ਪਿਛਲੇ
ਦਿਨੀਂ ਜਦ ਮੈਂ ਇੰਡੀਆ ਸਾਂ, ਇਕ ਦਿਨ ਅਚਾਨਕ ਬਿਆਸ ਕੋਲੋ ਲੰਘਦਿਆਂ ਮੇਰੇ ਦੋਸਤ ਰੰਧਾਵੇ ਨੇ
ਕਿਹਾ, ਚਲੋ ਤਹਾਨੂੰ ਰਾਧਾ ਸਵਾਮੀਆਂ ਦਾ ਡੇਰਾ ਦਿਖਾ ਦੇਈਏ, ਮੇਰੀ ਆਪਣੀ ਸੋਚ ਡੇਰਾਵਾਦ ਦੇ
ਖਿਲਾਫ਼ ਹੈ, ਫੇਰ ਵੀ ਮੈਂ ਸੋਚਿਆ ਚਲੋ ਦੇਖ ਈ ਆਈਏ।
ਜਦ ਅਸਾਂ ਗੱਡੀ ਬਿਆਸ ਤੋਂ ਡੇਰੇ ਵੱਲ
ਮੋੜੀ ਤਾਂ ਡੇਰੇ ਨੂੰ ਜਾਂਦੀ ਸੜਕ ਦੇਖ ਕੇ ਹੀ ਹੈਰਾਨ ਹੋ ਗਿਆ, ਕਿ ਇਹ ਪੰਜਾਬ ਦਾ ਹੀ ਇੱਕ
ਹਿੱਸਾ ਹੈ, ਜਾਂ ਮੈਂ ਕਿਸੇ ਵਿਦੇਸ਼ੀ ਧਰਤੀ 'ਤੇ ਆ ਗਿਆ ਹਾਂ? ਏਨੀ ਸਫਾਈ ਤੇ ਹਰਿਆਲੀ, ਫੇਰ
ਸੋਚਿਆ ਲੋਕੀਂ ਡੇਰਾਵਾਦ ਦੇ ਨਾਂ ਤੇ ਤਾਂ ਸਬ ਕੁੱਝ ਫ੍ਰੀ ਵਿਚ ਕਰਨ ਲਈ ਵੀ ਤਿਆਰ ਹਨ, ਪਰ ਇਹੀ
ਲੋਕ ਤਨਖਾਹਾਂ ਲੈ ਕੇ ਕੰਮ ਕਿਉਂ ਨਹੀਂ ਕਰਦੇ, ਮੈਂ ਅਨੇਕਾਂ ਹੀ ਇਸਤਰੀਆਂ ਤੇ ਮਰਦਾਂ ਨੂੰ
ਸਫਾਈ ਕਰਦੇ ਤੇ ਡੇਰੇ ਦੀਆਂ ਫ਼ਸਲਾਂ 'ਚ ਕੰਮ ਕਰਦੇ ਦੇਖਿਆ,
ਹੈਰਾਨ ਸਾਂ ਕਿ ਘਰ ਬਾਰ ਛੱਡ ਕੇ ਇਹ ਲੋਕ ਕਿਵੇਂ ਬੇਫਿਕਰੇ ਹੋਏ ਫਿਰਦੇ ਜਾਂ ਘਰਾਂ ਦੇ ਫਿਕਰ
ਇਨ੍ਹਾਂ ਨੂੰ ਇਥੇ ਲੈ ਆਏ, ਚਲੋ ਛਡੋ ਮੈਂ ਵਿਸ਼ੇ ਤੋਂ ਹੱਟ ਕੇ ਹੋਰ ਈ ਗੱਲਾਂ ਕਰਨ ਲੱਗ ਪਿਆ।
ਜਦ ਅਸੀਂ ਅਗੇ ਇਕ ਗੇਟ ਕੋਲ ਪਹੁੰਚੇ ਤਾਂ ਮੈਂ ਦੇਖਿਆ ਕਿ ਬੰਦ ਗੇਟ ਦੇ ਪਿਛਲੇ ਪਾਸੇ ਕੁੱਝ
