ਸਾਕਾ ਦਰਬਾਰ ਸਾਹਿਬ ਸੰਨ 1984
- ਇਕਵਾਕ ਸਿੰਘ ਪੱਟੀ
ਦੱਸੋ ! ਦੁਨੀਆ ਵਾਲਿਉ ਭੁੱਲ ਜਾਈਏ ??????
-
ਆਜ਼ਾਦ ਭਾਰਤ ਨੂੰ
ਆਜ਼ਾਦੀ ਦਿਵਾਉਣ ਵਾਲੇ ਸਿੱਖਾਂ ਵੱਲੋਂ ਹਿੰਦੁਸਤਾਨ ਵਿੱਚ ਆਪਣੇ ਬਰਾਬਰੀ ਦੇ ਅਧਿਕਾਰ ਮੰਗਣਾ
ਹੀ ਸੱਭ ਤੋਂ ਵੱਡਾ ਗੁਨਾਹ ਸੀ ।
-
ਸਿੱਖ ਕੌਮ ਦੀ
ਅਗਵਾਈ ਕਰ ਰਹੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ।
-
ਜਿਸ ਤਰਾਂ ਇਤਿਹਾਸ
ਵਿੱਚ ਮੁਸਲਮਾਨ ਹਾਕਮ ਹਿੰਦੂਆਂ ਨੂੰ ਜ਼ਬਰੀ ਮੁਸਲਮਾਨ ਬਣਾਉਂਦੇ ਸਨ, ਇਸੇ ਤਰ੍ਹਾਂ ਹੁਣ
ਕੱਟੜਪੰਥੀ ਹਿੰਦੂ ਹਕੂਮਤ ਇਹ ਚਾਹੁੰਦੀ ਸੀ ਕਿ ਮੁਸਲਮਾਨਾਂ ਨੂੰ ਮਿਲਿਆਂ ਪਾਕਿਸਤਾਨ ਤੇ
ਹਿੰਦੂਆਂ ਨੂੰ ਮਿਲਿਆ ਹਿੰਦੁਸਤਾਨ, ਇਸ ਲਈ ਜੇ ਸਿੱਖ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਨ
ਤਾਂ ਹਿੰਦੂ ਬਣ ਜਾਣ, ਜਦ ਨਾ ਮੰਨੇ ਤਾਂ ਇਹਨਾਂ ਦਾ ਪੰਜਾਬ, ਪੰਜਾਬੀ, ਪੰਜਾਬੀਅਤ, ਅਧਿਕਾਰ
ਆਦਿਕ ਖੋਹ ਲਏ ਗਏ ਤੇ ਹਕੂਮਤ ਦਾ ਸਾਥ ਦਿੱਤਾ ਕੁੱਝ ਵਿਕਾਊ ਸਿੱਖ ਆਗੂਆਂ ਨੇ।
-
ਪਰ ਜਰਨੈਲ ਸਿੰਘ
ਭਿੰਡਰਾਂਵਾਲਿਆਂ ਨੇ ਸੰਨ 1978 ਦੇ ਕਾਂਡ ਤੋਂ ਬਾਅਦ ਕੀਤਾ ਸਮੁੱਚੀ ਕੌਮ ਨੂੰ ਜਥੇਬੰਦਕ ਤਾਂ
ਕਿ ਆਪਣੇ ਅਧਿਕਾਰ ਪ੍ਰਾਪਤ ਕੀਤੇ ਜਾ ਸਕਣ।
-
ਹਿੰਦੁਸਤਾਨੀ ਹਕੂਮਤ
ਵੱਲੋਂ ਘੱਟ ਗਿਣਤੀ ਕੌਮ ਦੇ ਕੇਂਦਰੀ (ਧਾਰਮਿਕ) ਸਥਾਨ ਉੱਪਰ ਆਪਣੀ ਫੋਜੀ ਤਾਕਤ ਨਾਲ ਕੀਤਾ
ਗਿਆ ਹਮਲਾ।
-
ਸਮੁੱਚੀ ਮਾਨਵਤਾ ਦੀ
