Share on Facebook

Main News Page

ਸ਼ਹੀਦੀ ਯਾਦਗਾਰ 'ਤੇ ਭਾਰਤੀ ਮੀਡੀਆ ਦੀ ਹਾਲ ਦੁਹਾਈ
- ਸਰਬਜੀਤ ਸਿੰਘ ਘੁਮਾਣ (੯੭੮੧੯ - ੯੧੬੨੨)

ਅਖੇ ਇਸ ਨਾਲ ਦੇਸ਼ ਟੁੱਟ ਜਾਣਾ ਹੈ,ਅਸੀਂ ਕਹਿੰਦੇ ਹਾਂ ਕਿ ਛੇਤੀ ਟੁੱਟੇ..

ਅੱਜ ਸਾਰਾ ਦਿਨ ਭਾਰਤੀ ਚੈਨਲਾਂ ਉਤੇ ਅਕਾਲ ਤਖਤ ਸਾਹਿਬ ਨੂੰ ਭੰਡਣ ਤੇ ਸਿੱਖ ਧਰਮ ਦੇ ਮਾਮਲਿਆਂ ਬਾਰੇ ਨੀਵੇ ਦਰਜ਼ੇ ਦੀ ਬਿਆਨਬਾਜ਼ੀ ਚੱਲਦੀ ਰਹੀ..ਹੁਣ ਵੀ ਆਈ.ਬੀ.ਐਨ. ੭ ਚੈਨਲ ਵਾਲੇ "ਬਲੂ ਸਟਾਰ ਕੀ ਸਮਾਰਕ ਕਿਉਂ" ਪ੍ਰੋਗਰਾਮ ਤਹਿਤ ਸਿੱਖ ਧਰਮ ਖਿਲਾਫ ਬੋਲ ਰਹੇ ਹਨ।

ਕਈ ਸੱਜਣ ਗੱਲ ਨੂੰ ਗੋਲ ਮੋਲ ਕਰਕੇ ਡੰਗ ਸਾਰਨ ਨੂੰ ਫਿਰਦੇ ਸਨ ਕਿ ਜੀ ਯਾਦਗਾਰ ਤਾਂ ਜੂਨ ੧੯੮੪ ਦੇ ਹਮਲੇ ਮੌਕੇ ਮਰਨ ਵਾਲੇ ਸਾਰੇ ਲੋਕਾਂ ਦੀ ਹੀ ਬਣ ਰਹੀ ਹੈ ਕੱਲ ਸ਼ਹੀਦੀ ਯਾਦਗਾਰ ਲਈ ਦਸਵੰਧ ਕੱਢਿਆ ਸੀ, ਤਾਂ ਪਰਚੀ ਤੇ ਸਪੱਸ਼ਟ ਤੌਰ ਤੇ ਸੰਤ ਜਰਨੈਲ ਸਿੰਘ ਜੀ ਦਾ ਨਾਂਮ ਲਿਖਿਆ ਸੀ। ਇਹੀ ਨਾਮ ਪੰਥ-ਦੋਖੀਆਂ ਨੂੰ ਚੁਭਦਾ ਹੈ। ਗੱਲ ਸਿੱਧੀ ਹੈ ਕਿ ਪੰਥ-ਦੋਖੀਆਂ ਤੋਂ ਸੰਤਾਂ ਦਾ ਨਾਂ ਜਰਿਆ ਨਹੀਂ ਜਾਂਦਾ ਤੇ ਯਾਦਗਾਰ ਵਿਚ ਸੰਤਾਂ ਦਾ ਨਾਂ ਲਾਜ਼ਮੀ ਆਉਣਾ ਹੈ। ਭਾਰਤੀ ਮਾਨਸਿਕਤਾ ਨੂੰ ਤਾਂ ਇਹੀ ਦੁੱਖ ਮਾਰੀ ਜਾਂਦਾ ਹੈ ਕਿ ਹਾਏ ਭਿੰਡਰਾਂਵਾਲੇ ਸੰਤਾਂ ਦੇ ਨਾਂ ਤੇ ਯਾਦਗਾਰ ਬਣ ਰਹੀ ਹੈ। ਸੋ ਇਸੇ ਕਰਕੇ ਸਾਰੇ ਚੈਨਲਾਂ ਨੇ ਹਾਲ-ਪਾਅਰਿਆ ਮਚਾਈ ਪਈ ਹੈ।

