Share on Facebook

Main News Page

ਬਾਬੇ ਨਾਨਕ ਦੇ ਸਿਧਾਂਤ ਤੋਂ ਅਜੇ ਵੀ ਲੋਕ ਨੇ ਕੋਹਾਂ ਦੂਰ
- ਗੁਰਦੇਵ ਸਿੰਘ ਮੁੰਡਾ ਪਿੰਡ, ਸਰਬਜੀਤ ਸਿੰਘ ਢੋਟੀਆਂ

ਮਾਮਲਾ ਜੋਗੀਆਂ ਨਾਥਾਂ ਦਾ ਪਿੰਡਾਂ ਵਿਚ ਆ ਕੇ ਉਗਰਾਹੀਆਂ ਕਰਨ ਦਾ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋਂ ਅਜੇ ਵੀ ਲੋਕ ਇੰਨੇ ਦੂਰ ਹਨ, ਇਸ ਦੀ ਪ੍ਰਤੱਖ ਉਦਾਹਰਨ ਉਸ ਸਮੇਂ ਸਾਹਮਣੇ ਆਈ, ਜਦੋ ਉਹ ਲੋਕ ਜਿੰਨਾਂ ਨੂੰ ਗੁਰੂ ਜੀ ਨੇ ਪਖੰਡੀ ਕਹਿ ਕੇ ਬਾਣੀ ਵਿਚ ਲਾਹਨਤਾਂ ਪਾਈਆਂ ਹਨ। ਅੱਜ ਪਿੰਡ ਮੁੰਡਾ ਪਿੰਡ ਜਿਲਾ ਤਰਨ ਤਾਰਨ ਤੋਂ ਉਗਰਾਹੀ ਕਰਕੇ ਇਕ ਟਰਾਲੀ ਕਣਕ ਦੀ ਲੈ ਕੇ ਰਾਹੇ ਪੈ ਗਏ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਿੱਖ ਮਿਸ਼ਨਰੀ ਭਾਈ ਗੁਰਦੇਵ ਸਿੰਘ ਮੁੰਡਾ ਪਿੰਡ ਤੇ ਸਰਬਜੀਤ ਸਿੰਘ ਢੋਟੀਆਂ ਨੇ ਦੱਸਿਆ, ਕਿ ਇਸ ਇਲਾਕੇ ਵਿਚ ਹਰ ਸਾਲ ਜੋਗੀ ਆਉਂਦੇ ਹਨ ਤੇ ਲੋਕਾਂ ਦੀ ਧਾਰਨਾ ਹੈ, ਕਿ ਇੰਨਾਂ ਨੇ ਮੀਹ ਜਾਂ ਗੜੇ ਬੰਨ ਕੇ ਰੱਖੇ ਹਨ ਤੇ ਇਸ ਅੰਧ ਵਿਸ਼ਵਾਸ ਅਧੀਨ ਪਿੰਡਾਂ ਵਿਚੋ ਮੋਟੀ ਉਗਰਾਹੀ ਕਰਕੇ ਲਿਜਾਂਦੇ ਹਨ।

ਸਭ ਤੋਂ ਤ੍ਰਾਸਦੀ ਵਾਲੀ ਗੱਲ ਕਿ ਇਹ ਲੋਕ ਜਿੰਨਾਂ ਨੇ ਜੋਗੀਆਂ ਵਾਲਾ ਭੇਸ ਬਨਾਇਆ ਹੈ, ਇਹ ਨਸ਼ਾ ਵੀ ਰੱਜ ਕੇ ਕਰਦੇ ਹਨ ਤੇ ਇੰਨਾਂ ਨੂੰ ਉਗਰਾਹੀ ਦੇਣ ਦੀ ਅਪੀਲ ਪਿੰਡ ਦੇ ਗੁਰਦੁਆਰਿਆਂ ਵਿਚੋਂ ਕੀਤੀ ਜਾਂਦੀ ਹੈ। ਅਜਿਹਾ ਹੀ ਕੰਮ ਪਿੰਡ ਮੁੰਡਾ ਪਿੰਡ ਵਿਚ ਹੋਇਆ, ਜਿਥੇ ਮੇਨ ਗੁਰਦੁਆਰਾ ਸਾਹਿਬ ਤੋਂ ਇੰਨਾਂ ਨੂੰ ਉਗਰਾਹੀ ਦੇਣ ਦੀ ਅਨਾਂਊਸਮੈਂਟ ਕੀਤੀ ਗਈ। ਜਿਸ ਤੋਂ ਬਾਅਦ ਇੰਨਾਂ ਅਖੌਤੀ ਜੋਗੀਆਂ ਨੇ ਇਕ ਟਰਾਲੀ ਕਣਕ ਦੀ ਉਗਰਾਹੀ ਕਰ ਲਈ। ਭਾਈ ਸਾਹਿਬ ਨੇ ਕਿਹਾ ਕਿ ਅਜਿਹੀਆਂ ਧਾਰਨਾ ਹੀ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਖਡੂਰ ਸਾਹਿਬ ਬਣੀਆਂ ਹੋਈਆਂ ਸਨ, ਪਰ ਗੁਰੂ ਜੀ ਨੇ ਇੰਨ੍ਹਾਂ ਪਖੰਡੀ ਜੋਗੀਆਂ ਦਾ ਚੰਗੀ ਤਰਾਂ ਪਾਜ ਉਘੇੜ ਦਿੱਤਾ ਸੀ। ਪਰ ਅੱਜ ਬਾਣੀ ਤੋਂ ਸੇਧ ਨਾ ਲੈ ਕੇ ਸਾਡਾ ਸਮਾਜ ਫਿਰ ੳਨਾਂ ਕਰਮ ਕਾਡਾਂ ਦਾ ਸ਼ਿਕਾਰ ਹੋ ਰਿਹਾ ਹੈ, ਜਿੰਨ੍ਹਾਂ ਤੋਂ ਗੁਰੂ ਜੀ ਨੇ ਵਿਵਰਜਤ ਕੀਤਾ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top