ਹਾਮੀ ਭਰਨ ਵਾਲੇ ਸੰਸਾਰ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਟੈਂਕਾਂ,
ਤੋਪਾਂ ਨਾਲ ਹਮਲਾ ਹੋਇਆ।
-
ਸ੍ਰੀ ਅਕਾਲ ਤਖ਼ਤ
ਸਾਹਿਬ ਦੀ ਪਾਕ ਇਮਾਰਤ ਨੂੰ ਕੀਤਾ ਗਿਆ ਨੇਸਤੋਨਾਬੂਦ।
-
ਹਜ਼ਾਰਾਂ ਬੇਦੋਸ਼ੇ
ਬੱਚਿਆਂ, ਬੀਬੀਆਂ, ਬਜ਼ੁਰਗਾਂ ਅਤੇ ਨਿਹੱਥੇ ਲੋਕਾਂ ਉੱਤੇ ਵਰਾਇਆ ਗਿਆ ਗੋਲੀਆਂ ਦਾ ਮੀਂਹ।
-
ਜੁੱਤੀਆਂ ਸਮੇਤ
ਭਾਰਤੀ ਫੋਜੀ ਸ਼ਾਮਿਲ ਹੋਏ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ।
-
ਜਾਣ-ਬੁੱਝ ਕੇ ਹਮਲਾ
ਕਰਨ ਲਈ ਚੁਣਿਆ ਗਿਆ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਦਾ ਦਿਨ।
-
ਸਾਰੇ ਧਰਮਾਂ ਦਾ
ਸਾਂਝੇ ਸਰੋਵਰ ਦਾ ਜਲ ਕਰ ਦਿੱਤਾ ਗਿਆ ਬੇਦੋਸ਼ਿਆਂ ਦੇ ਖੂਨ ਨਾਲ ਲਾਲ ਸੁਰਖ।
-
ਦਰਬਾਰ ਸਾਹਿਬ
ਕੰਪਲੈਕਸ ਵਿੱਚ ਭਾਰਤੀ ਹਿੰਦੂ ਫੋਜੀਆਂ ਵੱਲੋਂ ਸ਼ਰੇਆਮ ਲਗਾਏ ਗਏ ਸਿਗਰਟ/ਬੀੜ੍ਹੀਆਂ ਦੇ ਸੂਟੇ।
-
ਅੰਦਰ ਬੰਦੀ ਬਣਾਏ
ਸਿੱਖਾਂ ਉੱਪਰ ਕੀਤਾ ਗਿਆ ਅੰਨਾਂ ਤਸ਼ੱਦਦ, ਤਿੰਨ ਦਿਨ ਤੱਕ ਨਾ ਪੀਣ ਨੂੰ ਪਾਣੀ ਦਿੱਤਾ ਗਿਆ
ਅਤੇ ਤਿੱਖੀ ਧੁੱਪ ਵਿੱਚ ਹੀ ਕਈ ਭੁੱਖੇ-ਪਿਆਸੇ ਦੇ ਗਏ ਜਾਨਾਂ।
-
ਇੱਕ ਫੋਜੀ ਵੱਲੋਂ
ਦੁੱਧ ਚੁੰਘਦੇ ਬੱਚੇ ਨੂੰ ਉਸਦੀ ਸਿੱਖ ਮਾਂ ਕੋਲੋਂ ਖੋ ਕੇ ਕੰਧ ਨਾਲ ਪਟਕਾ ਕੇ ਮਾਰ ਦਿੱਤਾ
ਗਿਆ।
-
ਦਰਬਾਰ ਸਾਹਿਬ ਦੇ
ਆਲੇ ਦੁਆਲੇ ਦੇ ਇਲਾਕਿਆਂ, ਸਰਾਵਾਂ ਵਿੱਚੋਂ ਸਿੱਖ ਮੁਸਾਫਰਾਂ ਅਤੇ ਵਸਨੀਕਾਂ ਨੂੰ ਹੱਥ ਖੜ੍ਹੇ
