Share on Facebook

Main News Page

ਸੌਦਾ ਸਾਧ ਦੇ ਖਿਲਾਫ਼ ਇੱਕ ਹੋਰ ਗਵਾਹ ਸ. ਗੁਰਦਾਸ ਸਿੰਘ ਤੂਰ ਤਿਆਰ ਹੋਇਆ

ਸਰਸਾ, 18 ਮਈ (ਯੂ ਨਿਊਜ਼ ਟੂਡੇ): ਅੱਜ ਫ਼ੋਨ ਤੇ ਜਾਣਕਾਰੀ ਦੇਂਦਿਆਂ ਸ. ਗੁਰਦਾਸ ਸਿੰਘ ਤੂਰ ਉਰਫ਼ ਬਿਟੂ ਪੁੱਤਰ ਸ. ਮੁਖਤਿਆਰ ਸਿੰਘ ਤੂਰ ਨਿਵਾਸੀ ਸਰਸਾ ਹਰਿਆਣਾ ਨੇ ਦਸਿਆ ਕਿ ਉਹ ਸੌਧਾ ਸਾਧ ਤੋਂ ਸਿਰਫ਼ 500 ਮੀਟਰ ਦੀ ਦੂਰੀ ਤੇ ਹੀ ਰਹਿੰਦੇ ਹਨ।  ਪਹਿਲਾਂ ਉਹ ਕਾਫ਼ੀ ਸਮਾਂ ਡੇਰੇ ਦੇ ਸਾਧੂ ਵੀ ਸਨ ਅਤੇ ਪ੍ਰਿਟਿੰਗ ਪ੍ਰੈਸ ਦਾ ਪ੍ਰਬੰਧਕ ਹੋਣ ਕਰ ਕੇ ਉਨ੍ਹਾਂ ਨੂੰ ਬਾਬੇ ਦੀ ਗੁਫ਼ਾ ਵਿਚ ਆਉਣ ਜਾਣ ਦੀ ਪੂਰੀ ਖੁਲ੍ਹ ਸੀ।  ਉਨ੍ਹਾਂ ਦਸਿਆ ਮੈਂ ਦਿੱਲੀ ਕੁਝ ਸਮਾਨ ਲੈਣ ਵਾਸਤੇ ਜਾਣਾ ਸੀ ਜਿਸ ਦੀ ਇਜਾਜਤ ਲੈਣ ਲਈ ਜਦੋਂ ਮੈਂ ਬਾਬੇ ਦੀ ਗੁਫ਼ਾ ’ਚ ਗਿਆ।  ਮੈਂ ਵੇਖਿਆ ਕਿ ਬਾਬਾ ਨੂੰ ਕੁਲਦੀਪ ਕਾਲਾ, ਨਿਰਮਲ, ਅਮਰੀਕ ਜਗਦੇਵ ਅਤੇ ਕੁਝ ਹੋਰ ਵੀ ਲਾਗੇ ਖੜ੍ਹੇ ਸਨ ਨੂੰ ਹਥਿਆਰਾਂ ਦੀ ਟਰੇਂਨਿੰਗ ਦੇ ਰਿਹਾ ਸੀ।  ਨਾਲ ਹੀ ਕੁਝ ਹਦਾਇਤਾ ਵੀ ਦਿੱਤੀਆਂ ਜਾ ਰਹੀਆਂ ਸਨ ਕਿ ਕਿਵੇਂ ਇਸ ਘਟਨਾਂ ਨੂੰ ਅੰਜਾਮ ਦੇਣਾ ਹੈ।