ਬਜੁਰਗ ਸਿੱਖ ਆਪਸ ਵਿਚ ਗਲਾਂ ਕਰ ਰਹੇ ਸਨ, ਸਾਰਿਆਂ ਦੇ ਦਾਹੜੇ ਖੁੱਲੇ ਤੇ ਚਿੱਟੇ ਪਿਜਾਮੇ
ਕੁੜਤੇ 'ਚ ਵਾਹਵਾ ਫਬ ਰਹੇ ਸੀ। ਅਸੀਂ ਗੱਡੀ ਖੜੀ ਕਰ ਕੇ ਗੇਟ ਕੋਲ ਗਏ ਤਾਂ ਸਾਨੂੰ ਵੇਖ ਕੇ ਇਕ
ਬਜੁਰਗ ਸਾਡੇ ਵੱਲ ਆਇਆ, ਹਥ ਜੋੜ ਕੇ ਬੜੀ ਹਲੀਮੀ ਨਾਲ ਸਾਨੂੰ "ਰਾਧਾ ਸਵਾਮੀ" ਕਿਹਾ, ਓਸਦੇ ਇਹ
ਲਫਜ਼ ਮੇਰੇ ਕੰਨਾਂ 'ਚ ਦਿੱਲੀ ਦੇ ਦੰਗਾਕਾਰੀਆਂ ਦੀਆਂ ਚੀਕਾਂ ਵਾਂਗ ਸੁਨਾਈ ਦਿੱਤੇ, ਕਿਉਂਕਿ ਇਸ
ਬਜੁਰਗ ਦੀ ਉਮਰ ਤਾਂ ਦੋਹਤੇ ਪੋਤੇ ਦੀ ਉਂਗਲ ਫੜ ਕੇ ਗੁਰਦਵਾਰੇ ਜਾਣ ਦੀ ਤੇ ਓਨ੍ਹਾਂ ਨੂੰ
ਗੌਰਵਮਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਆ, ਪਰ ਇਹ ਸਿੱਖ ਧਰਮ ਨੂੰ ਘੁਣ ਵਾਂਗ ਖਾ ਰਹੇ
ਹਨ, ਇਹ ਡੇਰੇ ਬਿਨਾ ਹਥਿਆਰਾਂ ਤੋਂ ਸਿੱਖ ਧਰਮ ਨੂੰ ਬੁਰੀ ਤਰ੍ਹਾਂ ਮਾਤ ਦੇਈ ਜਾ ਰਹੇ ਹਨ, ਅਸੀਂ
ਅੱਜ ਤੱਕ ਚੌਰਾਸੀ ਦੇ ਕਤਲੇਆਮ ਦਾ ਰੌਲਾ ਪਾਈ ਜਾਨੇ ਆ, ਪਰ ਇਹ ਨਿੱਤ ਜੋ ਸਿੱਖ ਧਰਮ ਦਾ ਕਤਲ
ਇਨ੍ਹਾਂ ਡੇਰਿਆਂ ਰਾਹੀਂ ਹੋ ਰਿਹਾ ਹੈ, ਓਸ ਤੋਂ ਅਸੀਂ ਬੇਫਿਕਰੇ ਹੋਈ ਫਿਰਦੇ ਆ।
ਇਸ ਵਿਚ ਵੱਡੀ ਗਲਤੀ ਸਾਡੇ ਅਖੌਤੀ ਜਥੇਦਾਰਾਂ ਤੇ ਲੀਡਰਾਂ ਦੀ ਹੈ, ਜਿੰਨ੍ਹਾਂ ਨੇ ਲੋਕਾਂ ਨੂੰ
ਲੋਕ ਨਹੀਂ, ਸਿਰਫ ਇਕ ਵੋਟ ਸਮਝਿਆ, ਤੇ ਗੰਦੀ ਸਿਆਸਤ ਕਰਕੇ ਡੇਰਾਵਾਦ ਨੂੰ ਵਧਾਇਆ, ਡੇਰੇ