ਕਰਕੇ ਬਾਹਰ ਕੱਢਵਾਉਣ ਤੋਂ ਬਾਅਦ ਜਿਸਨੂੰ ਜੀਅ ਕੀਤਾ ਗੋਲੀ ਮਾਰੀ, ਗੰਦੀ ਗਾਲ੍ਹ ਕੱਢੀ,
ਜ਼ਲੀਲ ਕੀਤਾ, ਠੁੱਡਾ ਮਾਰਿਆ, ਤੇ ਜਿਸਨੂੰ ਜੀਅ ਕੀਤਾ ਉਸਨੂੰ ਸੰਘੀਨ ਖੋਭ ਦਿੱਤੀ।
-
1982 ਤੋਂ ਲੈ ਕੇ
1984 ਤੱਕ ਸਰਕਾਰ ਨੇ ਕਈ 24 ਦੇ ਕਰੀਬ ਮੀਟਿੰਗਾ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਸਬੰਧੀ
ਕੀਤੀਆਂ, ਜਿਹਨਾਂ ਵਿੱਚੋਂ 9 ਮੀਟਿੰਗਾ ਗੁਪਤ ਸਨ, ਅਤੇ ਇਹਨਾਂ ਵਿੱਚ ਪ੍ਰਕਾਸ਼ ਸਿੰਘ ਬਾਦਲ,
ਹਰਚੰਦ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਜਗਦੇਵ ਸਿੰਘ
ਤਲਵੰਡੀ, ਰਵੀਇੰਦਰ ਸਿੰਘ ਆਦਿਕ ਸ਼ਾਮਿਲ ਹੁੰਦੇ ਰਹੇ।
-
ਭਾਰਤ ਸਰਕਾਰ ਵੱਲੋਂ
ਪੰਜਾਬ ਨੂੰ ਕੀਤਾ ਗਿਆਂ ਸੀ ਪੂਰੀ ਤਰ੍ਹਾਂ ਸੀਲ, ਮੀਡੀਆ, ਅਖਬਾਰਾਂ ਨੇ ਵੀ ਨਾ ਖੋਲ੍ਹੀ
ਜ਼ੁਬਾਨ।
-
ਸਿੱਖ ਰੈਫਰੈਂਸ
ਲਾਇਬ੍ਰੇਰੀ ਵਿੱਚ ਪਿਆ ਸਿੱਖ ਕੌਮ ਦਾ 500 ਸਾਲਾਂ ਦਾ ਖਜ਼ਾਨਾ, ਵਿਰਸਾ, ਪੁਸਤਕਾਂ, ਗੁਰੂ
ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਅਣਗਿਣਤ ਸਰੂਪਾਂ ਨੂੰ ਭਾਰਤੀ ਫੌਜ ਨੇ ਅੱਗ ਲਗਾ ਕੇ ਸੁਆਹ
ਕਰ ਦਿੱਤਾ।
-
ਦਰਬਾਰ ਸਾਹਿਬ ਅੰਦਰ
ਇਲਾਹੀ ਬਾਣੀ ਦਾ ਕੀਰਤਨ ਕਰ ਰਹੇ ਸਿੰਘਾਂ ਨੂੰ ਭਾਰਤੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ।
-
ਰੂਹਾਨੀਅਤ ਦੇ ਸੋਮੇ
ਦਰਬਾਰ ਸਾਹਿਬ ਵਿੱਚੋਂ ਲਾਸ਼ਾਂ ਦੀ ਬਦਬੂ, ਲਾਸ਼ਾਂ ਭਰੀ
