Share on Facebook

Main News Page

ਬਹੁਗਿਣਤੀ ਫਿਰਕਾ ਨਹੀਂ ਚਾਹੁੰਦਾ ਕਿ ਪੰਜਾਬ ਵਿੱਚ ਸ਼ਾਂਤੀ ਬਹਾਲ ਹੋਵੇ: ਭਾਈ ਸਿਰਸਾ

* ਬਠਿੰਡਾ ਰੀਫਾਈਨਰੀ ਉਡਾਉਣ ਦੀ ਸਾਜਿਸ਼ ਮਾਲੇਗਾਉਂ ਧਮਾਕਿਆਂ ਵਰਗੀ ਹੋ ਸਕਦੀ ਹੈ ਪਰ ਫੜੇ ਗਏ ਕਥਿਤ ਮੁਲਜ਼ਮ ਬਹੁਣਿਤੀ ਫਿਰਕੇ ਨਾਲ ਹੋਣ ਕਰਕੇ ਮਾਮਲੇ ਨੂੰ ਰਫਾਦਫਾ ਕੀਤਾ ਜਾ ਰਿਹਾ ਹੈ

ਬਠਿੰਡਾ, 24 ਮਈ (ਕਿਰਪਾਲ ਸਿੰਘ): ਅਫ਼ਜ਼ਲ ਤੇ ਅਨਸਾਰੀ ਮੁਸਲਿਮ ਨਾਵਾਂ ਹੇਠ ਗੁਰੂਗੋਬਿੰਦ ਸਿੰਘ ਰੀਫਾਈਨਰੀ ਬਠਿੰਡਾ ਨੂੰ ਉਡਾਉਣ ਦੀ ਧਮਕੀ ਦੇਣ ਦੀ ਸਾਜਿਸ਼ ਬਿਲਕੁਲ ਮਾਲੇਗਾਉਂ ਧਮਾਕਿਆਂ ਦੀ ਸਾਜਿਸ਼ ਨਾਲ ਮਿਲਦੀ ਜੁਲਦੀ ਹੈ। ਬਿਲਕੁਲ ਉਸੇ ਤਰ੍ਹਾਂ ਹਿੰਦੂਕੱਟੜਵਾਦੀ ਤਾਕਤਾਂ ਪੰਜਾਬ ਦਾ ਮਾਹੌਲ ਵਿਗਾੜਨ ਲਈ ਇਥੇ ਧਮਾਕੇ ਕਰਕੇ ਉਨ੍ਹਾਂ ਨੂੰ ਮੁਸਲਿਮ ਅਤਿਵਾਦੀਆਂ ਦੇ ਨਾਮ ਮੜ੍ਹ ਕੇ ਮੁਸਲਮਾਨਾਂ ’ਤੇ ਤਸ਼ਸ਼ਦ ਅਤੇ ਸਿੱਖਾਂ ਤੇ ਮੁਸਲਮਾਨਾਂ ਵਿੱਚ ਆਪਸੀ ਨਫ਼ਰਤ ਫੈਲਾਉਣਾ ਚਾਹੁੰਦੀਆਂ ਸਨ ਪਰ ਉਹ ਪਹਿਲਾਂ ਹੀ ਕਾਬੂ ਕੀਤੇ ਜਾਣ ’ਤੇ, ਵਜਾਏ ਇਸ ਦੀ ਡੂੰਘਾਈ ਤੱਕ ਪੜਤਾਲ ਕਰਨ ਦੇ ਪੁਲਿਸ ਪ੍ਰਸ਼ਾਸ਼ਨ ਮੁਲਜ਼ਮਾਂ ਨੂੰ ਬਚਾਉਣ ਲਈ ਮਾਮਲਾ ਰਫਾਦਫਾ ਕਰ ਰਿਹਾ ਹੈ।

ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਕਹੇ। ਉਨ੍ਹਾਂ ਕਿਹਾ ਬਹੁਗਿਣਤੀ ਫਿਰਕੇ ਦਾ ਕੱਟੜਵਾਦੀ ਤੱਤ ਨਹੀਂ ਚਾਹੁੰਦਾ ਕਿ ਪੰਜਾਬ ਵਿੱਚ ਸ਼ਾਤੀ ਬਹਾਲ ਹੋਵੇ। ਇਸੇ ਲਈ ਉਨ੍ਹਾਂ ਨੇ ਇੱਥੋਂ ਮੋਬਾਈਲ ਦੇ ਸਿਮ ਖ੍ਰੀਦੇ ਉਸ ਤੋਂ ਅਫ਼ਜ਼ਲ ਤੇ ਅਨਸਾਰੀ ਮੁਸਲਿਮ ਨਾਵਾਂ ਹੇਠ ਗੁਰੂਗੋਬਿੰਦ ਸਿੰਘ ਰੀਫਾਈਨਰੀ ਬਠਿੰਡਾ ਦੇ ਸੀਨੀਅਰ ਕਾਰਜਕਾਰੀ ਸੁਰੱਖਿਆ ਅਫਸਰ ਸ਼ਿਵ ਨੰਦ ਹੋਤੇ ਦੇ ਮੋਬਾਇਲ ਫ਼ੋਨ ’ਤੇ ਰੀਫ਼ਾਈਨਰੀ ਨੂੰ ਉਡਾਉਣ ਦੀ ਧਮਕੀ ਦਿੱਤੀ। ਭਾਈ ਸਿਰਸਾ ਨੇ ਕਿਹਾ ਪੁਲਿਸ ਪ੍ਰਸ਼ਾਸਨ ਹਾਲੀ ਤੱਕ ਫੜੇ ਗਏ ਮੁਲਜ਼ਮਾਂ ਦੀ ਸਹੀ ਗਿਣਤੀ ਵੀ ਨਹੀਂ ਦੱਸ ਸਕਿਆ ਕਿਉਂਕਿ ਅੱਜ ਦੇ ਅਖ਼ਬਾਰਾਂ ਦੀ ਖ਼ਬਰਾਂ ਅਨੁਸਾਰ ਐੱਸਐੱਚਓ ਰਾਮਾਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਗਿਣਤੀ 6 ਦੱਸ ਰਿਹਾ ਹੈ, ਐੱਸਐੱਸਪੀ 2 ਦੱਸ ਰਿਹਾ ਹੈ ਜਦੋਂ ਕਿ ਅੱਜ ਉਨ੍ਹਾਂ ਦੀ ਗਿਣਤੀ 4 ਦੱਸੀ ਜਾ ਰਹੀ ਹੈ ਕਿ ਦੋ ਕੱਲ੍ਹ ਗ੍ਰਿਫ਼ਤਾਰ ਕੀਤੇ ਗਏ ਸਨ ਤੇ ਦੋ ਅੱਜ ਕੀਤੇ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜੇ ਐੱਸਐੱਸਪੀ ਦੀ ਗੱਲ ਸਹੀ ਵੀ ਮੰਨ ਲਈ ਜਾਵੇ ਕਿ ਕੱਲ ਤੱਕ ਸਿਰਫ ਦੋ ਵਿਅਕਤੀ ਹੀ ਗ੍ਰਿਫ਼ਤਾਰ ਕੀਤੇ ਗਏ ਸਨ ਤਾਂ ਜਦ ਤੱਕ ਉਨ੍ਹਾਂ ਵੱਲੋਂ ਦੱਸੇ ਜਾ ਰਹੇ ਉਨ੍ਹਾਂ ਦੇ ਚਾਰ ਹੋਰ ਸਾਥੀ ਗ੍ਰਿਫ਼ਤਾਰ ਹੀ ਨਹੀਂ ਕੀਤੇ ਗਏ ਉਤਨੀ ਦੇਰ ਉਨ੍ਹਾਂ ਨੇ ਇਹ ਨਤੀਜਾ ਕਿਵੇਂ ਕੱਢ ਲਿਆ ਕਿ ਇਹ ਕਿਸੇ ਅਤਿਵਾਦੀ ਜਥੇਬੰਦੀ ਦੇ ਮੈਂਬਰ ਨਹੀਂ ਤੇ ਇਨ੍ਹਾਂ ਨੇ ਐਵੇਂ ਹੀ ਫ਼ੋਨ ਕਰ ਦਿੱਤਾ ਸੀ।

ਭਾਈ ਸਿਰਸਾ ਨੇ ਕਿਹਾ ਕਿ ਜੇ ਫੜੇ ਗਏ ਵਿਅਕਤੀ ਸਿੱਖ ਜਾਂ ਮੁਸਲਮਾਨ ਫਿਰਕੇ ਨਾਲ ਸਬੰਧਤ ਹੁੰਦੇ ਤਾਂ ਇਨ੍ਹਾਂ ਦੀ ਕੜੀਆਂ ਝੱਟ ਹੀ ਬੱਬਰ ਖ਼ਾਲਸਾ ਜਾਂ ਲਕਸ਼ਰੇ ਤੋਇਬਾ ਨਾਲ ਜੋੜ ਕੇ ਸਿੱਖ, ਮੁਸਲਮਾਨ ਫਿਰਕੇ ਨਾਲ ਸਬੰਧਤ ਨੌਜਵਾਨਾਂ ’ਤੇ ਭਾਰੀ ਤਸ਼ੱਸ਼ਦ ਸ਼ੁਰੂ ਕਰ ਦਿੱਤਾ ਜਾਂਦਾ। ਪਰ ਹੁਣ ਬਹੁਗਿਣਤੀ ਫਿਰਕੇ ਨਾਲ ਸਬੰਧਤ ਨਾਲ ਹੋਣ ਕਰਕੇ ਗ੍ਰਿਫ਼ਤਾਰੀਆਂ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਕਿ ਇਹ ਕਿਸੇ ਅਤਿਵਾਦੀ ਸੰਸਥਾ ਦੇ ਮੈਂਬਰ ਨਹੀਂ ਹਨ। ਭਾਈ ਸਿਰਸਾ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਤਫ਼ਸ਼ੀਸ਼ ਉਸੇ ਢੰਗ ਨਾਲ ਕੀਤੀ ਜਾਵੇ ਜਿਵੇਂ ਕਿ ਮਹਾਂਰਾਸ਼ਟਰ ਅਤਿਵਾਦੀ ਵਿਰੋਧੀ ਦਸਤੇ ਦੇ ਮੁਖੀ ਸ਼੍ਰੀ ਕਰਕਰੇ ਵੱਲੋਂ ਪੜਤਾਲ ਕਰਕੇ ਪ੍ਰਿਗਿਆ ਸਾਧਵੀ ਅਤੇ ਕਰਨਲ ਪ੍ਰੋਹਿਤ ਆਦਿ ਦਾ ਨਕਾਬ ਲਾਹਿਆ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top