Share on Facebook

Main News Page

ਬਾਬੇ ਬਨਾਮ ਚੂਹੇ

ਅੱਜ ਕੱਲ ਇੰਡੀਆ ਵਿੱਚ ਇੱਕ ਦੌੜ ਹੌੜ ਜੇਹੀ ਲੱਗੀ ਆ ਕਿ ਮੇਰਾ ਪੁੱਤ /ਧੀ ਡਾਕਟਰ ਬਣ ਜਾਏ ਇੰਜਨੀਅਰ ਬਣ ਜਾਏ IAS, PCS, IPS ਹੋਰ ਪਤਾ ਨੀ ਕਿ ਕਿ ਬਣ ਜਾਏ .....ਜੇ ਕੁਝ ਨੀ ਤਾਂ ਬਾਹਰ ਵਿਦੇਸ਼ Abroad ਚਲਾ ਜਾਏ ਇਸ ਲਈ ਪਤਾ ਨੀ ਮਾਪੇ ਕਿ ਕਿ ਪਾਪੜ ਵੇਲਦੇ ਆ ....ਇਸ ਵਾਸਤੇ ਆਪਣਿਆਂ ਬਚਿਆਂ ਨੂੰ ਦੇਖੋ ਦੇਖੀ ਮਹਿੰਗੇ (ਆਪਣੀ ਵਿੱਤ ਤੋਂ ਬਾਹਰ) ਸਕੂਲਾਂ ਕਾਲਜਾਂ ਵਿੱਚ ਪੜ੍ਹਾ ਰਹੇ ਨੇ ........ਚਲੋ ਬੱਚੇ ਪੜ ਵੀ ਜਾਂਦੇ ਆ ਪਰ ਫੇਰ ਨੌਕਰੀ ਨੀ ਮਿਲਦੀ ਜੇ ਮਿਲਦੀ ਆ ਤਾਂ ਕੰਮ ਤੇ (ਨੌਕਰੀ )ਤੇ ਦਬਾਅ ਬੜਾ ਕਦੀ ਬੜੇ ਸਾਬ ਦਾ ਕਦੇ ਰਾਜਨੀਤਕ ਤੇ ਕਦੇ ਪ੍ਰਸ਼ਾਸ਼ਨਿਕ ਤੌਰ ਤੇ .....ਤੇ ਇਹ ਦਬਾਅ (Pressure) ਘਟਾਉਣ ਲਈ ਇਹ ਸਾਰੇ ਜਾਂਦੇ ਕਿਥੇ ..ਮੇਰਾ ਮਤਲੱਬ ਸਿਫਾਰਸ਼ ਲਭਦੇ ਆ ....ਤੇ ਸਭ ਤੋਂ ਜਿਆਦਾ ਕਿਸ ਦੀ ਸਿਫਾਰਸ਼ ਚੱਲਦੀ ਆ .....ਬਾਬਿਆਂ ਦੀ.. ਜਾਣੀ ਕੇ ਗੱਲ ਮੁਕਦੀ ਆ ਕੇ ਸੰਤਾਂ ਤੇ ਬਾਬਿਆਂ ਤੇ ......ਚੂਹਿਆਂ ਤੇ ... ਚੂਹਿਆਂ ਤੇ ਇਸ ਲਈ...

ਆਪਾਂ ਸਾਰਿਆਂ ਨੇ ਛੋਟੇ ਹੁੰਦੇ ਇੱਕ ਕਹਾਣੀ ਸੁਣੀ ਆ ਕਿ ....ਇੱਕ ਵਾਰ ਬਦਲ (Cloud) ਕੋਲ ਇੱਕ ਬੇਚਾਰਾ ਕਿਸਾਨ ਮਿੰਨਤ ਕਰਦਾ ਕਿ ਬੱਦਲ ਮੇਰੀ ਖੇਤੀ ਨੂੰ ਚੂਹੇ ਬਹੁਤ ਖਰਾਬ ਕਰਦੇ ਆ ਜੀ ਤੁਸੀਂ ਸਭ ਤੋਂ ਤਾਕਤਵਰ ਹੋ ਤੁਸੀਂ ਏਨਾ ਮੀਂਹ ਪਾਓ ਕਿ ਸਾਰਿਆਂ ਚੂਹਿਆਂ ਦੀ ਖੁਡਾਂ ਪਾਣੀ ਨਾਲ ਭਰ ਜਾਣ ਤੇ ਓਹ ਬਾਹਰ ਨਿਕਲਣ ਤੇ ਮੈਂ ਉਨ੍ਹਾ ਨੂੰ ਮਾਰ ਸਕਾਂ ....ਬੱਦਲ ਕਹਿੰਦਾ ਭਰਾ ਮੈਂ ਤਾਂ ਮੀਂਹ ਪਾ ਦੇਵਾਂ ਪਰ ਆ ਹਵਾ ਜਾਣੀ ਕੇ ਪਵਨ ਦੇਵਤਾ ਨਾਲ ਮੇਰੀ ਨੀ ਬਣਦੀ, ਜਦ ਵੀ ਮੈਂ ਪੈਣ ਲਗਦਾ ਇਹ ਆਪਣੇ ਜ਼ੋਰ ਨਾਲ ਮੈਨੂੰ ਪਰੇ ਚੱਕ ਕੇ ਮਾਰਦਾ ਮੈਂ ਇਸ ਲਈ ਕੁਝ ਨੀ ਕਰ ਸਕਦਾ ..ਓਹ ਬੇਚਾਰਾ ਪਵਨ ਦੇਵਤੇ ਕੌਲ ਜਾਂਦਾ... ਅਗਿਓਂ ਪਵਨ ਦੇਵਤਾ ਜੀ ਕਹਿੰਦੇ ਭਾਈ ਮੈਂ ਤਾਂ ਕੁਝ ਨੀ ਕਰ ਸਕਦਾ ਜੱਦ ਤੱਕ ਆਹ ਵੱਡੇ ਵੱਡੇ ਪਹਾੜ ਮੇਰੇ ਰਾਹ ਵਿੱਚ ਆ ਤੂੰ ਇਨ੍ਹਾ ਕੋਲ਼ ਮਿੰਨਤ ਤਰਲਾ ਕਰਕੇ ਦੇਖ ਲਾ ...ਤੇ ਓਹ ਬੇਚਾਰਾ ਪਹਾੜ ਦੇਵਤੇ ਕੌਲ ਜਾਂਦਾ ਕਿ ਭਾਈ ਮੇਰੀ ਮਦੱਦ ਕਰੋ ......ਅਗਿਓਂ ਪਹਾੜ ਜੀ ਵੀ ਕਹਿੰਦੇ ਭਾਈ ਮੈਂ ਭਾਂਵੇ ਬੱਦਲ ਦੇਵਤੇ ਤੇ ਪਵਨ ਦੇਵਤੇ ਤੋਂ ਤਕੜਾ ਆ ਪਰ ਮੇਰੇ ਤੋਂ ਵੀ ਇੱਕ ਅੱਗੇ ਹੈ ਤੂੰ ਉਸ ਦੀ ਮਿੰਨਤ ਕਰ ਲੈ ਜੋ ਮੈਨੂੰ ਵੀ ਖੋਦ ਖੋਦ ਕੇ ਖੋਖਲਾ ਕਰ ਦਿੱਤਾ ਆ ਉਸ ਅਗੇ ਮੇਰਾ ਵੀ ਜ਼ੋਰ ਨੀ ਚਲਦਾ ਓਹ ਹੈ ਚੂਹਾ ਦੇਵਤਾ ਜੀ .....

