Share on Facebook

Main News Page

ਫ਼ਤਹਿ ਮਲਟੀਮੀਡੀਆ ਬਣਾ ਰਿਹੈ ਇਤਿਹਾਸ
- ਇਕਵਾਕ ਸਿੰਘ ਪੱਟੀ

ਬੀਤੇ ਲੰਮੇ ਸਮੇਂ ਤੋਂ ਕੌਮ ਦੀ ਤ੍ਰਸਾਦੀ ਰਹੀ ਹੈ, ਕਿ ਸਮੇਂ ਦੀ ਮੰਗ ਅਨੁਸਾਰ ਆਪਣਾ ਨਿਰਪੱਖ ਚੈਨਲ, ਆਪਣਾ ਨਿਰਪੱਖ ਅਖਬਾਰ ਜਾਂ ਮੈਗਜ਼ੀਨ ਚਲਾ ਸਕੇ, ਜੋ ਪੂਰੀ ਤਰ੍ਹਾਂ ਗੁਰੂ ਨਾਨਕ ਦੇ ਰਸਤੇ ਨੂੰ ਸਮਰਪਤ ਹੋਵੇ, ਬੇਸ਼ੱਕ ਕੁੱਝ ਯਤਨ ਹੋਏ ਪਰ ਨਿੱਜੀ ਮੁਫਾਦਾਂ ਅੱਗੇ ਉਹਨਾਂ ਨੂੰ ਝੁਕਣਾ ਪਿਆ ਔਰ ਜੋ ਨਹੀਂ ਵੀ ਝੁੱਕੇ ਉਹਨਾਂ ਨੇ ਕਿਸੇ ਹੋਰ ਮੱਦ ਤੇ ਸਮਝੌਤਾ ਕੀਤਾ, ਜਿਸਦੀ ਬਦੌਲਤ ਡੇਰਾਵਾਦ ਪ੍ਰਫੁਲਿਤ ਹੋਇਆ, ਵਧਿਆ ਅਤੇ ਫੈਲਿਆ।

ਡੇਰਾਵਾਦ ਨੇ ਜਾਗਰੂਕ ਧਿਰਾਂ ਨੂੰ ਅੱਖਾਂ ਵਿਖਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੁਫਰ ਤੋਲਿਆ ਔਰ ਸ਼ਰੇਆਮ ਬਾਬੇ ਨਾਨਕ ਦੇ ਸਿਧਾਂਤਾਂ ਨੂੰ ਚੈਲੰਜ ਕੀਤਾ, ਪਰ ਦੂਜੇ ਪਾਸੇ ਆਮ ਜਨਤਾ ਦੀ ਸੋਚ ਵਿੱਚ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਔਰ ਸਫਲ ਹੋਏ, ਜਿਸਦੀ ਬਦੌਲਤ ਲੱਖਾਂ ਸ਼ਰਧਾਲੂ ਉਹਨਾਂ ਡੇਰਿਆਂ ਨਾਲ ਜੁੜੇ ਔਰ ਕਰੋੜਾਂ ਅਰਬਾਂ ਦੀ ਕਮਾਈ ਡੇਰੇ ਵਾਲਿਆਂ ਵਲੋਂ ਹੋਈ । ਬਹੁਤੇ ਡੇਰਿਆਂ ਨੇ ਆਪੋ-ਆਪਣੀਆਂ ਮਰਿਯਾਦਾਵਾਂ ਬਣਾਈਆਂ ‘ਤੇ ਪ੍ਰਚਾਰੀਆਂ।

ਸੁਚੇਤ ਸਿੱਖ ਸੋਚਾਂ ਦੇ ਡੂੰਘੇ ਸਮੁੰਦਰ ਵਿੱਚ ਗੋਤੇ ਖਾਂਦਾ-ਖਾਂਦਾ ਹੁਣ ਡੁਬਣ ਵਾਲੀ ਅਵਸਥਾ ਵਿੱਚ ਜਾ ਪੁੱਜਾ ਹੈ, ਪਰ ਉਸਨੂੰ ਬਚਾਉਣ ਵਾਲਾ ਕੋਈ ਨਹੀਂ ਦਿੱਸਦਾ । ਕਿਉਂਕਿ ਪੰਥ ਦੇ ਨਾਮ ਉੱਤੇ ਇੰਨੇ ਅਪੰਥਕ ਲੋਕ ਪੈਦਾ ਹੋਏ, ਜੋ ਮੁੱਖ ਸਿੱਖ ਲੀਡਰਸ਼ਿਪ ਵੱਜੋਂ ਵੀ ਜਾਣੇ ਜਾਂਦੇ ਹਨ, ਸਾਰੇ ਹੀ ਸਾਰੇ ਡੇਰਵਾਦੀ ਔਰ ਸੰਪਰਦਾਈ ਵਿਚਾਰਧਾਰਾ ਦੇ ਹਾਮੀ ਨਿਕਲੇ, ਜਿਹਨਾਂ ਨੇ ਹਮੇਸ਼ਾਂ ਪਾਖੰਡ ਔਰ ਕਰਮਕਾਂਡਾਂ ਦੀ ਪ੍ਰੋੜਤਾ ਹੀ ਕੀਤੀ।