ਵਾਲਿਆਂ ਨਾਲ ਰਿਸਤੇਦਾਰੀਆਂ ਗੰਢ ਕੇ ਆਪਣੀਆਂ ਵੋਟਾਂ ਪੱਕੀਆਂ ਕੀਤੀਆਂ, ਕਾਰਨ ਤਾਂ ਹੋਰ ਵੀ ਹਨ
ਮਨੁੱਖ ਦੀਆਂ ਵਧਦੀਆਂ ਲੋੜਾਂ ਤੇ ਅਗਿਆਨਤਾ, ਲੋਕਾਂ ਨੂੰ ਡੇਰਿਆਂ ਨਾਲ ਜੋੜੀ ਜਾ ਰਹੀ ਹੈ, ਪਰ
ਧਰਮ ਪਰਚਾਰ ਦੇ ਜੁਮੇਵਾਰ ਸ਼੍ਰੋਮਣੀ ਕਮੇਟੀ ਵਾਲੇ ਆਰ ਐਸ.ਐਸ. ਵਾਲਿਆਂ ਦੇ ਛਿੱਤਰਾਂ ਦੇ ਡਰ
ਤੋਂ ਚੁੱਪ ਕਰੀ ਬੈਠੇ ਹਨ।
ਡੇਰਾਵਾਦ ਦਾ ਹੱਲ ਤਾਂ ਧਰਮ ਪ੍ਰਚਾਰ ਹੀ ਹੈ, ਅਤੇ ਲੋਕਾਂ ਦਾ ਡੇਰਾਵਾਦ ਨਾਲ ਜੁੜਨ ਦੇ ਮੁੱਢਲੇ
ਕਾਰਨ ਜਾਨਣ ਦੀ ਵੀ ਲੋੜ ਹੇ, ਹਥਿਆਰਬੰਦ ਸੰਘਰਸ਼ ਹਰ ਗੱਲ ਦਾ ਹੱਲ ਨਹੀਂ ਹੁੰਦਾ, ਕਦੇ ਕਦੇ
ਇਨਸਾਨ ਆਪਣੀ ਵਡੀਆਂ ਮੁਸ਼ਕਲਾਂ ਦਾ ਹੱਲ ਵੀ ਮੁਸ਼ਕਲ ਹੱਲ ਸੋਚਦਾ ਹੈ, ਪਰ ਕਦੇ ਕਦੇ ਓਨ੍ਹਾਂ ਦੇ
ਹੱਲ ਬੜੇ ਅਸਾਨ ਹੁੰਦੇ ਹਨ, ਪਰ ਸਾਡਾ ਓਨਾ ਵੱਲ ਧਿਆਨ ਨਹੀਂ ਜਾਂਦਾ, ਤੇ ਅਸੀਂ ਓੁਨਾਂ ਮੁਸ਼ਕਲਾ
ਨੂੰ ਹੋਰ ਵੀ ਮੁਸ਼ਕਲ ਕਰ ਲੇਂਦੇ ਹਾਂ।
ਅਖੀਰ ਦੱਸ ਦਿਆਂ ਕੇ ਸਾਨੂੰ ਓਸ ਗੇਟ ਤੋ ਅੱਗੇ ਨਹੀਂ ਜਾਣ ਦਿੱਤਾ, ਕਿਉਂਕਿ ਅਸੀਂ ਡੇਰੇ ਨਾਲ
ਸੰਬਧ ਨਹੀਂ ਰੱਖਦੇ, ਅਸੀਂ ਗੱਡੀ ਮੋੜ ਕੇ ਆਪਣੇ ਰਾਹ ਪੈ ਗਏ, ਰਾਹ ਵਿੱਚ ਅਸੀਂ ਦੋਵੇ ਸਿਰਾਂ
ਤੋਂ ਮੋਨੇ ਦੋਸਤ, ਸਿੱਖੀ ਦਾ ਫਿਕਰ ਕਰਦੇ ਰਹੇ।