ਜਿਸ
ਦਿਨ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪੌਣ ਤੋਂ ਇਨਕਾਰ ਕਰ ਦਿੱਤਾ ਸੀ ਉਦੋਂ ਤੋਂ ਹੀ
ਬ੍ਰਾਹਮਣ ਚੈਣ ਦੀ ਨੀਂਦ ਨਹੀਂ ਸੁੱਤਾ ਪਰ ਪਿਛਲੇ ਕੁਝ ਸਮੇ ਤੋਂ ਉਸਨੇ ਸਿੱਖ ਵਿਰੋਧੀ ਨੀਤੀ ਦੇ
ਢੰਗ ਤਰੀਕੇ ਜਰੂਰ ਬਦਲ ਲਏ ਹਨ, ਖਾਸ ਕਰਕੇ 1984 ਤੋਂ ਬਾਹਦ
‘ਚ। ਹੁਣ ਉਹ ਸਿੱਖਾਂ ਵਿੱਚੋਂ ਹੀ ਅਜਿਹੇ ਵਿਅਕਤੀ ਲੱਭਦਾ ਹੈ,
ਜਿਹੜੇ ਉਸਦੇ ਏਜੰਡੇ ਮਤਲਬ ਘਟਗਿਣਤੀ ਵਿਰੋਧੀ ਨੀਤੀ ਤੇ ਅਮਲ ਕਰਨ।
ਉਸ ਉਨ੍ਹਾਂ ਘਟਗਿਣਤੀਆਂ, ਭਾਈਚਾਰਿਆਂ ਜਾਂ ਧਰਮਾ
ਵਿੱਚੋਂ ਹੀ ਵਿਅਕਤੀ ਆਪਣੇ ਮਕਸਦ ਲਈ ਚੁਣਦਾ ਹੈ ਅਤੇ ਫਿਰ ਬੜੀ ਸਫਾਈ ਨਾਲ ਆਪਣਾ ਕੰਮ ਕਰਵਾਉਂਦਾ
ਹੈ। ਇਸ ਮਕਸਦ ਲਈ ਉਨ੍ਹਾਂ ਨੇ ਇੱਕ ਪਾਸੇ ਬਾਦਲਾਂ ਨਾਲ ਆਪਣੀ ਸਾਂਝ ਪਾ ਰਖੀ ਹੈ ਅਤੇ ਦੂਜੇ
ਪਾਸੇ ਡੇਰੇਦਾਰਾਂਨਾਲ।
13 ਮਈ 2012 ਨੂੰ ਖਾਲਿਸਤਾਨ ਕਾਉਂਸਲ ਦੇ ਮੁਖੀ ਡਾਕਟਰ ਗੁਰਮੀਤ ਸਿੰਘ
ਔਲਖ ਨੇ ਵੀ ਗੁਰਦੁਆਰਾ ਸਿੰਘ ਸਭਾ ਕਾਰਟਰੈਟ ਨਿਊਜਰਸੀ ਵਿਖੇ ਬੋਲਦਿਆਂ ਕਿਹਾ ਸੀ ਕਿ ਕੇਂਦਰ ਨੇ
ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਗੁੱਝੀ ਸਾਂਝ ਪਾ ਰੱਖੀ ਹੈ ਡਾਕਟਰ ਸਾਹਿਬ ਨੇ ਕਿਹਾ ਕਿ ਬਾਦਲ
ਤਾਂ ਪੁਰਾਣਾ ਹੀ ਉਨ੍ਹਾਂ ਦਾ ਏਜੰਟ ਹੈ ਨਵਾਂ ਨਹੀਂ ਜਿਸ ਨੂੰ ਮੁੱਖ
ਮੰਤਰੀ ਬਣਾ ਕੇ ਉਹ ਆਪਣੇ ਕੰਮ ਕਰਵਾਉਂਦੇ ਹਨ । ਉਨ੍ਹਾਂ ਨੇ ਤਾਂ ਇਹ ਵੀ ਕਿਹਾ ਕਿ
ਦਰਬਾਰ ਸਾਹਿਬ ਦਾ ਹੈਡ ਗ੍ਰਥੀ ਅਤੇ ਅਕਾਲ ਤਖਤ ਵੀ ਇੰਡੀਅਨ ਸਰਕਾਰ ਤੇ ਕੰਟਰੋਲ ਵਿੱਚ ਹੈ ਪਰ
ਫਿਰ ਵੀ ਚੰਗੀ ਸਪਿਰਟ ਵਾਲੇ ਸਿੰਘ ਵੀ ਮੌਜੂਦ ਹਨ ਜਿਸ ਤਰ੍ਹਾਂ ਇੱਕ ਸਿੰਘ ਨੇ ਸਿੱਖੀ ਸਪਿਰਟ
ਅਧੀਨ ਅਡਵਾਨੀ ਨੂੰ ਸਿਰੋਪਾ ਦੇਣ ਤੋਂ ਨਾਂਹ ਕਰ ਦਿੱਤੀ ਸੀ।