ਪ੍ਰਕਰਮਾਂ, ਖੂਨ ਨਾਲ ਲਾਲ ਹੋਇਆ ਸਰੋਵਰ, ਗੋਲੀਆਂ ਦੇ ਨਿਸ਼ਾਨ, ਚਾਰੇ ਪਾਸੇ ਸਿੱਖਾਂ ਨੂੰ
ਦੇਸ਼ ਅਜ਼ਾਦ ਕਰਵਾਉਣ ਬਦਲੇ ਦੇਸ਼ ਦੇ ਹੁਕਮਰਾਨਾਂ ਨੇ ਦਿੱਤਾ ਸੀ ਇਨਾਮ।
-
ਗੁਰੂ ਗ੍ਰੰਥ ਸਾਹਿਬ
ਜੀ ਦੀਆਂ 700 ਦੇ ਕਰੀਬ ਬੀੜ੍ਹਾਂ ਜਲਾਈਆਂ ਗਈਆਂ ਸਨ।
ਇਸਦੇ ਪ੍ਰਤੀਕਰਮ ਵੱਜੋਂ
-
ਰੋਸ ਵੱਜੋਂ ਸਿੱਖ
ਨੌਜਵਾਨਾਂ ਵੱਲੋਂ 31 ਅਕਤੂਬਰ 1984 ਨੂੰ ਇਸ ਹਮਲੇ ਦੀ ਮੁੱਖ ਜਿੰਮੇਵਾਰ ਦੇਸ਼ ਦੀ ਪ੍ਰਧਾਨ
ਮੰਤਰੀ ‘ਇੰਦਰਾਂ ਗਾਂਧੀ’ ਦਾ ਕਤਲ ਕਰ ਦਿੱਤਾ ਗਿਆ।
-
ਤਾਂ ਮੁੜ ਹਿੰਦੂ
ਹਕੂਮਤ ਵੱਲੋਂ ਨਵੰਬਰ 84 ਤੋਂ ਲੈ ਕੇ ਸੰਨ 1997 ਤੱਕ ਸਿਖਾਂ ਦੇ ਖ਼ੂੁਨ ਦੀ ਹੌਲੀ ਸ਼ਰੇਆਮ
ਖੇਡੀ ਗਈ।
-
ਕੇਸਾਂ ਵਾਲਿਆਂ ਦੀਆਂ
ਪੱਗਾਂ ਨੂੰ ਉਤਾਰ ਕੇ ਸਾੜ੍ਹਿਆ ਗਿਆ।
-
ਜਿਉਂਦੇ ਜੀਅ ਅੱਗ
ਦੇ ਭੇਂਟ ਕਰ ਦਿੱਤਾ ਗਿਆ।
-
ਗਲਾਂ ਵਿੱਚ ਟਾਇਰ
ਪਾ ਕੇ ਉੱਪਰ ਮਿੱਟੀ ਦਾ ਤੇਲ ਪਾ ਕੇ ਸਿੱਖ ਅਜ਼ਾਦ ਦੇਸ਼ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ
ਸੜਦਾ ਰਿਹਾ।
-
ਸਿੱਖਾਂ ਦੇ
ਘਰ-ਬਾਹਰ ਅਤੇ ਕਾਰੋਬਾਰਾਂ ਨੂੰ ਅੱਗ ਲਾ ਕੇ ਫੂਕ ਦਿੱਤਾ ਜਾਂਦਾ ਰਿਹਾ।
-
ਸਰਕਾਰ ਦੀ ਮਿਲਭੁਗਤ
ਨਾਲ ਇਹ ਸੱਭ ਕੁੱਝ ਹੋਇਆ।
-
ਕਾਨਪੁਰ, ਦਿੱਲੀ,
ਹਰਿਆਣਾ, ਕਲਕੱਤਾ, ਪੰਜਾਬ, ਜੰਮੂ ਅਤੇ ਹੋਰ ਕਈ ਹਿੱਸਿਆਂ ਵਿੱਚ ਸਿੱਖਾਂ ਨੂੰ ਗੱਡੀਆਂ-ਬੱਸਾਂ
ਵਿੱਚੋਂ ਉਤਾਰ ਕੇ ਸ਼ਰੇਆਮ ਕਤਲ ਕੀਤਾ ਜਾਂਦਾ ਰਿਹਾ।
-
