Share on Facebook

Main News Page

ਹਿੰਦੂਵਾਦੀ ਪ੍ਰਧਾਨ ਮੰਤਰੀ ’ਤੇ ਐਨਡੀਏ ’ਚ ਘਮਾਸਾਣ
ਮੋਦੀ ਦੇ ਸਮਰਥਨ ’ਚ ਨਿੱਤਰਿਆ ਆਰ.ਐਸ.ਐਸ, ਕਿਹਾ- "ਅਗਲਾ ਪ੍ਰਧਾਨ ਮੰਤਰੀ ਹਿੰਦੂਵਾਦੀ ਹੋਣ ਵਿਚ ਕੀ ਹਰਜ਼"

ਨਵੀਂ ਦਿੱਲੀ, 20 ਜੂਨ - ਲੋਕ ਸਭਾ ਚੋਣਾਂ 2014 ਵਿਚ ਐਨਡੀਏ ਵਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਕੌਣਾ ਹੋਵੇਗਾ, ਇਹ ਇਸ ਸਮੇਂ ਸਭ ਤੋਂ ਵੱਡਾ ਸਵਾਲ ਬਣ ਗਿਆ ਹੈ। ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦੇ ਲਈ ਇਹ ਸਵਾਲ ਹੋਂਦ ਦਾ ਸਵਾਲ ਵੀ ਹੈ। ਦੂਜੇ ਸਭ ਤੋਂ ਵੱਡੇ ਗਠਜੋੜ ਯੂਪੀਏ ਨੇ ਪੱਤੇ ਨਹੀਂ ਖੋਲ੍ਹੇ ਹਨ ਪਰ ਉਨ੍ਹਾਂ ਕੋਲ ਰਾਹੁਲ ਗਾਂਧੀ ਦੇ ਰੂਪ ਵਿਚ ਤਰੂਪ ਦਾ ਇੱਕਾ ਮੌਜੂਦ ਹੈ। ਐਨਡੀਏ ਦਾ ਕੀ ਹੋਵੇਗਾ? ਉਨ੍ਹਾਂ ਕੋਲ ਨਾ ਤਾਂ ਇ¤ਕਾ ਹੈ ਅਤੇ ਨਾ ਹੀ ਦੁੱਕਾ। ਭਾਜਪਾ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਨੂੰ ਹੁਣ ਇਸ ਕਾਬਲ ਨਹੀਂ ਸਮਝਿਆ ਜਾ ਰਿਹਾ ਕਿ ਉਹ ਫਰੰਟ ਫੁੱਟ ’ਤੇ ਖੇਡ ਸਕਣ। ਉਨ੍ਹਾਂ ਤੋਂ ਇਲਾਵਾ ਭਾਜਪਾ ਦੇ ਕੋਲ ਜ਼ਿਆਦਾ ਵਿਕਲਪ ਨਹੀਂ ਹੈ। ਅਰੁਣ ਜੇਤਲੀ, ਸੁਸ਼ਮਾ ਸਵਰਾਜ ਵਰਗੇ ਨੇਤਾ ਓਨੀ ਕੱਦਾਵਰ ਛਵ੍ਹੀ ਨਹੀਂ ਰੱਖਦੇ ਕਿ ਪ੍ਰਧਾਨ ਮੰਤਰੀ ਉਮੀਦਵਾਰ ਦੇ ਰੂਪ ਵਿਚ ਐਨਡੀਏ ਨੂੰ ਲੀਡ ਦਿਵਾ ਸਕਣ।