ਬਾਦਲ ਸਰਕਾਰ ਲਈ ਹੁਣ ਪਿੱਛੇ ਮੁੜਨਾ ਸੌਖਾ ਨਹੀਂ ਹੈ। ਬਾਬਾ ਹਰਨਾਮ ਸਿੰਘ ਧੁੰਮਾਂ ਤੇ ਉਸਦੇ ਸਮਰਥਕ ਤਾਂ ਫੁਲੇ ਨਹੀਂ ਸਮਾ ਰਹੇ ਕਿ ਜੇ ਪੰਥਕ ਧਿਰਾਂ ਦਾ ਸਾਥ ਛੱਡਕੇ ਬਾਦਲ ਦਾ ਸਾਥ ਦਿਤਾ ਤਾਂ ਅਸੀਂ ਸੰਤਾਂ ਦੀ ਪਹਿਲਾਂ ਫੋਟੋ ਅਜਾਇਬ ਘਰ ਵਿਚ ਲਵਾਈ ਸੀ, ਹੁਣ ਯਾਦਗਾਰ ਬਣਾ ਲੈਣੀ ਹੈ। ਜੇ ਬਾਦਲਕੇ ਬਾਬਾ ਹਰਨਾਮ ਸਿੰਘ ਨੂੰ ਯਾਦਗਾਰ ਵਲੋਂ ਜਵਾਬ ਦਿੰਦੇ ਹਨ, ਤਾਂ ਅੱਗੇ ਨੂੰ ਬਾਦਲਕਿਆਂ ਤੇ ਕੌਣ ਯਕੀਨ ਕਰੇਗਾ? ਇਸੇ ਕਰਕੇ ਸੁਖਬੀਰ ਸਿੰਘ ਬਾਦਲ ਹੋਵੇ ਜਾਂ ਦਲਜੀਤ ਸਿੰਘ ਚੀਮਾ, ਚੈਨਲਾਂ 'ਤੇ ਇਹੀ ਕਹਿ ਰਹੇ ਨੇ ਕਿ ਯਾਦਗਾਰ ਹਰ ਹੀਲੇ ਬਣੇਗੀ। ਪਰ ਬਾਦਲਦਲੀਏ ਹੈਰਾਨ-ਪਰੇਸ਼ਾਨ ਜਰੂਰ ਹਨ ਕਿ, "ਅਸੀਂ ਤਾਂ ਇੰਡੀਆ ਨੂੰ ਖੁਸ਼ ਕਰਨ ਲਈ ਕਦੇ ਸਿੱਖੀ ਤੇ ਸਿੱਖਾਂ ਦੀ ਪਰਵਾਹ ਨਹੀਂ ਕੀਤੀ, ਪਰ ਆਹ ਕੀ ਹੋਗਿਆ, ਕੀ ਇੰਨਾਂ ਨੂੰ ਸਾਡੇ ਤੇ ਯਕੀਨ ਨਹੀਂ? ਅਸੀਂ ਤਾਂ ਪੰਥ ਨੂੰ ਰੋਲਤਾ ਇਸ ਇੰਡੀਆ ਪਿਛੇ ਪਰ ਇੰਡੀਆ ਤਾਂ ਸਾਨੂੰੰ ਸਮਝਦਾ ਹੀ ਕੁਝ ਨਹੀਂ"

