Share on Facebook

Main News Page

੨੭ ਮਈ ੨੦੧੨ ਨੂੰ Ottawa Sikh Society (OSS) ਦੀ ਮੀਟਿੰਗ ਵਿੱਚ ਹੇਠ ਲਿਖੇ ਦੋ ਮੱਤੇ ਬਹੁਮੱਤ ਨਾਲ ਮੰਜੂਰ ਕਰਵਾ ਦਿਤੇ ਗਏ:

੧) ਗੁਰੁਦੁਆਰੇ ਦੀ ਹਦੂਦ ਅੰਦਰ ਗਿੱਧਾ - ਭੰਗੜਾ ਹੋ ਸਕਦਾ ਹੈ। ਇਹ ਸਿੱਖ ਵਿਰਾਸਤ ਤੇ ਸਭਿਆਚਾਰ ਹੈ।

ਸੁਚੇਤ ਸਿੰਘਾਂ ਵਲੋਂ ਜੱਦ ਸ਼੍ਰੀ ਅਕਾਲ ਤਖ਼ਤ ਤੋਂ ਜਾਰੀ ਕੀਤੇ ਗਏ ਹੁਕਮਨਾਮੇ ਪੜ ਕੇ ਸੁਨਾਏ ਗਏ, ਤਾਂ ਆਖ ਦਿੱਤਾ ਗਿਆ ਕਿ ਸਾਡੇ ਸੰਵਿਧਾਨ ਵਿੱਚ ਅਕਾਲ ਤਖ਼ਤ ਦਾ ਕੋਈ ਜ਼ਿਕਰ ਨਹੀਂ ਹੈ 'ਤੇ ਸਾਡੇ ਤੇ ਲਾਗੂ ਨਹੀਂ ਹੁੰਦਾ।

ਇਕ ਪਾਸੇ ਤੇ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਨੇ "ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ "

ਤੇ ਅੱਜ ਦਾ ਸਿੱਖ ਅਪਨੇ ਗੁਰੁਦੁਆਰਿਆਂ ਅਤੇ ਧਰਮਸਾਲਾਂ ਦੇ ਸਿਧਾਂਤਾਂ ਤੇ ਵੀ ਮਨਮੱਤ ਦੇ ਲਗਾਤਾਰ ਹਮਲੇ ਕਰ ਰਿਹਾ ਹੈ।

੨) ਗੁਰਦੁਆਰਾ ਸਾਹਿਬ ਵਿੱਚ ਕੋਈ ਵੀ ਕਾਰਜ (ਅਨੰਦੁ ਕਾਰਜ ਯਾਂ ਹੋਰ ਕੋਈ ਵੀ) ਹੋਵੇ ਤਾਂ ਗੁਰੁਦ੍ਵਾਰੇ ਵਿਚ ਸੇਵਾ ਕਰ ਰਹੇ ਗ੍ਰੰਥੀ ਸਿੰਘਾਂ ਦੀ ਸੇਵਾ ਲੈਣੀ ਪਵੇਗੀ।

ਹੁਣ ਸਿੱਖ ਨੂੰ ਵੀ ਇਕ ਬ੍ਰਾਹਮਣ, ਪੰਡਿਤ ਬਿਚੋਲਗਿਰੀ ਵਾਸਤੇ ਥੋਪ ਦਿੱਤੇ ਗਏ।

ਕੀ ਜੋਈ ਸਿੱਖ ਯਾਂ ਕੁਝ ਸਿੰਘ ਮਿਲ ਕਰ ਕੇ ਗੁਰਮਤਿ ਅਨੁਸਾਰ ਕੋਈ ਕਾਰਜ ਯਾਂ ਗੁਰੂ ਦਾ ਦਰਬਾਰ ਖੁਦ ਨਹੀਂ ਸਜਾ ਸਕਦੇ?

ਹੱਦ ਓਦੋਂ ਹੋ ਗਈ ਜੱਦ ਲਗਭਗ ਸਾਰਿਆਂ ਬੀਬੀਆਂ ਨੇ ਦੋਵੇਂ ਬਾਵਾਂ ਖੜਿਆਂ ਕਰ ਕੇ ਗਿਧੇ - ਭੰਗੜੇ ਨੂੰ ਪਾਸ ਕਰਵਾਇਆ ਅਤੇ ਸਾਬਕਾ ਪ੍ਰਧਾਨ (ਬੀਬੀ ਜੀ) ਨੇ ਜੈਕਾਰਾ ਛੱਡਿਆ, ਪੱਤਾ ਨਹੀਂ ਕੇਡੀ ਜੰਗ ਜਿੱਤ ਕੇ ਆਏ ਸਨ?

