Share on Facebook

Main News Page

ਅਤਰ ਰੋਡ ਜੇਲ ਮੁੰਬਈ 'ਚ ਨਜ਼ਰਬੰਦ ਸਿੱਖ ਨੌਜਵਾਨਾਂ ਵਲੋਂ ਸਿੱਖ ਸੰਗਤਾਂ ਨੂੰ ਅਪੀਲ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ॥

ਸਰਬੱਤ ਗੁਰੂ ਖ਼ਾਲਸਾ ਪੰਥ ਜੀ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਨਿਮਰਤਾ ਸਹਿਤ ਬੇਨਤੀ ਹੈ, ਅਸੀਂ ਕੁੱਝ ਸਿੰਘ ਪਿਛਲੇ ਪੰਦਰਾਂ ਸਾਲਾਂ ਤੋਂ ਬੰਬੇ ਦੀ ਵੱਖ ਵੱਖ ਜੇਲਾਂ ਵਿੱਚ ਨਜ਼ਰਬੰਦ ਹਾਂ, ੳਸੀਂ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਆਪਣੇ ਕੇਸਾਂ ਦੀ ਸਹੀ ਤਰੀਕੇ ਨਾਲ ਪੈਰਵਾਈ ਨਹੀਂ ਕਰ ਸਕੇ ਅਤੇ ਨਾ ਹੀ ਕਰ ਪਾ ਰਹੇ ਹਾਂ। ਇਸ ਮਜਬੂਰੀ ਕਾਰਣ ਹੀ ਅਸੀਂ ਅਜੇ ਤੱਕ ਜੇਲਾਂ ਵਿੱਚ ਨਰਕ ਵਰਗਾਜੀਵਨ ਗੁਜ਼ਾਰਨ ਲਈ ਮਜਬੂਰ ਹਾਂ। ਸਾਡੀ ਸਮੂਹ ਖ਼ਾਲਸਾ ਪੰਥ ਜੀ ਕੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਨਿਮਰਤਾ ਸਹਿਤ ਬੇਨਤੀ ਹੈ, ਸਾਡੀ ਰਿਹਾਈ ਵਾਸਤੇ ਸਾਡੀ ਆਰਥਿਕ ਮਦਦ ਕੀਤੀ ਜਾਏ। ਅਸੀਂ ਸਿੱਖ ਸੰਗਤ ਦੀ ਇਸ ਮੇਹਰਬਾਨੀ ਦੇ, ਹਮੇਸ਼ਾਂ ਹੀ ਸ਼ੁਕਰ ਗੁਜ਼ਾਰ ਰਹਾਂਗੇ ਜੀ। ਅਸੀਂ ਬਹੁਤ ਹੀ ਉਮੀਦ ਨਾਲ ਇਹ ਬੇਨਤੀ ਪੱਤਰ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਲਿਖਿਆ ਹੈ। ਕ੍ਰਿਪਾ ਕਰਕੇ ਨਿਆਸਰਿਆਂ ਦੀ ਬੇਨਤੀ ਪ੍ਰਵਾਨ ਕਰਨੀ ਜੀ।

ਸਹਿਯੋਗ ਦੀ ਆਸ ਵਿੱਚ

ਨਜ਼ਰਬੰਦ ਸਿੱਖ ਨੌਜਵਾਨ
ਅਤਰ ਰੋਡ ਜੇਲ ਮੁੰਬਈ
ਸੰਪਰਕ ਨੰ: 0091 098722 63989


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top