ਯਕੀਨਨ ਜੇ ਭਾਰਤੀ ਨਿਜ਼ਾਮ ਨੇ ਬਾਦਲਕਿਆਂ ਦੀ ਬਾਂਹ ਮਰੋੜਕੇ, ਯਾਦਗਾਰ ਦਾ ਕੰਮ ਰੋਕਣ ਲਈ ਹੁਕਮ ਕੀਤਾ, ਤਾਂ ਬਾਦਲਕਿਆਂ ਲਈ ਸਥਿਤੀ ਔਖੀ ਹੋਵੇਗੀ। ਉਨ੍ਹਾਂ ਨੂੰ ਫੈਸਲਾ ਕਰਨਾ ਪਏਗਾ ਕਿ ਸਿੱਖਾਂ ਵਿਚ ਥੋੜਾ-ਬਹੁਤਾ ਬਾਕੀ ਬਚਿਆ ਵਕਾਰ ਗਵਾਉਣਾ ਹੈ, ਕਿ ਇਤਿਹਾਸ ਵਿਚ "ਭਾਰਤੀ ਨਿਜਾਮ ਦੇ ਹੱਥਠੋਕੇ" ਲਿਖਵਾਉਣਾ ਹੈ, ਜੋ ਸਦਾ ਹੀ ਸਿੱਖੀ ਦੇ ਖਿਲ਼ਾਫ ਭੁਗਤੇ। ਸਾਡਾ ਅੰਦਾਜ਼ਾ ਹੈ ਕਿ ਭਾਰਤੀ ਨਿਜ਼ਾਮ ਬਾਦਲਕਿਆਂ ਨੂੰ ਸਵਾਲ ਕਰੇਗਾ, ਕਿ ਜੇ ਰਾਜਸੱਤਾ ਭੋਗਣੀ ਹੈ ਤਾਂ ਸਿੱਖਾਂ ਨਾਲ ਹੋਰ ਗਦਾਰੀ ਕਰਕੇ ਦਿਖਾਓ। ਉਂਝ ਭਾਰਤੀ ਨਿਜ਼ਾਮ ਦੀਆਂ ਨਵਾਜਿਸ਼ਾਂ ਮਾਨਣ ਲਈ ਬਾਦਲਕੇ ਯਾਦਗਾਰ ਨੂੰ ਬਲੀ ਚਾੜ੍ਹ ਵੀ ਸਕਦੇ ਹਨ ਪਰ ਬਾਦਲਕਿਆਂ ਦਾ ਇੰਨਾਂ ਅੱਗੇ ਵੱਧਕੇ ਮੁੜਨਾ, ਥੁੱਕਕੇ ਚੱਟਣਾ ਹੀ ਹੋਵੇਗਾ!

ਬਾਬਾ ਧੁੰਮਾ ਵਲੋਂ ਯਾਦਗਾਰ ਦੀ ਕਾਰ ਸੇਵਾ ਉਤੇ ਕਈ ਵੀਰ ਇਤਰਾਜ ਕਰਦੇ ਸਨ, ਪਰ ਦੇਖ ਲਵੋ ਜਿਸ ਬਾਬਾ ਧੁੰਮਾ ਨੂੰ ਪੰਥਕ ਵੀਰ ਪਸੰਦ ਨਹੀਂ ਕਰਦੇ, ਆਰ.ਐਸ.ਐਸ, ਦਾ ਏਜੰਟ, ਏਜੰਸੀਆਂ ਦਾ ਬੰਦਾ, ਨਾਨਕਸ਼ਾਹੀ ਕੈਲੰਡਰ ਦਾ ਕਾਤਲ, ਸਿੱਖ ਸਿਧਾਤਾਂ ਦਾ ਘਾਣ ਕਰਨ ਵਾਲਾ ਕਹਿੰਦੇ ਹਨ, ਉਹਦੀ ਬਣਾਈ ਯਾਦਗਾਰ ਵੀ ਭਾਰਤੀ ਨਿਜ਼ਾਮ ਨੂੰ ਪਰਵਾਨ ਨਹੀਂ। ਜੇ ਕਿਤੇ ਇਹ ਕੰਮ ਕਿਸੇ ਪੰਥਕ ਧਿਰ ਜਾਂ ਖਾਲਿਸਤਾਨੀ ਧਿਰ ਨੇ ਕਰਨਾ ਹੁੰਦਾ, ਫਿਰ ਕੀ ਕੁਝ ਹੁੰਦਾ?

