Share on Facebook

Main News Page

ਵੇਦਾਂਤੀ ਪੰਜ ਪਿਆਰਿਆਂ ਵਲੋਂ ਤਲਬ

ਅੰਮ੍ਰਿਤਸਰ (21 ਮਈ, ਜਸਬੀਰ ਸਿੰਘ): ਸ੍ਰੀ ਅਕਾਲ ਤਖਤ ਦੀ ਮਰਿਆਦਾ ਤੇ ਸੁਪਰੈਮੈਸੀ ਨੂੰ ਚੈਲੰਜ ਕਰਦਿਆਂ ਸ੍ਰੀ ਅਕਾਲ ਤਖਤ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਇੱਕ ਧਾਰਮਿਕ ਪੋਥੀ ਦੇ ਬੇਅਦਬੀ ਕਰਨ ਦੇ ਦੋਸ਼ ਵਿਚ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਨੂੰ ਪੱਤਰ ਲਿਖ ਕੇ ਸਿੱਧੇ ਰੂਪ ਵਿਚ ਹੀ ਸ੍ਰੀ ਅਕਾਲ ਤਖਤ ’ਤੇ ਤਲਬ ਕਰਕੇ ਇੱਕ ਸਹਿਜ ਪਾਠ ਕਰਾਉਣ ਦਾ ਸੇਵਾ ਲਗਾਈ, ਜਿਸ ਦੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕੋਈ ਜਾਣਕਾਰੀ ਨਹੀਂ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਸ੍ਰੀ ਬਲਬੀਰ ਸਿੰਘ ਮੁੱਛਲ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਕੋਠੇ ਤੋਂ ਇੱਕ ਸੜੀ ਹੋਈ ਧਾਰਮਿਕ ਪੋਥੀ ਮਿਲੀ ਹੈ, ਜਿਸ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਹੈ। ਉਹਨਾਂ ਕਿਹਾ ਕਿ ਜੇਕਰ ਆਪਣੇ ਆਪ ਨੂੰ ਵੇਦਾਂਤੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਵਿਆਕਰਣ ਦੇ ਮਾਹਿਰ ਸਮਝਦੇ ਹਨ ਤਾਂ ਉਹਨਾਂ ਨੂੰ ਮਰਿਆਦਾ ਵੀ ਭਲੀਭਾਂਤ ਜਾਣਕਾਰੀ ਹੋਣੀ ਚਾਹੀਦੀ ਹੈ। ਉਹਨਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਕੋਲੋਂ ਮੰਗ ਕੀਤੀ ਕਿ ਜਥੇਦਾਰ ਵੇਦਾਂਤੀ ਦੇ ਖਿਲਾਫ਼ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ।

ਜਦੋਂ ਇਸ ਦੀ ਪੋਥੀ ਦੀ ਬੇਅਦਬੀ ਦੀ ਖਬਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜੀ ਤਾਂ ਸ੍ਰੀ ਅਕਾਲ ਤਖਤ ਦੇ ਹੈ¤ਡ ਗ੍ਰੰਥੀ ਗਿਆਨੀ ਗੁਰੁਮੱਖ ਸਿੰਘ ਨੂੰ ਇਸ ਘਟਨਾ ਦੀ ਜਾਣਕਾਰੀ ਅਕਾਲ ਤਖਤ ਵਿਖੇ ਪਹੁੰਚਾਉਣ ਦੀ ਬਜਾਏ ਸਿੱਧੇ ਰੂਪ ਵਿਚ ਕਾਰਵਾਈ ਕਰਦਿਆਂ ਮਾਮਲਾ ਪੰਜ ਪਿਆਰਿਆਂ ਦੇ ਹਵਾਲੇ ਕਰ ਦਿੱਤਾ ਤੇ ਜਿਨ੍ਹਾਂ ਨੇ ਜਥੇਦਾਰ ਵੇਦਾਂਤੀ ਨੂੰ ਪੱਤਰ ਲਿਖ ਕੇ ਤਲਬ ਕਰ ਲਿਆ। ਜਥੇਦਾਰ ਵੇਦਾਂਤੀ ਨੇ ਪੇਸ਼ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਜਿਹੜੀ ਪੋਥੀ ਦੀ ਗੱਲ ਕੀਤੀ ਜਾ ਰਹੀ ਹੈ ਉਹ ਸੂਰਜ ਪ੍ਰਕਾਸ਼ ਦੀ ਲਿਖੀ ਹੋਈ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਸ੍ਰੀ ਅਕਾਲ ਤਖਤ ਦੇ ਤਲਬ ਕਰਨ ਦੇ ਅਧਿਕਾਰ ਕੇਵਲ ਤਾਂ ਕੇਵਲ ਜਥੇਦਾਰ ਅਕਾਲ ਤਖਤ ਨੂੰ ਹੀ ਹਨ। ਉਹਨਾਂ ਕਿਹਾ ਕਿ ਜੇਕਰ ਜਥੇਦਾਰ ਅਕਾਲ ਤਖਤ ਉਹਨਾਂ ਨੂੰ ਤਲਬ ਕਰਦੇ ਹਨ ਤਾਂ ਉਹ ਬਿਨਾਂ ਕਿਸੇ ਦੇਰੀ ਦੇ ਪੁੱਜ ਜਾਣਗੇ।

ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਅਲਮਾਰੀਵਿਚ ਸੈਲਾਬ ਆਉਣ ਕਾਰਨ ਪੋਥੀਆ ਨੂੰ ਸਿਉਂਕ ਪੈ ਗਈ ਸੀ ਅਤੇ ਜਦੋਂ ਉਹਨਾਂ ਨੂੰ ਅਲਮਾਰੀ ਵਿਚ ਸੁਗੰਧ ਕੁਝ ਕੜਵੀ ਆਈ ਤਾਂ ਉਹਨਾਂ ਨੇ ਤੁਰੰਤ ਪੋਥੀਆ ਬਾਹਰ ਕਢਵਾ ਦਿੱਤੀਆ। ਉਹਨਾਂ ਦੱਸਿਆ ਕਿ ਸੇਵਾਦਾਰਾਂ ਨੂੰ ਪੋਥੀਆ ਧੁੱਪੇ ਪਾਉਣ ਲਈ ਕਿਹਾ ਤਾਂ ਸ਼ਾਮ ਨੂੰ ਅਚਾਨਕ ਇੱਕ ਪੋਥੀ ਤਰਪਾਲ ’ਤੇ ਹੀ ਰਹਿ ਗਈ। ਉਹਨਾਂ ਦੱਸਿਆ ਕਿ ਜਿਹੜਾ ਸੇਵਦਾਰ ਇਹਨਾਂ ਪੋਥੀਆ ਨੂੰ ਹਰ ਰੋਜ਼ ਤਰਪਾਲ ਵਿਛਾ ਕੇ ਉਪਰ ਵਧੀਆ ਕੇਪੜਾ ਵਿਛਾ ਕੇ ਧੁੱਪੇ ਪਾਉਦਾ ਸੀ ਉਹ ਸਵੇਰੇ ਪੋਥੀਆ ਧੁੱਪੇ ਪਾ ਗਿਆ ਤੇ ਦੂਸਰੇ ਸੇਵਾਦਰ ਨੂੰ ਪੋਥੀਆਂ ਬਾਰੇ ਦੱਸ ਕੇ ਛੁੱਟੀ ’ਤੇ ਚਲਾ ਗਿਆ। ਉਹਨਾਂ ਕਿਹਾ ਕਿ ਦੂਸਰੇ ਸੇਵਾਦਰ ਦੀ ਅਣਗਹਿਲੀ ਨਾਲ ਹੀ ਇਹ ਘਟਨਾ ਵਾਪਰੀ। ਉਹਨਾਂ ਕਿਹਾ ਕਿ ਉਹਨਾਂ ਨੇ ਉਸੇ ਵੇਲੇ ਹੀ ਦੂਸਰੇ ਸੇਵਾਦਾਰ ਨੂੰ ਪੁੱਛਿਆ ਸੀ ਤਾਂ ਉਸ ਨੇ ਜਵਾਬ ਦਿੱਤਾ ਕਿ ਦੂਸਰੀ ਪੋਥੀ ਛੁੱਟੀ ਗਏ ਸੇਵਾਦਾਰ ਨੇ ਸੰਭਾਲੀ ਹੋਈ ਹੈ। ਉਹਨਾਂ ਕਿਹਾ ਕਿ ਕੁਝ ਲੋਕ ਜਾਣ ਬੁੱਝ ਕੇ ਬਾਤ ਦਾ ਬਤੰਹੜ ਬਣਾਉਣਾ ਜਾਣਦੇ ਹਨ।

