Share on Facebook

Main News Page

ਹੁਣ ਨੋਟਾਂ ਤੇ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਵਾਲੀ ਇੰਦਰਾ ਦੀਆਂ ਫੋਟੋਆਂ ਛਪਣਗੀਆਂ

ਲਉ ਜੀ ਹੁਣ ਹਕੂਮਤ ਵਲੋਂ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕੜ ਦੀ ਤਿਆਰੀ

ਨਵੀਂ ਦਿੱਲੀ, 17 ਜੂਨ –  ਰਿਜ਼ਰਵ ਬੈਂਕ ਆਫ ਇੰਡੀਆ ਆਪਣੇ ਨੋਟਾਂ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਤੋਂ ਇਲਾਵਾ ਦੂਜੀਆਂ ਹੋਰ ਮਹਾਨ ਹਸਤੀਆਂ ਦੀਆਂ ਤਸਵੀਰਾਂ ਲਗਾਉਣ ਦੇ ਸੁਝਾਅ ‘ਤੇ ਵਿਚਾਰ ਕਰ ਰਿਹਾ ਹੈ। ਇਨ੍ਹਾਂ ਲੋਕਾਂ ‘ਚ ਸੰਵਿਧਾਨ ਨਿਰਮਾਤਾ ਭੀਮਰਾਓ ਅੰਬੇਡਕਰ, ਛਤਰਪਤੀ ਸ਼ਿਵਾਜੀ, ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਸ਼ਾਮਲ ਹੈ। ਦੇਸ਼ਦੇ ਮਹਾਨ ਨੇਤਾਵਾਂ ਦੇ ਬੁਤ ਜਾਂ ਯੋਜਨਾਵਾਂ ‘ਚ ਉਨ੍ਹਾਂ ਦਾ ਨਾਂ ਦੇਣਾ ਅਸਲ ‘ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨਾ ਹੈ। ਇਸੇ ਦੇ ਚਲਦੇ ਉਨ੍ਹਾਂ ਦੇ ਨਾਂ, ਚਿਤਰ ਜਾਂ ਮੂਰਤੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਉਹ ਲੋਕਾਂ ਦੀ ਯਾਦ ‘ਚ ਰਹਿੰਦੇ ਹਨ ਅਤੇ ਪ੍ਰੇਰਣਾ ਦਿੰਦੇ ਹਨ। ਇਨ੍ਹਾਂ ਮਹਾਨ ਯੌਧਾਵਾਂ ਨੂੰ ਇਸ ਤਰ੍ਹਾਂ ਨਾ ਯਾਦ ਕੀਤਾ ਜਾਂਦਾ ਹੈ।

ਲਗਭਗ ਸਾਰੇ ਖੇਤਰਾਂ ‘ਚ ਇਨ੍ਹਾਂ ਮਹਾਪੁਰਸ਼ਾਂ ਨੂੰ ਸਥਾਨ ਦਿਤਾ ਗਿਆ ਹੈ ਪਰ ਜਿਥੇ ਤਕ ਕਰੰਸੀ ਦੇ ਨੋਟਾਂ ਦਾ ਸਵਾਲ ਹੈ ਉਥੇ ਸਿਰਫ ਮਹਾਤਮਾ ਗਾਂਧੀ ਦੀ ਤਸਵੀਰ ਹੀ ਦੇਖਣ ਨੂੰ ਮਿਲਦੀ ਹੈ ਪਰ ਹੋ ਸਕਦਾ ਹੈ ਕਿ ਇਹ ਸਥਿਤੀ ਬਦਲ ਜਾਏ ਅਤੇ ਸਾਨੂੰ ਨੋਟਾਂ ‘ਤੇ ਦੂਜੇ ਨੇਤਾਵਾਂ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲਣ। ਨੋਟਾਂ ਦੀ ਬਣਤਰ ਲਈ ਜ਼ਿੰਮੇਵਾਰ ਰਿਜ਼ਰਵ ਬੈਂਕ ਨੂੰ ਕਈ ਲੋਕਾਂ ਨੇ ਸੁਝਾਅ ਦਿਤਾ ਹੈ ਕਿ ਮਹਾਤਮਾ ਗਾਂਧੀ ਤੋਂ ਇਲਾਵਾ ਹੋਰ ਵਡੇ ਰਾਜਨੇਤਾਵਾਂ ਆਦਿ ਲੋਕਾਂ ਦੇ ਚਿਤਰਾਂ ਦਾ ਇਸਤੇਮਾਲ ਨੋਟਾਂ ‘ਤੇ ਹੋਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨ ਦਾ ਇਕ ਹੋਰ ਮੁਕੰਮਲ ਢੰਗ ਸਾਹਮਣੇ ਆਏਗਾ ਕਿਉਂਕਿ ਨੋਟਾਂ ਨਾਲ ਹਰ ਇਕ ਦਾ ਵਾਸਤਾ ਪੈਂਦਾ ਹੈ।

ਲੋਕਾਂ ਨੇ ਰਿਜ਼ਰਵ ਬੈਂਕ ਨੂੰ ਸੁਝਾਇਆ ਹੈ ਕਿ ਮਹਾਤਮਾ ਗਾਂਧੀ ਦੇ ਨਾਲ-ਨਾਲ ਮਹਾਨ ਸਮਾਜ ਸੁਧਾਰਕ ਬਾਬਾ ਅੰਬੇਡਕਰ, ਮਰਾਠਾ ਰਾਜਾ ਛਤਰਪਤੀ ਸ਼ਿਵਾਜੀ ਨੂੰ ਵੀ ਸਥਾਨ ਮਿਲਣਾ ਚਾਹੀਦਾ ਹੈ। ਇਨ੍ਹਾਂ ਸਿਫਾਰਸ਼ਾਂ ‘ਚ ਦੋ ਸਾਬਕਾ ਪ੍ਰਧਾਨ ਮੰਤਰੀਆਂ ਦੇ ਨਾਂ ਵੀ ਸਾਹਮਣੇ ਆਏ ਹਨ ਇਨ੍ਹਾਂ ‘ਚ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਸ਼ਾਮਲ ਹਨ। ਜੇਕਰ ਇਨ੍ਹਾਂ ‘ਤੇ ਅਮਲ ਹੁੰਦਾ ਹੈ ਤਾਂ ਅਜਿਹਾ ਪਹਿਲੀ ਵਾਰ ਨਹੀਂ ਹੋਵੇਗਾ। ਮਹਾਤਮਾ ਗਾਂਧੀ ਤੋਂ ਪਹਿਲਾਂ ਮੌਰਿਆ ਵੰਸ਼ ਦੇ ਪ੍ਰਤਾਪੀ ਸ਼ਾਸਕ ਮਹਾਨ ਅਸ਼ੋਕ ਦੇ ਸੰਦੇਸ਼ ਵਾਲੇ ਸ਼ਿਲਾਲੇਖ ਦੇ ਚਿ¤ਤਰ ਨੂੰ ਸਥਾਨ ਦਿ¤ਤਾ ਜਾਂਦਾ ਸੀ। ਸਾਲ 1987 ‘ਚ ਪਹਿਲੀ ਵਾਰ ਮਹਾਤਮਾ ਗਾਂਧੀ ਦਾ ਫੋਟੋ 500 ਦੇ ਨੋਟ ‘ਤੇ ਛਾਪਿਆ ਗਿਆ ਅਤੇ 1996 ਤੋਂ ਬਾਅਦ ਉਹ ਹੋਰ ਨੋਟਾਂ ‘ਤੇ ਦਿਖਣ ਲਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top