Share on Facebook

Main News Page

ਲਚਰ ਗਾਇਕੀ ਵਿਰੁਧ ਲੋਕਾਂ ਨੂੰ ਜਾਗਰਤ ਕਰਨ ਦੇ ਨਾਲ ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ} ਅਤੇ ਭੇਖਧਾਰੀ ਲੱਚਰ ਗੁਰੂਆਂ ਦੇ ਆਸਣ ਚੁਕਵਾਉਣ ਲਈ ਭੀ ਕੋਈ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ: ਪ੍ਰੋ. ਦਰਸ਼ਨ ਸਿੰਘ ਖਾਲਸਾ

ਸਮਾਜ ਦਾ ਆਚਰਣ ਅਤੇ ਸਮਾਜਿਕ ਵਾਤਾਵਰਣ ਪਵਿੱਤਰ ਰੱਖਣ ਲਈ ਲਚਰ ਗਾਇਕੀ ਦੀਆਂ ਸਟੇਜਾਂ ਲੁਆਣ ਵਿਰੁਧ ਲੋਕਾਂ ਨੂੰ ਜਾਗਰਤ ਕਰਣਾ ਬਹੁਤ ਭਲਾ ਹੈ, ਇਸ ਲਈ ਅੱਜ ਜਾਗਰਤੀ ਮੁਹਿੰਮ ਅਰੰਭੀ ਗਈ ਹੈ, ਚੰਗੀ ਗੱਲ ਹੈ।

ਪਰ ਨਾਲ ਨਾਲ ਮੈਂ ਪੁਛਣਾ ਚਾਹੁੰਦਾ ਹਾਂ, ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ} ਅਤੇ ਭੇਖਧਾਰੀ ਲੱਚਰ ਗੁਰੂਆਂ ਦੇ ਆਸਣ ਚੁਕਵਾਉਣ ਲਈ ਭੀ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ? ਜੋ ਸਮਾਜ ਲਈ ਵੱਧ ਖਤਰਨਾਕ ਹਨ। ਜੇਕਰ ਕੱਲ ਨੂੰ ਅਖੌਤੀ ਦਸਮ ਗ੍ਰੰਥ ਜਿਸ ਨੂੰ ਕਈ ਥਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਮੱਥੇ ਟਿਕਾਏ ਜਾ ਰਹੇ ਹਨ, ਉਹੋ ਗਾਇਕ ਉਸ ਵਿਚਲੇ ਚਰਿਤਰੋ ਪਖਿਆਨ ਦੇ ਅਧਿਆਏ ਵਿਚੋਂ ਸਟੇਜਾਂ ਤੇ ਗੀਤ ਗਉਣ ਲੱਗ ਪਏ, ਤਾਂ ਫਿਰ ਸਿੱਖ ਸਮਾਜ ਤੇ ਸਭਿਅਚਾਰ ਨੂੰ ਕਿਵੇਂ ਬਚਾ ਕੇ ਰੱਖੋਗੇ?

ਅੱਗੋ ਦੇ ਜੇ ਚੇਤੀਐ ਤਾ ਕਾਇਤੁ ਮਿਲੈ ਸਜਾਇ ॥ ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top