ਜਥੇਦਾਰ ਵੇਦਾਂਤੀ ਵੱਲੋਂ ਜਦੋਂ ਪੰਜ ਪਿਆਰਿਆਂ ਦੇ ਸਨਮੁੱਖ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਮਾਮਲਾ ਪੇਚੀਦਾ ਬਣਨ ਦੇ ਨਾਲ ਨਾਲ ਹੈਡ ਗ੍ਰੰਥੀ ਤੇ ਉਸ ਦੀ ਟੀਮ ਦੇ ਵੱਕਾਰ ਦਾ ਸਵਾਲ ਵੀ ਬਣ ਗਿਆ। ਹੈ¤ਡ ਗ੍ਰੰਥੀ ਦੇ ਇੱਕ ਸਾਥੀ ਨੇ ਪੋਥੀ ਦੀ ਫੋਟੋ ਬੱਬਰ ਖਾਲਸਾ, ਇੱਕ ਖਾੜਕੂ ਸੁਰ ਰੱਖਣ ਵਾਲਿਆਂ ਦੀ ਵੈਬਸਾਈਟ ’ਤੇ ਵੀ ਪਾ ਦਿੱਤੀ ਪਰ ਕੁਝ ਦੇਰ ਬਾਅਦ ਇਸ ਨੂੰ ਸਾਈਟ ਤੋਂ ਹਟਾ ਵੀ ਲਿਆ ਗਿਆ। ਹੈ¤ਡ ਗ੍ਰੰਥੀ ਗਿਆਨੀ ਗੁਰੁਮੁੱਖ ਸਿੰਘ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿੱਜੀ ਸਕੱਤਰ ਸ੍ਰੀ ਦਲਜੀਤ ਸਿੰਘ ਚੀਮਾ ਦੇ ਰਿਸ਼ਤੇਦਾਰ ਹਨ, ਨੇ ਖੁਦ ਮਿਲ ਕੇ ਜਥੇਦਾਰ ਵੇਦਾਂਤੀ ਨੂੰ ਅਪੀਲ ਕੀਤੀ ਕਿ ਉਹ ਪੇਸ਼ ਹੋਣ ਲਈ ਨਹੀਂ ਸਗੋਂ ਸ੍ਰੀ ਅਕਾਲ ਤਖਤ ਤੇ ਅਰਦਾਸੀਏ ਸਿੰਘ ਨੂੰ ਮਿਲ ਕੇ ਗੁਰੂ ਸਾਹਿਬ ਅੱਗੇ ਜਾਣੇ ਅਣਜਾਣੇ ਵਿਚ ਹੋਈ ਭੁੱਲ ਦੀ ਖਿਮਾ ਜਾਚਣਾ ਦੀ ਅਰਦਾਸ ਕਰਵਾ ਲੈਣ। ਭੋਲੇ ਪੰਛੀ ਜਥੇਦਾਰ ਵੇਦਾਂਤੀ ਇਹਨਾਂ ਦੁਆਰਾ ਵਿਛਾਏ ਜਾਲ ਵਿਚ ਫਸ ਗਏ ਤੇ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਆ ਗਏ। ਉਹਨਾਂ ਨੇ ਪੰਜ ਪਿਆਰੇ ਰੂਟੀਨ ਵਿਚ ਬੈਠੇ ਵੇਖੇ ਅਤੇ ਇਹਨਾਂ ਨੇ ਜਥੇਦਾਰ ਵੇਦਾਂਤੀ ਨੂੰ ਹੋਈ ਭੁੱਲ ਲਈ ਇੱਕ ਸਹਿਜ ਪਾਠ ਕਰਵਾਉਣ ਦੀ ਸੇਵਾ ਲਗਾ ਦਿੱਤੀ।

ਜਥੇਦਾਰ ਵੇਦਾਂਤੀ ਨੇ ਕੋਈ ਕਿੰਤੂ ਕੀਤਿਆਂ ਭਾਂਵੇ ਇਸ ਨੂੰ ਇਹ ਕਹਿ ਕੇ ਪ੍ਰਵਾਨ ਕਰ ਲਿਆ ਕਿ ਘਰ ਵਿਚ ਹਰੇਕ ਸਿੱਖ ਨੂੰ ਸਾਲ ਵਿਚ ਇੱਕ ਸਹਿਜ ਪਾਠ ਜ਼ਰੂਰ ਕਰਾਉਣਾ ਚਾਹੀਦਾ ਹੈ ਅਤੇ ਉਹ ਅਜਿਹਾ ਕਰਨ ਲਈ ਤਿਆਰ ਹਨ। ਇਸ ਮਾਮਲੇ ਨੂੰ ਲੈ ਕੇ ਭਾਂਵੇ ਸਾਹਮਣੇ ਕੁਝ ਨਹੀਂ ਆ ਰਿਹਾ ਪਰ ਅੰਦਰਖਾਤੇ ਪੱਕ ਰਹੀ ਖਿੱਚੜੀ ਕੋਈ ਸੁਖਾਵਾਂ ਮਾਹੌਲ ਪੈਦਾ ਨਹੀਂ ਕਰ ਰਹੀ ਸਗੋਂ ੱਕਿਸੇ ਨਵੀਂ ਪਰੰਪਰਾ ਨੂੰ ਜਨਮ ਦੇ ਰਹੀ ਹੈ ਕਿ ਜਿਹੜਾ ਵਿਅਕਤੀ ਸ੍ਰੀ ਅਕਾਲ ਤਖਤ ’ਤੇ ਪੇਸ਼ ਨਹੀਂ ਹੋਣਾ ਚਾਹੁੰਦਾ ਉਹ ਪੰਜ ਪਿਆਰਿਆਂ ਦੇ ਸਨਮੁੱਖ ਹੋ ਕੇ ਆਪਣੀ ਭੁੱਲ ਬਖਸ਼ਾ ਸਕਦਾ ਹੈ।

ਇਸ ਸਬੰਧੀ ਜਦੋਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਅਜਿਹੀ ਕੋਈ ਘਟਨਾ ਵਾਪਰੀ ਹੀ ਨਹੀਂ ਹੈ। ਉਹਨਾਂ ਸਪੱਸ਼ਟ ਕੀਤਾ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਤੋਂ ਬਗੈਰ ਕਿਸੇ ਹੋਰ ਨੂੰ ਤਲਬ ਕਰਨ ਦਾ ਅਧਿਕਾਰ ਨਹੀਂ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top