ਡਾਕਟਰ ਸਾਹਿਬ ਨੇ ਕਿਹਾ ਕਿ ਆਰ ਐਸ ਐਸ ਪੂਰੀ ਭੁਤਰੀ ਪਈ ਹੈ, ਆਰ ਐਸ ਐਸ ਵਾਲੇ ਵੇਖਣ ਨੂੰ ਵੀ
ਸਿੱਖ ਲੱਗਦੇ ਹਨ, ਕੇਸ ਵੀ ਰੱਖੇ ਹੋਏ ਹਨ ਕੇਸਾਧਾਰੀ ਸਿੱਖ ਹਨ।
ਉਨ੍ਹਾਂ ਨੇ ਇੱਕ ਸਿੱਖ ਭੇਸ ‘ਚ ਉਨ੍ਹਾਂ ਕੋਲ ਆਏ ਸਿੱਖ ਆਰ ਐਸ ਐਸ ਏਜੰਟ ਬਾਰੇ ਵੀ
ਗੱਲ ਸੰਗਤ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਇਨ੍ਹਾਂ ਤੋਂ ਬਚਾਅ ਰੱਖਿਆ ਜਾਵੇ।
ਉਨ੍ਹਾਂ ਨੇ ਬੀਬੀਆਂ ਨੂੰ ਖਾਸ ਬੇਨਤੀ ਕੀਤੀ ਕਿ ਬੀਬੀਆਂ ਸਾਧ ਸੰਤਾਂ ਪਿੱਛੇ ਛੇਤੀ
ਲੱਗ ਜਾਦੀਆਂ ਹਨ, ਬੀਬੀਓ ਗੁਰੂ ਸਾਹਿਬ ਤੋਂ ਹੀ ਜੋ ਕੁਝ ਮੰਗਣਾ
ਹੈ ਮੰਗੋ, ਕਿਸੇ ਸਾਧ ਸੰਤ ਤੋਂ ਨਹੀਂ,
ਡਾਕਟਰ ਸਾਹਿਬ ਨੇ ਕਿਹਾ। ਡਾਕਟਰ ਗੁਰਮੀਤ ਸਿੰਘ ਔਲਖ ਨੇ ਅੱਗੇ
ਬੋਲਦਿਆਂ ਕਿਹਾ ਕਿ ਸਿੱਖ ਦਾ ਸਿਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਅਗੇ ਹੀ ਝੁਕਣਾ ਚਾਹੀਦਾ
ਹੈ, ਹੋਰ ਕਿਸੇ ਡੇਰੇਦਾਰ ਨੂੰ
ਮੂੰਹ ਨਾ ਲਾਇਆ ਕਰੋ, ਇਨ੍ਹਾਂ ਦੇ ਪੱਲੇ ਕੁਝ ਨਹੀਂ ਜੋ ਕੁਝ
ਮੰਗਣਾ ਹੈ ਗੁਰੂ ਸਾਹਿਬ ਜੀ ਤੋਂ ਹੀ ਮੰਗਿਆ ਕਰੋ। ਡਾਕਟਰ
ਸਾਹਿਬ ਨੇ ਸਿੱਖਾਂ ਨੂੰ ਲੜਾਈ ਝਗੜਿਆਂ ਤੋਂ ਗੁਰੇਜ਼ ਕਰਨ ਲਈ ਕਿਹਾ ਅਤੇ ਬੱਚਿਆਂ ਨੂੰ ਵੱਧ ਤੋਂ
ਵੱਧ ਪੜਾਈ ਅਤੇ ਅਡਵਾਂਸ ਪੜਾਈ ਕਰਾਉਣ ਲਈ ਕਹਿੰਦਿਆ ਕਿਹਾ ਕਿ ਸਿੱਖ ਕੁੜੀਆਂ ਨੂੰ ਮੁੰਡਿਆਂ
ਤੋਂ ਪੜਾਈ ‘ਚ ਘਟ ਨਹੀਂ ਰਹਿਣਾ ਚਾਹੀਦਾ, ਸਗੋਂ ਵੱਧ ਪੜਾਈ
ਕਰਨੀ ਚਾਹੀਦੀ ਹੈ। ਸਾਡੀਆਂ ਸਮਾਜਿਕ ਸਮੱਸਿਆਵਾਂ ਜਿਆਦਾਤਰ
ਅਣਪੜ੍ਹਤਾ ਕਰਕੇ ਹੀ ਹਨ ਇਸ ਲਈ ਬੱਚਿਆਂ ਨੂੰ ਵੱਧ ਤੋਂ ਵਧ ਪੜਾਇਆ ਜਾਵੇ।
ਕੇਂਦਰ ਵਿੱਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਚੱਲਦੀ ਹੋਵੇ ਉਸਨੂੰ