ਗੈਰਾਂ ਦੇ ਹਮਲੇ ਦੌਰਾਨ ਢਾਹ ਢੇਰੀ ਕੀਤੇ ਗਏ ਅਕਾਲ ਤਖ਼ਤ ਤੇ ਧਰਮ ਅਸਥਾਨ ਤਾਂ ਅਸੀਂ ਮੁੱੜ ਉਸਾਰ ਲਏ, ਪਰ ਆਹ ਗੁਰ-ਸਿਧਾਂਤਾਂ ਦੀ ਤੋੜ ਫੋੜ ਦਾ ਕੀ ਖਮਿਆਜਾ ਭਰਨਾ ਪਵੇਗਾ ਸਾਡੀ ਅਗਲੀ ਪੀੜੀ ਨੂੰ?

ਇਸ ਸਬ ਤੋਂ ਬਾਅਦ ੨ ਗੁਰਸਿਖਾਂ ਨੇ (ਇਹ ਹੀ ਕੇ ਕੇਵਲ ਦੋ ਗੁਰਸਿੱਖ ਸਨ) ਨੇ ਅਸਤੀਫਾ ਦੇ ਦਿਤਾ।

ਕਮੇਟੀ ਦੇ ਮੁਖ ਪ੍ਰਬੰਧਕ ਤੇ ਅਗ੍ਹਾਂ ਆਓਣ ਵਾਲੀ ਕਮੇਟੀ ਦੇ ਚਾਹਵਾਨ, ਜੋ ਇਸ ਸਭ ਦੇ ਕਰਤਾ ਧਰਤਾ ਹਨ:-

ਪ੍ਰਧਾਨ: ਦਰਸ਼ਨ ਸਿੰਘ ਮੁਹਾਰ

ਗਿਧੇ - ਭੰਗੜੇ ਦਾ ਮਤਾ ਰਖਣ ਵਾਲੇ- ਰਾਜ ਸਿੰਘ ਦੇਓਲ (ਜੋ ਅਗਲੀ ਕਮੇਟੀ ਵਿਚ ਪ੍ਰਧਾਨਗੀ ਦੇ ਚਾਹਵਾਨ ਨੇ).

ਗ੍ਰੰਥੀ ਸਾਹਿਬ ਤੋਂ ਸੇਵਾ ਲੈਣੀ ਲਾਜ਼ਮੀ ਕਰਨ ਵਾਲਾ ਪ੍ਰਸਤਾਵ ਪ੍ਰਧਾਨ ਦਰਸ਼ਨ ਸਿੰਘ ਮੁਹਾਰ ਨੇ ਰਖਿਆ (ਭਾਵ ਕੇ ਸਿੱਖ ਹੁਣ ਆਪ ਕੀਰਤਨ ਯਾਂ ਅਰਦਾਸ ਨਹੀਂ ਕਰ ਸਕਦੇ ਤੇ ਪੁਰੋਹਿਤਵਾਦ ਨੂੰ ਵਾਧਾ)

੧੦੯ ਵੋਟਾਂ ਗਿਧੇ - ਭੰਗੜੇ ਦੇ ਹਕ਼ ਵਿਚ ਤੇ ਕੇਵਲ ੮ ਵਿਰੋਧ ਵਿਚ।

ਸਾਬਕਾ ਪ੍ਰਧਾਨ: ਸੰਜੋਕਤਾ ਕੌਰ ਭੰਡਾਰੀ ਨੇ ਪੱਤਾ ਨਹੀਂ ਕੇੜ੍ਹੀ ਜੰਗ ਜਿਤਣ ਦੀ ਖੁਸੀ ਵਿੱਚ ਜੈਕਾਰਾ ਛੜਿਆ।

ਇੱਕ ਹੋਵੇ ਕਮਲਾ ਸਮਝਾਵੇ ਵਿਹੜਾ, ਵਿਹੜਾ ਹੋਵੇ ਕਮਲਾ ਤਾਂ ਸਮਝਾਵੇ ਕਿਹੜਾ?

ਸਾਡੇ ਆਗੂ ਹੀ ਗਿਆਨਹੀਨ ਤੇ ਗੁਰਮਤਿ ਦੇ ਮਾਰਗ ਤੋਂ ਭਟਕੇ ਹੋਏ ਨੇ।

Ottawa Sikh Society
25 Gurdwara Road, Ottawa, Ontario K2E 7X6
Phone: 613-225-1281, 613-225-8280

ਕੁਲਜੀਤ ਸਿੰਘ ਢੱਟ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top