ਜਾਣੀ ਕੇ ਬਾਬੇ, ਅਖੌਤੀ ਸੰਤ .....ਭਾਵ ਜੇ ਏਨਾ ਪੜ ਲਿਖ ਕੇ ਫੇਰ ਡੋਰੀ ਇਨ੍ਹਾ ਬਾਬਿਆਂ, ਅਸੰਤਾਂ ਮੁਹਰੇ ਸੁਟਣੀ ਆ ਤਾਂ ਫੇਰ .......ਸੋਖਾ ਕੰਮ ਕਰੋ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਸ ਕੰਮ ਵਿਚ ਪਾਵੋ ਨਾ ਲਗੇ ਹਿੰਗ ਨਾ ਫਟਕੜੀ ...ਰੰਗ ਚੋਖਾ ....ਆ ਜਿੰਨੇ ਰਾਜਨੀਤਕ ਹੋਏ ,ਪੜੇ ਲਿਖੇ ਏ ਸ਼੍ਰੇਣੀ ਵਾਲੇ ਅਫਸਰ ਹੋਏ ਸਾਰੇ ਇਨ੍ਹਾ ਚੂਹਿਆਂ (ਅਨਪੜ ਬਾਬਿਆਂ ) ਤੋਂ ਡਰਦੇ ਆ ......ਕਿਓਂਕਿ ਇਹ ਬਾਬੇ ਰੂਪੀ ਚੂਹੇ ਇਨ੍ਹਾ ਦੀਆਂ ਨੀਹਾਂ ਖੋਦ ਖੋਦ ਕੇ ਇਨੀਆਂ ਕਮਜ਼ੋਰ ਕਰ ਚੁੱਕੇ ਆ ਓਹ ਜੱਦ ਚਾਹੁਣ ਇਨ੍ਹਾ ਨੂੰ ਸੁੱਟ ਸਕਦੇ ........ਸੋ ਭਾਈ ਇਸ ਲਈ ਆਪਣੀਆਂ ਬਚਿਆਂ ਨੂੰ ਉਚ ਵਿਦਿਆ ਦਿਵਾਉਣ ਨਾਲੋ ਅਨਪੜ ਬਾਬਿਆਂ ਦੀ ਸੰਗਤ ਕਰਾਓ ਤਾਂ ਕਿ ਉਨ੍ਹਾ ਦਾ ਭਵਿਖ ਉਜਵਲ ਹੋਵੇ.....ਫੇਰ ਭਾਂਵੇ ਓਹ ਵਿਦੇਸ਼ ਘੁਮੰਣ ਜਾਂ ਦੇਸ਼ ਵਿੱਚ ....ਕੋਈ ਰਾਜਨੀਤਕ ਦਬਾਉ ਨੀ ਕੋਈ ਪ੍ਰਸ਼ਾਸ਼ਨਿਕ ਦਬਾਉ ਨੀ .........ਹੁਣ ਤਾਂ ਹਰੇਕ ਬਚੇ ਦਾ ਇੱਕ ਨਾਅਰਾ ਹੁਣ ਚਾਹੀਦਾ ......ਬੇਬੇ ਜੀ ਮੈਂ ਸੰਤ ਬਣਾਂਗਾ .....ਬੰਦਾ ਬੜਾ ਚਲੰਤ ਬਣਾਂਗਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top