ਵੀ ਹਿੰਦੁਤਵ ਦਾ ਏਜੰਡਾ ਲਾਗੂ ਕਰਨਾ ਹੀ ਪੈਂਦਾ ਹੈ। ਜਿਹੜੇ
ਲੋਕ ਹਿੰਦੋਸਤਾਨ ‘ਚ ਹਿੰਦੂਤਵ ਹੀ ਲਾਗੂ ਕਰਨਾ ਚਾਹੁੰਦੇ ਹਨ ਅਤੇ ਜਿਨ੍ਹਾਂ ਨੇ ਸਵਿਧਾਨ ਦੀ
ਧਾਰਾ 25 ਵਿੱਚ ਹਿੰਦੂਆਂ ਦੀਆਂ ਧਾਰਵਾਂ ਥੱਲੇ ਸਿੱਖ ਕੌਮ ਨੂੰ ਨਰੜ ਕੇ ਰੱਖਿਆ ਹੈ,
ਉਹ ਕਿਵੇਂ ਜ਼ਰ ਸਕਦੇ ਸਨ ਕਿ ਸਿੱਖ ਕੌਮ ਦਾ ਆਪਣਾ ਕੈਲੰਡਰ ਲਾਗੂ ਹੋ ਜਾਵੇ। ਰਾਸ਼ਟਰੀਆ ਸਵੈਮ
ਸੰਘ ਦੀ ਅਗਵਾਈ ਹੇਠ ਉਹ ਲੋਕ ਜਥੇਦਾਰ ਵੇਦਾਂਤੀ ਕੋਲ ਵਫਦ ਲੈ ਕੇ ਜਾਂਦੇ ਰਹਿ ਸਨ,
ਕਿ ਨਾਨਕਸ਼ਾਹੀ ਕੈਲੰਡਰ ਨਾ ਜਾਰੀ ਕੀਤਾ ਜਾਵੇ। ਇਹ ਤਾਂ ਬੀਬੀ
ਜਾਗੀਰ ਕੌਰ ਅਤੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੀ ਹਿੰਮਤ ਸੀ,
ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਇਜਲਾਸ ਵਿੱਚ ਨਾਨਕਸ਼ਾਹੀ ਕੈਲੰਡਰ
ਦਾ ਮਤਾ ਲਿਆਂਦਾ ਹੈ, ਅਤੇ ਪਾਸ ਕਰਵਾ ਕੇ ਅਕਾਲ ਤਖਤ ਦੀ ਮੋਹਰ
ਹੇਠ 14 ਅਪ੍ਰੈਲ 2003 ਨੂੰ ਨਾਨਕਸ਼ਾਹੀ ਕੈਲੰਡਰ ਜਥੇਦਾਰ ਸਾਹਿਬ ਨੇ ਜਾਰੀ ਕਰ ਦਿੱਤਾ ਸੀ।
ਇਸ ਕੈਲੰਡਰ ਨੂੰ ਪੰਜਾਬ ਦੀ ਕਾਂਗਰਸ ਸਰਕਾਰ,
ਹਿੰਦੋਸਤਾਨ ਦੀ ਸਰਕਾਰ ਅਤੇ ਵਿਦੇਸ਼ਾਂ ਦੀਆਂ ਸਰਕਾਰਾਂ ਅਤੇ ਖਾਸ ਕਰਕੇ ਇੰਗਲੈਂਡ ਦੀ
ਸਰਕਾਰ ਅਤੇ ਵਿਦੇਸ਼ਾਂ ਦੇ ਐਜ਼ੂਕੇਸ਼ਨ ਬੋਰਡਾਂ ਨੇ ਵੀ ਮਾਨਤਾ ਦੇ ਦਿੱਤੀ ਸੀ।
ਬ੍ਰਾਹਮਣ ਦੀ ਫਿਰ ਨੀਂਦ ਉੱਡ ਚੁੱਕੀ ਸੀ, ਕਿਉਂਕਿ
ਸੰਨ 2000 ਵਿੱਚ ਉਨ੍ਹਾਂ ਵਲੋਂ ਉਲੀਕੇ ਗਏ ਪ੍ਰੋਗਰਾਮ ਕਿ ਮੰਦਰਾਂ ਵਿੱਚ ਸ੍ਰੀ ਗੁਰੂ ਗੰਥ
ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਾਣੇ ਸਨ ਉਹ ਵੀ ਸੁਚੇਤ ਸਿੱਖਾਂ ਅਤੇ ਜਥੇਦਾਰ ਜੋਗਿੰਦਰ ਸਿੰਘ
ਵੈਦਾਂਤੀ ਨੇ ਉਨ੍ਹਾਂ ਦੇ ਯਤਨ ਠੁੱਸ ਕਰ ਦਿੱਤੇ ਸਨ। ਹੁਣ