ਸਿੱਖਾਂ ਦੀਆਂ
ਬਹੁ-ਬੇਟੀਆਂ ਦੀ ਇੱਜ਼ਤ ਭਾਰਤੀ ਮੁਲਕ ਵਿੱਚ ਥਾਂ-ਥਾਂ ਤੇ ਰੋਲੀ ਗਈ, ਅੱਜ ਤੱਕ ਦੋਸ਼ੀਆਂ
ਵਿਰੁੱਧ ਕਿਸੇ ਤਰ੍ਹਾਂ ਦੀ ਵੀ ਕੋਈ ਕਾਨੂੰਨੀ ਕਾਰਵਾਈ ਭਾਰਤੀ ਨਿਆਂ ਪ੍ਰਣਾਲੀ ਵੱਲੋਂ ਨਹੀਂ
ਕੀਤੀ ਗਈ।
-
ਸਿੱਖਾਂ ਦੀ ਮੌਤ ਔਰ
ਕਤਲੋਗਾਰਤ ਦਾ ਤਾਂਡਵ ਸ਼ਰੇਆਮ ਕੀਤਾ ਗਿਆ।
-
ਸਿੱਖਾਂ ਦੀ ਪਹਿਚਾਣ
ਕੇਸ, ਕੜਾ ਆਦਿਕ ਨੂੰ ਸਿੱਖਾਂ ਦੇ ਖਿਲਾਫ ਕਰ ਦਿੱਤਾ ਗਿਆ ਅਤੇ ਮਜਬੂਰੀ ਵੱਸ ਜਾਨ ਬਚਾਉਣ
ਹਿੱਤ ਸਿਖ ਕੇਸਾਂ, ਦਸਤਾਰਾਂ ਤੋਂ ਬਾਗੀ ਹੋ ਗਏ।
-
ਪੂਰੇ ਪੰਜਾਬ ਵਿੱਚ
ਲੱਖਾਂ ਦੀ ਗਿਣਤੀ ਵਿੱਚ ਮਾਵਾਂ ਦੇ ਪੁੱਤ ਲਾਪਤਾ ਹੋ ਗਏ, ਕੁੱਝ ਮਾਰ ਦਿੱਤੇ ਗਏ, ਸਰੀਰ
ਦੋਫਾੜ ਕਰ ਦਿੱਤੇ ਗਏ, ਅੰਨਾਂ ਤਸ਼ੱਦਦ ਕੀਤਾ ਗਿਆ, ਜੇਲ੍ਹਾਂ ਵਿੱਚ ਸੁਟੇ ਗਏ, ਝੂਠੇ ਪੁਲਿਸ
ਮੁਕਾਬਲਿਆਂ ਵਿੱਚ ਮਾਰ ਦਿੱਤੇ ਗਏ।
-
25000 ਹਜ਼ਾਰ ਤੋਂ
ਵੱਧ ਅਣਪਛਾਤੀਆਂ ਲਾਸ਼ਾਂ ਦਾ ਰਿਕਾਰਡ ਜਸਵੰਤ ਸਿੰਘ ਖਾਲੜਾ ਨੇ ਵੱਲੋਂ ਪੇਸ਼ ਕਰ ਦਿੱਤਾ ਗਿਆ
ਸੀ । ਪਰ ਇਸ ਸਬੰਧੀ ਕੋਈ ਕਾਰਵਾਈ ਕਰਨ ਦੀ ਥਾਂ ਜਸਵੰਤ ਸਿੰਘ ਖਾਲੜਾ ਨੂੰ ਵੀ ਲਾਸ਼ ਬਣਾ
ਦਿੱਤਾ ਗਿਆ।
-
ਹਜ਼ਾਰਾਂ ਬੇਦੋਸ਼ੇ
ਨੌਜਵਾਨਾਂ ਉੱਤੇ ਝੂਠੇ ਕੇਸ ਪਾ ਕੇ ਜੇਲ੍ਹਾਂ ਵਿੱਚ ਸੁੱਟਣ ਤੋਂ ਬਾਅਦ ਵੀ ਉਹਨਾਂ ਉੱਪਰ
ਮਾਨਸਿਕ ਟਾਰਚਰ ਜਾਰੀ ਰਿਹਾ ਅਤੇ ਅੱਜ ਵੀ ਜਾਰੀ ਹੈ।
-
ਦੋਸ਼ੀਆਂ ਨੂੰ ਰਾਜ
ਸੱਤਾ ਵਿੱਚ ਕੁਰਸੀਆਂ, ਅਹੁਦਿਆਂ, ਲਾਲ ਬੱਤੀਆਂ ਵਾਲੀਆਂ ਕਾਰਾਂ ਨਾਲ ਨਿਵਾਜਿਆ ਗਿਆ।
