥ ਦੇ ਮੈਂਬਰ ਬਣ ਕੇ ਜੀਵਨ ਬਿਤਾਉਣ ਦਾ ਪ੍ਰਣ ਲਿਆ। ਕੈਂਪ ਦੀ ਸਮਾਪਤੀ ਵੇਲੇ 200 ਮੈਬਰਾਂ ਨੇ ਆਪਣੀਆਂ ਅੱਖਾਂ ਦਾਨ ਦੇਣ ਦਾ ਫਾਰਮ ਭਰਿਆ। ਅੱਖਾਂ ਦਾਨ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਦਾ ਖ਼ਾਲਸਾ ਪਰਿਵਾਰ ਵੱਲੋਂ ਵਿਸ਼ਵ ਤੰਬਾਕੂ ਨਿਸ਼ੇਧ ਦਿਵਸ 31 ਮਈ ਨੂੰ ਸਮਰ ਕੈਂਪ ਦੇ ਦੋਰਾਨ ਹੀ ਮਨਾਇਆ ਗਇਆ ਤੇ ਰੁਦਰਪੁਰ ਸ਼ਹਿਰ ਵਿੱਚ ਇੱਕ ਭਾਰੀ ਰੈਲੀ ਕੱਡੀ ਗਈ ਤੇ ਪਰਿਵਾਰ ਦੇ ਸਰਪ੍ਰਸਤ ਮੈਂਬਰ ਸ.ਅਮਰਜੀਤ ਸਿੰਘ ਚੰਦੀ ਜੀ ਅਤੇ ਪ੍ਰਚਾਰਕ ਪਰਮਜੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿੱਚ ਤੰਬਾਕੂ ਇੱਕ ਬੱਜਰ ਕੁਰਿਹਤ ਹੈ ਜਿਸਨੂੰ ਗੁਰੂ ਸਾਹਿਬ ਜੀ ਨੇ ਸਖੱਤ ਰੂਪ ਵਿੱਚ ਮਨਾ ਕੀਤਾ ਹੈ ਇਸਨੂੰ ਵਰਤਨ ਵਾਲਾ ਸਿੱਖ ਨਹੀਂ ਰਹਿ ਜਾਂਦਾ। ਆਮ ਜਨ ਸਾਧਾਰਣ ਬੰਦੇ ਨੂੰ ਵੀ ਬੀੜੀ ਸਿਗਰੇਟ ਪੀਣ ਵਾਲੇ ਦੇ ਵਿਰੁਧ ਆਵਾਜ ਉਠਾਣੀ ਚਾਹੀਦੀ ਹੈ।

ਕੈਂਪ ਸਮਾਪਤੀ ਵਿੱਚ ਦਾ ਖ਼ਾਲਸਾ ਪਰਿਵਾਰ ਦੇ ਮੈਂਬਰ - ਡਾ.ਹਰਪਾਲ ਸਿੰਘ, ਸ. ਅਮਰਜੀਤ ਸਿੰਘ ਚੰਦੀ, ਪ੍ਰਤਪਾਲ ਸਿੰਘ, ਪ੍ਰਚਾਰਕ ਪਰਮਜੀਤ ਸਿੰਘ, ਦਰਸ਼ਨ ਸਿੰਘ, ਗੁਰਭੇਜ ਸਿੰਘ, ਬਲਵੰਤ ਸਿੰਘ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਬੀਬੀ ਮਨਜੀਤ ਕੌਰ, ਅਮਨਦੀਪ ਕੌਰ, ਸੁਕ੍ਰਿਤ ਕੌਰ, ਅਮਨਦੀਪ ਸਿੰਘ, ਕਰਨੈਲ ਸਿੰਘ, ਕੁਲਵੰਤ ਸਿੰਘ ਆਦਿ ਹਾਜਿਰ ਸਨ।

- ਪਰਮਜੀਤ ਸਿੰਘ ਉਤਰਾਖੰਡ
9690137080


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top