Share on Facebook

Main News Page

ਸਕਾਟਲੈਂਡ ਦੀ ਪਾਰਲੀਮੈਂਟ ਵਿਚ ਸਿੱਖਾਂ ਨੂੰ ਫਾਂਸੀ ਦੇਣ ਦੇ ਫ਼ੈਸਲਿਆਂ ਵਿਰੁਧ ਹੋਈ ਬਹਿਸ

ਲੰਡਨ, 18 ਜੂਨ (ਸਰਬਜੀਤ ਸਿੰਘ ਬਨੂੜ): ਇੰਗਲੈਂਡ ਵਿਚ ਸਕਾਟਲੈਂਡ ਦੀ ਪਾਰਲੀਮੈਂਟ ਵਿਚ ਹਿੰਦੋਸਤਾਨ ਅੰਦਰ ਸਿੱਖਾਂ ਨੂੰ ਫਾਂਸੀ ਦੇਣ ਦੇ ਫ਼ੈਸਲਿਆਂ ਵਿਰੁਧ ਹੋਈ ਬਹਿਸ ਦੌਰਾਨ ‘‘ਮੈਂਬਰ ਆਫ਼ ਦਾ ਸਕੌਟਿਸ਼ ਪਾਰਲੀਮੈਂਟੂ ਵਲੋਂ ਭਾਰਤ ਸਰਕਾਰ ਨੂੰ ਭਾਈ ਰਾਜੋਆਣਾ ਸਮੇਤ ਫਾਂਸੀ ਦੀ ਉਡੀਕ ਕਰ ਰਹੇ ਸਮੂਹ ਸਿੱਖਾਂ ਅਤੇ ਦੂਜੇ ਵਿਅਕਤੀਆਂ ਦੀ ਫਾਂਸੀ ਦੀ ਸਜ਼ਾ ਮੁਕੰਮਲ ਰੱਦ ਕਰਨ ਅਤੇ ਬਾਕੀ ਫਾਂਸੀ ਦੀ ਸਜ਼ਾ ਦੇਣ ਵਾਲੇ ਦੇਸ਼ਾਂ ਵਿਚ ਵੀ ਫਾਂਸੀ ਦੀ ਸਜ਼ਾ ਨੂੰ ਮੱਢੋਂ ਖ਼ਤਮ ਕਰਨ ਦੀ ਅਪੀਲ ਕੀਤੀ ਗਈ।

ਬੀਤੇ ਦਿਨੀਂ ਗਲਾਸਗੋ ਅਤੇ ਨੇੜਲੇ ਇਲਾਕਿਆਂ ਦੇ ਸਿੱਖਾਂ ਨੇ ਹਿੰਦੋਸਤਾਨ ਅੰਦਰ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਸਿੱਖਾਂ ਨੂੰ ਫਾਂਸੀ ਸੁਣਾਏ ਜਾਣ ਦੇ ਵਿਰੋਧ ਵਿਚ ਸਿੱਖਾਂ ਵਲੋਂ ਇਕ ਦਸਤਖ਼ਤਾਂ ਵਾਲੀ ਪਟੀਸ਼ਨ ਸੌਂਪੀ ਗਈ ਜਿਸ ’ਤੇ ਅਮਲ ਕਰਦਿਆਂ ਬੀਤੇ ਦਿਨੀਂ ਸਕਾਟਲੈਂਡ ਦੀ ਸੰਸਦ ਅੰਦਰ 25 ਦੇ ਕਰੀਬ ਮੈਂਬਰਾਂ ਨੇ ਸਿੱਖਾਂ ਦੇ ਹੱਕ ਵਿਚ ਇਕ ਅਵਾਜ਼ ਹੋ ਕੇ ਭਾਰਤ ਸਰਕਾਰ ਵਲੋਂ ਸਕਾਟਲੈਂਡ ਨੈਸ਼ਨਲ ਪਾਰਟੀ ਦੇ ਜੋਨ ਮੈਸਨ ਵਲੋਂ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਮਤਾ ਅੱਜ ਪਾਰਲੀਮੈਂਟ ਵਿਚ ਪੇਸ਼ ਕੀਤਾ ਗਿਆ।