-
ਭਾਰਤੀ ਨਿਆਂ
ਪ੍ਰਣਾਲੀ ਨੇ ਸਿੱਖਾਂ ਨੂੰ ਕਿਸੇ ਤਰਹਾਂ ਦਾ ਕੋਈ ਇਨਸਾਫ ਅੱਜ ਤੱਕ ਨਾ ਦਿੱਤਾ।
-
ਉੱਥੇ ਸਿੱਖ ਸੰਸਥਾਵਾਂ,
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਿੱਖਾਂ ਦਾ ਪਰਿਵਾਰਾਂ ਨਾਲ ਬੇਇਨਸਾਫੀ
ਕੀਤੀ ਗਈ।
-
ਧਰਮੀ ਫੋਜੀਆਂ ਦਾ
ਅਪਮਾਨ ਕੀਤਾ ਗਿਆ, ਕੇਵਲ 500/- ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਗਾਈ ਗਈ ਹੁਣ ਜਾ ਕੇ
(1500/-) ਰੁਪਏ ਪ੍ਰਤੀ ਕੀਤੀ ਗਈ। ਜੋ ਕਿ ਨਾ-ਮਾਤਰ ਹੈ।
-
ਸਿੱਖ ਵਿਧਵਾਵਾਂ
ਨੂੰ ਖੇਖਣਹਾਰੀਆਂ ਕਹਿ ਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੌਮ ਦਾ ਮਜ਼ਾਕ ਉਡਾਇਆ ਗਿਆ,
ਜੋ ਉਦਾਂ ਹੀ ਸੀ ਜਿੱਦਾਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਭਾਰਤੀ ਫੋਜੀ ਸਿੱਖਾਂ ਨੂੰ ਮਿਹਣੇ
ਦਿੰਦੇ ਰਹੇ ਸਨ।
-
ਨਾ ਤਾਂ ਇਨਸਾਫ
ਸਿੱਖ ਲੀਡਰਸ਼ਿਪ ਵੱਲੋਂ ਮਿਲਿਆ ਨਾ ਹੀ ਭਾਰਤੀ ਲੀਡਰਸਿਖ ਵੱਲੋਂ ਤਾਂ ਇਨਸਾਫ ਕਿੱਥੋਂ ਮਿਲੇਗਾ?
ਉਲਟਾ ਇਹ ਕਿਹਾ ਜਾਂਦਾ ਰਿਹਾ ਹੈ ਅਤੇ ਕਿਹਾ ਜਰ ਰਿਹਾ ਹੈ ਕਿ ਸੰਨ 84 ਨੂੰ ਭੁੱਲ ਜਾਉ, ਪਰ
ਜੱਦ ਤੱਕ ਇਨਸਾਫ ਨਹੀਂ ਮਿਲੇਗਾ ਤਾਂ ਦੁਨੀਆ ਵਾਲਿਉ ਦੱਸਿਉ, ਉੱਪਰ ਉਕਤ ਵਾਕਿਆ ਜੇ ਤੁਹਾਡੇ
ਵਿੱਚੋਂ ਕਿਸੇ ਨਾਲ ਵਾਪਰਿਆ ਹੁੰਦਾ ਤਾਂ ਤੁਸੀਂ ਭੁੱਲ ਜਾਂਦੇ ?????
-
ਤਾਂ ਅਸੀਂ ਕਿੰਝ ਭੁੱਲ ਜਾਈਏ ? ? ? ?