ਯਾਦਗਾਰ ਦੇ ਮਾਡਲ ਤੇ ਸਾਡੇ ਵੀਰਾਂ ਦਾ ਇਤਰਾਜ ਹੈ, ਕਿ ਗੁਰਦੁਆਰਾ ਕਿਉਂ ਬਣਾਇਆ ਜਾ ਰਿਹਾ ਹੈ, ਕੁਝ ਹੋਰ ਬਣਾਉਂਦੇ.. ਪਰ ਤੁਹਾਡੇ ਸਾਹਮਣੇ ਹੈ, ਕਿ ਅਗਲੇ ਤਾਂ ਗੁਰਦੁਆਰਾ ਵੀ ਬਰਦਾਸ਼ਤ ਨਹੀਂ ਕਰਦੇ ਕਿਸੇ ਮੀਨਾਰ ਜਾਂ ਕਿਸੇ ਹੋਰ ਇਮਾਰਤ ਦੀ ਗੱਲ ਹੀ ਦੂਰ! ਸਾਰੀ ਦੁਨੀਆਂ ਦੇ ਸਿੱਖ ਬਾਕੀ ਲੋਕਾਂ ਨੂੰ ਦੱਸਣ ਜਰੂਰ ਕਿ ਇੰਡੀਆ ਵਿਚ ਤਾਂ ਅਸੀਂ ਗੁਰਦੁਆਰੇ ਵੀ ਨਹੀਂ ਬਣਾ ਸਕਦੇ, ਬਾਹਰ ਹੀ ਮੌਜਾਂ ਹਨ ਕਿ ਜੋ ਮਰਜ਼ੀ ਕਰੀਏ!

ਇੰਡੀਅਨ ਮੀਡੀਆ ਰਾਂਹੀ ਗੈਰ-ਸਿੱਖਾਂ ਨੂੰ ਭੜਕਾਇਆ ਜਾ ਰਿਹਾ ਹੈ, ਕਿ ਇਸ ਯਾਦਗਾਰ ਬਣਨ ਮਗਰੋਂ ਦੇਸ਼ ਟੁਟ ਜਾਣਾ ਹੈ, ਦੇਸ਼ ਦੀ ਏਕਤਾ ਤੇ ਅਖੰਡਤਾ ਖਤਮ ਹੋ ਜਾਣੀ ਹੈ, ਆਹ ਹੋਣਾ ਹੈ, ਔਹ ਹੋ ਜਾਣਾ ਹੈ… ਸਿੱਖਾਂ ਦੀ ਆਵਾਜ਼ ਕਿਧਰ ਦੀ ਜਾਵੇ? ਉਂਝ ਸਿੱਖ ਮੀਡੀਆ ਦੀ ਗੱਲ ਕਰਦੇ ਰਹਿੰਦੇ ਹਾਂ, ਪਰ ਸਿੱਖ ਟੀ.ਵੀ. ਤਾਂ ਜਿਆਦਾ ਬਾਹਰਲੇ ਮੁਲਕਾਂ ਵਿਚ ਦੇਖਿਆ ਜਾਂਦਾ ਹੈ। ਇਥੇ ਕਿਸੇ ਤੋਂ ਆਸ ਨਹੀਂ। ਇਸ ਗੱਲ ਨੂੰ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ, ਕਿ ਸਿੱਖੀ ਤੇ ਸਿੱਖਾਂ ਦੀ ਗੱਲ ਕਰਨ ਵਾਲਾ ਕੋਈ ਵੀ ਅਖਬਾਰ ਜਾਂ ਚੈਨਲ ਭਾਰਤ ਵਿਚ ਨਹੀਂ ਹੈ, ਨਾ ਹੋ ਸਕਦਾ ਹੈ। ਉਂਝ ਇਹ ਕਹਿਕੇ ਲੁਟਣ ਵਾਲੇ ਬਥੇਰੇ ਹਨ, ਪਰ ਸੱਚਾਈ ਇਹੀ ਹੈ, ਕਿ ਨਿਰਪੱਖ ਮੀਡੀਆ ਵਰਗੀ ਕੋਈ ਸ਼ੈਅ ਹੁੰਦੀ ਹੀ ਨਹੀਂ। ਭਾਰਤ ਦਾ ਹਰ ਚੈਨਲ ਸਿੱਖੀ ਤੇ ਸਿੱਖਾਂ ਦਾ ਜਲੂਸ ਕੱਢਣ ਲਈ ਸਦਾ ਤਿਆਰ-ਬਰ ਤਿਆਰ ਹੈ। ਇਸੇ ਮੀਡੀਆ ਦੇ ਅਸਰ ਹੇਠ ਸਾਰੇ ਗੈਰ-ਸਿੱਖ ਭਾਰਤੀ ਸਿੱਖਾਂ ਬਾਰੇ ਉਲਟ-ਭਾਵ ਰੱਕਦਸੇ ਹਨ, ਕਿ ਇਹ ਵਹਿਸ਼ੀ ਜਿਹੇ ਲੋਕ ਹਨ। ਅਕਸਰ ਹੀ ਚੈਨਲਾਂ ਤੇ ਮਹੀਨੇ ਕੁ ਬਾਦ ਤਾਂ ਪੀਲੇ ਪਰਨੇ ਵਾਲੇ ਸਿੱਖ ਗੱਭਰੂ ਦਿਖਾਕੇ ਦੋਹਾਈ ਪਾਈ ਜਾਂਦੀ ਹੈ, ਕਿ "ਹਿੰਸਾ ਕੀ ਬੜੀ ਵਾਰਦਾਤ ਕੀ ਤਿਆਰੀ ਮੇਂ ਲਗੇ ਦੁਰਦਾਂਤ ਆਤੰਕਵਾਦੀ ਪਕੜੇ ਗਏ" ਦੋ ਕੁ ਦਿਨਾਂ ਮਗਰੋਂ ਉਨ੍ਹਾਂ ਸਿੱਖ ਗੱਭਰੂਆਂ ਦਾ ਨਿਕਾ ਜਿਹਾ ਬਿਆਂਨ ਅਖਬਾਰਾਂ ਵਿਚ ਮਗਰਲੇ ਪੰਨੇ ਤੇ ਲੁਕੋਕੇ ਜਿਹਾ ਲੱਗਾ ਮਿਲਦਾ ਹੈ, ਸਾਡੇ ਮੁੰਡੇ ਘਰੋਂ ਚੁਕੇ ਹਨ ਤੇ ਕੋਲੋਂ ਕੁਝ ਨਹੀਂ ਫੜਿਆ ਗਿਆ। ਪਰ ਇਸ ਹਕੀਕਤ ਨੂੰ ਸੁਣਨ-ਮੰਨਣ ਦੀ ਥਾਂ ਗੈਰ-ਸਿੱਖਾਂ ਦੀ ਗੱਲ ਦੂਰ ਰਹੀ, ਸਾਡੇ ਕਈ ਸਿੱਖ ਭਰਾ ਵੀ ਕਹੀ ਜਾਣਗੇ, "ਬਈ ਬੜੇ ਖਤਰਨਾਕ ਬੰਦੇ ਫੜੇ ਆ, ਉੜਾ ਦੇਣਾ ਸੀ ਸਾਰਾ ਲੁਧਿਆਣਾ, ਬਚਾ ਲਿਆ ਪੁਲਿਸ ਨੇ" ਇਹ ਚੈਨਲਾਂ ਤੇ ਕੀਤੇ ਜਾ ਰਹੇ ਪਰਚਾਰ ਦਾ ਅਸਰ ਹੈ। ਹੁਣ ਵੀ ਸ਼ਹੀਦੀ ਯਾਦਗਾਰ ਖਿਲਾਫ ਕੀਤਾ ਜਾ ਰਿਹਾ ਪਰਚਾਰ ਰੰਗ ਲਿਆਵੇਗਾ!

