Share on Facebook

Main News Page

ਸ਼ਹੀਦ ਜਸਪਾਲ ਸਿੰਘ ਕੇਸ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਸੰਬੰਧੀ ਧਰਨਾ 28 ਮਈ ਨੂੰ

 

ਗੁਰਦਾਸਪੁਰ, 27 ਮਈ – ਪੰਜਾਬ ਸਰਕਾਰ ਦੀ ਅਫ਼ਸਰ ਸ਼ਾਹੀ ਨਾਰਾਜ ਸਿੱਖ ਜਥੇਬੰਦੀਆਂ ਦੇ ਆਗੂ ਗੁਰਦਾਸਪੁਰ ਦੇ ਕਾਹਨੂੰਵਾਨ ਚੋਂਕ ਵਿਖੇ ਵਿਸ਼ਾਲ ਧਰਨਾ ਦੈਣ ਦੀ ਤਿਆਰੀ ਕਰ ਰਹੇ ਹਨ। ਵਿਸ਼ਾਲ ਧਰਨੇ ਤੋ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾਵੇਗੀ, ਜੇਕਰ ਫਿਰ ਦੀ ਸਰਕਾਰ ਵਲੋਂ ਕੋਈ ਸਖ਼ਤ ਕਦਮ ਨਾ ਚੁਕਿਆਂ ਗਿਆ ਤਾਂ ਸਮੁੱਚੀ ਸਿੱਖ ਸੰਗਤ ਵਲੋਂ ਜ਼ਿਲ੍ਹਾ ਬੰਦ ਦੀ ਕਾਲ ਦਿੱਤੀ ਜਾਵੇਗੀ, ਜਿਸ ਦੀ ਜਿੰਮੇਦਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

ਜ਼ਿਕਰਯੋਗ ਹੈ, ਕਿ 29 ਮਾਰਚ ਨੂੰ ਪੁਲਿਸ ਗੋਲੀ ਦਾ ਸ਼ਿਕਾਰ ਹੋਏ ਸ਼ਹੀਦ ਭਾਈ ਜਸਪਾਲ ਦੇ ਪਰਵਾਕਿਰ ਮੇਂਬਰ ਉਕਤ ਕੇਸ ਦੀ ਸੀਬੀਆਈ ਤੋ ਜਾਂਚ ਕਰਵਾਉਣਾ ਚਾਹੁੰਦੇ ਹਨ। ਸਰਕਾਰ ਅਤੇ ਜਿਲ੍ਹਾਂ ਪ੍ਰਸ਼ਾਸਨ ਦੇ ਢਿੱਲੀ ਕਾਰਵਾਈ ਨੂੰ ਦੇਖਦੇ ਹੋਇਆ ਸ਼ਹਿਰ ਦੇ ਕਾਹਨੂੰਵਾਨ ਚੋਂਕ ਵਿਖੇ ਵਿਸ਼ਾਲ ਧਰਨਾ ਦੇਣ ਦਾ ਮੰਨ ਬਣਾਇਆ ਹੈ।

ਦਮਦਮੀ ਟਕਸਾਲ ਪਿੰਡ ਆਦੀ ਤੋ ਭਾਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਪੀੜਿਤ ਪਰਵਾਰ ਨੂੰ ਇੰਸਾਫ ਨਾ ਦਿੱਤਾ ਗਿਆ ਤਾ ਸੰਘਰਸ਼ ਨੂੰ ਹੋਰ ਤਿੱਖ਼ਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਨੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੰਘ ਸ਼ਾਮਲ ਹੋਣਗੇ। ਜਦਕਿ ਇਸ ਧਰਨੇ ਦੀ ਅਗਵਾਈ ਅਕਾਲੀ ਦਲ ਮਾਨ ਦੇ ਪੰਜਾਬ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਬਿੱਟੂ, ਕੰਵਰਪਾਲ ਸਿੰਘ ਦਲ ਖ਼ਾਲਸਾ, ਵੱਸਣ ਸਿੰਘ ਜਫਰਵਾਲ, ਭਾਈ ਸੁਰਿੰਦਰ ਸਿੰਘ ਆਦਿ ਸਿੱਖ ਜਥੇਬੰਦੀਆਂ ਧਰਨੇ ਦੀ ਅਗਵਾਈ ਕਰਨਗੇ। ਭਾਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਧਰਨੇ ਸੰਬਧੀ ਸਿੰਘ ਜਥੇਂਦੀਆਂ ਦੀ ਵੱਡੇ ਪੱਥਰ ਤੇ ਹਿੱਸਾ ਲੈਣਗੀਆਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top