ਨੋਟ: ਇਹ ਸੰਖੇਪ
ਮਾਤਰ ਜਾਣਾਕਾਰੀ ਹੈ, ਵਧੇਰੇ ਜਾਣਕਾਰੀ ਲਈ ਕਿਤਾਬਾਂ ਆਦਿਕ ਪੜ੍ਹੀਆਂ ਜਾ ਸਕਦੀਆਂ ਹਨ, ਅਤੇ ਇਸ
ਤੋਂ ਵੀ ਕਿਤੇ ਵੱਧ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ, ਕਿਸੇ ਵੀ ਤਰ੍ਹਾਂ ਦੀ ਕਮੀ-ਪੇਸ਼ੀ ਲਈ
ਦਾਸ ਖਿਮਾ ਦਾ ਜਾਚਿਕ ਹੈ ।ਸ਼ਬਦ ਹਿੰਦੂ ਦਾ ਇਸ਼ਾਰਾ ‘ਕੱਟੜਪੰਥੀ ਅਤੇ ਫਿਰਕਾਪ੍ਰਸਤ ਹਿੰਦੂਆਂ ਵੱਲ
ਹੈ, ਜੋ ਉਦੋਂ ਵੀ ਸਨ ਤੇ ਹੁਣ ਵੀ ਹਨ।’ ਇਨਸਾਨੀ ਕਦਰਾਂ –ਕੀਮਤ ਪਛਾਨਣ ਵਾਲੇ ਹਿੰਦੂ ਵੀਰਾਂ ਨੇ
ਉਸ ਸਮੇਂ ਕਈ ਤਰ੍ਹਾਂ ਦੀ ਮੱਦਦ ਵੀ ਕੀਤੀ ਸੀ, ਤੇ ਬਦਲੇ ਵਿੱਚ ਉਹਨਾਂ ਨੂੰ ਵੀ ਆਪਣਾ ਵੱਡਾ
ਨੁਕਸਨਾ ਕਰਵਾਉਣਾ ਪਿਆ ਸੀ।
ਬੇਨਤੀ:- ਸਮੁੱਚੀ
ਕੌਮ ਦੇ ਨੌਜਵਾਨਾਂ ਨੂੰ ਬੇਨਤੀ ਹੈ ਜ੍ਹਿਨਾਂ ਦਾ ਜਨਮ ਬੇਸ਼ੱਕ ਸਿੱਖ ਘਰਾਂ ਵਿੱਚ ਹੋਇਆ ਹੈ ਪਰ
ਸ਼ਕਲੋਂ ਸੂਰਤੋਂ ਸਿੱਖੀ ਦਾ ਨਾਮੋ-ਨਿਸ਼ਾਨ ਨਜ਼ਰ ਨਹੀਂ ਆਉਂਦਾ । ਵੀਰੋ! ਭੈਣੋਂ !! ਹਮੇਸ਼ਾਂ ਹੀ ਸਮੇਂ
ਦੇ ਹਾਕਮ ਸਿੱਖੀ ਸਰੂਪ ਦੇ ਵਿਰੋਧੀ ਰਹੇ ਅਤੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਸਿੱਖਾਂ ਦੀਆਂ ਸਫਾਂ
ਵਿਛਾਉਣ ਤੋਂ ਬਾਅਦ, ਇਨਾਮ ਰੱਖਣ ਤੋਂ ਬਾਅਦ, ਬੱਚਿਆਂ ਦੇ ਟੋਟੇ-ਟੋਟੇ ਕਰਨ ਤੋਂ ਬਾਅਦ, ਜਾ ਹਰ
ਤਰ੍ਹਾਂ ਦੇ ਜ਼ੁਲਮ ਤੋਂ ਬਾਅਦ ਵੀ ਤੇ ਹੁਣ ਤਾਜ਼ਾ 84 ਤੋਂ 94 ਤੱਕ ਸਿੱਖ ਨਸਲਕੁਸ਼ੀ ਕਰਨ ਤੋਂ ਬਾਅਦ