ਸ਼ੋਚਣ ਵਾਲੀ ਗੱਲ ਇਹ ਹੈ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਚੈਨਲਾਂ ਤੇ ਬਹਿਸ ਕਿਉਂ? ਸਿੱਖ ਨੇ ਕਿਸਦੀ ਯਾਦਗਾਰ ਕਿਥੇ ਤੇ ਕਿਉਂ ਬਣਾਉਣੀ ਹੈ? ਇਹ ਸਾਡਾ ਧਾਰਮਿਕ ਮਾਮਲਾ ਹੈ, ਇਸ ਬਾਰੇ ਇਹ ਸਿਰ-ਘਸੇ ਕਿਉਂ ਗੱਲਾਂ ਕਰਨ? ਪਰ ਇਹ ਬਾਹਮਣ-ਬਾਣੀਆ ਨਿਜ਼ਾਮ ਕਹਿੰਦਾ ਹੈ, ਕਿ "ਸਿੱਖਾਂ ਦਾ ਕੋਈ ਹੱਕ ਨਹੀਂ, ਜੋ ਸੋਚਣਾ ਹੈ, ਅਸੀਂ ਸੋਚਾਂਗੇ, ਸਿੱਖਾਂ ਨੇ ਕਿਸਨੂੰੰ ਸ਼ਹੀਦ ਕਹਿਣਾ ਹੈ, ਕਿਸਨੂੰੰ ਗਦਾਰ ਕਹਿਣਾ ਹੈ, ਕਿਸਦੀ ਫੋਟੋ ਅਜਾਇਬ ਘਰ ਵਿਚ ਲਾਉਣੀ ਹੈ, ਕਿਸਦੀ ਨਹੀਂ ਆਦਿਕ ਸਾਰੇ ਮਾਮਲੇ ਇਹ ਚੈਨਲਾਂ ਵਾਲੇ ਬਾਹਮਣ ਕਹਿੰਦੇ, ਅਸੀਂ ਦੱਸਾਂਗੇ"