ਕੁਲ ਮਿਲਾ ਕੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਲਈ ਸਾਰਿਆਂ ਨੇ ਰਸਤਾ ਸਾਫ ਕਰ ਰੱਖਿਆ ਹੈ। ਪੀਐਮ ਇਨ ਵੋਟਿੰਗ ਦੇ ਰੂਪ ਵਿਚ ਮੋਦੀ ਨੇ ਅਡਵਾਨੀ ਨੂੰ ਬਹੁਤ ਪਹਿਲਾਂ ਹੀ ਰਿਪਲੇਸ ਕਰ ਦਿੱਤਾ ਸੀ। ਹਾਲਾਂਕਿ ਇਸ ਨੂੰ ਲੈ ਕੇ ਇਕਮਤ ਨਾਲ ਭਾਜਪਾ ਜਾਂ ਐਨਡੀਏ ਨੇ ਇਸ ਤੋਂ ਪਹਿਲਾਂ ਤੱਕ ਕਦੇ ਕੁਝ ਨਹੀਂ ਕਿਹਾ ਸੀ। ਜਿਵੇਂ ਜਿਵੇਂ 2014 ਨੇੜੇ ਆਉਣ ਲੱਗਿਆ ਭਾਜਪਾ ਦੇ ਉਪਰ ਇਕਮਤ ਨਾਲ ਫ਼ੈਸਲੇ ਲੈਣ ਅਤੇ ਸਥਿਤੀ ਸਾਫ਼ ਕਰਨ ਦਾ ਦਬਾਅ ਵਧਦਾ ਗਿਆ। ਮੋਦੀ ਵੀ ਓਨੇ ਹੀ ਵਿਆਕੁਲ ਹੁੰਦੇ ਗਏ। ਨਤੀਜਾ ਕੁਝ ਦਿਨ ਪਹਿਲਾਂ ਦੇਖਣ ਨੂੰ ਮਿਲਿਆ ਜਦੋਂ ਮੋਦੀ ਨੇ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ। ਬੰਦੂਕ ਭਲੇ ਹੀ ਉਨ੍ਹਾਂ ਨੇ ਸੰਜੇ ਜੋਸ਼ੀ ਦੇ ਮੋਢੇ ’ਤੇ ਰੱਖੀ ਹੋਵੇ ਪਰ ਨਿਸ਼ਾਨੇ ’ਤੇ ਪੀਐਮ ਅਹੁਦੇ ਦੀ ਦਾਅਵੇਦਾਰੀ ਹੀ ਸੀ। ਭਾਜਪਾ ਤੋਂ ਉਸ ਨੇ ਬਲ ਨਾਲ ਆਪਣੀ ਗੱਲ ਮੰਨਵਾ ਲਈ ਪਰ ਐਨਡੀਏ ਵਿਚ ਕੇਵਲ ਭਾਜਪਾ ਦੀ ਹੀ ਨਹੀਂ ਚਲਦੀ। ਇਸ ਗੱਲ ਦਾ ਅਹਿਸਾਸ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਤੁਰੰਤ ਕਰਵਾ ਦਿੱਤਾ ਹੈ। ਹੁਣ ਐਨਡੀਏ ਨੂੰ ਮੋਦੀ ’ਤੇ ਤੁਰੰਤ ਫ਼ੈਸਲਾ ਕਰਨਾ ਹੋਵੇਗਾ। ਆਪਣਾ ਸਟੈਂਡ ਦੱਸਣਾ ਹੋਵੇਗਾ ਕਿ ਉਸ ਦਾ ਪੀਐਮ ਉਮੀਦਵਾਰ ਕੌਣ ਹੋਵੇਗਾ। ਦਰਅਸਲ ਨਿਤੀਸ਼ ਮੋਦੀ ਦਾ ਵਿਰੋਧ ਕਰਕੇ ਆਪਣੇ ਆਪ ਨੂੰ ਪੀਐਮ ਦੀ ਦਾਅਵੇਦਾਰੀ ਦੇ ਰੂਪ ਵਿਚ ਮਜ਼ਬੂਤ ਰੂਪ ਨਾਲ ਸਾਹਮਣੇ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਐਨਡੀਏ ਵਿਚ ਕਿੰਨੀ ਜਾਨ ਹੈ। ਉਨ੍ਹਾਂ ਨੂੰ ਪਤਾ ਹੈ ਕਿ ਭਾਜਪਾ ਆਪਣੇ ਬਲਬੂਤੇ ਚੋਣਾਂ ਵਿਚ ਨਹੀਂ ਠਹਿਰ ਸਕਦੀ, ਇਸ ਲਈ ਨਿਤੀਸ਼ ਕੁਮਾਰ ਕੋਲ ਇਹ ਵਧੀਆ ਮੌਕਾ ਹੈ।

