Share on Facebook

Main News Page

ਹੁਣ ਬਾਦਲ ਪਿਉ ਪੁੱਤ ਬਣੇ ਗੱਦਾਫੀ- ਔਰਤ ਕੰਮਾਡੋ ਕਰਨਗੀਆਂ ਸੁੱਰਖਿਆ

ਦੇਸ਼ ਵਿੱਚ ਇਸ ਤਰ੍ਹਾਂ ਦਾ ਪਹਿਲਾ ਤਜਰਬਾ ਹੋਵੇਗਾ। ਪੰਜਾਬ ਪੁਲਿਸ ਵਿੱਚ 61 ਮਹਿਲਾ ਸਿਪਾਹੀਆਂ ਦੀ ਨਿਯੁਕਤੀ ਕੀਤੀ ਗਈ ਹੈ। ਇਹ ਸਾਰੀਆਂ 5 ਫੁੱਟ 7 ਇੰਚ ਜਾਂ ਇਸ ਤੋਂ ਜ਼ਿਆਦਾ ਲੰਬੀਆਂ ਹਨ। ਇਨ੍ਹਾਂ ਸਾਰੀਆਂ ਮੁਟਿਆਰਾਂ ਨੂੰ ਇੱਕ ਖਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਉਪਰੰਤ ਇਹਨਾਂ ਨੂੰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਬੇਟੇ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਕਰਨ ਵਾਲੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਕੁਝ ਦਿਨ ਪਹਿਲਾ ਇਨ੍ਹਾਂ ਮਹਿਲਾ ਸਿਪਾਹੀਆਂ ਨੂੰ ਪਟਿਆਲਾ ਨੇੜੇ ਬਹਾਦਰਗੜ੍ਹ ਵਿੱਚ ਪੁਲਿਸ ਕਮਾਂਡੋ ਕੰਪਲੈਸ ਵਿੱਚ ਭੇਜਿਆ ਗਿਆ। ਜਿੱਥੇ ਇਹਨਾਂ ਨੂੰ ਸਪੈਸ਼ਲ ਸਕਿਊਰਟੀ ਗਰੁੱਪ ਵਿੱਚ ਸ਼ਾਮਲ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਇੱਥੇ ਦੱਸਣਯੋਗ ਹੈ ਕਿ ਸਪੈਸ਼ਲ ਸਕਿਊਰਟੀ ਗਰੁੱਪ ਦਾ ਗਠਨ ਕੁਝ ਸਮੇਂ ਪਹਿਲਾ ਸ. ਬਾਦਲ ਅਤੇ ਹੋਰ ਦੂਸਰੀਆਂ ਵੱਡੀਆਂ ਹਸਤੀਆਂ ਦੀ ਸੁਰੱਖ਼ਿਆ ਲਈ ਕੀਤਾ ਗਿਆ ਸੀ। ਪੰਜਾਬ ਪੁਲਿਸ ਵਿੱਚ ਹਾਲ ਹੀ ਵਿੱਚ 180 ਮੁਟਿਆਰਾਂ ਨੂੰ ਭਰਤੀ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ 61 ਨੂੰ ਮੁੱਖ ਮੰਤਰੀ ਦੀ ਸੁਰੱਖਿਆ ਲਈ ਚ੍ਯੁਣਿਆ ਗਿਆ ਹੈ। ਸ਼ੁਰੂਆਤ ਵਿੱਚ ਇਸ ਕਾਰਜ ਲਈ 100 ਮੁਟਿਆਰਾਂ ਦੀ ਚੋਣ ਕੀਤੀ ਗਈ ਸੀ। ਪਰ ਬਾਅਦ ਵਿੱਚ ਇਹ 61 ਤੇ ਸੀਮਿਤ ਕਰ ਦਿੱਤੀ ਗਈ।

Source: http://www.punjabspectrum.com/2012/05/2981


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top