ਸਿੱਖਾਂ ਦੇ ਹਰ ਮਾਮਲੇ ਨੂੰ ਪਰ੍ਹੇ ਵਿਚ ਛੱਟਣ ਵਾਲੇ ਇਹ ਲੋਕ ਕਦੇ ਇਨਾਂ ਚੈਨਲਾਂ ਤੇ ਇਹ ਕਿਉਂ ਨਹੀਂ ਵਿਚਾਰਦੇ ਹਨ, ਕਿ ਹਿੰਦੂ ਮੰਦਰਾਂ ਵਿਚ ਜੋ ਪੁਠੀਆਂ ਸਿਧੀਆਂ ਚੀਜਾਂ ਦੀ ਪੂਜਾ ਹੁੰਦੀ ਹੈ, ਤੇ ਧਰਮ ਦੇ ਨਾਂ ਤੇ ਜੋ ਗੈਰ-ਮਨੁਖੀ ਰੀਤੀ ਰਿਵਾਜ ਹਨ, ਉਹ ਬੰਦ ਕੀਤੇ ਜਾਣ! ਇਨਾਂ ਚੈਨਲਾਂ ਨੂੰ ਕੇਵਲ ਸਿੱਖ ਧਰਮ ਹੀ ਗਲਤ ਦਿਸਦਾ ਹੈ, ਜੋ ਹਰ ਵੇਲੇ ਤਵਾ ਲਾਂਉਦੇ ਰਹਿੰਦੇ ਹਨ! ਬ੍ਰਾਹਮਣੀ ਕਰਤੂਤਾਂ ਨਸ਼ਰ ਕਰਿਆਂ ਕਰਨ ਤਾਂ!

ਅਕਾਲ ਤਖਤ ਸਾਹਿਬ ਵਲੋਂ ਜੋ ਫੈਸਲੇ ਲਏ ਗਏ ਹਨ, ਉਹ ਸਿੱਖਾਂ ਦਾ ਮਸਲਾ ਹੈ। ਸਿੱਖ ਉਸ ਬਾਰੇ ਜੋ ਮਰਜ਼ ਚਰਚਾ ਕਰਨ। ਇਹ ਸਿੱਖਾਂ ਦਾ ਹੱਕ ਹੈ, ਕਿ ਉਹ ਬਾਬਾ ਧੁੰਮਾਂ ਬਾਰੇ ਆਪਣਾ ਇਤਰਾਜ ਪੰਥ ਨੂੰ ਦੱਸਣ ਜਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਦੱਸਣ। ਯਾਦਗਾਰ ਕਿਥੇ ਤੇ ਕਿਹੋ ਜਿਹੀ ਬਣਨੀ ਹੈ? ਇਸ ਬਾਰੇ ਚਰਚਾ ਕਰਨ ਦਾ ਹੱਕ ਕੇਵਲ ਸਿੱਖਾਂ ਦਾ ਹੈ, ਪਰ ਇਹ ਬ੍ਰਾਹਮਣ ਕੌਣ ਸਾਨੂੰੰ ਮੱਤਾਂ ਦੇਣ ਵਾਲੇ ਹੋ ਗਏ?

