Share on Facebook

Main News Page

ਇੰਡਿਆਨਾ ਦੀ ਸੰਗਤ ਵਲੋਂ 1984 ਦੇ ਸ਼ਹੀਦਾਂ ਦੀ ਯਾਦ ਵਿਚ ਲਾਇਆ ਗਿਆ ਵੱਡਾ ਬਿਲ ਬੋਰਡ

ਇੰਡਿਆਨਾ ਦੀ ਸੰਗਤ ਨੇ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਪੁਟਦਿਆਂ 1984 ਵਿਚ ਹੋਈ ਸਿਖਾਂ ਦੀ ਨਸਲ ਕੁਸ਼ੀ ਨੂੰ ਦਰਸਾਉਂਦਾ ਇਹ ਵੱਡਾ ਬਿਲ ਬੋਰਡ ਲਾਇਆ ਗਿਆ ਹੈ। ਇਹ ਬੋਰਡ Freeway 465 ਦੇ ਉਪਰ (ਜੋ Indianapolis ਦਾ ਬਿਲਟ ਰੂਟ ਹੈ) ਦੇ 4 ਨੰਬਰ Exit ਉਪਰ ਲਾਇਆ ਗਿਆ ਹੈ। ਇਹ ਹਰ ਇਕ ਨੂੰ ਸਹਿਜੇ ਹੀ ਦਿਸ ਜਾਂਦਾ ਹੈ ਅਤੇ ਗੋਰਿਆਂ ਵਾਸਤੇ ਬਹੁਤ ਖਿਚ ਦਾ ਕੇਂਦਰ ਬਣ ਗਿਆ ਹੈ। ਗੋਰੇ ਲੋਕਾਂ ਅਤੇ ਜਿਹੜੇ ਸਿਖਾਂ ਦੇ ਬਚੇ ਅਮੇਰੀਕਨ ਬੌਰਨ ਹਨ, ਉਨ੍ਹਾਂ ਨੂੰ ਇਹ ਬੋਰਡ ਦੇਖ ਕੇ ਬਹੁਤ ਖਿਚ ਪੈਦਾ ਹੁੰਦੀ ਹੈ।

ਸਿੱਖਾਂ ਬਾਰੇ ਜਾਣਕਾਰੀ ਲੈਣ ਵਾਸਤੇ ਇਸ ਬੋਰਡ ਦੀ ਖਿਚ ਇਸ ਗੱਲ ਤੋ ਸਾਬਤ ਹੁੰਦੀ ਹੈ ਕਿ ਜੋ ਵੈਬਸਾਇਟ ਇਸ ਬੋਰਡ ਦੇ ਥੱਲੇ ਲਿਖੀ ਹੈ, ਓਸ ਵੈਬਸਾਇਟ ਉਪਰ ਟ੍ਰੈਫਿਕ ਇਕ ਦਮ ਵੱਧ ਗਿਆ ਹੈ। ਇਸ ਬੋਰਡ ਨੂੰ ਲਾਉਣ ਦਾ ਉਪਰਾਲਾ ਵਿਸ਼ੇਸ਼ ਤੌਰ ਤੇ ਗੁਰਦਵਾਰਾ ਸਾਹਿਬ ਗਰੀਨ ਵੂਡ ਦੇ ਮੁੱਖ ਸਕੱਤਰ ਦਲਜੀਤ ਸਿੰਘ ਨੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਹੈ, ਜੋ ਕਿ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਅਤੇ ਬਹੁਤ ਹੀ ਸਲਾਗਾਯੋਗ ਕਦਮ ਹੈ।

ਸਿੱਖਾਂ ਨਾਲ ਹੋਈ ਬੇਇਨਸਾਫੀ ਬਾਰੇ ਲੋਕਾਂ ਨੂੰ ਜਾਣੁ ਕਰਵਾਉਣ ਵਾਸਤੇ ਅਤੇ ਇਸ ਘੱਲੂਘਾਰੇ ਦੇ ਸਬੰਧ ਵਿੱਚ ਹੋਰ ਜਾਣਕਾਰੀ ਦੇਣ ਵਾਸਤੇ ਗੁਰਦਵਾਰਾ ਸਾਹਿਬ ਗਰੀਨਵੂਡ ਵਿਚ 2 ਜੂਨ ਨੂੰ ਵਿਸ਼ੇਸ਼ ਸਮਾਗਮ ਕਿਤੇ ਜਾ ਰਹੇ ਹਨ, ਜਿਸ ਵਿਚ ਹਰਿੰਦਰ ਸਿੰਘ ਟੈਕਸਸ ਹਾਜ਼ਰੀ ਲਗਵਾਉਣਗੇ ਅਤੇ ਸਾਰੀ ਜਾਣਕਾਰੀ ਦੇਣਗੇ। ਅਮਰੀਕਾ ਦੇ ਬਾਕੀ ਸੂਬਿਆਂ ਅਤੇ ਹੋਰ ਬਾਹਰਲੇ ਦੇਸ਼ਾਂ ਦੀਆਂ ਸੰਗਤਾਂ ਨੂੰ ਵੀ ਚਾਹੀਦਾ ਹੈ, ਕਿ ਇਸ ਤਰਾਂ ਦੇ ਉਪਰਾਲੇ ਕੀਤੇ ਜਾਣ ਤਾਂ ਜੋ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਸਿੱਖਾਂ ਉਤੇ ਹੁੰਦੇ ਅਤਿਆਚਾਰ ਬਾਰੇ ਪੱਤਾ ਲਗ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top