ਇਸ ਦੌਰਾਨ ਮਿਸਟਰ ਜੋਨ ਮੈਸਨ ਨੇ ਭਾਈ ਬਲਵੰਤ ਸਿੰਘ ਦਾ ਮੁਕੰਮਲ ਕੇਸ ਸੰਸਦ ਵਿਚ ਪੜ੍ਹ ਕੇ ਸੁਣਾਇਆ ਤੇ ਫਾਂਸੀ ਬਾਰੇ ਦਸਿਆ। ਭਾਰਤ ਨੂੰ ਅਪਣਾ ਵੱਡਾ ਭਰਾ ਦਸਦਿਆਂ ਉਨ੍ਹਾਂ ਕਿਹਾ ਕਿ ਬਹੁਤ ਮੁਲਕਾਂ ਵਿਚ ਅੱਜ ਵੀ ਫਾਂਸੀ ਦੀ ਸਜ਼ਾ ਬਰਕਰਾਰ ਹੈ। ਘੱਟ-ਗਿਣਤੀ ਲੋਕਾਂ ਦੇ ਹੱਕ ਵਿਚ ਨਾਹਰਾ ਮਾਰਦਿਆਂ ਉਨ੍ਹਾਂ ਕਿਹਾ ਕਿ ਇਹ ਸਜ਼ਾ ਇਨ੍ਹਾਂ ਲਈ ਹੀ ਕਿਉਂ ਹੈ? ਇਸ ਬਹਿਸ ਵਿਚ 25 ਦੇ ਕਰੀਬ ਸੰਸਦ ਮੈਂਬਰਾਂ ਨੇ ਹਿੱਸਾ ਲੈਂਦਿਆਂ ਕਿਹਾ ਕਿ ਸਿੱਖ ਅਮਨ-ਪਸੰਦ ਲੋਕ ਹਨ ਤੇ ਸਕਾਟਲੈਂਡ ਦੀ ਤਰੱਕੀ ਵਿਚ ਇਨ੍ਹਾਂ ਦਾ ਕਾਫ਼ੀ ਯੋਗਦਾਨ ਹੈ। ਮੈਂਬਰਾਂ ਨੇ ਕਿਹਾ ਕਿ ਸਿੱਖ ਇਨਸਾਫ਼ ਪਸੰਦ ਲੋਕ ਹਨ। ਜਿਹੜੇ ਲੋਕ ਇਨ੍ਹਾਂ ਬਾਰੇ ਨਹੀਂ ਜਾਣਦੇ, ਉਨ੍ਹਾਂ ਨੂੰ ਸਿੱਖਾਂ ਬਾਰੇ ਜ਼ਰੂਰ ਪੜ੍ਹਨਾ ਚਾਹੀਦਾ ਹੈ। ਫ਼ੈਰਗੈਸੈਨਪਟੀਸਾ ਨੇ ਕਿਹਾ ਕਿ ਸੌ ਸਾਲ ਪਹਿਲਾਂ ਜਦ ਸਿੱਖਾਂ ਦਾ ਅਪਣਾ ਰਾਜ ਹੁੰਦਾ ਸੀ, ਉਸ ਵੇਲੇ ਕੋਈ ਵੀ ਮਨੁੱਖੀ ਅਧਿਕਾਰਾਂ ਦੀ ਉਲਘੰਣਾ ਨਹੀਂ ਹੋਈ ਤੇ ਕਿਸੇ ਨੂੰ ਉਸ ਸਮੇਂ ਫਾਂਸੀ ਨਹੀਂ ਹੋਈ।

