Share on Facebook

Main News Page

ਗੁਰਦੁਆਰਿਆਂ ਦੀ ਦਿੱਖ ਵਿਚ ਬਣ ਰਹੀਆਂ ਮੜੀਆਂ ਸਿੱਖ ਕੌਮ ਲਈ ਖਤਰੇ ਦੀ ਘੰਟੀ

(ਪੰਥ ਦਰਦੀ ਵੀਰਾਂ ਵੱਲੋ ਪਿੰਡਾਂ ਦੇ ਕੀਤੇ ਦੌਰੇ ਦੌਰਾਨ ਇਹ ਮਾਮਲਾ ਸਾਹਮਣੇ ਆਇਆ)

ਸਿੱਖ ਕੌਮ ਵਿਚ ਇੰਨਾਂ ਨਿਘਾਰ ਆਉਂਦਾ ਜਾ ਰਿਹਾ ਹੈ, ਕਿ ਹੁਣ ਪਿੰਡਾਂ ਵਿਚ ਬਣੀਆਂ ਹੋਈਆਂ ਕਬਰਾਂ ਤੇ ਮੜੀਆਂ ਨੂੰ ਗੁਰਦੁਆਰਿਆਂ ਦਾ ਰੂਪ ਦਿੱਤਾ ਜਾ ਰਿਹਾ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਸਿੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਤੇ ਭਾਈ ਗੁਰਦੇਵ ਸਿੰਘ ਮੁੰਡਾ ਪਿੰਡ ਨੇ ਦੱਸਿਆ ਕਿ ਸਰਹੱਦੀ ਜਿਲਾ ਤਰਨ ਤਾਰਨ ਤੇ ਖਾਸ ਕਰਕੇ ਬਿਆਸ ਦਰਿਆ ਦੇ ਕੰਢੇ ਤੇ ਵੱਸੇ ਹੋਏ ਪਿੰਡਾਂ ਵਿਚ ਇਹ ਮਾਮਲਾ ਜਿਆਦਾ ਦੇਖਣ ਵਿਚ ਆ ਰਿਹਾ ਹੈ। ਇਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਕਬਰਾਂ ਤੇ ਮੜੀਆਂ ਬਣੀਆਂ ਹੋਈਆਂ ਹਨ ਜਿਥੇ ਕਿ ਵੀਰਵਾਰ ਵਾਲੇ ਦਿਨ ਤਾ ਸਾਰਾ ਦਿਨ ਮੇਲਾ ਹੀ ਲੱਗਾ ਰਹਿੰਦਾ ਹੈ।

ਭਾਈ ਸਾਹਿਬ ਨੇ ਦੱਸਿਆ ਕਿ ਅਸੀ ਇੰਨਾਂ ਪਿੰਡਾਂ ਵਿਚ ਜਦੋ ਪ੍ਰਬੰਧਕਾਂ ਨਾਲ ਗੱਲ ਕੀਤੀ ਕਿ ਇਹ ਮਨਮਤ ਹੈ, ਇਸ ਨੂੰ ਰੋਕਿਆ ਜਾਵੇ, ਤਾਂ ਇੰਨਾਂ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਤੁਸੀ ਚਾਹੋ ਗੁਰੂ ਜੀ ਦਾ ਸਰੂਪ ਇਥੋ ਖੜ ਸਕਦੇ ਹੋ। ਇਸ ਤੋਂ ਅਸੀਂ ਆਪ ਹੀ ਅੰਦਾਜਾ ਲਗਾ ਸਕਦੇ ਹਾਂ ਕਿ ਅੱਜ ਪਿੰਡਾਂ ਦੇ ਇਹ ਪ੍ਰਬੰਧਕ ਗੁਰੂ ਨਾਲੋਂ ਕਬਰਾਂ ਨੂੰ ਜ਼ਿਆਦਾ ਮਹੱਤਤਾ ਦੇ ਰਹੇ ਹਨ, ਕਿਉਂਕਿ ਕਬਰਾਂ ਤੋਂ ਆਮਦਨ ਜ਼ਿਆਦਾ ਹੈ। ਪਰ ਸਭ ਤੋਂ ਖਤਰੇ ਵਾਲੀ ਗੱਲ ਸਿੱਖ ਕੌਮ ਲਈ ਇਹ ਹੈ, ਕਿ ਪਿੰਡਾਂ ਵਿੱਚ ਧੜਾ ਧੜ ਕਬਰਾਂ ਨੂੰ ਗੁਰਦੁਆਰੇ ਦਾ ਰੂਪ ਦਿੱਤਾ ਜਾ ਰਿਹਾ ਹੈ। ਜੋ ਕਿ ਬਾਹਰੋਂ ਗੁੰਬਦ ਵਾਲਾ ਗੁਰਦੁਆਰਾ ਜਾਪਦਾ ਹੈ, ਪਰ ਅੰਦਰ ਲੋਕ ਤੇਲ ਪਾ ਰਹੇ ਹਨ। ਸੋ ਇਹ ਸਭ ਕੁੱਝ ਸਿੱਖ ਧਰਮ ਦੇ ਨਿਆਰੇਪਨ ਦੇ ਉਲਟ ਹੈ, ਅਤੇ ਕੌਮ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।

   


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top