ਫਿਰ ਹੱਤਿਆ ਤੋਂ ਇੱਕ ਦਿਨ ਪਹਿਲਾਂ ਜਦੋਂ ਮੈਂ ਦਿੱਲੀ ਤੋਂ ਵਾਪਸ ਆ ਕੇ ਸਾਰੀ ਰਿਪੋਟਰ ਦੇਣ ਲਈ ਬਾਬੇ ਕੋਲ ਗਿਆ ਤਾਂ ਵੇਖਿਆ ਕਿ ਕ੍ਰਿਸ਼ਨ ਲਾਲ ਬਾਬੇ ਨੂੰ ਦਿਖਾਉਣ ਵਾਸਤੇ ‘ਪੂਰਾ ਸੱਚ’ ਅਖ਼ਬਾਰ ਲੈ ਕੇ ਆਇਆ ਸੀ।  ਜਿਸ ਵਿਚ ਪਤਰਕਾਰ ਛਤਰਪਤੀ ਨੇ ਦੁਬਾਰਾ ਫਿਰ ਸਾਧਵੀਆਂ ਨਾਲ ਹੋਏ ਬਲਾਤਕਾਰ ਬਾਰੇ ਛਾਪਿਆ ਸੀ, ਜਿਸ ਨੂੰ ਵੇਖ ਕੇ ਬਾਬਾ ਗੁੱਸੇ ਨਾਲ ਅੱਗ ਬਾਬੂਲਾ ਹੋ ਗਿਆ ਤੇ ਕਹਿਣ ਲਗਾ ਕਿ ਤੁਹਾਡੇ ਤੋਂ ਇੱਕ ਬੰਦਾ ਨਹੀਂ ਸਾਂਭਿਆ ਜਾਂਦਾ ਕਿ ਹੁਣ ਮੈਂ ਜਾਂਵਾਂ।  ਉਸ ਤੋਂ ਬਾਦ ਕ੍ਰਿਸ਼ਨ ਲਾਲ ਬੜੀ ਤੇਜੀ ’ਚ ਗਿਆ ਤੇ ਇੱਕ ਵਾਕੀ ਟਾਕੀ ਅਤੇ ਇੱਕ ਰਿਵਾਲਵਰ ਲੈ ਕੇ ਆਇਆ।  ਜੋ ਉਸ ਨੇ ਕਾਲੇ ਅਤੇ ਨਿਰਮਲ ਨੂੰ ਫੜ੍ਹਾ ਦਿਤਾ।  ਜਿਸ ਤੋਂ ਮੈਂਨੂੰ ਬੜਾ ਸਦਮਾ ਲਗਾ ਕਿ ਮੈਂ ਤਾਂ ਬੜੀ ਸ਼ਰਧਾ ਭਾਵਨਾ ਨਾਲ ਇਥੇ ਆਇਆ ਸੀ, ਪਰ ਇਥੇ ਤਾਂ ਕੁਝ ਹੋਰ ਹੀ ਹੋ ਰਿਹਾ ਹੈ ਅਤੇ ਮੈਂ ਉਸੇ ਦਿਨ ਹੀ ਆਪਣੇ ਪਿਤਾ ਜੀ ਨਾਲ ਗਲ ਕੀਤੀ ਕਿ ਮੈਂ ਇਥੇ ਨਹੀਂ ਰਹਿਣਾ।  ਮੇਰੇ ਪਿਤਾ ਜੀ ਨੇ ਬਾਬੇ ਤੋਂ ਇਜਾਜਤ ਲੈ ਕੇ ਮੈਂਨੂੰ ਘਰ ਵਾਪਸ ਲੈ ਆਂਦਾ।  ਪਰ ਪਿਤਾ ਜੀ ਨੇ ਕਿਹਾ ਕਿ ਕਾਕਾ ਤੂੰ ਕਿਤੇ ਵੀ ਕਿਸੇ ਗਲ ਦਾ ਜ਼ਿਕਰ ਨਹੀਂ ਕਰਨਾ ਕਿਉਕਿ ਇਹ ਲੋਕ ਬਹੁਤ ਖਤਰਨਾਕ ਹਨ ਜੋ ਮੈਂ ਖ਼ੁਦ ਵੀ ਵੇਖ ਚੁਕਾ ਸਾਂ।