ਭਾਰਤੀ ਮੀਡੀਆ ਦੇ ਸਿੱਖੀ ਵਿਰੋਧੀ ਹੱਲੇ ਨੂੰ ਮਹਿਸੂਸ ਕਰੋ! ਮਸਲਾ ਇਹ ਨਹੀਂ ਕਿ ਬਾਬਾ ਧੁੰਮਾਂ ਦੀ ਬਣਾਈ ਯਾਦਗਾਰ ਮਨਜੂਰ ਹੈ ਜਾਂ ਨਹੀਂ, ਮਸਲਾ ਇਹ ਹੈ ਕਿ ਸਾਡੇ ਹਰ ਮਾਮਲੇ ਮੌਕੇ ਇਹ ਮੀਡੀਆ ਸਾਡੀਆਂ ਰਵਾਇਤਾਂ, ਸੰਸਥਾਂਵਾਂ ਤੇ ਸਿਧਾਂਤਾਂ ਨੂੰ ਭੰਡਦਾ ਹੈ। ਇਨਾਂ ਨੂੰ ਅਕਾਲ ਤਖਤ ਸਾਹਿਬ ਜਾਂ ਸਿੱਖ ਵਿਚਾਰਧਾਰਾ ਦਾ ਕੀ ਪਤਾ? ਇਹ ਸਾਡੀ ਹਰ ਗੱਲ ਨੂੰ ਉਸ ਅਖੌਤੀ ਧਰਮ-ਨਿਰਪੱਖਤਾ ਦੀ ਐਨਕ ਰਾਹੀਂ ਦੇਖਦੇ ਹਨ, ਜਿਹੜੀ ਹਿੰਦੂਆਂ ਤੋਂ ਬਿਨਾ ਬਾਕੀ ਧਰਮਾਂ ਨੂੰ ਖਾ ਜਾਂਦੀ ਹੈ। ਇਨਾਂ ਨੂੰ ਪਤਾ ਤਾਂ ਹੈ ਨਹੀਂ, ਕਿ ਰਾਜ ਕਰੇਗਾ ਖਾਲਸਾ ਤੇ ਹੋਰ ਨਾਅਰੇ ਲਾਉਣ ਵੇਲੇ ਸਾਨੂੰੰ ਸਿਖੀ ਦੀ ਬਖਸ਼ਿਸ਼ "ਚੜ੍ਹਦੀ ਕਲਾ" ਦਾ ਅਹਿਸਾਸ ਸ਼ਰਸ਼ਾਰ ਕਰ ਦਿੰਦਾ ਹੈ, ਜਿਸ ਕਰਕੇ ਸਾਡੇ ਚੇਹਰੇ, ਮੋਹਰੇ ਵਿਚੋਂ ਸਿੱਖੀ ਲਈ ਮਰ-ਮਿਟਣ ਦੇ ਜ਼ਜ਼ਬੇ ਪਰਚੰਡ ਹੋ ਰਹੇ ਹੁੰਦੇ ਹਨ, ਪਰ ਇਹ ਕਹੀ ਜਾਣਗੇ "ਭੜਕਾਊ ਨਾਅਰੇਬਾਜ਼ੀ ਹੋ ਰਹੀ ਥੀ" ਕੰਜਰ ਜਾਣ ਬੁਝਕੇ ਦਰਬਾਰ ਸਾਹਿਬ ਨੂੰ ਗੋਲਡਨ ਟੈਂਪਲ ਕਹਿਣਗੇ ਕਿ ਇਹ ਤਾਂ "ਮੰਦਰ' ਹੈ..