ਬ੍ਰਾਹਮਣ ਨੇ ਆਪਣੀ ਚਾਣਕੀਆ ਨੀਤੀ ਵਰਤਦਿਆਂ, ਇੱਕ ਪਾਸੇ
ਪ੍ਰਕਾਸ਼ ਸਿੰਘ ਬਾਦਲ ਤੇ ਦਬਾਅ ਬਚਾਇਆ ਜਿਸ ਦੇ ਹੱਥ ਵਿੱਚ ਸਿੱਖਾਂ ਦੀ ਰਾਜਨੀਤਕ ਅਤੇ ਧਾਰਮਿਕ
ਸ਼ਕਤੀ ਸੀ, ਕਿ ਕਿਸੇ ਨਾ ਕਿਸੇ ਤਰੀਕੇ ਨਾਲ ਨਾਨਕਸ਼ਾਹੀ ਕੈਲੰਡਰ
ਦਾ ਭੋਗ ਪੁਆਇਆ ਜਾਵੇ। ਬਾਦਲ ਸਾਹਿਬ ਦੀ ਤਾਂ ਕੁਰਸੀ ਸਲਾਮਤ
ਰਹਿਣੀ ਚਾਹੀਦੀ ਹੈ, ਕੌਮ ਪਵੇ ਖੂਹ ’ਚ।
ਉਧਰ ਪਿਛਲੇ ਦੋ ਦਹਾਕਿਆਂ ਤੋਂ ਆਰ ਐਸ ਐਸ ਨੇ ਡੇਰੇਦਾਰਾਂ ਨਾਲ ਬੜੀ ਗੂੜੀ
ਸਾਂਝ ਪਾ ਰਖੀ ਹੈ, ਅਤੇ ਇਸ ਦੇ ਲੀਡਰ ਬਕਾਇਦਾ ਪੰਜਾਬ ਵਿਚਲੇ
ਡੇਰਿਆਂ ਤੇ ਹਾਜ਼ਰੀਆਂ ਭਰਦੇ ਹਨ ਅਤੇ ਕੁਝ ਡੇਰੇਦਾਰ ਵੀ
ਨਿੱਕਰਧਾਰੀਆਂ ਦੀਆਂ ਗੁਪਤ ਮੀਟਿੰਗਾਂ ‘ਚ ਹਾਜ਼ਰੀਆਂ ਭਰਦੇ ਹਨ।
ਇਨ੍ਹਾਂ ਡੇਰੇਦਾਰਾਂ ਅਤੇ ਬਾਦਲਾਂ ਰਾਹੀਂ ਹੀ ਬ੍ਰਾਹਮਣ ਨੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾਉਣ
ਦੀ ਸਕੀਮ ਚੁੱਪ ਚੁਪੀਤੇ ਹੀ ਸਿਰੇ ਚਾੜ ਦੇਣੀ ਸੀ ਜੇਕਰ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ
ਸਿੰਘ ਨੰਦਗੜ੍ਹ ਵਿੱਚ ਅੜਿਕਾ ਨਾ ਬਣਦੇ ਤਾਂ 2009 ਨੂੰ ਦੀਵਾਲੀ ਨੂੰ ਹੀ ਇਹ ਕਾਰਜ਼ ਸਿਰੇ ਚੜ੍ਹ
ਜਾਣਾ ਸੀ, ਪਰ ਜਥੇਦਾਰ ਨੰਦਗੜ੍ਹ ਨੇ ਇਨ੍ਹਾਂ ਦੀਆਂ ਆਸਾਂ ਤੇ
ਇੱਕ ਵਾਰ ਪਾਣੀ ਫੇਰ ਦਿੱਤਾ ਸੀ।
ਇਸ ਕੈਲੰਡਰ ਨੂੰ ਵਿਗਾੜਣ ਲਈ ਜਦ ਪੰਜ ਜਥੇਦਾਰਾਂ ਦੀ ਸਹਿਮਤੀ ਨਾ ਮਿਲ
ਸਕੀ ਤਾਂ ਉਸ ਵੇਲੇ ਗੈਰ ਵਿਧਾਨਿਕ ਤਰੀਕਾ ਵਰਤਿਆ ਗਿਆ, ਜਦ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਵਲੋਂ ਪਾਸ ਕੀਤਾ ਗਿਆ ਮਤਾ ਸ਼੍ਰੋਮਣੀ
ਕਮੇਟੀ ਦੀ ਅੰਤਰਿੰਗ ਕਮੇਟੀ ਰਾਹੀਂ ਬਦਲਣ ਦਾ ਯਤਨ ਕੀਤਾ ਗਿਆ।
ਅੰਤਰਿੰਗ ਕਮੇਟੀ ਵਿੱਚ ਵੀ ਇਸ ਦਾ ਤਿੱਖਾ ਵਿਰੋਧ ਹੋਇਆ, ਜਦ