ਉਥੇ ਹੀ ਮੋਦੀ ਨੂੰ ਲੈ ਕੇ ਸੰਘ ਦਾ ਰੁਖ਼ ਵੀ ਇਸ ਘਟਨਾਕ੍ਰਮ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ। ਨਿਤੀਸ਼ ਦੇ ਬਿਆਨ ’ਤੇ ਸੰਘ ਨੇ ਪਲਟਵਾਰ ਕੀਤਾ ਹੈ। ਸੰਘ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਆਖ਼ਰ ਕਿਉਂ ਨਾ ਹੋਵੇਗਾ ਹਿੰਦੂਵਾਦੀ ਪ੍ਰਧਾਨ ਮੰਤਰੀ। ਕੀ ਨਿਤੀਸ਼ ਦੱਸਣਗੇ ਸੈਕੂਲਰ ਪੀਐਮ ਕੌਣ ਸੀ? ਸੰਘ ਦੇ ਇਸ ਰੁਖ਼ ਨੂੰ ਸਿੱਧੇ ਤੌਰ ’ਤੇ ਮੋਦੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇ ਦੇ ਸਮਰਥਨ ਦੇ ਰੂਪ ਵਿਚ ਮੰਨਿਆ ਜਾ ਰਿਹਾ ਹੈ। ਸੰਘ ਨੇ ਕਿਹਾ ਕਿ ਨਿਤੀਸ਼ ਦੱਸਣ ਕਿ ਅੱਜ ਤੱਕ ਕਿਹੜਾ ਪ੍ਰਧਾਨ ਮੰਤਰੀ ਸੈਕੁਲਰ ਸੀ। ਭਾਵੀ ਪ੍ਰਧਾਨ ਮੰਤਰੀ ਦੀ ਧਰਮਨਿਰਪੱਖਤਾ ’ਤੇ ਨਿਤੀਸ਼ ਦੇ ਬਿਆਨ ’ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਰਾਸ਼ਟਰੀ ਸਵੈ ਸੇਵਕ ਸੰਘ ਮੁਖੀ ਮੋਹਨ ਭਾਗਵਤ ਨੇ ਬੁੱਧਵਾਰ ਨੂੰ ਕਿਹਾ ਕਿ ਨਿਤੀਸ਼ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਕੌਣ ਧਰਮ ਨਿਰਪੱਖ ਹੈ। ਉਨ੍ਹਾਂ ਅੱਗੇ ਸਵਾਲ ਕੀਤਾ ਕਿ ਕੀ ਅੱਜ ਤੱਕ ਦੇ ਪ੍ਰਧਾਨ ਮੰਤਰੀ ਧਰਮ ਨਿਰਪੱਖ ਨਹੀਂ ਸਨ। ਨਾਲ ਹੀ ਉਨ੍ਹਾਂ ਕਿਹਾ ਕਿ ਅਗਲਾ ਪ੍ਰਧਾਨ ਮੰਤਰੀ ਹਿੰਦੂਵਾਦੀ ਹੋਣ ਵਿਚ ਕੀ ਹਰਜ਼ ਹੈ?