ਦੇਖੋ ਤਾਂ ਸਹੀ, ਕਿਵੇਂ ਊਲ ਜਲੂਲ ਬਕ ਰਹੇ ਨੇ.. ਅਖੇ ਜੀ ਜਿਸ ਭਿੰਡਰਾਂਵਾਲੇ ਨੂੰ ਖਤਮ ਕਰਨ ਲਈ ਹਮਲਾ ਕਰਨਾ ਪਿਆ ਸੀ, ਉਸੇ ਦੀ ਸ਼ਲਾਘਾ ਕਰਕੇ ਹੁਣ ਯਾਦਗਾਰ ਬਣਾਈ ਜਾ ਰਹੀ ਹੈ.. ਦੂਜਾ ਕਹਿੰਦਾ ਜੀ ਅਕਾਲ ਤਖਤ ਸਾਹਿਬ ਤੋਂ ਭਾਈ ਰਾਜੋਆਣਾ ਨੂੰ ਖਿਤਾਬ ਕਿਉਂ ਦਿਤਾ ਹੈ, ਜਦਕਿ ਉਸਨੇ ਤਾਂ ਸ਼ਾਂਤੀ ਲਿਆਉਣ ਵਾਲੇ ਬੇਅੰਤ ਸਿੰਘ ਨੂੰ ਮਾਰਿਆ ਸੀ. ਤੀਜਾ ਕਹਿੰਦਾ ਜੀ ਪਿਛਲੇ ਦਿਨੀ ਫੜੇ ਖਾੜਕੂ ਵੀ ਇਸੇ ਕੜੀ ਦਾ ਹਿਤ ਨੇ.. ਫੇਰ ਕਹਿ ਦਿੰਦੇ ਜੀ ਯਾਦਗਾਰ ਨਹੀਂ ਬਣਨੀ ਚਾਹੀਦੀ, ਇਹ ਦੇਸ਼ ਦੇ ਹਿਤ ਵਿਚ ਨਹੀਂ.. ਭਲਿਓ ਜੋ ਦੇਸ਼ ਹੀ ਸਿਖੀ ਦੇ ਹਿਤ ਵਿਚ ਨਹੀਂ, ਉਸਦੀ ਸਾਨੂੰ ਕਾਹਦੀ ਚਿੰਤਾ?? ਜਿਸ ਮੁਲਕ ਨੇ ਸਿੱਖਾਂ ਦਾ ਸ਼ਰੇਆਮ ਸ਼ਿਕਾਰ ਖੇਡਣਾ ਸ਼ੁਰੂ ਕੀਤਾ ਹੋਵੇ, ਜਿਸ ਮੁਲਕ ਦੇ ਨਾਗਰਿਕ ਸਿੱਖਾਂ ਦੇ ਕਤਲੇਆਮ ਮੌਕੇ ਖਾਮੋਸ਼ ਰਹਿਣ ਤੇ ਕਾਤਲਾਂ ਨੂੰ ਵੋਟਾਂ ਪਾਕੇ ਜਿਤਾਉਣ, ਉਸ ਮੁਲਕ ਦੀ ਸਾਨੂੰ ਕਾਹਦੀ ਚਿੰਤਾ?? ਇਸ ਮੁਲਕ ਦਾ ਬੇੜਾ ਤਾਂ ਜਿੰਨੀ ਜਲਦੀ ਡੁੱਬੇ, ਉਨ੍ਹਾਂ ਹੀ ਭਲਾ.. ਇਹ ਦੇਸ਼ ਨਹੀਂ ਸਿੱਖਾਂ ਦੀ ਕਤਲਗਾਹ ਹੈ, ਕੋਈ ਕਤਲਗਾਹ ਨੂੰ ਵੀ ਪਿਆਰ ਕਰਦਾ ਹੁੰਦਾ?

ਸੋ ਖਾਲਸਾ ਜੀ, ਸਾਡੇ ਮੱਤਭੇਦ ਹਨ, ਤੇ ਰਹਿਣਗੇ ਵੀ, ਪਰ ਇੰਡੀਆਨ ਮੀਡੀਆ ਰਾਂਹੀ ਭਾਰਤੀ ਬ੍ਰਾਹਮਣਵਾਦੀ ਨਿਜਾਮ ਦੇ ਸਾਡੇ ਧਰਮ ਦੇ ਮਾਮਲਿਆਂ ਵਿਚ ਇੰਝ ਦਖਲਅੰਦਾਜ਼ੀ ਖਿਲ਼ਾਫ ਸਾਨੂੰ ਇਕਮੁਠ ਹੋਣ ਦੀ ਲੋੜ ਹੈ।

ਸਾਰੇ ਰਲ ਮਿਲਕੇ ਕਹੋ,

ਇੰਡੀਅਨ ਮੀਡੀਆ-ਮੁਰਦਾਬਾਦ
ਸਿੱਖ ਮਾਮਲਿਆਂ ਵਿਚ ਇੰਡੀਅਨ ਮੀਡੀਆ ਦੀ ਦਖਲ਼ਅੰਦਾਜ਼ੀ-ਬੰਦ ਕਰੋ ਬੰਦ ਕਰੋ
ਬ੍ਰਾਹਮਣਵਾਦੀ ਨਿਜਾਮ-ਮੁਰਦਾਬਾਦ

ਧੰਨਵਾਦ,
ਅਦਾਰਾ ਖਬਰਨਾਮਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top