ਖ਼ੈਰ! ਵਿਸ਼ੇ ਵੱਲ ਆਵਾਂ, ਅੱਜ ਦੀ ਹਾਲਤ ਤੋਂ ਅਸੀਂ ਸਾਰੇ ਜਾਣੂ ਹਾਂ, ਤੇ ਅਖੌਤੀ ਡੇਰਾਵਾਦ ਵਿਰੁੱਧ ਡੱਟ ਕੇ ਕੰਮ ਕਰ ਰਹੇ ਹਾਂ, ਵੱਡੇ-ਵੱਡੇ ਗਰੁੱਪ, ਸੰਸਥਾਵਾਂ, ਜਥੇਬੰਦੀਆਂ ਵੀ ਬਣਾਈਆਂ ਨੇ, ਪਰ ਵੀਰ ਸੁਖਵਿੰਦਰ ਸਿੰਘ ਦੇ ਨਾਲ ਕੋਈ ਨਜ਼ਰ ਕਿਉਂ ਨਹੀਂ ਆਉਂਦਾ, ਸਿਰਫ ਇੱਕ ਲੁਧਿਆਣੇ ਤੋਂ ਸਤਪਾਲ ਸਿੰਘ ਦੁੱਗਰੀ, ਮਨਦੀਪ ਸਿੰਘ ਖਾਲਸਾ ਤੋਂ ਬਿਨ੍ਹਾਂ। ਬੇਸ਼ਕ ਬਹੁਤ ਸੰਜੀਦਾ ਸਿੱਖਾਂ ਵੱਲੋਂ ਇਹ ਮਸਲਾ ਚੁਕਿਆ ਗਿਆ ਸੀ, ਪਰ ਚੁੱਕ ਕੇ ਸਾਰੇ ਮਸਲੇ ਅਤੇ ਮਸਲੇ ਦੀ ਜੜ੍ਹ ਨੂੰ ਬਾਬੇ ਨਾਨਕ ਦੇ ਵਿਹੜੇ ਵਿੱਚੋਂ ਬਾਹਰ ਸੁੱਟਣਾ ਸੀ, ਪਰ ਅਸੀਂ ਤਾਂ ਆਪਣੇ ਹੀ ਘਰ ਦੇ ਅੰਦਰਲੇ ਪਾਸੇ ਨੂੰ ਸੁੱਟ ਲਿਆ, ਜੋ ਕਿ ਹੋਰ ਵੀ ਗੰਭੀਰ ਬਣ ਗਿਆ ਹੈ। ਬਹੁਤਾ ਵਿਸਥਾਰ ਨਾ ਕਰਾਂ ਤਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ, ਕਿ ਅਖੌਤੀ ਸਾਧਾਂ ਸੰਤਾਂ ਵਾਗੂੰ ਸਾਡੀ ਜਾਗਰੂਕਤਾ ਵੀ ਅਖੌਤੀ ਹੀ ਹੈ, ਇਹ ਕੌੜਾ ਸੱਚ ਹੈ, ਮੰਨੋ ਚਾਹੇ ਨਾ? ਜੇ ਝੂਠ ਹੈ ਤਾਂ ਡੇਰਾਵਾਦ ਵਿਰੁੱਧ ਸਟੇਜਾਂ ਤੋਂ ਚੀਕਣ ਵਾਲੇ ਸਾਡੇ ਜਾਗਰੂਕ ਪ੍ਰਚਾਰਕ ਕਿੱਥੇ ਹਨ? ਸਾਡੇ ਗਰੁੱਪਾਂ ਦੀਆਂ ਵੱਡੀਆਂ ਫੌਜਾਂ ਕਿੱਥੇ ਗਈਆਂ?

ਜੋ ਵੀ ਹੈ, ਵੀਰੋ! ਕਹਿਣੀ ਕਥਨੀ ਵਿੱਚ ਪੱਕੇ ਹੋਈਏ, ਸਾਰੇ ਪੰਥ ਵਿਰੋਧੀ ਉਸ ਸਾਧ ਲਈ ‘We Support’- ‘We Support’ ਕਰਦੇ ਫਿਰਦੇ ਨੇ ਤੇ ਅਸੀਂ ਫੇਸਬੁੱਕ ਤੇ ਹੀ ਉਲਝਣ ਤੱਕ ਸੀਮਿਤ ਹਾਂ, ਜੇ ਆਹੀ ਹਾਲ ਰਿਹਾ ਤਾਂ ਕੰਮ ਔਖੇ ਤੋਂ ਹੋਰ ਔਖਾ ਹੋ ਜਾਵੇਗਾ।