ਪ੍ਰਧਾਨ ਅਵਤਾਰ ਸਿੰਘ ਨੇ ਇਹ ਕਹਿ ਦਿੱਤਾ ਕਿ ਇਹ ਮਤਾ ਤਾਂ ਪਾਸ ਕਰਨਾ ਹੀ ਪੈਣਾ ਹੈ,
ਉੱਪਰੋਂ ਹੁਕਮ (ਬਾਦਲਾਂ ਦਾ ਹੁਕਮ) ਆਇਆ ਹੈ, ਤਾਂ ਕੁਝ ਵਿਰੋਧੀ
ਅਵਾਜ਼ਾਂ ਬਾਦਲਾਂ ਤੋਂ ਦਰਦੀਆਂ ਸ਼ਾਤ ਹੋ ਗਈਆਂ ਅਤੇ 12 ਮੈਂਬਰਾਂ ਨੇ ਮਤਾ ਪਾਸ ਕਰ ਦਿੱਤਾ,
ਜਦ ਕਿ ਤਿੰਨ ਮੈਂਬਰ ਰੋਸ ਵਜੋਂ ਵਾਕਆਊਟ ਕਰ ਗਏ ਜਿੰਨਾਂ ‘ਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ
ਸੁਖਦੇਵ ਸਿੰਘ ਭੋਰ, ਹਰਿਆਣੇ ਤੋਂ ਅੰਤਰਿੰਗ ਕਮੇਟੀ ਮੈਂਬਰ
ਬੀਬੀ ਰਵਿੰਦਰ ਕੌਰ ਅਤੇ ਕਰਨੈਲ ਸਿੰਘ ਪੰਜੋਲੀ ਸ਼ਾਮਿਲ ਸਨ।
ਖਾਲਸਾ ਜੀ ਕੈਲੰਡਰ ਦਾ ਮਾਮਲਾ ਕੋਈ ਗੁੱਡੀ ਗੁੱਡੇ ਦਾ ਖੇਲ ਨਹੀਂ,
ਜਿਸ ਨੂੰ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਅਤੇ ਪ੍ਰਧਾਨ ਅਵਤਾਰ ਸਿੰਘ ਸਮਝਣ ਦੀ ਯੋਗਤਾ
ਰੱਖਦੇ ਹਨ। ਕਿਸੇ ਚੀਜ਼ ਨੂੰ ਬਣਾਉਣ ਲਈ ਤਾਂ ਸਿਆਣਪ ਜਾਂ ਯੋਗਤਾ
ਚਾਹੀਦੀ ਹੈ, ਪਰ ਵਿਗਾੜ ਤਾਂ ਕੋਈ ਵੀ ਸਕਦਾ ਹੈ ਪਰ ਉਸ ਵਿਗਾੜ
ਦੇ ਸਿੱਟੇ ਅੱਗੇ ਜਾ ਕੇ ਭੁਗਤਣੇ ਪੈਂਦੇ ਹਨ। ਸਿੱਖ ਧਰਮ ਵਿੱਚ
ਇੱਕ ਗੱਲ ਪੱਕੀ ਵਿਸ਼ਵਾਸ਼ ਵਾਲੀ ਹੈ, ਕਿ ਸਭ ਗੁਰੂ ਸਾਹਿਬਾਨਾ
ਨੇ ਆਪਣੇ ਜੀਵਣ ਵਿੱਚ ਹੀ ਗੁਰਗੱਦੀ ਅੱਗੇ ਦਿੱਤੀ ਮਤਲਬ ਗੁਰਗੱਦੀ ਦਾ ਵਾਰਸ ਹੱਥ ਸਿੱਖਾਂ ਦੀ
ਬਾਗਡੋਰ ਫੜਾਈ, ਜਿਸ
ਦੀ ਗਵਾਹੀ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵੀ ਭਰਦੀਆਂ ਹਨ।
ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਸਦਾ ਲਈ 16 ਜੂਨ ਨੂੰ ਰੱਖੀ
ਗਈ ਜਦ ਕਿ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ 11 ਜੂਨ ਨੂੰ ਰੱਖਿਆ ਗਿਆ ਸੀ।
