12 ਮਈ 2012 ਨੂੰ ਲੱਚਰ ਗਾਇਕੀ ਵਿਰੁਧ ਹੋਏ ਰੋਸ ਮੁਜਾਹਰੇ ਦੇ ਸਬੰਧ
ਵਿਚ ਮੇਰੇ ਵਲੋਂ ਇਕ ਆਰਟੀਕਲ ਲਿਖਿਆ ਗਿਆ ਸੀ, ਜਿਸ ਵਿਚ ਮੇਰੇ ਸਿਰਜੇ ਹੋਏ ਕਲਪੱਤ ਪਾਤਰਾਂ
ਕਾਰਨ ਸ੍ਰ. ਹੰਸਰਾ ਨੂੰ ਗਹਿਰਾ ਦੁੱਖ ਪਹੁੰਚਿਆ। ਕੋਈ ਪਾਤਰ ਕਿਸੇ ਨਾਲ ਮੈਚ ਕਰਕੇ ਜੇ ਕਿਸੇ
ਨੂੰ ਵੀ ਕੋਈ ਦੁੱਖ ਪਹੁੰਚੇ, ਇਸ ਲਈ ਮੈਂ ਖਿਮਾ ਚਾਹੁੰਦਾ ਹਾਂ ਅਤੇ ਜੇ ਸ੍ਰ. ਹੰਸਰਾ ਨੂੰ
ਜਾਪਿਆ ਕਿ ਮੈਂ ਉਨ੍ਹਾਂ ਲਈ ਲਿਖਿਆ, ਮੇਰੀ ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਸੀ। ਇਸ ਲਈ ਸ੍ਰ.
ਹੰਸਰਾ ਜਾਂ ਕਿਸੇ ਦੇ ਵੀ ਨਿੱਜ ਉਪਰ ਲਿਖਣਾ ਮੇਰਾ ਕੋਈ ਮੱਕਸਦ ਜਾਂ ਨਿਸ਼ਾਨਾ ਨਹੀਂ ਸੀ, ਪਰ ਇਸ
ਦੇ ਬਾਵਜੂਦ ਵੀ ਜੇ ਕਿਸੇ ਦੇ ਮਨ ਨੂੰ ਕੋਈ ਠੋਸ ਪਹੁੰਚੇ, ਤਾਂ ਮਨੁੱਖ ਗਲਤੀਆਂ ਦਾ ਪੁਤਲਾ ਹੈ।