ਵੀ ਅੱਜ ਜੱਦ 2012 ਵਿੱਚ ਸਿੱਖਾਂ ਦੀਆਂ ਦਸਤਾਰਾਂ (ਪੱਗਾਂ), ਖੁੱਲ੍ਹੀਆਂ ਦਾਹੜੀਆਂ, ਤੇ ਬੀਤੀ
28 ਮਾਰਚ ਨੂੰ ਚਾਰੇ ਪਾਸੇ ਝੂਲਦੇ ਕੇਸਰੀ ਨਿਸ਼ਾਨ ਵੇਖ ਕੇ, ਕੀ ਉਹਨਾਂ ਕੌਮ ਵਿਰੋਧੀਆਂ ਦਿੱਲ ਨਾ
ਮੱਚਿਆ ਹੋਵੇਗਾ? ਉਦੋਂ ਤਾਂ ਦੁਸ਼ਮਣ ਨੇ ਸਾਨੂੰ, ਸਾਡੇ ਸਰੂਪ ਨੂੰ, ਸਾਡੀ ਵਿਰਾਸਤ ਨੂੰ ਖਤਮ ਕੀਤਾ
ਪਰ ਅਸੀਂ ਫਿਰ ਦੂਣ-ਸੂਆਣੇ ਹੋਏ, ਪਰ ਅੱਜ ਅਸੀਂ ਆਪ ਹੀ ਸਿੱਖੀ ਦੇ ਦੁਸ਼ਮਣ ਕਿਉਂ ਬਣ ਬੈਠੇ? ਉਦੋਂ
ਪੱਗਾਂ ਜ਼ਬਰੀਂ ਲਾਹੁੰਦੇ ਸੀ ਤੇ ਅੱਜ ਕਿਉਂ ਅਸੀਂ ਖੁੱਦ ਲਾਹੀ ਜਾ ਰਹੇ ਹਾਂ, ਕਿਉਂ ਦਾਹੜੀਆਂ ਕਟਵਾ
ਕੇ ਸ਼ੇਰਾਂ ਦੇ ਸਰੂਪ ਤੋਂ ਭੇਡਾਂ ਦੇ ਰੂਪ ਵਿੱਚ ਬਦਲੀ ਜਾ ਰਹੇ ਹਾਂ?
ਇਵੇਂ ਲੱਗਦਾ ਕਿ ਹੁਣ ਦੁਸ਼ਮਣ ਦੀ ਬਾਜ਼ੀ ਅਸ਼ੀਂ ਜਿੱਤ ਨਹੀਂ ਸਕਾਂਗੇ, ਕਿਉਂਕਿ
ਉਸਨੇ ਸਾਡੇ ਸੱਭਿਆਚਾਰ ਵਿੱਚ ਵਿਸ਼ ਘੋਲ ਦਿੱਤਾ ਹੈ ਤੇ ਸਾਡਾ ਦਿਮਾਗੀ ਲੈਵਲ ਵਿਗਾੜ ਕੇ ਸੋਹਣੇ
ਲੱਗਣ ਦੀ ਝੂਠੀ ਪਰਪਾਟੀ ਪਾ ਕੇ, ਸਾਜਿਸ ਤਹਿਤ ਟੀ.ਵੀ. ਮੀਡੀਏ ਦੀ ਮੱਦਦ ਨਾਲ ਸਾਦੇ ਵਿੱਚ ਹੀਣ
ਭਾਵਨਾ ਭਰ ਦਿੱਤੀ ਕਿ ਅਸੀਂ ਸ਼ਕਲੋਂ ਸੂਰਤੋਂ ਸਰਦਾਰ ਲੱਗਣਾ ਹੀ ਨਹੀਂ ਚਾਹੁੰਦੇ, ਬੇਸ਼ੱਕ ਬਾਵੇਂ
ਗੱਡੀਆਂ ਮੋਟਰਾਂ ਤੇ ਲਿਖਵਾਈ ਫਿਰਦੇ ਹਾਂ।
ਉੱਠੋ! ਜਾਗੋ ! ਨੌਜਵਾਨੋਂ ਸਿੱਖੀ ਸਰੂਪ
ਨੂੰ ਸੰਭਾਲੋ, ਸਿੱਖ ਸੱਭਿਆਚਾਰ ਨੂੰ ਸੰਭਾਲੋ।
-ਇਕਵਾਕ ਸਿੰਘ ਪੱਟੀ
ਅੰਮ੍ਰਿਤਸਰ |