ਵਿਗਾੜੇ ਹੋਏ ਨਾਨਕਸ਼ਾਹੀ-ਬਿਕਰਮੀ ਕੈਲੰਡਰ ਅਨੁਸਾਰ ਇਸ ਸਾਲ ਗੁਰੂ ਸਾਹਿਬ ਜੀ ਦਾ ਸ਼ਹੀਦੀ
ਦਿਨ 25 ਮਈ ਨੂੰ ਅਗਲੇ ਸਾਲ 12 ਜੂਨ ਨੂੰ ਮਨਾਇਆ ਜਾਣਾ ਹੈ।
ਛੇਵੇਂ ਗੁਰੂ ਸਾਹਿਬ ਜੀ ਦਾ ਗੁਰਗੱਦੀ ਦਿਵਸ 11 ਜੂਨ ਨੂੰ ਮਨਾਇਆ ਜਾਣਾ ਹੈ।
ਇਸ ਗੱਲ ਬਾਰੇ ਕੌਣ ਜਵਾਬ ਦੇਹ ਹੈ ਕਿ 17 ਦਿਨ ਸਿੱਖਾਂ ਦਾ ਗੁਰੂ ਕੌਣ ਸੀ? ਜਦ ਕਿ
ਭਾਈ ਗੁਰਦਾਸ ਜੀ ਉਸ ਸਮੇਂ ਖੁਦ ਇਸ ਦੁਨੀਆਂ ਵਿੱਚ ਮੌਜੂਦ ਸਨ,
ਜਿਹੜੇ ਲਿਖਦੇ ਕਿ ਗੁਰਗੱਦੀ ਗੁਰੂ ਸਾਹਿਬਾਨਾ ਨੇ ਆਪਣੇ ਜੀਵਣਕਾਲ ਵਿੱਚ ਹੀ ਅੱਗੇ ਦਿੱਤੀ ਸੀ।
ਉਸ ਮੌਕੇ ਦਾ ਚਸ਼ਮਦੀਦ ਗਵਾਹ ਸੱਚਾ ਹੈ, ਜਾਂ ਫਿਰ
ਡੇਰੇਦਾਰ-ਜਥੇਦਾਰ ਅਤੇ ਇਨ੍ਹਾਂ ਦਾ ਸਭ ਲਾਣਾ ਇਸ ਗੱਲ
ਦਾ ਸਿੱਖ ਸੰਗਤਾਂ ਨੂੰ ਜਵਾਬ ਦੇਵੇ 17 ਦਿਨ ਸਿੱਖਾਂ ਦਾ ਗੁਰੂ ਕੌਣ ਸੀ।
ਦੁਨੀਆਂ ਦੇ ਸਭ ਤੋਂ ਵੱਡੇ ਧਰਮ ਈਸਾਈ ਧਰਮ ਦੇ ਮੁਖੀ ਦੇ ਜਨਮ ਬਾਰੇ ਕਿਸੇ
ਨੂੰ ਪੱਕਾ ਪਤਾ ਨਹੀਂ ਸੀ ਉਨ੍ਹਾਂ ਨੇ 25 ਦਿਸੰਬਰ ਅਪਣਾ ਲਿਆ ਅਤੇ ਹਰ ਸਾਲ ਇੱਕ ਹੀ ਤਰੀਕ ਨੂੰ
ਮਨਾਉਂਦੇ ਆ ਰਹੇ ਹਨ। ਦੁਨੀਆਂ ਦਾ ਪੰਜਵਾਂ ਵੱਡਾ ਧਰਮ ਜਿਸ ਸਮੇ
ਹੋਂਦ ‘ਚ ਇਸ ਧਰਮ ਦੇ ਮੋਢੀ ਨੇ ਸਮੇਂ ਦੀਆਂ ਚਲਤ ਧਾਰਨਾਵਾਂ ਨੂੰ ਰੱਦ ਕਰਕੇ ਨਵੇਂ ਨਿਰਮਲ ਧਰਮ
ਦੀ ਨੀਂਹ ਰੱਖੀ ਸੀ। ਇੱਕ ਵੱਖਰਾ ਤੇ ਅਜ਼ਾਦ ਧਰਮ ਇੱਕ ਵੱਖਰੀ
ਅਤੇ ਅਜ਼ਾਦ ਸੋਚ ਵਾਲੀ ਕੌਮ -ਸਿੱਖ ਕੌਮ ਜਿਸ ਦਾ ਇਤਿਹਾਸ ਅਤੇ ਵਿਰਸਾ ਮਿਥਿਆਸਿਕ ਨਹੀਂ ਹੈ,
ਬੜਾ ਗੌਰਵਮਈ ਹੈ, ਪਰ ਬ੍ਰਾਹਮਣ ਦੀਆਂ ਚਾਣਕੀਆ ਚਾਲਾਂ ਇਸ ਧਰਮ
ਨੂੰ ਵੀ ਬੁੱਧ ਅਤੇ ਜੈਨ ਧਰਮ ਵਾਂਗ ਆਪਣੇ ਕਲਾਵੇ ‘ਚ ਲੈ ਜਾਣਾ ਲੋੜਦੀਆਂ ਹਨ।
ਸਿੱਖ ਕੌਮ ਨੂੰ ਸੁਚੇਤ ਹੋਣਾ ਪਵੇਗਾ ਅਤੇ ਚਾਣਕੀਆਂ ਚਾਲਾਂ ਨੂੰ ਸਮਝ ਕੇ ਨਕਾਰਨ ਦੀ