ਮੈਂਬਰਾਂ ਨੇ ਕਿਹਾ ਕਿ ਹਿੰਦੋਸਤਾਨ ਅੰਦਰ ਫਾਂਸੀ ਦੀ ਸਜ਼ਾ ਸੁਣਾ ਕੇ ਵੀਹ-ਵੀਹ ਸਾਲ ਇਨਸਾਫ਼ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਇਕ ਇਨਸਾਨ ਨੂੰ ਏਨੇ ਲੰਮਾ ਸਮਾਂ ਫਾਂਸੀ ਦੀ ਸਜ਼ਾ ਸੁਣਾਉਣਾ ਵੀ ਇਕ ਜੁਰਮ ਦੇ ਬਰਾਬਰ ਹੈ ਤੇ ਅਜਿਹੀ ਸਜ਼ਾ ਨੂੰ ਮੁਕੰਮਲ ਤੌਰ ’ਤੇ ਖ਼ਤਮ ਕਰਨਾ ਚਾਹੀਦਾ ਹੈ। ਸਕੌਟਿਸ਼ ਮੈਂਬਰਾਂ ਨੇ ਜਿਥੇ ਅਪਣੇ ਵਖਰੇ ਰਾਜ ਦੀ ਗੱਲ ਕੀਤੀ ਗਈ, ਉਥੇ ਹੀ ਸਿੱਖਾਂ ਦੇ ਹੱਕ ਵਿਚ ਵੀ ਨਾਹਰਾ ਮਾਰਦਿਆਂ ਸਿੱਖ ਰਾਜ ਵਿਚ ਕਿਸੇ ਪ੍ਰਕਾਰ ਦੀ ਕੋਈ ਵੀ ਫਾਂਸੀ ਨਾ ਹੋਣ ਦੀ ਗੱਲ ਪਾਰਲੀਮੈਂਟ ਵਿਚ ਹੁੰਦੀ ਰਹੀ। ਬਹਿਸ ਦੌਰਾਨ ਅਨੇਕਾਂ ਮੈਂਬਰਾਂ ਨੇ ਸਿੱਖ ਖ਼ੁਸ਼ਹਾਲ ਕੌਮ ਤੇ ਸਿੱਖ ਇਨਸਾਫ਼ ਪਸੰਦ ਲੋਕ ਹੋਣ ਦੀ ਗੱਲ ਕੀਤੀ ਜਿਸ ਦੌਰਾਨ ਸੰਸਦ ਮੈਂਬਰ ਵਾਰ-ਵਾਰ ਤਾੜੀਆਂ ਮਾਰਦੇ ਰਹੇ। ਸਿੱਖਾਂ ਦੇ ਹੱਕ ਅਤੇ ਸਿੱਖਾਂ ਲਈ ਇਨਸਾਫ਼ ਮੰਗਣ ਤੇ ਸਮੂਹ ਸਿੱਖਾਂ ਵਲੋਂ ਸੰਸਦ ਮੈਂਬਰਾਂ ਦਾ ਧਨਵਾਦ ਕੀਤਾ ਗਿਆ। ਮਲਿਕ ਹਨਜੋਲਾ, ਜੋਨਮੈਕਫ਼ੀਨੀ, ਯੂਸਫ਼ ਹਮਯਾ, ਵਾਇਟਸ਼ੈਡਰਾ, ਅਰਕਾਉਂਟਜੀਨ, ਜੋਨਮੈਸਨ, ਜੈਮਸ਼ਡੋਨਨ, ਫ਼ਿਊਨਾਮੈਕਲੋਡ, ਜੋਨਫ਼ੀਨੀ ਆਦਿ ਸੰਸਦ ਮੈਂਬਰਾਂ ਨੇ ਬਹਿਸ ਵਿਚ ਹਿੱਸਾ ਲਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸਿੱਖ ਸੰਸਦ ਗੈਲਰੀ ਵਿਚ ਮੌਜੂਦ ਸਨ ਤੇ ਅਪਣੇ ਸੰਸਦ ਮੈਂਬਰਾਂ ਵਲੋਂ ਸਿੱਖਾਂ ਦੇ ਹੱਕ ਵਿਚ ਖਲੋਣ ਵਾਲਿਆਂ ਨੂੰ ਧਿਆਨ ਨਾਲ ਵੇਖ ਰਹੇ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top