ਇਸ ਦੇ ਨਾਲ ਹੀ ਸੈਕੂਲਰ ਪ੍ਰਧਾਨ ਮੰਤਰੀ ਦੇ ਮੁੱਦੇ ’ਤੇ ਸੰਘ ਮੁਖੀ ਮੋਹਨ ਭਾਗਵਤ ਦੇ ਬਿਆਨ ਤੋਂ ਭੜਕੀ ਜਦਯੂ ਨੇ ਨਰਿੰਦਰ ਮੋਦੀ ਦੇ ਨਾਂ ’ਤੇ ਭਾਜਪਾ ਨਾਲ ਗਠਜੋੜ ਤੋੜਨ ਤੱਕ ਦੀ ਧਮਕੀ ਦੇ ਦਿੱਤੀ ਹੈ। ਜਦਯੂ ਬੁਲਾਰੇ ਸ਼ਿਵਾਨੰਦ ਤਿਵਾੜੀ ਨੇ ਮੋਹਨ ਭਾਗਵਤ ਦੇ ਬਿਆਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਜੇਕਰ 2009 ਦੀਆਂ ਲੋਕ ਸਭਾ ਚੋਣਾਂ ਵਿਚ ਐਨਡੀਏ ਗਠਜੋੜ ਬਿਨਾਂ ਮੋਦੀ ਦੇ ਚੋਣ ਵਿਚ ਗਈ ਹੁੰਦੀ ਤਾਂ ਹੁਣ ਕੇਂਦਰ ਵਿਚ ਐਨਡੀਏ ਦੀ ਸਰਕਾਰ ਹੁੰਦੀ। ਉਨ੍ਹਾਂ ਸਾਫ਼ ਤੌਰ ’ਤੇ ਕਿਹਾ ਕਿ ਜੇਕਰ ਭਾਜਪਾ ਪ੍ਰਧਾਨ ਮੰਤਰੀ ਦੇ ਭਾਵੀ ਉਮੀਦਵਾਰ ਦੇ ਰੂਪ ਵਿਚ ਨਰਿੰਦਰ ਮੋਦੀ ਨੂੰ ਉਤਾਰਦੀ ਹੈ ਤਾਂ ਜਦਯੂ ਐਨਡੀਏ ਗਠਜੋੜ ਤੋਂ ਅਲੱਗ ਹੋ ਜਾਵੇਗੀ। ਤਿਵਾੜੀ ਨੇ ਕਿਹਾ ਕਿ ਜਦਯੂ ਦਾ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਹੈ। ਜਦਯੂ ਭਾਜਪਾ ਦੀ ਸਭ ਤੋਂ ਪੁਰਾਣੀ ਸਹਿਯੋਗੀ ਹੈ ਅਤੇ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਇਹ ਫ਼ੈਸਲਾ ਹੋ ਗਿਆ ਸੀ ਕਿ ਧਰਮਨਿਰਪੱਖ ਲੋਕਾਂ ਨੂੰ ਨਾਲ ਲਏ ਬਿਨਾਂ ਸਰਕਾਰ ਚਲਾਉਣਾ ਸੰਭਵ ਨਹੀਂ ਹੈ। ਹੁਣ ਜੇਕਰ ਭਾਜਪਾ ਧਰਮ ਨਿਰਪੱਖਤਾ ਨੂੰ ਤਾਕ ’ਤੇ ਰੱਖਣਾ ਚਾਹੁੰਦੀ ਹੈ ਤਾਂ ਇਹ ਜਦਯੂ ਨੂੰ ਮਨਜ਼ੂਰ ਨਹੀਂ ਹੋਵੇਗਾ। ਧਰਮ ਨਿਰਪੱਖਤਾ ਦੇ ਸਵਾਲ ’ਤੇ ਜਦਯੂ ਸਮਝੌਤਾ ਨਹੀਂ ਕਰ ਸਕਦੀ, ਚਾਹੇ ਉਹ ਐਨਡੀਏ ਗਠਜੋੜ ਵਿਚ ਰਹੇ ਜਾਂ ਨਾ ਰਹੇ। ਮੋਦੀ ਦੀ ਧਰਮ ਨਿਰਪੱਖਤਾ ’ਤੇ ਸਵਾਲ ਉਠਾਉਂਦੇ ਹੋਏ ਤਿਵਾੜੀ ਨੇ ਕਿਹਾ ਕਿ ਉਹ ਗੋਧਰਾ ਭੁੱਲੇ ਨਹੀਂ ਹਨ ਜਦੋਂ ਅਟਲ ਬਿਹਾਰੀ ਵਾਜਪਾਈ ਨੇ ਵੀ ਨਰਿੰਦਰ ਮੋਦੀ ਨੂੰ ਰਾਜ ਧਰਮ ਦੀ ਸਲਾਹ ਦਿੱਤੀ ਸੀ। ਜਦਯੂ-ਭਾਜਪਾ ਗਠਜੋੜ ਦੀ ਬਿਹਾਰ ਵਿਚ ਇਕੱਠੀ ਸਰਕਾਰ ਚੱਲ ਰਹੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top