ਪਰ ਮੈਂ ਦਿਲੋਂ ਸ਼ਲਾਘਾ ਕਰਦਾ ਫਤਹਿ ਮਲਟੀਮੀਡੀਆ ਦੀ ਟੀਮ ਦੀ ਜੋ ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਸੱਚ ਦੇ ਨਾਲ ਡੱਟ ਕੇ ਖੜ੍ਹੀ। ਸੀਮਿਤ ਵਸੀਲਿਆਂ ਦੇ ਬਾਵਜੂਦ ਗੁਰੂ ਦੇ ਸਿਦਕ ਅਤੇ ਭਰੋਸੇ ਤੇ, ‘ਇੱਕ ਸਿੰਘ ਸਵਾ ਲੱਖ ਨਾਲ ਲੜਦਾ’ ਨੂੰ ਅੱਜ ਇੱਕੀਵੀਂ ਸਦੀ ਵਿੱਚ ਵੀ ਸੱਚ ਕਰਕੇ ਵਿਖਾ ਰਹੀ ਹੈ।

ਮੇਰਾ ਮਕਸਦ ਕਿਸੇ ਨੂੰ ਉੱਚਾ ਜਾਂ ਨੀਵਾਂ ਦਿਖਾਉਣਾ ਨਹੀਂ, ਬਲਕਿ ਸਿਰਫ ਇੰਨਾ ਹੈ, ਜੇ ਲੜਾਈ ਲੜ੍ਹ ਨਹੀਂ ਸਕਦੇ ਤਾਂ ਰੌਲਾ ਵੀ ਨਾ ਪਾਇਆ ਕਰੀਏ, ਜਾਂ ਫਿਰ ਜੋ ਲੜ੍ਹ ਰਿਹਾ ਹੈ, ਉਸ ਨਾਲ ਬਰਾਬਰ ਆ ਕੇ ਨਹੀਂ ਲੜ੍ਹ ਸਕਦੇ ਤਾਂ ਘੱਟੋ-ਘੱਟ ਉਸਦੀ ਸਪੋਰਟ ਤਾਂ ਜ਼ਰੂਰ ਕਰਿਆਂ ਕਰੀਏ ਤਾਂ ਕਿ ਬਾਬੇ ਨਾਨਕ ਦੇ ਸੱਚੇ-ਸੁੱਚੇ ਸਿੱਖਾਂ ਦਾ ਇੱਕ ਕਾਫਲਾ ਬਣਿਆ ਰਹੇ ਅਤੇ ਰਾਹ ਵਿੱਚ ਆਉਣ ਵੋਲੇ ਰੋੜ ਖਤਮ ਹੁੰਦੇ ਜਾਣ।

ਕੱਲ ਵੀਰ ਸਤਪਾਲ ਸਿੰਘ ਨਾਲ ਗੱਲ ਹੋਈ ਤਾਂ ਪਤਾ ਲੱਗਾ ਕਿ ਕਿਵੇਂ ਸਾਧ ਆਪਣੀ ਪਾਵਰ ਨਾਲ, ਪੁਲਿਸ ਪ੍ਰਸਾਸ਼ਨ ਤੋਂ ਆਪਣੇ ਸਿੰਘਾਂ ਦੀਆਂ ਘੀਸੀਆਂ ਕਰਵਾ ਰਿਹਾ ਹੈ, ਇਸ ਲਈ ਆਉ! ਇਕੱਠੇ ਹੋ ਕੇ ਚੱਲੀਏ, ਆਪਣੇ ਵੀਰਾਂ ਨੂੰ ਸਹਾਰੇ ਦੇਣ ਦੇ ਨਾਲ ਆਰਥਿਕ ਮੱਦਦ ਦੀ ਵੀ ਲੋੜ ਹੈ, ਸਾਡੇ ਕੋਲ ਗੋਲਕਾਂ ਨਹੀਂ, ਸਿਰਫ ਸਿਧਾਂਤ ਹੈ। ਆਉ! ਨਾਨਕਵਾਦ ਦਾ ਝੰਡਾ ਝੂਲਾਉਣ ਲਈ ਇੱਕ ਦੂਜੇ ਦਾ ਸਹਾਰਾ ਬਣੀਏ। ਸੱਭ ਤੋਂ ਵੱਡੀ ਅਤੇ ਮੁੱਖ ਲੋੜ ਇਸਦੇ ਨਾਲ ਤਸ਼ੱਦਦ ਦਾ ਸ਼ਿਕਾਰ ਹੋਏ ਸੁਖਵਿੰਦਰ ਸਿੰਘ ਦਾ ਡਾਕਟਰੀ ਇਲਾਜ ਵੀ ਕਰਵਾਉਣਾ ਹੈ, ਇਸ ਸਬੰਧੀ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਲਈ ਵੀਰ ਸਤਪਾਲ ਸਿੰਘ ਨਾਲ ਇਸ ਨੰ. 93566-21001 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਇਤਿਹਾਸ ਸਿਰਜ ਰਹੇ ਫਤਿਹ ਮਲਟੀਮੀਡੀਆ ਦੀ ਹਰ ਲੋੜ ਪੂਰੀ ਕਰਕੇ ਅਖੌਤੀ ਸੰਤਵਾਦ ਵਿਰੁੱਧ ਨਾਨਕਵਾਦ ਨੂੰ ਜੇਤੂ ਬਣਾਈਏ।

ਆਮੀਨ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top