ਲੋੜ ਹੈ, ਜਿਹੜੀਆਂ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਆਪਣੇ ਧਰਮ
ਵਿੱਚ ਜ਼ਜ਼ਬ ਕਰਨ ਲਈ ਸਭ ਹੀਲੇ ਵਸੀਲੇ ਵਰਤਦੀਆਂ ਆ ਰਹੀਆਂ ਹਨ ਅਤੇ ਇਨ੍ਹਾਂ ਚਾਲਾਂ ਵਿੱਚ ਕੌਮ
ਦੇ ਪ੍ਰਭਾਵਸ਼ਾਲੀ ਆਗੂ ਫਸ ਕੇ ਕੌਮ ਦਾ ਨੁਕਸਾਨ ਕਰਵਾ ਰਹੇ ਹਨ।
ਸਿੱਖ ਕੌਮ ਦੀ ਪੜੀ ਲਿਖੀ ਨਵੀਂ ਪਨੀਰੀ ਨੂੰ ਅੱਗੇ ਆਉਣਾ ਚਾਹੀਦਾ ਹੈ,
ਕਿਉਂਕਿ ਹਰ ਪਾਸੇ ਬਹੁਤ ਸਾਰਿਆਂ ਗੁਰਦੁਆਰਿਆਂ ਦੇ ਕੇਸ ਅਦਾਲਤਾਂ ‘ਚ ਚੱਲ ਰਹੇ ਹਨ ਕੌਮ ਦਾ
ਸਰਮਾਇਆ ਅਦਾਲਤਾਂ ਦੀ ਭੇਟ ਚੜ੍ਹ ਰਿਹਾ ਹੈ, ਜਿਹੜਾ ਲੋੜਵੰਦਾਂ
ਦੇ ਭਲੇ ਲਈ ਵਰਤਿਆ ਜਾਣਾ ਚਾਹੀਦਾ ਸੀ। ਗੁਰਦੁਆਰਿਆਂ ਦੇ
ਲੜਾਈਆਂ ਝਗੜੇ ਉਸ ਸਮੇਂ ਹੀ ਘਟ ਸਕਣਗੇ ਜਦ ਨਵੀਂ ਪੜੀ ਸਿੱਖ ਪਨੀਰੀ ਅੱਗੇ ਆਵੇਗੀ।
ਜਦ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ,
ਤਾਂ ਆਰ ਐਸ ਐਸ ਦੀ ਚੁੱਕ ‘ਚ ਆਏ ਡੇਰੇਦਾਰਾਂ ਨੇ ਬੜਾ ਵਾਵੇਲਾ
ਖੜਾ ਕੀਤਾ ਸੀ, ਕਿ ਉਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਸ਼ਹੀਦੀ
ਪੁਰਬ ਜੇਠ ਸੁਦੀ 4 ਨੂੰ ਹੀ ਮਨਾਉਣਾ ਹੈ, ਪਰ ਇਸ ਸਾਲ ਗੁਰੂ
ਸਾਹਿਬ ਜੀ ਦਾ ਸ਼ਹੀਦੀ ਪੁਰਬ ਜੇਠ ਸੁਦੀ ਪੰਜ਼ ਨੂੰ ਕਿਉਂ ਮਨਾਇਆ ਗਿਆ ਹੈ? ਜੇਠ ਦੀ ਮੱਸਿਆ 20
ਮਈ ਨੂੰ ਸੀ ਅਤੇ ਜੇਠ ਸੁਦੀ ਚਾਰ 24 ਮਈ ਨੂੰ ਬਣਦੀ ਸੀ, ਪਰ
ਸ਼ਹੀਦੀ ਦਿਨ ਮਨਾਇਆ ਗਿਆ ਜੇਠ ਸੁਦੀ ਪੰਜ਼ ਨੂੰ, ਕਿਉਂਕਿ ਸਿੱਖ
ਜਿੰਨਾ ਚਿਰ ਬ੍ਰਾਹਮਣ ਤੋਂ ਪੁੱਛ ਕੇ ਆਪਣੇ ਦਿਨ ਦਿਹਾੜੇ ਮਨਾਉਣਗੇ ਇਸ ਤਰ੍ਹਾ ਵਾਪਰਦਾ ਰਹੇਗਾ।
ਪਹਿਲਾਂ ਤਾਂ ਸਮੇ ਦੇ ਹਾਕਮਾਂ ਨੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ,