ਖੱਟਾ ਸਿੰਘ ਦੇ ਗਵਾਹੀ ਦੇਣ ਤੋਂ ਬਾਦ ਮੈਂਨੂੰ ਯਾਕੀਨ ਹੋ ਗਿਆ, ਕਿ ਗੁਨਾਹਗਾਰਾਂ ਨੂੰ ਸਜਾ ਮਿਲ ਜਾਵੇਗੀ ਜਿਸ ਕਰ ਕੇ ਮੈਂ ਚੁਪ ਰਹਿਣਾ ਹੀ ਬੇਹਤਰ ਸਮਝਿਆ ਅਤੇ ਨਾਲ ਹੀ ਉਨ੍ਹਾਂ ਦਿਨਾਂ ਵਿਚ ਡੇਰੇ ਦੇ ਇੱਕ ਪ੍ਰਬੰਧਕ ਰਣਜੀਤ ਸਿੰਘ ਨੂੰ ਜ਼ਬਾਨ ਖੋਲ੍ਹਣ ਕਰ ਕੇ ਜਾਨੋਂ ਮਰਵਾ ਦਿਤਾ ਗਿਆ ਸੀ। ਜਿਸ ਕਰ ਕੇ ਮੈਂ ਡਰਦਿਆਂ ਆਪਣਾ ਮੂੰਹ ਬੰਦ ਰਖਿਆ।  ਦਸੰਬਰ 2011 ਵਿਚ ਇੱਕ ਗਲ ਆਮ ਲੋਕਾਂ ਵਿਚ ਫੈਲਣੀ ਸ਼ੁਰੂ ਹੋ ਗਈ ਕਿ ਖੱਟਾ ਸਿੰਘ ਆਪਣੇ ਬਿਆਨ ਤੋਂ ਮੁਕਰ ਜਾਵੇਗਾ।ਇਸ ਕਰ ਕੇ ਮੇਰਾ ਮਨ ਬਣਿਆ ਕਿ ਹੁਣ ਮੈਂ ਆਪਣਾ ਬਿਆਨ ਦੇਵਾਂ।  ਫਿਰ ਮੈਂ 30 ਦਸੰਬਰ 2011 ਨੂੰ ਆਪਣਾ ਬਿਆਨ ਡਾਕ ਰਾਹੀਂ ਅਦਾਲਤ ਨੂੰ ਭੇਜਿਆ।  ਪਰ ਕੋਈ ਸੁਣਵਾਈ ਨਾਂ ਹੋਣ ਕਰ ਕੇ ਮੈਂ 19 ਮਈ ਨੂੰ ਐਡਵੋਕੇਟ ਨਵਕਿਰਨ ਸਿੰਘ ਨੂੰ ਨਾਲ ਲੈ ਕੇ ਸੀ ਬੀ ਆਈ ਦੀ ਸਪੈਸ਼ਲ ਕੋਰਟ ਵਿਚ ਪੇਸ਼ ਹੋਇਆ।  ਐਡਵੋਕੇਟ ਨਵਕਿਰਨ ਸਿੰਘ ਦੀ ਜਿਰਾ ਤੋਂ ਬਾਦ ਡੇਰੇ ਮੁਖੀ ਨੂੰ ਨੋਟਿਸ ਭੇਜ ਦਿਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਮੈਂ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਹਾਂ ਜਿਸ ਨੇ ਮੈਂਨੂੰ ਗਵਾਹੀ ਦੇਣ ਦੀ ਹਿੰਮਤ ਬਖ਼ਸ਼ੀ ਹੈ ਅਤੇ ਮੈਂਨੂੰ ਆਸ ਹੈ, ਕਿ ਇੱਕ ਬਾਬੇ ਨੂੰ ਉਸ ਦੇ ਕੀਤੇ ਕਰਮਾਂ ਦੀ ਸਜਾ ਜਰੂਰ ਮਿਲੇਗੀ।

GURDAS SINGH TOOR
94679 38935

Source: http://unewstoday.com/viewnews.php?id=1453


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top