ਹੁਣ ਸੁਦੀਆਂ ਵਦੀਆਂ ਦੇ ਚੱਕਰਾਂ ‘ਚ ਪੈ ਕੇ ਸ਼ਹੀਦੀ ਨੂੰ ਕਿਉਂ ਰੋਲਿਆ ਜਾਵੇ? ਵਿਦੇਸ਼ਾਂ ਦੇ
ਬਹੁਤ ਸਾਰੇ ਸ਼ਹਿਰਾਂ ਦੇ ਬੋਰਡ ਆਫ ਐਜ਼ੁਕੇਸ਼ਨ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੰਦੇ ਸਨ,
ਜਦ ਕਿ ਪਤਾ ਸੀ ਕਿ ਸਾਡਾ ਦਿਨ ਦਿਹਾੜਾ ਕਿੰਨੀ ਤਰੀਕ ਨੂੰ ਹੈ।
ਕੀ 21 ਸਦੀ ਦੇ ਵਿਦੇਸ਼ੀ ਅਦਾਰੇ ਸਾਡੀ ਇਸ ਗੱਲ ਨੂੰ ਮੰਨਣਗੇ ਕਿ ਸਾਡੇ ਗੁਰੂ ਸਾਹਿਬ ਜੀ ਦੀ
ਸ਼ਹੀਦੀ ਇਸ ਸਾਲ ਫਲਾਣੀ ਤਰੀਕ ਨੂੰ ਹੈ ਅਤੇ ਅਗਲੇ ਸਾਲ ਫਿਰ ਫਲਾਣੀ ਤਰੀਕ ਨੂੰ ਹੈ।
ਫਿਰ ਉਹ ਕਿਸ ਤਰ੍ਹਾਂ ਮੰਨਣਗੇ ਕਿ ਸਾਲ 2011 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ
ਪ੍ਰਕਾਸ਼ ਦਿਹਾੜੇ ਅਤੇ 2012 ਨੂੰ ਇੱਕ ਵੀ ਨਹੀਂ। ਇਹ ਬ੍ਰਾਹਮਣੀ
ਨਾਨਕਸ਼ਾਹੀ ਬਿਕਰਮੀ ਮਤਲਬ ਵਿਗਾੜੇ ਹੋਏ ਕੈਲੰਡਰ ਦੀ ਦੇਣ ਹਨ।
ਤੁਸੀ ਆਪਣੇ ਵਿਦੇਸ਼ ਜੰਮਪਲ ਬੱਚਿਆਂ ਨਾਲ ਗੱਲ ਕਰੋਗੇ ਤਾਂ ਉਹ ਵੀ ਨਹੀਂ ਮੰਨਣਗੇ।
ਜੇਕਰ ਤੁਹਾਡੇ ਕਹਿਣ ਤੇ ਉਪਰੋਂ ਮੰਨ ਵੀ ਲੈਣਗੇ,
ਪਰ ਉਨ੍ਹਾਂ ਦੀ ਤਸੱਲੀ ਕਦੇ ਨਹੀਂ ਹੋਵੇਗੀ ਕਿ ਇਹ ਭੰਬਲਭੂਸਾ ਉਨ੍ਹਾਂ ਦੀ ਸਮਝ ‘ਚ ਨਹੀਂ ਆਵੇਗਾ।
ਜਿਹੜੀ ਨਵੀਂ ਪਨੀਰੀ ਸਿੱਖਾਂ ਦੀ ਪਹਿਲਾਂ ਹੀ ਗੁਰਦੁਆਰਿਆਂ ਵਿੱਚ ਲੜਾਈਆਂ ਤੋਂ ਤੰਗ
ਹੋ ਕੇ ਸਿੱਖੀ ਤੋਂ ਦੂਰ ਹੋ ਰਹੀ ਹੈ, ਇਹ ਨਾਨਕਸ਼ਾਹੀ ਕੈਲੰਡਰ
ਅਤੇ ਸੁਦੀਆਂ ਵਦੀਆਂ ਦੇ ਨਾਮ ਤੇ ਸਿੱਖ ਕੌਮ ਵਿਚਲਾ ਵਿਵਾਦ ਉਸ ਨੂੰ ਗੁਰਦੁਆਰਿਆਂ ਤੋਂ ਹੋਰ ਵੀ
ਦੂਰ ਕਰ ਸਕਦਾ ਹੈ, ਜਿਸ ਦੇ ਜ਼ਿੰਮੇਵਾਰ ਡੇਰੇਦਾਰ ਉਨ੍ਹਾਂ ਦੇ
ਪਿੱਛੇ ਲੱਗਣ ਵਾਲੇ ਹੀ ਹੋਣਗੇ,
ਜਿਨ੍ਹਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਬਿਕਰਮੀਕਰਨ ਕਰਵਾ ਕੇ ਨਵੇਂ ਨਵੇਂ ਮਸਲੇ ਖੜੇ ਕੀਤੇ
ਹਨ।